CWG 2018: ਵੇਟਲਿਫ਼ਟਿੰਗ 'ਚ ਗੋਲਡ ਮੈਡਲ ਜੇਤੂ ਪੂਨਮ 'ਤੇ ਪਿੰਡ ਪਹੁੰਚਦਿਆਂ ਹੋਇਆ ਹਮਲਾ

By: ABP Sanjha | | Last Updated: Sunday, 15 April 2018 2:31 PM
CWG 2018: ਵੇਟਲਿਫ਼ਟਿੰਗ 'ਚ ਗੋਲਡ ਮੈਡਲ ਜੇਤੂ ਪੂਨਮ 'ਤੇ ਪਿੰਡ ਪਹੁੰਚਦਿਆਂ ਹੋਇਆ ਹਮਲਾ

ਨਵੀਂ ਦਿੱਲੀ: ਗੋਲਡ ਕੋਸਟ ਵਿੱਚ ਜਾਰੀ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਪੂਨਮ ਯਾਦਵ ‘ਤੇ ਉਨ੍ਹਾਂ ਦੇ ਪਿੰਡ ਪਹੁੰਚਦਿਆਂ ਹਮਲਾ ਕੀਤਾ ਗਿਆ। ਪੂਨਮ ਨੇ ਪੰਜਵੇਂ ਦਿਨ 69 ਕਿੱਲੋਗ੍ਰਾਮ ਵਜ਼ਨ ਸ਼੍ਰੇਣੀ ਵਿੱਚ ਭਾਰਤ ਨੂੰ ਸੋਨ ਤਗ਼ਮਾ ਜਿਤਵਾਇਆ ਸੀ।

ਕੀ ਹੈ ਪੂਰਾ ਮਾਮਲਾ

ਗੋਲਡ ਕੋਸਟ ਤੋਂ ਵਾਪਸ ਆਈ ਪੂਨਮ ਮੈਡਲ ਜਿੱਤ ਕੇ ਆਪਣੀ ਭੂਆ ਨੂੰ ਮਿਲਣ ਉਨ੍ਹਾਂ ਦੇ ਪਿੰਡ ਜਾ ਰਹੀ ਸੀ। ਪਰ ਪੂਨਮ ਜਿਵੇਂ ਹੀ ਪਿੰਡ ਪਹੁੰਚੀ ਤਾਂ ਕੁਝ ਅਣਪਛਾਤ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਭੰਨਤੋੜ ਵੀ ਕੀਕੀ। ਪੂਨਮ ਨੇ ਉਨ੍ਹਾਂ ਹਮਲਾਵਰਾਂ ਤੋਂ ਮਸੀਂ ਆਪਣੀ ਜਾਨ ਬਚਾਈ। ਦਰਅਸਲ, ਪੁਰਾਣੇ ਜ਼ਮੀਨੀ ਵਿਵਾਦ ਕਾਰਨ ਪੂਨਮ ‘ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਪੁਲਿਸ ਨੇ ਉਨ੍ਹਾਂ ਦੀ ਜਾਨ ਬਚਾਈ।

ਹਮਲੇ ਤੋਂ ਬਾਅਦ ਪੂਨਮ ਦਾ ਬਿਆਨ

ਹਮਲੇ ਤੋਂ ਬਾਅਦ ਪੂਨਮ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਬਚਾਇਆ ਤੇ ਘਰ ਤਕ ਸੁਰੱਖਿਅਤ ਲੈ ਕੇ ਆਈ। ਹਮਲਾਵਰਾਂ ਨੇ ਉਨ੍ਹਾਂ ਤੋਂ ਫ਼ੋਨ ਵੀ ਖੋਹ ਲਿਆ ਤੇ ਉਨ੍ਹਾਂ ਦੇ ਦੋ-ਤਿੰਨ ਸਾਥੀ ਹੋਰ ਵੀ ਫੱਟੜ ਹੋ ਗਏ। ਪੂਨਮ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

First Published: Sunday, 15 April 2018 2:31 PM

Related Stories

ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ
ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ

ਨਵੀਂ ਦਿੱਲੀ: ਕਾਂਗਰਸ ਦੀ ਅਗਵਾਈ ਵਿੱਚ ਖੱਬੇ ਪੱਖੀ ਪਾਰਟੀਆਂ ਸ਼ੁੱਕਰਕਵਾਰ ਨੂੰ ਉਪ

IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ
IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ

ਵਾਸ਼ਿੰਗਟਨ: ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਂਟੋਨੀਓ ਗੁਟੇਰੇਸ ਤੋਂ ਬਾਅਦ ਹੁਣ ਕਠੂਆ

ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ
ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ

ਨਵੀਂ ਦਿੱਲੀ: ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਗ਼ੈਰ ਸਰਕਾਰੀ ਸੰਗਠਨ ‘ਕਰਾਈ’

ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ
ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ

ਗਾਂਧੀ ਨਗਰ: ਗੁਜਰਾਤ ਹੋਈਕੋਰਟ ਨੇ ਨਰੋਦਾ ਪਾਟਿਆ ਮਾਮਲੇ ਵਿੱਚ ਫ਼ੈਸਲਾ ਸਣਾਉਂਦਿਆਂ

ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM
ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM

ਨਵੀਂ ਦਿੱਲੀ: ਕੈਸ਼ ਦੀ ਕਿੱਲਤ ਬਾਰੇ ਬੇਸ਼ੱਕ ਸਰਕਾਰ ਦਾ ਦਾਅਵਾ ਹੈ ਕਿ 80 ਫ਼ੀਸਦੀ

20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ
20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ

ਕਰਨਾਲ: ਹਰਿਆਣਾ ਵਿੱਚ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ

ਪਠਾਨਕੋਟ ’ਚ ਫਿਰ ਹਾਈ ਅਲਰਟ !
ਪਠਾਨਕੋਟ ’ਚ ਫਿਰ ਹਾਈ ਅਲਰਟ !

ਚੰਡੀਗੜ੍ਹ: ਪਠਾਨਕੋਟ ਏਅਰਬੇਸ ਕੋਲ ਤਿੰਨ ਵਿਅਕਤੀਆਂ ਵੱਲੋਂ ਸ਼ੱਕੀ ਗਤੀਵਿਧੀਆਂ

ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !
ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !

ਚੰਡੀਗੜ੍ਹ: ਕਠੁਆ ਬਲਾਤਕਾਰ ਮਾਮਲੇ ਸਬੰਧੀ ABP ਨਿਊਜ਼ ਨੇ ਇੱਕ ਵੱਡਾ ਖ਼ੁਲਾਸਾ ਕੀਤਾ