CWG 2018: 10ਵੇਂ ਦਿਨ 17 ਤਗ਼ਮੇ ਭਾਰਤ ਦੀ ਝੋਲੀ

By: ABP Sanjha | | Last Updated: Saturday, 14 April 2018 7:26 PM
CWG 2018: 10ਵੇਂ ਦਿਨ 17 ਤਗ਼ਮੇ ਭਾਰਤ ਦੀ ਝੋਲੀ

ਗੋਲਡ ਕੋਸਟ: ਕਾਮਨਵੈਲਥ ਖੇਡਾਂ ‘ਚ ਭਾਰਤੀ ਖਿਡਾਰੀਆਂ ਨੇ ਸੁਨਿਹਰੀ ਪ੍ਰਦਰਸ਼ਨ ਕਰਦਿਆਂ 10ਵੇਂ ਦਿਨ 8 ਗੋਲਡ, 5 ਸਿਲਵਰ ਤੇ 4 ਕਾਂਸੇ ਸਮੇਤ ਕੁੱਲ 17 ਤਗਮੇ ਭਾਰਤ ਦੀ ਝੋਲੀ ਪਾਏ।

 

ਮੁੱਕੇਬਾਜ਼ੀ ‘ਚ ਮੈਰੀ ਕਾਮ, ਗੌਰਵ ਸੋਲੰਕੀ, ਵਿਕਾਸ ਕ੍ਰਿਸ਼ਨ ਦਾ ਗੋਲਡ ਨਿਸ਼ਾਨਾ ਲਾਇਆ, ਜਦਕਿ ਮਨੀਸ਼ ਕੌਸਿ਼ਕ ਤੇ ਸਤੀਸ਼ ਕੁਮਾਰ ਨੇ ਚਾਂਦੀ ਲੁੱਟੀ। ਕੁਸ਼ਤੀ ‘ਚ ਵਿਨੇਸ਼ ਫੋਗਾਟ ਤੇ ਸੁਮਿਤ ਮਲਿਕ ਨੂੰ ਸੋਨਾ, ਸਾਕਸ਼ੀ ਮਲਿਕ ਤੇ ਸੋਮਵੀਰ ਨੇ ਕਾਂਸੇ ਨਾਲ ਸਬਰ ਕਰਨਾ ਪਿਆ।

 

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸੋਨੇ ‘ਤੇ ਨੇਜਾ ਸੁੱਟਿਆ। ਟੇਬਲ ਟੈਨਿਸ ‘ਚ ਮਨਿਕਾ ਬੱਤਰਾ ਨੇ ਇਤਿਹਾਸਕ ਸੋਨੇ ਦੇ ਤਗ਼ਮੇ ਨੂੰ ਜਿੱਤਿਆ। ਅਜਿਹੀ ਜਿੱਤ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਹੈ। ਟੇਬਲ ਟੈਨਿਸ ਦੇ ਡਬਲਸ ‘ਚ ਅਚੰਤ ਸ਼ਰਤ ਕਮਲ ਤੇ ਜੀ ਸਾਥਿਆਨ ਨੇ ਚਾਂਦੀ ਦਾ ਮੈਡਲ ਜਿੱਤਿਆ।

 

ਸ਼ੂਟਿੰਗ ‘ਚ ਸੰਜੀਵ ਰਾਜਪੂਤ ਨੇ ਸੋਨੇ ‘ਤੇ ਨਿਸ਼ਾਨਾ ਲਾਇਆ। ਸਕਵੈਸ਼ ਦੇ ਮਿਕਸਡ ਡਬਲਜ਼ ‘ਚ ਦੀਪਿਕਾ ਤੇ ਸੌਰਵ ਨੇ ਚਾਂਦੀ ਦਾ ਤਗਮਾ ਜਿੱਤਿਆ। ਬੈਡਮਿੰਟਨ ‘ਚ ਪੋਨੱਪਾ ਅਸ਼ਵਨੀ ਤੇ ਸਿੱਕੀ ਰੇਡੀ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ।

 

ਭਾਰਤੀ ਹਾਕੀ ਟੀਮ ਇੰਗਲੈਂਡ ਤੋਂ 2-1 ਨਾਲ ਹਾਰ ਕੇ ਕਾਂਸਾ ਲੈਣ ਤੋਂ ਖੁੰਝ ਗਈ। ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਦੀ ਫਾਈਨਲ ‘ਚ ਐਂਟਰੀ ਹੋ ਗਈ ਹੈ। ਹੁਣ ਜੋ ਖਿਡਾਰੀ ਜਿੱਤੇਗਾ ਉਸ ਨੂੰ ਸੋਨਾ ਤੇ ਦੂਜੇ ਨੂੰ ਚਾਂਦੀ ਦਾ ਤਗ਼ਮਾ ਮਿਲੇਗਾ। ਹਾਲਾਂਕਿ ਦੋਵੇਂ ਤਗ਼ਮੇ ਭਾਰਤ ਦੀ ਝੋਲੀ ਪੈਣੇ ਪੱਕੇ ਹਨ। 21ਵੀਆਂ ਕਾਮਨਵੈਲਥ ਗੇਮਜ਼ ‘ਚ ਭਾਰਤ ਨੇ ਹੁਣ ਤੱਕ 25 ਗੋਲਡ,16 ਸਿਲਵਰ ਤੇ 18 ਕਾਂਸੇ ਦੇ ਤਗਮੇ ਜਿੱਤ ਲਏ ਹਨ।

First Published: Saturday, 14 April 2018 7:26 PM

Related Stories

ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭੁਪਾਲ: ਇਸੇ ਸਾਲ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ

ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ
ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ

ਲਖਨਊ: ਕਹਿੰਦੇ ਹਨ ਜਦੋਂ ਲੋਕ ਜਾਗ ਜਾਂਦੇ ਹਨ ਤਾਂ ਤਖ਼ਤਾਂ ਨੂੰ ਹਿਲਾ ਦਿੰਦੇ ਹਨ।

ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ
ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 
ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 

ਵਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਕਹਾਉਣ ਵਾਲੇ ਅਮਰੀਕੀ

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ
ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ

ਜੋਧਪੁਰ: ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ

H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ
H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ

ਵਾਸ਼ਿੰਗਟਨ: ਸਿਖਰਲੀਆਂ ਸੱਤ ਭਾਰਤੀ ਆਈਟੀ ਕੰਪਨੀਆਂ ਨੂੰ H-1B ਵੀਜ਼ਾ ਮਿਲਣ ਵਿੱਚ