ਕਾਂਗਰਸੀ ਵਿਦਿਆਰਥੀਆਂ ਨੇ ਤੋੜਿਆ ਭਾਜਪਾਈਆਂ ਦਾ ਗੜ੍ਹ

By: ਏਬੀਪੀ ਸਾਂਝਾ | | Last Updated: Wednesday, 13 September 2017 6:20 PM
ਕਾਂਗਰਸੀ ਵਿਦਿਆਰਥੀਆਂ ਨੇ ਤੋੜਿਆ ਭਾਜਪਾਈਆਂ ਦਾ ਗੜ੍ਹ

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ (ਡੀਯੂ) ਦੀ ਵਿਦਿਆਰਥੀ ਜਥੇਬੰਦੀ ਚੋਣਾਂ ‘ਚ ਕਾਂਗਰਸ ਦੀ ਜਥੇਬੰਦੀ ਐਨਐਸਯੂਆਈ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਐਨਐਸਯੂਆਈ ਨੇ ਚਾਰ ਸਾਲ ਬਾਅਦ ਪ੍ਰਧਾਨਗੀ ਦੇ ਅਹੁਦੇ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਐਨਐਸਯੂਆਈ ਨੂੰ ਉਪ ਪ੍ਰਧਾਨਗੀ ਦੀ ਸੀਟ ਵੀ ਮਿਲ ਗਈ ਹੈ।

 

ਸੈਕਰੇਟਰੀ ਤੇ ਜੁਆਇੰਟ ਸੈਕਰੇਟਰੀ ਦਾ ਅਹੁਦਾ ਆਰਐਸਐਸ ਦੇ ਸਟੂਡੈਂਟ ਵਿੰਗ ਏਬੀਵੀਪੀ ਨੇ ਜਿੱਤੀ ਹੈ। ਪਿਛਲੇ ਸਾਲ ਚੋਣਾਂ ‘ਚ ਐਨਐਸਯੂਆਈ ਇਨ੍ਹਾਂ ਚਾਰ ਸੀਟਾਂ ਵਿੱਚੋਂ ਸਿਰਫ ਜੁਆਇੰਟ ਸੈਕਰੇਟਰੀ ਦੀ ਪੋਸਟ ਹੀ ਜਿੱਤ ਸਕੀ ਸੀ। ਮੰਗਲਵਾਰ ਨੂੰ ਦਿੱਲੀ ਯੂਨੀਵਰਸਿਟੀ ‘ਚ ਵੋਟਾਂ ਪਈਆਂ ਸਨ।

 

ਰੌਕੀ ਨੇ ਏਬੀਵੀਪੀ ਦੇ ਰਜਤ ਚੌਧਰੀ ਨੂੰ ਹਰਾਇਆ

ਪਿਛਲੇ ਚਾਰ ਸਾਲ ਤੋਂ ਪ੍ਰਧਾਨਗੀ ‘ਤੇ ਏਬੀਵੀਪੀ ਦਾ ਕਬਜ਼ਾ ਸੀ। ਪ੍ਰਧਾਨਗੀ ‘ਤੇ ਇਸ ਵਾਰ ਐਨਐਸਯੂਆਈ ਦੇ ਉਮੀਦਵਾਰ ਰੌਕੀ ਤੂਸੀਦ ਨੇ ਜਿੱਤ ਹਾਸਲ ਕੀਤੀ ਹੈ। ਰੌਕੀ ਨੇ ਏਬੀਵੀਪੀ ਦੇ ਰਜਤ ਚੌਧਰੀ ਨੂੰ ਹਰਾਇਆ ਹੈ। ਉਪ ਪ੍ਰਧਾਨ ਦੇ ਅਹੁਦੇ ‘ਤੇ ਐਨਐਸਯੂਆਈ ਦੇ ਕੁਨਾਲ ਸ਼ਹਿਰਾਵਤ ਨੇ ਏਬੀਵੀਪੀ ਦੇ ਪਾਰਥ ਰਾਣਾ ਨੂੰ ਹਰਾਇਆ।

 

ਏਬੀਵੀਪੀ ਵੱਲੋਂ ਸੈਕਰੇਟਰੀ ਅਹੁਦੇ ‘ਤੇ ਮਹਾਮੇਧਾ ਨਾਗਰ ਤੇ ਜੁਆਇੰਟ ਸੈਕਰੇਟਰੀ ‘ਤੇ ਉਮਾ ਸ਼ੰਕਰ ਨੇ ਜਿੱਤ ਹਾਸਲ ਕੀਤੀ। ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਦੀ ਜਿੱਤ ‘ਤੇ ਕਾਂਗਰਸ ਦੇ ਵੱਡੇ ਲੀਡਰ ਸੰਜੈ ਨਿਰੁਪਮ ਨੇ ਬੀਜੇਪੀ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਟਵੀਟ ਕੀਤਾ ਕਿ ਬੋਲ ਕੀ ਲਬ ਆਜ਼ਾਦ ਹੈਂ ਤੇਰੇ! ਐਨਐਸਯੂਆਈ ਦੀ ਸ਼ਾਨਦਾਰ ਜਿੱਤ ‘ਤੇ ਵਧਾਈ।

First Published: Wednesday, 13 September 2017 6:20 PM

Related Stories

98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ
98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ

ਨਵੀਂ ਦਿੱਲੀ: ਜ਼ਿੰਦਗੀ ਦੇ 98 ਸਾਲ ਪੂਰੇ ਕਰ ਚੁੱਕੇ ਰਾਜਕੁਮਾਰ ਵੈਸ਼ਵ ਦਾ ਸਿੱਖਿਆ

ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ
ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਕੰਟਰੋਲਰ ਅਥਾਰਟੀ (ਟਰਾਈ) ਵੱਲੋਂ ਕਾਲ ਡਰੌਪ ਦੀ

ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ
ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ

ਨਵੀਂ ਦਿੱਲੀ: ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ

ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!
ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!

ਅਹਿਮਦਾਬਾਦ: ਇਸ ਸਾਲ ਦੇ ਅੰਤ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ

'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 
'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 

ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ

BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ
BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ

ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜਿੱਥੇ ਅੱਧੀ ਰਾਤ ਨੂੰ

ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....
ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਭਾਜਪਾ ਵਿਜੇ ਸਾਂਪਲਾ

ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼
ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਡੇਰਾ ਸੱਚਾ ਸੌਦਾ

ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੋਪੋਰ ‘ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ