CWG 2018: ਬੈਡਮਿੰਟਨ ਤੇ ਟੇਬਲ ਟੈਨਿਸ 'ਚ ਭਾਰਤ ਨੇ ਰਚੇ ਨਵੇਂ ਇਤਿਹਾਸ

By: ABP Sanjha | | Last Updated: Sunday, 15 April 2018 2:17 PM
CWG 2018: ਬੈਡਮਿੰਟਨ ਤੇ ਟੇਬਲ ਟੈਨਿਸ 'ਚ ਭਾਰਤ ਨੇ ਰਚੇ ਨਵੇਂ ਇਤਿਹਾਸ

ਗੋਲਡ ਕੋਸਟ: ਰਾਸ਼ਟਰਮੰਡਲ ਖੇਡਾਂ ਵਿੱਚ ਸਾਇਨਾ ਨੇਹਾਵਾਲ ਨੇ ਅੱਜ ਆਪਣੇ ਹਮਲਾਵਰ ਖੇਡ ਪ੍ਰਦਰਸ਼ਨ ਦਿਖਾਉਂਦਿਆਂ ਪੀ.ਵੀ. ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ  ਕਰ ਦਿੱਤੀਆਂ ਤੇ ਮਹਿਲਾ ਸਿੰਗਲਜ਼ ਦਾ ਸੋਨਾ ਆਪਣੇ ਨਾਂ ਕਰ ਲਿਆ ਤੇ ਸਿੰਧੂ ਹੱਥ ਚਾਂਦੀ ਦਾ ਤਗ਼ਮਾ ਲੱਗਾ। ਹਾਲਾਂਕਿ, ਇੱਕ ਮੈਚ ਨਾਲ ਦੇਸ਼ ਦੀ ਝੋਲੀ ਦੋਵੇਂ ਮੈਡਲ ਪੈ ਗਏ।

 

ਅੱਜ ਦੇ ਮੈਚ ਤੋਂ ਪਹਿਲਾਂ ਸਿੰਧੂ ’ਤੇ  3-1 ਦਾ ਰਿਕਾਰਡ ਰੱਖਣ ਵਾਲੀ ਸਾਇਨਾ ਨੇ ਆਪਣੀ ਹਮਵਤਨ ਵਿਰੋਧੀ ਖਿਡਾਰਨ ’ਤੇ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਇੱਕ ਘੰਟੇ ਤਕ ਚੱਲੇ ਮੈਚ ਵਿੱਚ 21-18 ਅਤੇ 23-21 ਨਾਲ ਜਿੱਤ ਹਾਸਲ ਕੀਤੀ।  ਇਸ ਤੋਂ ਪਹਿਲਾਂ ਸਾਇਨਾ ਨੇ ਭਾਰਤ ਨੂੰ ਟੀਮ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

 

ਮਹਿਲਾ ਸਿੰਗਲਜ਼ ਦਾ ਗੋਲਡ ਮੈਡਲ ਜਿੱਤਣ ਵਾਲੀ ਮਨਿਕਾ ਬੱਤਰਾ ਨੇ ਰਾਸ਼ਟਰਮੰਡਲ ਖੇਡਾਂ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਵਿੱਤ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਮਨਿਕਾ ਹਰ ਮੁਕਾਬਲੇ ਨੂੰ ਸਰ ਕਰਨ ’ਚ ਸਫ਼ਲ ਰਹੀ।

 

ਮਨਿਕਾ ਨੇ ਬ੍ਰੌਂਜ਼ ਮੈਡਲ ਮੈਚ ਵਿੱਚ ਅਚੰਤਾ ਸ਼ਰਤ ਕਲ ਅਤੇ ਮੌਮਾ ਦਾਸ ਦੀ ਹਮਵਤਨ ਸੀਨੀਅਰ ਜੋੜੀ ਨੂੰ 11-6, 11-2 ਤੇ 11-4 ਨਾਲ ਹਰਾਇਆ। ਇਸ ਤੋਂ ਪਹਿਲਾਂ ਮਨਿਕਾ ਨੇ ਮਹਿਲਾ ਸਿੰਗਲ ’ਚ ਸੋਨਾ ਜਿੱਤ ਕੇ ਇਤਿਹਾਸ ਰਚਿਆ ਸੀ।

 

ਗਲਾਸਗੋ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦੀਪਿਕਾ ਪੱਲੀਕਲ ਤੇ ਜੋਸ਼ਨਾ ਚਿਨੱਪਾ ਦੀ ਮਹਿਲਾ ਜੋੜੀ ਅੱਜ ਖ਼ਿਤਾਬ ਜਿੱਤਣ ’ਚ ਅਸਫ਼ਲ ਰਹੀ। ਚਾਰ ਸਾਲ ਪਹਿਲਾਂ ਗਲਾਸਕੋ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪੱਲੀਕਲ ਅਤੇ ਚਿਨੱਪਾ ਦੀ ਜੋੜੀ ਖਿਤਾਬੀ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਜੋਲੀ ਕਿੰਗ ਤੇ ਅਮਾਂਡਾ ਲਾਂਡਰਸ ਮਰਫ਼ੀ ਤੋਂ 9-11 ਤੇ 8-11 ਨਾਲ ਹਾਰ ਗਈ।

First Published: Sunday, 15 April 2018 2:15 PM

Related Stories

ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭੁਪਾਲ: ਇਸੇ ਸਾਲ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ

ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ
ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ

ਲਖਨਊ: ਕਹਿੰਦੇ ਹਨ ਜਦੋਂ ਲੋਕ ਜਾਗ ਜਾਂਦੇ ਹਨ ਤਾਂ ਤਖ਼ਤਾਂ ਨੂੰ ਹਿਲਾ ਦਿੰਦੇ ਹਨ।

ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ
ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 
ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 

ਵਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਕਹਾਉਣ ਵਾਲੇ ਅਮਰੀਕੀ

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ
ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ

ਜੋਧਪੁਰ: ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ

H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ
H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ

ਵਾਸ਼ਿੰਗਟਨ: ਸਿਖਰਲੀਆਂ ਸੱਤ ਭਾਰਤੀ ਆਈਟੀ ਕੰਪਨੀਆਂ ਨੂੰ H-1B ਵੀਜ਼ਾ ਮਿਲਣ ਵਿੱਚ