ਹੁਣ ਬੱਚਿਆਂ ਨਾਲ ਟੀ.ਵੀ. ਵੇਖਣਾ ਨਹੀਂ ਹੋਏਗਾ ਔਖਾ, ਕੰਡੋਮ ਦੇ ਇਸ਼ਤਿਹਾਰਾਂ 'ਤੇ ਲੱਗੀ ਇਹ ਪਾਬੰਦੀ

By: ਰਵੀ ਇੰਦਰ ਸਿੰਘ | | Last Updated: Tuesday, 12 December 2017 2:02 PM
ਹੁਣ ਬੱਚਿਆਂ ਨਾਲ ਟੀ.ਵੀ. ਵੇਖਣਾ ਨਹੀਂ ਹੋਏਗਾ ਔਖਾ, ਕੰਡੋਮ ਦੇ ਇਸ਼ਤਿਹਾਰਾਂ 'ਤੇ ਲੱਗੀ ਇਹ ਪਾਬੰਦੀ

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੱਕ ਸੰਸਕਾਰੀ ਹੁਕਮ ਦਿੰਦਿਆਂ ਕੰਡੋਮ ਦੇ ਇਸ਼ਤਿਹਾਰ ਲਈ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਸਰਕਾਰ ਨੇ ਹੁਕਮ ਦਿੱਤਾ ਹੈ ਕਿ ਟੈਲੀਵਿਜ਼ਨ ਚੈਨਲਾਂ ‘ਤੇ ਸਿਰਫ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਹੀ ਕੰਡੋਮ ਵਾਲੀ ਇਸ਼ਤਿਹਾਰ ਵਿਖਾਏ ਜਾ ਸਕਣਗੇ।

 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ਼ਤਿਹਾਰਾਂ ਬਾਰੇ ਆ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਇਹ ਫੈਸਲਾ ਲਿਆ ਹੈ। ਮੰਤਰਾਲੇ ਦਾ ਮੰਨਣਾ ਹੈ ਕਿ ਇਹ ਇਸ਼ਤਿਹਾਰ ਬੱਚਿਆਂ ਲਈ ਸਹੀ ਨਹੀਂ। ਬੱਚਿਆਂ ਨੂੰ ਅਸ਼ਲੀਲਤਾ ਤੇ ਭਟਕਾਊ ਵਿਸ਼ਿਆਂ ਤੋਂ ਦੂਰ ਰੱਖਣ ਲਈ ਇਨ੍ਹਾਂ ਇਸ਼ਤਿਹਾਰਾਂ ਨੂੰ ਦੇਰ ਰਾਤ ਸਮੇਂ ਟੈਲੀਵਿਜ਼ਨ ‘ਤੇ ਵਿਖਾਇਆ ਜਾਣਾ ਚਾਹੀਦਾ ਹੈ।

 

ਮੰਤਰਾਲੇ ਵੱਲੋਂ ਦਿੱਤੇ ਗਏ ਹੁਕਮ ਤੋਂ ਬਾਅਦ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਕਾਰਨ ਏਡਜ਼, ਅਣਚਾਹੇ ਗਰਭ ਤੇ ਅਸੁਰੱਖਿਅਤ ਗਰਭਪਾਤ ਆਦਿ ਵਿਰੁੱਧ ਜਾਰੀ ਲੜਾਈ ਕਮਜ਼ੋਰ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਕਈ ਵਾਰ ਕੰਡੋਮ ਦੀ ਜਾਣਕਾਰੀ ਨਾ ਹੋਣ ਕਾਰਨ ਅਣਚਾਹਿਆ ਗਰਭ ਤੇ ਏਡਜ਼ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਸਮੇਂ ਦੇਸ਼ ਵਿੱਚ ਅਣਚਾਹੇ ਗਰਭ ਨੂੰ ਗਿਰਾਉਣ ਲਈ ਗਰਭਪਾਤ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਕਾਨੂੰਨ ਮੁਤਾਬਕ ਇੱਕ ਤੈਅ ਸਮੇਂ ਤੋਂ ਬਾਅਦ ਗਰਭਪਾਤ ਕਰਵਾਉਣਾ ਜੁਰਮ ਹੈ।

First Published: Tuesday, 12 December 2017 2:02 PM

Related Stories

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ

ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ
ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ

ਜੰਮੂ: ਬਾਰਡਰ ‘ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਜਾਰੀ ਹੈ। ਸ਼ਨੀਵਾਰ

ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ ਦਿੱਲੀ

20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!
20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ
ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ

ਨਵੀਂ ਦਿੱਲੀ: ਕੇਰਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਦੇਸ਼

ਧੁੰਦ ਨੇ ਯਾਤਰੀ ਕੀਤੇ ਬੇਹਾਲ!
ਧੁੰਦ ਨੇ ਯਾਤਰੀ ਕੀਤੇ ਬੇਹਾਲ!

ਨਵੀਂ ਦਿੱਲੀ: ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ।