ਹੁਣ ਡੇਰਾ ਚੇਅਰਪਰਸਨ ਵਿਪਾਸਨਾ ਦੀ ਵਾਰੀ!

By: abp sanjha | | Last Updated: Wednesday, 10 January 2018 12:05 PM
ਹੁਣ ਡੇਰਾ ਚੇਅਰਪਰਸਨ ਵਿਪਾਸਨਾ ਦੀ ਵਾਰੀ!

ਸਿਰਸਾ: ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਠਹਿਰਾਉਣ ਮਗਰੋਂ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਐਸ.ਆਈ.ਟੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਪਾਸਨਾ ਨੂੰ ਗ੍ਰਿਫਤਾਰ ਕਰਨ ਲਈ ਮੰਗਲਵਾਰ ਨੂੰ ਸਿਰਸਾ ਡੇਰਾ ਤੇ ਇਸ ਦੇ ਨਾਲ ਲੱਗਦੀਆਂ ਕਲੌਨੀਆਂ ਵਿੱਚ ਟੀਮ ਪਹੁੰਚੀ।
ਡੇਰਾ ਮੁਖੀ ਨੂੰ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਮਗਰੋਂ ਪੰਚਕੂਲਾ ਵਿੱਚ ਹਿੰਸਾ ਹੋਈ ਸੀ। ਹਿੰਸਾ ਦੇ ਮਾਮਲੇ ਵਿੱਚ ਡੇਰੇ ਦੇ ਬੁਲਾਰਾ ਅਦਿੱਤਿਆ ਇੰਸਾਂ ਕੁਝ ਦੂਜੇ ਸਾਜ਼ਿਸ਼ਕਰਤਾਵਾਂ ਦੀ ਵੀ ਤਲਾਸ਼ ਵਿੱਚ ਹੈ। ਅਦਿੱਤਿਆ ਉੱਤੇ ਦੋ ਲੱਖ ਦਾ ਇਨਾਮ ਐਲਾਨਿਆ ਗਿਆ ਹੈ। ਹੁਣ ਜਾਂਚ ਵਿੱਚ ਜੁਟੀ ਟੀਮ ਵਿਪਾਸਨਾ ਇੰਸਾਂ ਦੀ ਤਲਾਸ਼ ਕਰ ਰਹੀ ਹੈ। ਮਹਿੰਦਰ ਇੰਸਾਂ ਦੀ ਗ੍ਰਿਫਤਾਰੀ ਮਗਰੋਂ ਵਿਪਾਸਨਾ ਇੰਸਾਂ ਵੀ ਅੰਡਰਗਰਾਉਂਡ ਹੈ।
ਹਿੰਸਾ ਦੇ ਮਾਮਲੇ ‘ਚ ਜਾਂਚ ਦੌਰਾਨ ਪਿਛਲੇ ਸਾਲ ਐਸ.ਆਈ.ਟੀ. ਵੱਲੋਂ ਡੇਰਾ ਚੇਅਰਪਰਸਨ ਵਿਪਾਸਨਾ ਇੰਸਾਂ ਨੂੰ ਪੰਚਕੂਲਾ ਬੁਲਾਇਆ ਗਿਆ ਸੀ। ਦੋ ਵਾਰ ਨੋਟਿਸ ਭੇਜੇ ਗਏ, ਪਰ ਵਿਪਾਸਨਾ ਨੇ ਸਿਹਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਪੰਚਕੂਲਾ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।
ਤੀਜੀ ਵਾਰ ਨੋਟਿਸ ਭੇਜਣ ‘ਤੇ ਵਿਪਾਸਨਾ ਪੰਚਕੂਲਾ ਪਹੁੰਚੀ ਸੀ ਤੇ ਚੰਡੀਮੰਦਰ ਥਾਣਾ ‘ਚ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ। ਇਸੇ ਦੌਰਾਨ ਐਸ.ਆਈ.ਟੀ. ਵੱਲੋਂ ਗ੍ਰਿਫ਼ਤਾਰ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਸਾਂ ਤੇ ਵਿਪਾਸਨਾ ਨੂੰ ਆਹਮਣੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਸੀ। ਇਸੇ ਦੌਰਾਨ ਵਿਪਾਸਨਾ ਤੋਂ ਹਨੀਪ੍ਰੀਤ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਸੀ, ਜੋ ਹਨੀਪ੍ਰੀਤ ਫ਼ਰਾਰ ਹੋਣ ਤੋਂ ਪਹਿਲਾਂ ਉਸ ਨੂੰ ਫੜਾ ਕੇ ਗਈ ਸੀ।
First Published: Wednesday, 10 January 2018 12:05 PM

Related Stories

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ

ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ
ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ

ਜੰਮੂ: ਬਾਰਡਰ ‘ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਜਾਰੀ ਹੈ। ਸ਼ਨੀਵਾਰ

ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ ਦਿੱਲੀ

20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!
20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ
ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ

ਨਵੀਂ ਦਿੱਲੀ: ਕੇਰਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਦੇਸ਼

ਧੁੰਦ ਨੇ ਯਾਤਰੀ ਕੀਤੇ ਬੇਹਾਲ!
ਧੁੰਦ ਨੇ ਯਾਤਰੀ ਕੀਤੇ ਬੇਹਾਲ!

ਨਵੀਂ ਦਿੱਲੀ: ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ।