ਦਿੱਲੀ ਦੇ ਪ੍ਰਦੂਸ਼ਣ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ!

By: abp sanjha | | Last Updated: Sunday, 12 November 2017 2:31 PM
ਦਿੱਲੀ ਦੇ ਪ੍ਰਦੂਸ਼ਣ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ!

ਨਵੀਂ ਦਿੱਲੀ: ਦਿੱਲੀ ‘ਚ ਅੱਜ ਵੀ ਧੁੰਦ ਦਾ ਕਹਿਰ ਜਾਰੀ ਹੈ। ਡਾਕਟਰਾਂ ਨੇ ਦਿੱਲੀ ਤੇ ਐਨਸੀਆਰ ‘ਚ ਮੈਡੀਕਲ ਐਮਰਜੈਂਸੀ ਵਰਗੇ ਹਾਲਾਤ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਲੈ ਕੇ ਦਿੱਲੀ ਹਾਈਕੋਰਟ ‘ਚ ਸੁਣਵਾਈ ਵੀ ਹੋ ਚੁੱਕੀ ਹੈ। ਅਦਾਲਤਾਂ ਨੇ ਦਿੱਲੀ ਦੀ ਗੰਦੀ ਹਵਾ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਹੋਏ ਸਖਤ ਕਦਮ ਚੁੱਕੇ ਜਾਣ ਦੀ ਗੱਲ ਆਖੀ ਹੈ।

 

ਇਸ ਦੌਰਾਨ ਜੇਕਰ ਤੁਹਾਨੂੰ ਕੋਈ ਦੱਸੇ ਕਿ ਦਿੱਲੀ ‘ਚ ਤਾਂ ਮੁਲਕ ਦੇ ਕਈ ਸ਼ਹਿਰਾਂ ‘ਤੋਂ ਪ੍ਰਦੂਸ਼ਣ ਬੜਾ ਘੱਟ ਹੈ ਤਾਂ ਸ਼ਾਇਦ ਤੁਸੀਂ ਯਕੀਨ ਨਾ ਕਰੋ। ਇਹ ਗੱਲ ਸੱਚ ਹੈ। ਇਹ ਅਸੀਂ ਨਹੀਂ ਕਹਿ ਰਹੇ। ਇਹ ਤੱਥ ਕੇਂਦਰੀ ਪੌਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਨੇ ਸਾਹਮਣੇ ਲਿਆਂਦਾ ਹੈ।

 

-ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ‘ਚ ਸਭ ਤੋਂ ਅੱਗੇ ਹੈ ਤਾਜ ਮਹਿਲ ਵਾਲਾ ਸ਼ਹਿਰ ਆਗਰਾ। ਇੱਥੇ ਪੀਐਮ 2.5 ਦਾ ਲੈਵਲ 450 ਮਾਪਿਆ ਗਿਆ।

 

-ਦੂਜੇ ਨੰਬਰ ‘ਤੇ ਹੈ ਭਿਵਾਨੀ। ਇੱਥੇ ਪੀਐਮ 2.5 ਦਾ ਲੈਵਲ 435 ਦਰਜ ਕੀਤਾ ਗਿਆ।

 

-ਤੀਜੇ ਤੇ ਚੌਥੇ ਨੰਬਰ ‘ਤੇ ਗਾਜ਼ੀਆਬਾਦ ਅਤੇ ਗੁਰੁਗ੍ਰਾਮ ਹੈ ਜਿੱਥੇ ਪੀਐਮ 10 ਤੇ 2.5 ਦਾ ਲੈਵਲ 486 ਅਤੇ 436 ਤੱਕ ਪੁੱਜ ਚੁੱਕਿਆ ਹੈ।

 

-ਇਸ ਤੋਂ ਬਾਅਦ ਨੰਬਰ ਆਉਂਦਾ ਹੈ ਰੋਹਤਕ ਦਾ। ਇੱਥੇ ਪੀਐਮ 2.5 ਦਾ ਲੈਵਲ 461 ਹੈ।

 

-ਪਟਨਾ ‘ਚ ਪੀਐਮ 2.5 ਦਾ ਪੱਧਰ 435 ਦਰਜ ਕੀਤਾ ਗਿਆ।

 

-ਨੋਇਡਾ ਤੇ ਵਾਰਾਣਸੀ ‘ਚ ਪੀਐਮ 2.5 ਦਾ ਲੈਵਲ 429 ਹੈ।

 

-ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਪੀਐਮ 2.5 ਤਾਂ 424 ਜਾ ਪੁੱਜਿਆ ਹੈ।

 

-ਕਾਨਪੁਰ ‘ਚ 404 ਤੱਕ ਦਰਜ ਕੀਤਾ ਗਿਆ।

 

-10 ਸ਼ਹਿਰਾਂ ਤੋਂ ਬਾਅਦ 11ਵੇਂ ਨੰਬਰ ‘ਤੇ ਮੁਲਕ ਦੀ ਰਾਜਧਾਨੀ ਦਿੱਲੀ ਦਾ ਨੰਬਰ ਆਉਂਦਾ ਹੈ। ਇੱਥੇ ਪੀਐਮ 2.5 ਦਾ ਲੈਵਲ 403 ਦਰਜ ਕੀਤਾ ਗਿਆ ਹੈ।

ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ‘ਚ ਵਾਤਾਵਰਣ ਕਾਫੀ ਹੱਦ ਤੱਕ ਚੰਗਾ ਕਿਹਾ ਜਾ ਸਕਦਾ ਹੈ ਕਿਉਂਕਿ ਇੱਥੇ ਪੀਐਮ ਦਾ ਲੈਵਲ 124 ਆਇਆ। ਇਸੇ ਅਧਾਰ ‘ਤੇ ਜੇ ਮੁਲਕ ਦੇ ਸੱਭ ਤੋਂ ਵੱਧ ਸੁਰੱਖਿਅਤ ਸ਼ਹਿਰ ਦਾ ਨਾਂ ਲੈਣ ਹੋਵੇ ਤਾਂ ਉਹ ਹੈ ਤਿਰੁਵਨੰਤਪੁਰਮ, ਇੱਥੇ ਪੀਐਮ 2.5 ਦਾ ਲੈਵਲ ਸਿਰਫ 61 ਹੈ ਜੋ ਆਪਣੇ ਪੱਧਰ ਤੋਂ ਕਾਫੀ ਥੱਲੇ ਹੈ।

First Published: Sunday, 12 November 2017 2:31 PM

Related Stories

ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ
ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ

ਨਵੀਂ ਦਿੱਲੀ: ਕੈਸ਼ਲੈਸ਼ ਟ੍ਰਾਂਸਜੈਕਸ਼ਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਇਸ ‘ਤੇ ਦੋ

ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ ਟੈਕਸ?
ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ...

ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ

ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ
ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ

ਨਵੀਂ ਦਿੱਲੀ: ਜੇਕਰ ਤੁਸੀਂ ਟ੍ਰੇਨ ‘ਤੇ ਸਫਰ ਕਰ ਰਹੇ ਹੋ ਤੇ ਜਲਦਬਾਜ਼ੀ ‘ਚ ਟਿਕਟ

ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'
ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਚੰਗੀ ਖਬਰ ਆਈ

ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ
ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਯੂਥ ਕਾਂਗਰਸ ਦੇ ਇੱਕ ਮੀਮ ਨਾਲ ਵਿਵਾਦ ਖੜ੍ਹਾ ਹੋ

ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ
ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਆਪਣੀ ਤਨਖ਼ਾਹ ‘ਚ ਵਾਧੇ ਦੀ ਉਮੀਦ ਕਰ

ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..
ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..

ਹੈਦਰਾਬਾਦ- ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਵਿਅਕਤੀਆਂ ਨੇ ਪਹਿਲਾਂ

ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ

ਨਵੀਂ ਦਿੱਲੀ- ਇੰਡੀਗੋ ਏਅਰਲਾਈਨਜ਼ ਹੁਣ ਫਿਰ ਵਿਵਾਦਾਂ ਵਿੱਚ ਆ ਗਈ ਹੈ। ਉਸ ਦੇ ਕੁਝ

ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...
ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...

ਮੇਰਠ- ਸ਼ਹਿਰ ਦੇ ਸਿਵਲ ਥਾਣਾ ਖੇਤਰ ਵਿੱਚ ਆਰ ਐੱਸ ਐੱਸ ਦੇ ਇੱਕ ਵਰਕਰ ਸੁਨੀਲ ਗਰਗ (56)