ਰਾਸ਼ਰਟਪਤੀ ਤੇ ਪ੍ਰਧਾਨ ਮੰਤਰੀ ਦੇ ਅੱਛੇ ਦਿਨ 2020 'ਚ ਆਉਣਗੇ

By: ABP Sanjha | | Last Updated: Tuesday, 13 March 2018 5:22 PM
ਰਾਸ਼ਰਟਪਤੀ ਤੇ ਪ੍ਰਧਾਨ ਮੰਤਰੀ ਦੇ ਅੱਛੇ ਦਿਨ 2020 'ਚ ਆਉਣਗੇ

ਪੁਰਾਣੀ ਤਸਵੀਰ

ਚੰਡੀਗੜ੍ਹ: ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਪ ਰਾਸ਼ਟਰਪਤੀ ਨੂੰ ਸਾਲ 2020 ਦੀ ਸ਼ੂਰੂਆਤ ਵਿੱਚ ਖ਼ੁਦ ਲਈ ਵੱਖਰੇ ਤੇ ਅਲੱਗ-ਅਲੱਗ ਵਿਸ਼ੇਸ਼ਤਾਵਾਂ ਵਾਲੇ ਹਵਾਈ ਜਹਾਜ਼ ਮਿਲ ਜਾਣਗੇ।

 

ਸਰਕਾਰ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਏਅਰ ਇੰਡੀਆ ਤੋਂ ਖਰੀਦੇ ਜਾਣਗੇ। ਜਹਾਜ਼ਾਂ ਨੂੰ ਲੋੜ ਮੁਤਾਬਕ ਢਾਲਿਆ ਤੇ ਤਬਦੀਲ ਕਰ ਲਿਆ ਜਾਵੇਗਾ। ਜਹਾਜ਼ਾਂ ਨੂੰ ਇਨ੍ਹਾਂ ਵਿੱਚ ਬੈਠਣ ਵਾਲੀ ਸ਼ਖ਼ਸੀਅਤ ਲਈ ਵੱਖਰੀ ਥਾਂ, ਪ੍ਰੈੱਸ ਕਾਨਫਰੰਸ ਕਮਰਾ, ਮੈਡੀਕਲ ਐਮਰਜੈਂਸੀ ਦੀ ਹਾਲਤ ਵਿੱਚ ਮਰੀਜ਼ ਟ੍ਰਾਂਸਪੋਰਟ ਇਕਾਈ, ਵਾਈਫਾਈ ਤੇ ਮਿਸਾਈਲ ਰੋਧਕ ਸੁਰੱਖਿਆ ਨਾਲ ਲੈਸ ਕੀਤਾ ਜਾਵੇਗਾ।

 

ਏਅਰ ਇੰਡੀਆ ਨੇ ਹਾਲ ਹੀ ਵਿੱਚ ਦੋ ਬੋਇੰਗ 777-300 ਈ.ਆਰ. ਜਹਾਜ਼ ਖਰੀਦੇ ਹਨ ਜੋ ਦੇਸ਼ ਦੇ ਹਾਕਮਾਂ ਦੀ ਸਵਾਰੀ ਬਣਨਗੇ। ਇਨ੍ਹਾਂ ਜਹਾਜ਼ਾਂ ਦੀ ਖਾਸੀਅਤ ਇਹ ਹੈ ਕਿ ਇਹ ਭਾਰਤ ਤੋਂ ਅਮਰੀਕਾ ਤਕ ਦੀ ਉਡਾਣ ਇੱਕੋ ਵਾਰ ਵਿੱਚ ਪੂਰੀ ਕਰ ਸਕਦੇ ਹਨ। ਯਾਨੀ ਕਿ ਇਨ੍ਹਾਂ ਨੂੰ ਰਸਤੇ ਵਿੱਚ ‘ਤੇਲ ਭਰਵਾਉਣ’ ਲਈ ਰੁਕਣ ਦੀ ਜ਼ਰੂਰਤ ਨਹੀਂ।

 

ਮੌਜੂਦਾ ਸਮੇਂ ਵਿੱਚ ਏਅਰ ਇੰਡੀਆ ਤੋਂ ਬੋਇੰਗ 747 ਜਹਾਜ਼ ਉਧਾਰ ਲੈ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਲਈ ਵਰਤੇ ਜਾ ਰਹੇ ਹਨ। ਹੁਣ ਸਰਕਾਰ ਨੇ 4,469.50 ਕਰੋੜ ਰੁਪਏ ਇਨ੍ਹਾਂ ਨਵੇਂ ਉਡਣ ਖਟੋਲਿਆਂ ਲਈ ਅੱਡ ਕੱਢ ਕੇ ਰੱਖ ਲਏ ਹਨ।

First Published: Tuesday, 13 March 2018 5:22 PM

Related Stories

ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!
ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ

12,000 ਕਰੋੜ ਦੀ ਠੱਗੀ ਮਾਰਨ ਵਾਲੇ ਮੋਦੀ ਦੀ 250 ਏਕੜ ਜ਼ਮੀਨ 'ਤੇ ਕਿਸਾਨਾਂ ਦਾ ਕਬਜ਼ਾ
12,000 ਕਰੋੜ ਦੀ ਠੱਗੀ ਮਾਰਨ ਵਾਲੇ ਮੋਦੀ ਦੀ 250 ਏਕੜ ਜ਼ਮੀਨ 'ਤੇ ਕਿਸਾਨਾਂ ਦਾ ਕਬਜ਼ਾ

ਨਵੀਂ ਦਿੱਲੀ: ਪੰਜਾਬ ਬੈਂਕ ਨੈਸ਼ਨਲ ਬੈਂਕ (ਪੀਐਨਬੀ) ਨਾਲ 12 ਹਜ਼ਾਰ ਕਰੋੜ ਰੁਪਏ ਤੋਂ

ਸੋਪੀਆਂ 'ਚ SSP 'ਤੇ ਅੱਤਵਾਦੀ ਹਮਲਾ
ਸੋਪੀਆਂ 'ਚ SSP 'ਤੇ ਅੱਤਵਾਦੀ ਹਮਲਾ

ਸ੍ਰੀਨਗਰ: ਜੰਮੂ ਕਸ਼ਮੀਰ ‘ਚ ਸੋਪੀਆਂ ਦੇ ਐਸ.ਐਸ.ਪੀ. ਦੀ ਗੱਡੀ ‘ਤੇ ਅੱਤਵਾਦੀ

ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ
ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ

ਲੰਦਨ: ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਦੇਸ਼ ਤੋਂ ਭੱਜਣ ਦੇ ਮਾਮਲੇ ਦੀ

ਚਾਰਾ ਘੋਟਾਲੇ ਦੇ ਚੌਥੇ ਕੇਸ 'ਚ ਲਾਲੂ ਖਿਲਾਫ ਫ਼ੈਸਲਾ ਅੱਜ
ਚਾਰਾ ਘੋਟਾਲੇ ਦੇ ਚੌਥੇ ਕੇਸ 'ਚ ਲਾਲੂ ਖਿਲਾਫ ਫ਼ੈਸਲਾ ਅੱਜ

ਰਾਂਚੀ: ਬਿਹਾਰ ਦੇ ਚਾਰਾ ਘੋਟਾਲੇ ਨਾਲ ਜੁੜੇ ਦੁਮਕਾ ਟ੍ਰੇਜ਼ਰੀ ਮਾਮਲੇ ਵਿੱਚ

ਪਿਸਟਲ ਨਾਲ ਸੈਲਫ਼ੀ ਬਣੀ ਜਾਨਲੇਵਾ
ਪਿਸਟਲ ਨਾਲ ਸੈਲਫ਼ੀ ਬਣੀ ਜਾਨਲੇਵਾ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਸੈਲਫੀ ਲੈਣ ਦੇ ਚੱਕਰ ‘ਚ ਗੋਲ਼ੀ ਲੱਗਣ ਨਾਲ

ਆਪ ਸੰਕਟ: ਦਿੱਲੀ ਵਾਲੇ ਕਦੋਂ ਆਉਣਗੇ ਪੰਜਾਬ..?
ਆਪ ਸੰਕਟ: ਦਿੱਲੀ ਵਾਲੇ ਕਦੋਂ ਆਉਣਗੇ ਪੰਜਾਬ..?

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਵੱਡੇ ਸਿਆਸੀ ਸੰਕਟ ਦਾ ਸ਼ਿਕਾਰ ਹੋ ਚੁੱਕੀ ਹੈ।

ਸਿਸੋਦੀਆ ਨੇ ਦੱਸਿਆ ਕਿ ਕੇਜਰੀਵਾਲ ਨੇ ਕਿਉਂ ਮੰਗੀ ਮੁਆਫ਼ੀ.!
ਸਿਸੋਦੀਆ ਨੇ ਦੱਸਿਆ ਕਿ ਕੇਜਰੀਵਾਲ ਨੇ ਕਿਉਂ ਮੰਗੀ ਮੁਆਫ਼ੀ.!

ਚੰਡੀਗੜ੍ਹ: ਕੇਜਰੀਵਾਲ ਦੀ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਦਿੱਲੀ ਦੇ ਉਪ

ਭਾਰਤ 'ਚ ਨੈੱਟਬੈਂਕਿੰਗ ਨਹੀਂ ਸੁਰੱਖਿਅਤ!
ਭਾਰਤ 'ਚ ਨੈੱਟਬੈਂਕਿੰਗ ਨਹੀਂ ਸੁਰੱਖਿਅਤ!

ਨਵੀਂ ਦਿੱਲੀ: ਇੱਕ ਪਾਸੇ ਮੋਦੀ ਸਰਕਾਰ ਡਿਜੀਟਲ ਟ੍ਰਾਂਜੈਕਸ਼ਨ ਨੂੰ ਵਧਾ ਰਹੀ ਹੈ ਤੇ