ਬਈ ਵਿਆਹ ਕਰਾਉਣਾ ਤਾਂ ਹਿੰਦੀ ਸਿੱਖ ਲਓ..ਨਹੀਂ ਇਹਦੀ ਆਲੀ ਹੀ ਹੋਊ...

By: ABP SANJHA | | Last Updated: Monday, 15 May 2017 4:39 PM
ਬਈ ਵਿਆਹ ਕਰਾਉਣਾ ਤਾਂ ਹਿੰਦੀ ਸਿੱਖ ਲਓ..ਨਹੀਂ ਇਹਦੀ ਆਲੀ ਹੀ ਹੋਊ...

ਲਖਨਊ: ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਇੱਕ ਲਾੜੇ ਨੂੰ ਹਿੰਦੀ ਭਾਸ਼ਾ ਨਾ ਆਉਂਦੀ ਹੋਣ ਕਾਰਨ ਬੇਰੰਗ ਪਰਤਣਾ ਪਿਆ। ਆਪਣੀ ਮੰਗੇਤਰ ਨੂੰ ਵਿਆਹੁਣ ਆਏ ਲਾੜੇ ਨੂੰ ਲਾੜੀ ਨੇ ਬਾਕਾਇਦਾ ਹਿੰਦੀ ਭਾਸ਼ਾ ਵਿੱਚ ਸਵਾਲ ਪੁੱਛੇ। ਕੁਝ ਸ਼ਬਦ ਹਿੰਦੀ ਵਿੱਚ ਲਿਖਣ ਨੂੰ ਵੀ ਕਿਹਾ ਪਰ ਹਿੰਦੀ ਨਾ ਆਉਂਦੀ ਹੋਣ ਕਾਰਨ ਲਾੜਾ ਵਿਆਹ ਵਾਲੇ ਟੈਸਟ ਵਿੱਚੋਂ ਫੇਲ੍ਹ ਹੋ ਗਿਆ ਤੇ ਬਿਨਾਂ ਵਿਆਹੇ ਬਰਾਤ ਸਮੇਤ ਪਰਤ ਗਿਆ।

 

ਲਾੜਾ ਪੂਰੇ ਬੈਂਡ ਬਾਜਿਆਂ ਸਮੇਤ ਫਾਰੁਖਾਬਾਦ ਤੋਂ ਮੈਨਪੁਰੀ ਦੇ ਕੁਰਾਵਲੀ ਵਿੱਚ ਬਰਾਤ ਲੈ ਕੇ ਗਿਆ ਸੀ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਪਰ ਜਿਵੇਂ ਹੀ ਕੁੜੀ ਨੇ ਮੁੰਡੇ ਤੋਂ ਹਿੰਦੀ ਦੇ ਦੋ ਸ਼ਬਦ ਪੁੱਛੇ ਤੇ ਮੁੰਡੇ ਵਾਲਿਆਂ ਦੀਆਂ ਸੱਧਰਾਂ ਪਾਣੀ-ਪਾਣੀ ਹੋ ਗਈਆਂ। ਦਰਅਸਲ ਦੁਲਹਨ ਨੇ ਆਪਣੇ ਹੋਣ ਵਾਲੇ ਪਤੀ ਨੂੰ ਤਿੰਨ ਸ਼ਬਦ ਪਰਿਕਸ਼ਮ, ਦ੍ਰਿਸ਼ਟੀਕੋਣ ਤੇ ਸਾਂਪਰਦਾਇਕ ਲਿਖਣ ਲਈ ਕਿਹਾ ਸੀ, ਪਰ ਲਾੜਾ ਤਿੰਨਾਂ ‘ਚੋਂ ਇੱਕ ਵੀ ਸ਼ਬਦ ਨਾ ਲਿਖ ਸਕਿਆ।

 

ਇਸ ਤੋਂ ਬਾਅਦ ਪਿਤਾ ਦੀ ਸਹਿਮਤੀ ਲੈ ਕੇ ਦੁਲਹਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਦੁਲਹਨ ਪੰਜਵੀਂ ਪਾਸ ਹੈ ਜਦਕਿ ਮੁੰਡਾ ਅੱਠਵੀਂ ਪਾਸ ਹੈ। ਇਸ ਤੋਂ ਵੀ ਰੌਚਕ ਗੱਲ ਇਹ ਰਹੀ ਕਿ ਹਿੰਦੀ ਟੈਸਟ ਦੀ ਸ਼ੁਰੂਆਤ ਲਾੜੇ ਵੱਲੋਂ ਹੀ ਕੀਤੀ ਗਈ ਸੀ। ਜਦੋਂ ਲਾੜੇ ਨੇ ਲਾੜੀ ਦੀ ਹਿੰਦੀ ਜਾਚਣ ਲਈ ਇੱਕ ਡਾਇਰੀ ਵਿੱਚ ਆਪਣਾ ਨਾਮ ਤੇ ਪਤਾ ਲਿਖਣ ਨੂੰ ਕਿਹਾ।

 

ਦੁਲਹਨ ਨੇ ਸਾਰਾ ਬਿਲਕੁਲ ਠੀਕ ਲਿਖਿਆ। ਬੱਸ ਇਸ ਤੋਂ ਬਾਅਦ ਫਿਰ ਦੁਲਹਨ ਨੇ ਲਾੜੇ ਨੂੰ ਉਹੀ ਡਾਇਰੀ ਫੜਾ ਦਿੱਤੀ ਤੇ ਨਾਲ ਹੀ ਕੁਝ ਸ਼ਬਦ ਵੀ ਲਿਖਣ ਨੂੰ ਕਹੇ, ਪਰ ਲਾੜੀ ਤੋਂ ਵੱਧ ਪੜ੍ਹਿਆ ਲਾੜਾ ਟੈਸਟ ਪਾਸ ਨਾ ਕਰ ਸਕਿਆ ਤੇ ਵਿਆਹ ਤੋਂ ਹੱਥ ਧੋ ਬੈਠਾ। ਹਾਲਾਂਕਿ ਇਸ ਦੌਰਾਨ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੁੜੀ ਆਪਣੇ ਫੈਸਲੇ ‘ਤੇ ਅਟੱਲ ਰਹੀ।

First Published: Monday, 15 May 2017 4:39 PM

Related Stories

ਹੁਣ ਆਉਣਗੇ 200 ਦੇ ਨੋਟ!
ਹੁਣ ਆਉਣਗੇ 200 ਦੇ ਨੋਟ!

ਨਵੀਂ ਦਿੱਲੀ: ਹੁਣ ਜਲਦ ਹੀ 200 ਰੁਪਏ ਦਾ ਨੋਟ ਆ ਸਕਦਾ ਹੈ। ਇਸ ਦੀ ਛਪਾਈ ਸ਼ੁਰੂ ਹੋ

ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!
ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!

ਮੁੰਬਈ: ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਫੈਲੇ ਮਾਹੌਲ ਨੂੰ ਲੈ ਕੇ ਬੁੱਧਵਾਰ ਨੂੰ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ

ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਦਸਤੇ ਦੀ ਮੁਸਤੈਦੀ ਕਾਰਨ

ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!
ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!

ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਖਹਿਬਾਜ਼ੀ ਵਧ ਗਈ ਹੈ। ਇਸ ਦਾ

 ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ
ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ‘ਤੇ

ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ
ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਚੋਣਾਂ ਨੂੰ

ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ
ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ

ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…
ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…

ਦਿੱਲੀ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਇਹ ਵਾਕਈ ਇਕ ਵੱਡਾ ਝਟਕਾ ਹੋ ਸਕਦਾ ਹੈ।

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ