ਪੁਲਿਸ ਨਸ਼ੇੜੀ ਨੂੰ ਸਮਝ ਬੈਠੀ ਅੱਤਵਾਦੀ, ਪੂਰੇ ਦੇਸ਼ 'ਚ ਅਲਰਟ

By: ਏਬੀਪੀ ਸਾਂਝਾ | | Last Updated: Monday, 8 January 2018 5:53 PM
ਪੁਲਿਸ ਨਸ਼ੇੜੀ ਨੂੰ ਸਮਝ ਬੈਠੀ ਅੱਤਵਾਦੀ, ਪੂਰੇ ਦੇਸ਼ 'ਚ ਅਲਰਟ

ਨਵੀਂ ਦਿੱਲੀ: ਦਿੱਲੀ ਵਿੱਚ ਅੱਤਵਾਦੀ ਸਾਜ਼ਿਸ਼ ਵਾਲੀ ਖ਼ਬਰ ਵਿੱਚ ਨਵਾਂ ਮੋੜ ਆ ਗਿਆ ਹੈ। ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਸਾਜ਼ਿਸ਼ ਵਿੱਚ ਸ਼ਾਮਲ ਮਥੁਰਾ ਵਿੱਚ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਪੁੱਛਗਿੱਛ ਵਿੱਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ। ਇਸ ਸ਼ਖ਼ਸ ਨੂੰ ਡਰੱਗਜ਼ ਲੈਣ ਕਾਰਨ ਅਜੀਬੋ-ਗ਼ਰੀਬ ਹਰਕਤਾਂ ਕਰਨ ਤੇ ਬਿਨਾ ਟਿਕਟ ਟਰੇਨ ਵਿੱਚ ਸਫ਼ਰ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ 26 ਜਨਵਰੀ ਦੀ ਪਰੇਡ ਲਈ ਅਲਰਟ ‘ਤੇ ਹੈ।

 

ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਪੁਲਿਸ ਵੱਲੋਂ ਫੜੇ ਗਏ ਨੌਜਵਾਨ ਬਿਲਾਲ ਵਾਨੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਦਿੱਲੀ ਦਾ ਅਕਸ਼ਰਧਾਮ ਮੰਦਰ ਤੇ ਗਣਤੰਤਰ ਦਿਵਸ ਦੀ ਪਰੇਡ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ। ਇਸੇ ਅਧਾਰ ‘ਤੇ ਸਪੈਸ਼ਲ ਸੈੱਲ ਤੇ ਆਈਬੀ ਦੀ ਟੀਮ ਨੇ ਦੋ ਸ਼ੱਕੀਆਂ ਦੀ ਤਲਾਸ਼ ਵਿੱਚ ਦਿੱਲੀ ਦੀ ਜਾਮਾ ਮਸਜਿਦ ਇਲਾਕੇ ਵਿੱਚ ਗੈੱਸਟ ਹਾਊਸ ਤੇ ਹੋਟਲਾਂ ਵਿੱਚ ਰੇਡ ਕੀਤੀ।

 

ਸੂਤਰਾਂ ਮੁਤਾਬਕ, ਸ਼ੱਕੀਆਂ ਦੀ ਤਲਾਸ਼ ਵਿੱਚ ਰੇਡ ਕਰਨ ਗਈ ਸਪੈਸ਼ਲ ਟੀਮ ਨੂੰ ਪਤਾ ਲੱਗਿਆ ਕਿ ਤਿੰਨ ਜਨਵਰੀ ਨੂੰ ਦੋ ਸ਼ੱਕੀ ਹੋਟਲ ਅਲ ਰਾਸ਼ਿਦ ਵਿੱਚ ਰੁਕਣ ਆਏ ਸਨ। ਉਨ੍ਹਾਂ ਦੇ ਨਾਂ ਮੁਦਾਸਿਰ ਅਹਿਮਦ ਤੇ ਮੁਹੰਮਦ ਅਸ਼ਰਫ ਹੈ। ਛੇ ਜਨਵਰੀ ਦੀ ਸ਼ਾਮ ਦੋਨੋਂ ਹੋਟਲ ਤੋਂ ਚਲੇ ਗਏ। ਜਾਂਚ ਏਜੰਸੀਆਂ ਇਨ੍ਹਾਂ ਦੀ ਜਾਂਚ ਵਿੱਚ ਲੱਗ ਗਈਆਂ।

 

ਭੋਪਾਲ ਸ਼ਤਾਬਦੀ ਐਕਸਪ੍ਰੈੱਸ ਵਿੱਚ ਸਫ਼ਰ ਕਰ ਰਹੇ ਬਿਲਾਲ ਵਾਨੀ ਨੂੰ ਮਥੁਰਾ ਦੀ ਰੇਲਵੇ ਪੁਲਿਸ ਨੇ ਮਥੁਰਾ ਸਟੇਸ਼ਨ ‘ਤੇ ਉੱਤਰਦੇ ਵੇਲੇ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖ਼ਸ ਦੀ ਦਿਮਾਗ਼ੀ ਹਾਲਤ ਠੀਕ ਨਹੀਂ।

First Published: Monday, 8 January 2018 5:04 PM

Related Stories

ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ

ਨਵੀਂ ਦਿੱਲੀ: ਆਫ਼ਿਸ ਆਫ ਪ੍ਰੋਫਿਟ ਮਾਮਲੇ ਵਿੱਚ ਆਪਣੀਆਂ ਸੀਟਾਂ ਤੋਂ ਹੱਥ ਧੋਣ ਵਾਲੇ

ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ
ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ

ਨਵੀਂ ਦਿੱਲੀ: ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਸੀਏਟ ਨਾਲ ਬੱਲੇ ਦਾ

'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'
'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'

ਨਵੀਂ ਦਿੱਲੀ: ਇਸ ਸਾਲ ਹੋਣ ਵਾਲੇ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਕਰਨਾਟਕ ਵੀ ਸ਼ਾਮਲ

ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ
ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ

ਨਵੀਂ ਦਿੱਲੀ: ਗਣਤੰਤਰ ਦਿਵਸ ਤੋਂ ਪਹਿਲਾਂ, ਭਾਰਤ ਦੇ ਸਭ ਮੋਸਟ ਵਾਂਟੇਡ ਅੱਤਵਾਦੀ

ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ
ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ

ਨਵੀਂ ਦਿੱਲੀ: ਮੁਲਕ ਵਿੱਚ ਹੁਣ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਬਦਲ ਰਹੀਆਂ ਹਨ।

ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ

ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ
ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ

ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ
ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ

ਕਰਨਾਲ: ਧੁੰਦ ਤੇ ਕੋਹਰੇ ਦਾ ਅਸਰ ਪੂਰੇ ਉੱਤਰੀ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ।

ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ
ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ

ਨਵੀਂ ਦਿੱਲੀ :ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ

ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ
ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ

ਪਟਨਾ : ਬਿਹਾਰ ਦੇ ਕਰੋੜਾਂ ਲੋਕਾਂ ਨੇ ਐਤਵਾਰ ਨੂੰ ਇਕ ਦੂਸਰੇ ਦਾ ਹੱਥ ਫੜ ਕੇ ਦਾਜ ਅਤੇ