ਗਾਂਧੀ ਦੀ ਸਮਾਧੀ 'ਤੇ ਇਹ ਕੰਮ ਵੀ ਚੱਲਣ ਲੱਗਾ, ਹਾਈ ਕੋਰਟ ਦੀ ਝਾੜ

By: abp sanjha | | Last Updated: Thursday, 7 December 2017 9:41 AM
ਗਾਂਧੀ ਦੀ ਸਮਾਧੀ 'ਤੇ ਇਹ ਕੰਮ ਵੀ ਚੱਲਣ ਲੱਗਾ, ਹਾਈ ਕੋਰਟ ਦੀ ਝਾੜ

ਨਵੀਂ ਦਿੱਲੀ- ਹਾਈ ਕੋਰਟ ਨੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਉੱਤੇ ਗੋਲਕ ਰੱਖਣ ਉਤੇ ਸਖਤ ਝਾੜ ਪਾਈ ਹੈ। ਅਦਾਲਤ ਨੇ ਇਸ ਨੂੰ ਮਹਾਤਮਾ ਗਾਂਧੀ ਦਾ ਨਿਰਾਦਰ ਦੱਸਿਆ ਹੈ। ਕਾਰਜਕਾਰੀ ਚੀਫ ਜਸਟਿਸ ਦੀ ਬੈਂਚ ਨੇ ਰਾਜਘਾਟ ਕਮੇਟੀ ਤੋਂ ਪੁੱਛਿਆ ਹੈ ਕਿ ਗੋਲਕ ਕਿਸ ਨੇ ਰਖਵਾਈ ਹੈ ਅਤੇ ਉਸ ਵਿੱਚ ਜਮ੍ਹਾ ਹੋਣ ਵਾਲਾ ਪੈਸਾ ਕਿੱਥੇ ਜਾਂਦਾ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਕੋਰਟ ਨੂੰ ਦੱਸਿਆ ਕਿ ਇਹ ਗੋਲਕ ਹਰਿਜਨ ਸੇਵਕ ਸੰਘ ਨੇ ਰੱਖੀ ਹੋਈ ਹੈ। ਇਸ ਸੰਸਥਾ ਦੀ ਸ਼ੁਰੂਆਤ ਖੁਦ ਗਾਂਧੀ ਨੇ ਕੀਤੀ ਤੇ ਜਮ੍ਹਾ ਹੋਣ ਵਾਲਾ ਪੈਸਾ ਇਸ ਸੰਸਥਾ ਨੂੰ ਦਿੱਤਾ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਗੋਲਕ ਨੂੰ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਨਹੀਂ ਰੱਖਣਾ ਚਾਹੀਦਾ।

ਸਮਾਧੀ ਦਾ ਸਨਮਾਨ ਹੋਣਾ ਚਾਹੀਦਾ ਹੈ ਤੇ ਉਸ ਦੀ ਉਚਿਤ ਦੇਖਭਾਲ ਹੋਣੀ ਚਾਹੀਦੀ ਹੈ। ਬੈਂਚ ਨੇ ਰਿੱਟ ਕਰਤਾ ਦੇ ਵਕੀਲ ਨੂੰ ਖੁਦ ਰਾਜਘਾਟ ਦੀ ਦੇਖਭਾਲ ਤੇ ਨਾਗਰਿਕ ਸਹੂਲਤਾਂ ਦਾ ਜਾਇਜ਼ਾ ਲੈਣ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਨੂੰ ਦੱਸਣ ਲਈ ਕਿਹਾ ਹੈ। ਮੁੱਖ ਇੰਜੀਨੀਅਰ ਇਨ੍ਹਾਂ ਨੂੰ ਠੀਕ ਕਰਾਏਗਾ। ਅਦਾਲਤ ਨੇ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਜਲਦੀ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਦਾ ਹੁਕਮ ਰਾਜਘਾਟ ਸਮਾਧੀ ਕਮੇਟੀ ਨੂੰ ਦਿੱਤਾ ਤੇ ਕੇਸ ਦੀ ਤਰੀਕ ਤੀਹ ਜਨਵਰੀ ਤੈਅ ਕਰਦੇ ਹੋਏ ਇਸ ਤੋਂ ਪਹਿਲਾਂ ਰਿਪੋਰਟ ਦੇਣ ਦਾ ਹੁਕਮ ਦਿੱਤਾ ਹੈ।

First Published: Thursday, 7 December 2017 9:41 AM

Related Stories

ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ
ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ

ਚੰਡੀਗੜ੍ਹ: ਗੁਜਰਾਤ ਚੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ

80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !
80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !

ਨਵੀਂ ਦਿੱਲੀ: ਗੁਜਰਾਤ ‘ਚ ਭਾਜਪਾ ਪੱਖੀ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਪਾਰਟੀ

ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!
ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!

ਅਹਿਮਦਾਬਾਦ: ਗੁਜਰਾਤ ਵਿੱਚ ਬੀਜੇਪੀ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ‘ਤੇ ਕਾਂਗਰਸ

ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ
ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ

ਨਵੀਂ ਦਿੱਲੀ: ਗੁਜਰਾਤ ਵਿੱਚ ਬੀਜੇਪੀ ਆਪਣੇ ਟੀਚੇ ਦੇ ਕਰੀਬ ਭਾਵੇਂ ਨਾ ਪੁੱਜੀ ਹੋਵੇ

ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ
ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਬੀਅਰ ਪਸੰਦ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ।

ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !
ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !

ਨਵੀਂ ਦਿੱਲੀ: ਆਂਧਰ ਪ੍ਰਦੇਸ਼ ਵਿੱਚ ਟ੍ਰਾਂਸਜੈਂਡਰਾਂ ਨੂੰ ਹੁਣ ਹਰ ਮਹੀਨੇ 1500 ਰੁਪਏ

ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE
ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ

 ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE
ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE

ਸ਼ਿਮਲਾ: ਹਿਮਾਚਲ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। ਐਗਜ਼ਿਟ ਪੋਲ ਮੁਤਾਬਕ ਇਸ

ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE
ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ