ਦੀਵਾਲੀ 'ਤੇ ਨਹੀਂ ਵਿਕਣਗੇ ਪਟਾਖੇ, ਸੁਪਰੀਮ ਕੋਰਟ ਦਾ ਫੈਸਲਾ ਬਰਕਰਾਰ

By: Harsharan K | | Last Updated: Friday, 13 October 2017 4:17 PM
ਦੀਵਾਲੀ 'ਤੇ ਨਹੀਂ ਵਿਕਣਗੇ ਪਟਾਖੇ, ਸੁਪਰੀਮ ਕੋਰਟ ਦਾ ਫੈਸਲਾ ਬਰਕਰਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ‘ਚ ਪਟਾਖ਼ਿਆਂ ਦੀ ਵਿਕਰੀ ‘ਤੇ 31 ਅਕਤੂਬਰ ਤੱਕ ਦੇ ਲਈ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟਾਖੇ ਵੇਚਣ ਵਾਲਿਆਂ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ। ਪਟਾਖਾ ਵਪਾਰੀਆਂ ਦੀ ਵਿਕਰੀ ‘ਤੇ ਲਾਈ ਰੋਕ ਸਬੰਧੀ ਰਾਹਤ ਲੈਣ ਲਈ ਹੀ ਉਹ ਪਟੀਸ਼ਨ ਲੈ ਕੋਰਟ ਪੁੱਜੇ ਹਨ। ਪਟੀਸ਼ਨ ‘ਚ ਵਪਾਰੀਆਂ ਨੇ ਪਟਾਖੇ ਵੇਚਣ ਲਈ ਇੱਕ-ਦੋ ਦਿਨ ਦੀ ਇਜਾਜ਼ਤ ਮੰਗੀ ਸੀ।
ਜੱਜ ਏਕੇ ਸਿਕਰੀ ਤੇ ਅਸ਼ੋਕ ਭੂਸ਼ਨ ਅਧਾਰਤ ਬੈਂਚ ਨੇ ਕਿਹਾ ਹੈ ਕਿ ਇਸ ਬੈਨ ‘ਤੇ ਕਿਸੇ ਤਰ੍ਹਾਂ ਦੀ ਢਿੱਲ ਦੇਣਾ ਸੁਪਰੀਮ ਕੋਰਟ ਦੀ ਭਾਵਨਾ ਦੇ ਖ਼ਿਲਾਫ ਹੋਵੇਗਾ। ਹਾਲਾਂਕਿ ਕੋਰਟ ਨੇ ਖਰੀਦੇ ਗਏ ਪਟਾਖ਼ਿਆਂ ਨੂੰ ਚਲਾਉਣ ‘ਤੇ ਰੋਕ ਲਾਉਣ ਸਬੰਧੀ ਕੁਝ ਨਹੀਂ ਕਿਹਾ। ਕੋਰਟ ਨੇ ਕਿਹਾ ਹੈ ਕਿ ਬੈਨ ਤੋਂ ਪਹਿਲਾਂ ਵਿਕੇ ਪਟਾਖੇ ਹੀ ਵਾਧੂ ਚੱਲਣਗੇ ਤੇ ਵੈਸੇ ਹੀ ਇਹ ਬਿਨਾਂ ਪਟਾਖਿਆਂ ਵਾਲੀ ਦੀਵਾਲੀ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਸੁਣਵਾਈ ਸ਼ੂਰੂ ਹੁੰਦੇ ਹੋਏ ਉੱਘੇ ਵਕੀਲ ਮੁਕੁਲ ਰੋਹਤਗੀ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਘੱਟੋ-ਘੱਟ ਇੱਕ ਦੋ ਦਿਨਾਂ ਲਈ ਪਟਾਖ਼ਿਆ ਦੀ ਵਿਕਰੀ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਸੀ ਕਿ ਪਟਾਖੇ ਚਲਾਉਣ ਤੇ ਵੇਚਣ ਦਾ ਸਮਾਂ ਤੈਅ ਕੀਤਾ ਜਾ ਸਕਦਾ ਹੈ। ਵਪਾਰੀਆਂ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੇ ਆਪਣੇ ਲਾਇਸੈਂਸ ਰੀਨਿਊ ਕਰਵਾਏ ਹਨ ਤੇ ਉਨ੍ਹਾਂ ‘ਤੇ ਬਹੁਤ ਮੋਟਾ ਪੈਸਾ ਖ਼ਰਚ ਹੋਇਆ ਹੈ। ਉਸ ਦੀ ਭਰਪਾਈ ਕਿਤੋਂ ਨਹੀਂ ਹੋਵੇਗੀ। ਸਰਵਉੱਚ ਅਦਾਲਤ ਨੇ ਪਟਾਖਿਆਂ ਦੀ ਵਿਕਰੀ ‘ਤੇ 31 ਅਕਤੂਬਰ ਤੱਕ ਰੋਕ ਲਗਾਉਂਦੇ ਹੋਏ ਕਿਹਾ ਸੀ ਕਿ ਇਹ ਬੇਹੱਦ ਜ਼ਰੂਰੀ ਹੈ ਕਿਉਂਕਿ ਵਾਤਾਰਵਰਨ ਵੱਡੇ ਪੱਧਰ ‘ਤੇ ਖ਼ਰਾਬ ਹੋ ਰਿਹਾ ਹੈ।
First Published: Friday, 13 October 2017 4:17 PM

Related Stories

ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!
ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!

ਨਵੀਂ ਦਿੱਲੀ: ਗੁਜਰਾਤ ‘ਚ ਪਟੇਲ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੇ

ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ
ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ

ਨਵੀਂ ਦਿੱਲੀ: ਗੁਜਰਾਤ ‘ਚ ਸਿਆਸੀ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਕਾਂਗਰਸ ਤੇ

ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ
ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ

ਨਵੀਂ ਦਿੱਲੀ: ਕਿਸੇ ਬਲਾਤਕਾਰ ਪੀੜਤ ਦੀ ਚੁੱਪੀ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ

ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ
ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ

ਨਵੀਂ ਦਿੱਲੀ: ਗੁਜਰਾਤ ‘ਚ ਚੋਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਖ ਦਾਅ

 4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ
4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ

ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਨਤੀਜਿਆਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ

ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ
ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ

ਨਵੀਂ ਦਿੱਲੀ: ਕੇਰਲ ਸਰਕਾਰ ਨੇ ਸੂਬੇ ਦੇ ਸਟਾਰਟਅੱਪ ਮਿਸ਼ਨ ਤਹਿਤ ਸਾਰੀਆਂ

ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !
ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !

ਲਖਨਊ: ਭਾਰਤੀ ਇਤਿਹਾਸ ਤੇ ਸੰਸਕ੍ਰਿਤੀ ‘ਚ ਤਾਜ ਮਹੱਲ ਦੇ ਮਹੱਤਵ ਨੂੰ ਲੈ ਕੇ ਉੱਠੇ

ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ
ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ

'ਅਧਾਰ ਕਾਰਡ' ਦਾ ਨਵਾਂ ਸਿਆਪਾ!
'ਅਧਾਰ ਕਾਰਡ' ਦਾ ਨਵਾਂ ਸਿਆਪਾ!

ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਫ਼ ਕੀਤਾ ਹੈ ਕਿ ਬਾਇਓਮੀਟਰਿਕ ਪਛਾਣ

ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ
ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ "ਹਾਈ-ਸਪੀਡ"

ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਣ ਵਾਲੀਆਂ ਲੰਮੀ ਦੂਰੀ ਦੀਆਂ 500