ਹੁਣ ਕਿਹੜੀ ਮਾਂ ਆਪਣੇ ਪੁੱਤਰ ਨੂੰ ਫ਼ੌਜ ਵਿੱਚ ਭੇਜੇਗੀ!

By: ABP SANJHA | | Last Updated: Thursday, 20 April 2017 4:26 PM
ਹੁਣ ਕਿਹੜੀ ਮਾਂ ਆਪਣੇ ਪੁੱਤਰ ਨੂੰ ਫ਼ੌਜ ਵਿੱਚ ਭੇਜੇਗੀ!

ਨਵੀਂ ਦਿੱਲੀ: ਬੀ.ਐਸ.ਐਫ. ‘ਚ ਖ਼ਰਾਬ ਖਾਣੇ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਦੇ ਮਾਮਲੇ ‘ਚ ਜਵਾਨ ਤੇਜ਼ ਬਹਾਦਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਵਾਨ ਦੀ ਪਤਨੀ ਨੇ ਵੀਡੀਓ ਜਾਰੀ ਕਰਕੇ ਇਸ ਮਾਮਲੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਰਖ਼ਾਸਤ ਕੀਤੇ ਗਏ ਜਵਾਨ ਤੇਜ਼ ਬਹਾਦਰ ਨੇ ਦੋਸ਼ ਲਾਇਆ ਹੈ ਕਿ ਫ਼ੌਜ ਵਿਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਹੈ। ਤੇਜ਼ ਬਹਾਦਰ ਦੀ ਪਤਨੀ ਨੇ ਆਖਿਆ ਹੈ ਕਿ ਜੇਕਰ ਅਜਿਹਾ ਹੀ ਚੱਲਦਾ ਗਿਆ ਤਾਂ ਕਿਹੜੀ ਮਾਂ ਆਪਣੇ ਪੁੱਤਰ ਨੂੰ ਫ਼ੌਜ ਵਿੱਚ ਭੇਜੇਗੀ।

 

ਆਪਣੀ ਪਤੀ ਦੀ ਬਰਾਖਸਤੀ ਨੂੰ ਲੈ ਕੇ ਸ਼ਰਮੀਲਾ ਨੇ ਆਖਿਆ ਹੈ ਕਿ ਮੇਰੇ ਪਤੀ ਦਾ ਕੋਟ ਮਾਰਸ਼ਲ ਕਰ ਦਿੱਤਾ ਗਿਆ ਹੈ। ਉਸ ਨੇ ਜਵਾਨਾਂ ਦੇ ਹਿੱਤ ਵਿੱਚ ਕਦਮ ਚੁੱਕਿਆ ਤੇ ਦੇਸ਼ ਨੂੰ ਆਪਣਾ ਖਾਣਾ ਦਿਖਾਇਆ ਸੀ। ਉਨ੍ਹਾਂ ਆਖਿਆ ਕਿ ਇੰਨਾ ਵੱਡਾ ਕਿਹੜਾ ਗੁਨਾਹ ਹੋ ਗਿਆ ਸੀ ਕਿ ਉਸ ਦੇ ਪਤੀ ਨੂੰ 20 ਸਾਲ ਦੀ ਨੌਕਰੀ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ।

 

ਉਨ੍ਹਾਂ ਆਖਿਆ ਕਿ ਸਰਕਾਰ ਦਾ ਇਹ ਕਦਮ ਬਹੁਤ ਗ਼ਲਤ ਹੈ। ਇਸ ਮਾਮਲੇ ਵਿੱਚ ਬੀਐਸਐਫ ਨੇ ਕੋਰਟ ਆਫ਼ ਇਨਕੁਆਰੀ ਕੀਤੀ ਸੀ ਜਿਸ ਵਿੱਚ ਪਾਇਆ ਗਿਆ ਕਿ ਜਵਾਨ ਦੀ ਹਰਕਤ ਕਾਰਨ ਬੀਐਸਐਫ ਦੀ ਛਵੀ ਖ਼ਰਾਬ ਹੋਈ ਹੈ।

http://api.abplive.in/3cf3d176-f033-4b64-b58e-97c2960e9280

 

ਇਸ ਮਾਮਲੇ ਵਿੱਚ ਸਰਹੱਦ ਉੱਤੇ ਤਾਇਨਾਤ ਹੋਰ ਜਵਾਨਾਂ ਦੇ ਵੀ ਬਿਆਨ ਲਏ ਗਏ। ਇਸ ਵਿੱਚ ਖ਼ਰਾਬ ਖਾਣੇ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਮਿਲੀ। 20 ਸਾਲ ਦੀ ਨੌਕਰੀ ਦੌਰਾਨ ਤੇਜ਼ ਬਹਾਦਰ ਪੱਛਮੀ ਬੰਗਾਲ, ਮਨੀਪੁਰ, ਅਸਮ, ਤ੍ਰਿਪੁਰਾ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਤੇਜ਼ ਬਹਾਦਰ ਦਾ ਕਹਿਣਾ ਹੈ ਕਿ ਉਸ ਨੂੰ ਡਿਊਟੀ ਦੌਰਾਨ 16 ਵਾਰ ਸਨਮਾਨ ਵੀ ਮਿਲ ਚੁੱਕਾ ਹੈ।

First Published: Thursday, 20 April 2017 4:15 PM

Related Stories

ਨਹੀਂ ਰਹੇ ਵਿਨੋਦ ਖੰਨਾ
ਨਹੀਂ ਰਹੇ ਵਿਨੋਦ ਖੰਨਾ

ਮੁੰਬਈ : ਐਕਟਰ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ ਹੋ

ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ
ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ

ਸ੍ਰੀਨਗਰ: ਜੰਮੂ-ਕਸ਼ਮੀਰ ਸਰਕਾਰ ਨੇ ਕਸ਼ਮੀਰ ਘਾਟੀ ‘ਚ ਇੰਟਰਨੈੱਟ ਸੇਵਾਵਾਂ ‘ਤੇ

ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ
ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ

ਨਵੀਂ ਦਿੱਲੀ: ਦਿੱਲੀ ਐਮਸੀਡੀ ਨਤੀਤਿਆਂ ‘ਚ ਭਾਵੇਂ ਬੀਜੇਪੀ ਨੇ ਵੱਡੀ ਜਿੱਤ ਹਾਸਲ

ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ
ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ

ਚੰਡੀਗੜ੍ਹ: ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਜੈੱਟ ਏਅਰਵੇਜ਼ ਦੇ ਪਾਇਲਟ ‘ਤੇ

ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ
ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ

ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਨੇ ਐਮ.ਸੀ.ਡੀ. ਚੋਣਾਂ ‘ਚ

ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ
ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ

ਨਵੀਂ ਦਿੱਲੀ: ਦੇਸ਼ ਦੇ ਚਾਰ ਪ੍ਰਮੁੱਖ ਵਿੱਦਿਅਕ ਅਦਾਰਿਆਂ ਦਿੱਲੀ ਯੂਨੀਵਰਸਿਟੀ,

ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ
ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ

ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬੀਜੇਪੀ ਤੋਂ ਵੱਡੀ

ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ
ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ

ਭੋਪਾਲ: ਮੱਧ ਪ੍ਰਦੇਸ਼ ਦੇ ਬਾਲਘਾਟ ਜ਼ਿਲ੍ਹੇ ‘ਚ ਖੇਰਲਾਜ਼ੀ ‘ਚ ਬੁੱਧਵਾਰ ਸਵੇਰੇ

ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?
ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?

ਨਵੀਂ ਦਿੱਲੀ: ਨੀਤੀ ਅਯੋਗ ਦੀ ਬੈਠਕ ‘ਚ ਕਿਸਾਨਾਂ ਨੂੰ ਇਨਕਮ ਟੈਕਸ ਦੇ ਦਾਇਰੇ ‘ਚ

ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ
ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ

ਨਵੀਂ ਦਿੱਲੀ: ਐਮਸੀਡੀ ਚੋਣ ਨਤੀਜਿਆਂ ਬਾਰੇ ਗੱਲਬਾਤ ਕਰਦਿਆਂ ਸਵਰਾਜ ਇੰਡੀਆ ਦੇ