ਧੁੰਦ ਦੇ ਕਹਿਰ ਨਾਲ ਆਵਾਜਾਈ ਗੜਬੜਾਈ, ਲੋਕ ਪ੍ਰੇਸ਼ਾਨ

By: ਏਬੀਪੀ ਸਾਂਝਾ | | Last Updated: Sunday, 12 November 2017 12:41 PM
ਧੁੰਦ ਦੇ ਕਹਿਰ ਨਾਲ ਆਵਾਜਾਈ ਗੜਬੜਾਈ, ਲੋਕ ਪ੍ਰੇਸ਼ਾਨ

ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਦਿੱਲੀ-ਐਨ.ਸੀ.ਆਰ. ਦੀ ਹਵਾ ‘ਚ ਪ੍ਰਦੂਸ਼ਣ ਦਾ ਲੈਵਲ ਕੁਝ ਜ਼ਿਆਦਾ ਹੀ ਵਧ ਗਿਆ ਹੈ। ਸਮੌਗ ਨੇ ਪੂਰੀ ਰਾਜਧਾਨੀ ਤੇ ਉਸ ਦੇ ਨੇੜਲੇ ਖੇਤਰ ਦੀ ਹਵਾ ਨੂੰ ਗੰਦਾ ਕਰ ਦਿੱਤਾ ਹੈ। ਇਸ ਦਾ ਅਸਰ ਨਾ ਸਿਰਫ ਆਮ ਲੋਕਾਂ ਦੀ ਜ਼ਿੰਦਗੀ ‘ਤੇ ਪੈ ਰਿਹਾ ਹੈ ਬਲਕਿ ਟ੍ਰੈਫਿਕ ਵੀ ਇਸ ਨਾਲ ਬੁਰੀਂ ਤਰ੍ਹਾਂ ਪ੍ਰਭਾਵਤ ਹੈ।

 

ਇਨ੍ਹਾਂ ਦਿਨਾਂ ‘ਚ ਕਈ ਟ੍ਰੇਨਾਂ ਲੇਟ ਚਲ ਰਹੀਆਂ ਹਨ। ਇਸ ਨਾਲ ਸਵਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਅੱਜ ਇੱਥੇ ਆਉਣ ਵਾਲੀ 34 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਜਦਕਿ 21 ਟ੍ਰੇਨਾਂ ਦਾ ਸਮਾਂ ਬਦਲਿਆ ਗਿਆ ਹੈ। ਅੱਠ ਟ੍ਰੇਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ।

 

ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਧਨਬਾਦ ਤੋਂ ਆਉਣ ਵਾਲੀ ਸਿਆਲਦਾ-ਰਾਜਧਾਨੀ ਐਕਸਪ੍ਰੈਸ 15 ਘੰਟੇ ਦੀ ਦੇਰੀ ਨਾਲ ਰਾਤ ਨੌਂ ਵਜੇ ਧਨਬਾਦ ਪੁੱਜੀ। ਦੇਰੀ ਨਾਲ ਪੁੱਜਣ ਕਾਰਨ ਨਵੀਂ ਦਿੱਲੀ ਤੋਂ ਸ਼ਨੀਵਾਰ ਨੂੰ ਹਾਵੜਾ ਰਾਜਧਾਨੀ ਨੂੰ 5 ਘੰਟੇ 20 ਮਿੰਟ ਤੇ ਸਿਆਲਦਾ ਰਾਜਧਾਨੀ ਨੂੰ 6 ਘੰਟੇ 30 ਮਿੰਟ ਦੇਰੀ ਨਾਲ ਚਲਾਇਆ ਗਿਆ।

 

ਸ਼ਨੀਵਾਰ ਨੂੰ ਮੁਗਲਸਰਾਏ ਵੱਲੋਂ ਧਨਬਾਦ ਆਉਣ ਵਾਲੀਆਂ ਜ਼ਿਆਦਾਤਰ ਟ੍ਰੇਨਾਂ ਲੇਟ ਸਨ। 13 ਘੰਟੇ 42 ਮਿੰਟ ਦੇਰੀ ਨਾਲ ਆਉਣ ਕਾਰਨ ਗੰਗਾ-ਸਤਲੁਜ ਲੁਧਿਆਣਾ ਐਕਸਪ੍ਰੈਸ ਨੂੰ 4 ਘੰਟੇ ਦੇਰੀ ਨਾਲ ਚਲਾਈ ਜਾ ਸਕੀ। ਕਾਲਕਾ ਮੇਲ ਹਾਵੜਾ ਤੋਂ ਸਾਢੇ ਪੰਜ ਘੰਟੇ ਦੇਰੀ ਨਾਲ ਰਵਾਨਾ ਹੋਈ। ਇਹ ਟ੍ਰੇਨ ਸਵੇਰੇ ਪੰਜ ਵਜੇ ਵੀ ਪੰਜ ਘੰਟੇ ਲੇਟ ਸੀ। ਇਸੇ ਤਰ੍ਹਾਂ ਕਰੀਬ-ਕਰੀਬ ਦਿੱਲੀ ਰੂਟ ਦੀਆਂ ਬਹੁਤੀਆਂ ਟ੍ਰੇਨਾਂ ਲੇਟ ਚਲ ਰਹੀਆਂ ਹਨ।

First Published: Sunday, 12 November 2017 12:41 PM

Related Stories

ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ
ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ

ਨਵੀਂ ਦਿੱਲੀ: ਕੈਸ਼ਲੈਸ਼ ਟ੍ਰਾਂਸਜੈਕਸ਼ਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਇਸ ‘ਤੇ ਦੋ

ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ ਟੈਕਸ?
ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ...

ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ

ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ
ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ

ਨਵੀਂ ਦਿੱਲੀ: ਜੇਕਰ ਤੁਸੀਂ ਟ੍ਰੇਨ ‘ਤੇ ਸਫਰ ਕਰ ਰਹੇ ਹੋ ਤੇ ਜਲਦਬਾਜ਼ੀ ‘ਚ ਟਿਕਟ

ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'
ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਚੰਗੀ ਖਬਰ ਆਈ

ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ
ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਯੂਥ ਕਾਂਗਰਸ ਦੇ ਇੱਕ ਮੀਮ ਨਾਲ ਵਿਵਾਦ ਖੜ੍ਹਾ ਹੋ

ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ
ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਆਪਣੀ ਤਨਖ਼ਾਹ ‘ਚ ਵਾਧੇ ਦੀ ਉਮੀਦ ਕਰ

ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..
ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..

ਹੈਦਰਾਬਾਦ- ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਵਿਅਕਤੀਆਂ ਨੇ ਪਹਿਲਾਂ

ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ

ਨਵੀਂ ਦਿੱਲੀ- ਇੰਡੀਗੋ ਏਅਰਲਾਈਨਜ਼ ਹੁਣ ਫਿਰ ਵਿਵਾਦਾਂ ਵਿੱਚ ਆ ਗਈ ਹੈ। ਉਸ ਦੇ ਕੁਝ

ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...
ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...

ਮੇਰਠ- ਸ਼ਹਿਰ ਦੇ ਸਿਵਲ ਥਾਣਾ ਖੇਤਰ ਵਿੱਚ ਆਰ ਐੱਸ ਐੱਸ ਦੇ ਇੱਕ ਵਰਕਰ ਸੁਨੀਲ ਗਰਗ (56)