ਚੋਣ ਕਮਿਸ਼ਨ ਖੋਲ੍ਹੇਗਾ ਵੋਟਿੰਗ ਮਸ਼ੀਨਾਂ ਹੈਕ ਕਰਨ ਦਾ ਭੇਤ

By: ABP SANJHA | | Last Updated: Friday, 19 May 2017 4:24 PM
 ਚੋਣ ਕਮਿਸ਼ਨ ਖੋਲ੍ਹੇਗਾ ਵੋਟਿੰਗ ਮਸ਼ੀਨਾਂ ਹੈਕ ਕਰਨ ਦਾ ਭੇਤ

 

ਨਵੀਂ ਦਿੱਲੀ: ਦੇਸ਼ ਵਿੱਚ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਉੱਤੇ ਉੱਠ ਰਹੇ ਸਵਾਲਾਂ ਤੋਂ ਬਾਅਦ ਚੋਣ ਕਮਿਸ਼ਨ ਸ਼ਨੀਵਾਰ ਨੂੰ ਈਵੀਐਮ ਮਸ਼ੀਨਾਂ ਦੀ ਪ੍ਰਮਾਣਿਕਤਾ ਸਬੰਧੀ ਡੈਮੋ ਦੇਣ ਜਾ ਰਿਹਾ ਹੈ। ਇਸ ਡੈਮੋ ਜ਼ਰੀਏ ਚੋਣ ਕਮਿਸ਼ਨ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਕਿ ਵੋਟਿੰਗ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ।

 

 
ਚੋਣ ਕਮਿਸ਼ਨ ਵੱਲੋਂ ਇਹ ਡੈਮੋ ਦੋ ਘੰਟੇ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਹੋਵੇਗੀ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਚੋਣ ਕਮਿਸ਼ਨ ਡੈਮੋ ਦੇਣ ਦੇ ਨਾਲ ਹੀ ‘ਈਵੀਐਮ ਹੈਕਾਥੋਨ’ ਲਈ ਤਾਰੀਖ਼ ਦਾ ਵੀ ਐਲਾਨ ਵੀ ਕਰ ਸਕਦਾ ਹੈ। ਇਸ ਤਹਿਤ ਉਨ੍ਹਾਂ ਲੋਕਾਂ ਨੂੰ ਮਸ਼ੀਨ ਵਿੱਚ ਗੜਬੜੀ ਸਾਬਤ ਕਰਨ ਲਈ ਚੁਨੌਤੀ ਵੀ ਦੇਵੇਗਾ ਜਿਨ੍ਹਾਂ ਨੇ ਹਾਲ ਹੀ ਦੀਆਂ ਚੋਣਾਂ ਵਿੱਚ ਬੀਜੇਪੀ ਦੇ ਪੱਖ ਵਿੱਚ ਈਵੀਐਮ ਦੇ ਇਸਤੇਮਾਲ ਦੀ ਗੱਲ ਕੀਤੀ ਸੀ।

 

 
ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਰਹੀ ਹੈ। ਪਾਰਟੀ ਦਾ ਦੋਸ਼ ਸੀ ਕਿ ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ਵਿੱਚ ਵੋਟਿੰਗ ਮਸ਼ੀਨਾਂ ਵਿੱਚ ਗੜਬੜੀ ਹੋਈ ਹੈ। ਇਸ ਸਬੰਧੀ ਆਪ ਵੱਲੋਂ ਦਿੱਲੀ ਵਿਧਾਨ ਸਭਾ ਵੋਟਿੰਗ ਮਸ਼ੀਨਾਂ ਨੂੰ ਹੈੱਕ ਕਰਨ ਸਬੰਧੀ ਡੈਮੋ ਵੀ ਦਿੱਤਾ ਗਿਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕੋਡ ਦੇ ਆਧਾਰ ਉੱਤੇ ਮਸ਼ੀਨਾਂ ਨੂੰ ਹੈੱਕ ਕੀਤਾ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਦੇਸ਼ ਦੀਆਂ 16 ਪਾਰਟੀਆਂ ਨੂੰ ਸੱਦ ਕੇ ਮਸ਼ੀਨਾਂ ਬਾਰੇ ਇਤਰਾਜ਼ ਸੁਣੇ ਸਨ।

First Published: Friday, 19 May 2017 4:24 PM

Related Stories

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ

'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ
'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ

ਨਵੀਂ ਦਿੱਲੀ: ਦਿੱਲੀ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਗਏ

ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ
ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ

ਰਾਏਬਰੇਲੀ: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ‘ਚ ਜ਼ਮੀਨ ‘ਤੇ ਕਬਜ਼ਾ ਕਰਨ ਨੂੰ

ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ
ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ

ਨਵੀਂ ਦਿੱਲੀ: ਚੀਨ ਦੀ ਸੈਨਾ ਨੇ ਸਿੱਕਮ ਵਿੱਚ ਭਾਰਤੀ ਸੈਨਾ ਨਾਲ ਹੱਥੋਪਾਈ ਕਰਕੇ

ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ
ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਹਰ ਲਾਭ ਵਾਲੀ ਸਕੀਮ ਲਈ ਅਧਾਰ

ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ
ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ

GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ
GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ

ਨਵੀਂ ਦਿੱਲੀ: ਅੱਜ GST ਉੱਤੇ ‘ABP News’ ਦੇ ਖ਼ਾਸ ਪ੍ਰੋਗਰਾਮ ‘ਜੀਐਸਟੀ ਸੰਮੇਲਨ’ ਵਿੱਚ

ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ
ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਤੇ ਉਸ ਦੇ ਨੇੜਲੇ ਇਲਾਕਿਆਂ ‘ਚ

ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ
ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ

ਸਰੀ: ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ

ਅਮਰੀਕਾ 'ਚੋਂ ਮੋਦੀ ਨੂੰ ਨਿਵੇਸ਼ ਦਾ ਭਰੋਸਾ
ਅਮਰੀਕਾ 'ਚੋਂ ਮੋਦੀ ਨੂੰ ਨਿਵੇਸ਼ ਦਾ ਭਰੋਸਾ

ਵਸ਼ਿੰਗਟਨ: ਅਮਰੀਕਾ ਦੀ ਦਿੱਗਜ ਆਨਲਾਈਨ ਰਿਟੇਲ ਕੰਪਨੀ ਅਮੈਜ਼ਨ ਦੇ ਮੁਖੀ ਜੈਫ ਬੇਜੋਸ