ਚੀਨ ਜ਼ਿੱਦ 'ਤੇ ਅੜਿਆ, ਫੌਜ ਪਿੱਛੇ ਹਟਾਉਣ ਤੋਂ ਇਨਕਾਰ

By: ABP SANJHA | | Last Updated: Friday, 11 August 2017 2:11 PM
ਚੀਨ ਜ਼ਿੱਦ 'ਤੇ ਅੜਿਆ, ਫੌਜ ਪਿੱਛੇ ਹਟਾਉਣ ਤੋਂ ਇਨਕਾਰ

ਨਵੀਂ ਦਿੱਲੀ: ਡੋਕਲਾਮ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਚੀਨ ਨੇ ਡੋਕਲਾਮ ਤੋਂ ਸੈਨਾ ਪਿੱਛੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਖਬਰ ਸੀ ਕਿ ਭਾਰਤ ਨੇ ਚੀਨ ਨੂੰ ਡੋਕਲਾਮ ‘ਚ ਢਾਈ ਸੌ ਮੀਟਰ ਫੌਜ ਪਿੱਛੇ ਹਟਾਉਣ ਨੂੰ ਕਿਹਾ ਸੀ। ਜਵਾਬ ‘ਚ ਚੀਨ ਨੇ ਸੌ ਮੀਟਰ ਹੀ ਪਿੱਛੇ ਹਟਾਉਣ ਦਾ ਪ੍ਰਸਤਾਵ ਦਿੱਤਾ ਸੀ। ਹੁਣ ਚੀਨ ਨੇ ਇਸ ਖਬਰ ਦਾ ਖੰਡਨ ਕੀਤਾ ਹੈ।

 

 

ਚੀਨ ਦੇ ਵਿਦੇਸ਼ ਵਿਭਾਗ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਹਾਲ ‘ਚ ਆਪਣੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰਨ ਵਾਲਾ। ਦੂਜੇ ਪਾਸੇ ਅਮਰੀਕਾ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਸਿੱਕਮ ਖੇਤਰ ਦੇ ਡੋਕਲਾਮ ‘ਚ ਚੱਲ ਰਹੇ ਵਿਵਾਦ ‘ਤੇ ਭਾਰਤ-ਚੀਨ ਆਪਸ ‘ਚ ਗੱਲਬਾਤ ਕਰਨ।

 

 

ਕੀ ਹੈ ਪੂਰਾ ਵਿਵਾਦ?

ਦਰਅਸਲ ਡੋਕਲਾਮ ਜਿਸ ਨੂੰ ਭੂਟਾਨ ‘ਚ ਡੋਲਮ ਕਹਿੰਦੇ ਹਨ, ਕਰੀਬ 300 ਵਰਗ ਕਿਲੋਮੀਟਰ ਦਾ ਇਹ ਇਲਾਕਾ ਚੀਨ ਦੀ ਚੁੰਬੀ ਵੈਲੀ ਨਾਲ ਜੁੜਿਆ ਹੋਇਆ ਹੈ ਤੇ ਸਿੱਕਮ ਦੇ ਨਾਥੂਲਾ ਦੱਰੇ ਦੇ ਕਰੀਬ ਹੈ। ਇਸ ਲਈ ਇਸ ਇਲਾਕੇ ਨੂੰ ਟ੍ਰਾਈ ਜੰਕਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

 

 

ਇਹ ਡੈਗਰ ਯਾਨੀ ਇੱਕ ਖੰਜਰ ਦੀ ਤਰ੍ਹਾਂ ਦਾ ਭੂਗੋਲਿਕ ਇਲਾਕਾ ਹੈ ਜੋ ਭਾਰਤ ਦੇ ਚਿਕਨ ਨੇਕ ਯਾਨੀ ਸਿਲੀਗੁਡੀ ਕਾਰੀਡੋਰ ਵੱਲ ਜਾਂਦਾ ਹੈ। ਚੀਨ ਦੀ ਚੁੰਬੀ ਵੈਲੀ ਦਾ ਇੱਥੇ ਆਖਰੀ ਸ਼ਹਿਰ ਹੈ ਯਾਂਟੂੰਗ। ਚੀਨ ਇਸੇ ਯਾਟੂੰਗ ਸ਼ਹਿਰ ਨੂੰ ਲੈ ਕੇ ਵਿਵਾਦਤ ਡੋਲਮ ਇਲਾਕੇ ਤੱਕ ਸੜਕ ਬਣਾਉਣਾ ਚਾਹੁੰਦਾ ਹੈ।

 

 

ਇਸੇ ਸੜਕ ਦਾ ਪਹਿਲਾਂ ਭੂਟਾਨ ਨੇ ਵਿਰੋਧ ਜਤਾਇਆ ਤੇ ਫਿਰ ਭਾਰਤੀ ਫੌਜ ਨੇ। ਭਾਰਤੀ ਸੈਨਿਕਾਂ ਦੀ ਇਸ ਇਲਾਕੇ ‘ਚ ਮੌਜੂਦਗੀ ਤੋਂ ਚੀਨ ਹੜਬੜਾ ਗਿਆ ਹੈ। ਚੀਨ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਜਦੋਂ ਵਿਵਾਦ ਚੀਨ ਤੇ ਭੂਟਾਨ ਵਿਚਾਲੇ ਹੈ ਤਾਂ ਉਸ ‘ਚ ਭਾਰਤ ਸਿੱਧੇ ਤੌਰ ‘ਦਖਲਅੰਦਾਜ਼ੀ ਕਿਉਂ ਕਰ ਰਿਹਾ ਹੈ। 16 ਜੂਨ ਤੋਂ ਭਾਰਤ ਤੇ ਚੀਨ ਦੀ ਸੈਨਾ ਵਿਚਕਾਰ ਵਿਵਾਦ ਜਾਰੀ ਹੈ।

First Published: Friday, 11 August 2017 2:08 PM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!
ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!

ਨਵੀਂ ਦਿੱਲੀ: ਪਾਸਪੋਰਟ ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ

ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ

ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 
ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਨਵੀਂ ਦਿੱਲੀ: ਮੰਗਲਵਾਰ ਨੂੰ ਦੇਸ਼ ਭਰ ‘ਚ ਸਰਕਾਰੀ ਬੈਂਕਾਂ ਦੀਆਂ ਕਰੀਬ ਡੇਢ ਲੱਖ

ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ
ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ

ਨਵੀਂ ਦਿੱਲੀ: ਡੋਕਲਾਮ ਵਿਵਾਦ ਕਾਰਨ ਚੀਨੀ ਫੌਜ ਨੇ ਯੁੱਧ ਦਾ ਅਭਿਆਸ ਕੀਤਾ ਹੈ। ਇਹ

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 
ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 

ਨਵੀਂ ਦਿੱਲੀ: ਕਈ ਦਿਨਾਂ ਤੋਂ ਚੀਨ ਨਾਲ ਚੱਲ ਰਹੇ ਡੋਕਲਾਮ ਵਿਵਾਦ ਬਾਰੇ ਕੇਂਦਰੀ

ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..

ਰਤਲਾਮ (ਮੱਧ ਪ੍ਰਦੇਸ਼):  ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ

ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...
ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...

ਸਾਹਿਬਗੰਜ:  ਰਾਧਾਨਗਰ ਥਾਣਾ ਖੇਤਰ (ਸਾਹਿਬਗੰਜ, ਝਾਰਖੰਡ) ਦੀ ਇੱਕ ਮਹਿਲਾ ਦੀ ਗੁੱਤ

ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....
ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....

ਨਵੀਂ ਦਿੱਲੀ: ਭਾਰਤ ਦੇ ਬੈਂਕ ਇੱਕੋ ਵਿਅਕਤੀ ਦੇ ਇਕ ਤੋਂ ਵੱਧ ਬਚਤ ਖਾਤੇ ਨੂੰ ਬੰਦ

ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ
ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ

ਨਵੀਂ ਦਿੱਲੀ: ਸਬੰਧਤ ਬੈਂਕਾਂ ਨੂੰ ਆਪਣੇ ਵਿੱਚ ਸਮਾ ਲੈਣ ਤੋਂ ਬਾਅਦ ਦੇਸ਼ ਦੇ ਸਭ ਤੋਂ