50 ਪਰਿਵਾਰਾਂ ਨੇ ਹਿੰਦੂ ਧਰਮ ਤਿਆਗਿਆ

By: abp sanjha | | Last Updated: Monday, 15 May 2017 8:26 AM
50 ਪਰਿਵਾਰਾਂ ਨੇ ਹਿੰਦੂ ਧਰਮ ਤਿਆਗਿਆ

ਮੁਰਾਦਾਬਾਦ : ਆਰਟੀਓ ਮਾਮਲੇ ‘ਚ ਸ਼ਨਿਚਰਵਾਰ ਨੂੰ ਨਵਾਂ ਮੋੜ ਆ ਗਿਆ। ਇਕ ਧਿਰ ਵੱਲੋਂ ਦਰਜ ਮੁਕੱਦਮੇ ‘ਚ ਨਾਮਜ਼ਦ ਬਜਰੰਗ ਦਲ ਦੇ ਨਗਰ ਸੰਯੋਜਕ ਵਿਸ਼ਾਲ ਦਰਵਿੜ ਦੇ ਪਿਤਾ, ਭਾਰਤੀ ਵਾਲਮੀਕੀ ਧਰਮ ਸਮਾਜ ਦੇ ਰਾਸ਼ਟਰੀ ਮੁੱਖ ਸੰਚਾਲਕ ਲੱਲਾ ਬਾਬੂ ਦਰਵਿੜ ਤੇ ਇਸ ਸਮਾਜ ਨਾਲ ਜੁੜੇ 50 ਪਰਿਵਾਰਾਂ ਨੇ ਹਿੰਦੂ ਧਰਮ ਤਿਆਗ ਦਿੱਤਾ। ਨਾਲ ਹੀ ਮੂਰਤੀਆਂ ਤੇ ਤਸਵੀਰਾਂ ਨੂੰ ਰਾਮਗੰਗਾ ‘ਚ ਪ੍ਰਵਾਹਿਤ ਕਰ ਦਿੱਤਾ।

 

 

ਸਮਾਜ ਦੇ ਲੋਕ ਸ਼ਨਿਚਰਵਾਰ ਨੂੰ ਜਿਗਰ ਕਾਲੋਨੀ ਸਥਿਤ ਛੱਤਰੀ ਵਾਲੀ ਪਾਰਕ ‘ਚ ਜਮ੍ਹਾਂ ਹੋਏ। ਭਾਜਪਾ ਸਰਕਾਰ ਦੀਆਂ ਨੀਤੀਆਂ ‘ਤੇ ਹਮਲਾ ਬੋਲਦੇ ਹੋਏ ਨਾਅਰੇਬਾਜ਼ੀ ਕੀਤੀ। ਵਾਲਮੀਕੀ ਸਮਾਜ ਦੇ ਲੋਕਾਂ ਨੂੰ ਹਿੰਦੂ ਧਰਮ ਛੱਡਣ ਤੋਂ ਰੋਕਣ ਲਈ ਬਜਰੰਗ ਦਲ ਦੇ ਕਾਰਜਕਾਰੀ ਮੈਂਬਰ ਵੀ ਪੁੱਜੇ ਸਨ। ਇਸ ਦੇ ਬਾਵਜੂਦ ਉਹ ਨਹੀਂ ਮੰਨੇ ਤੇ ਲੋਕਾਂ ਨੇ ਮੂਰਤੀਆਂ ਤੇ ਤਸਵੀਰਾਂ ਨੂੰ ਰਾਮ ਗੰਗਾ ‘ਚ ਪ੍ਰਵਾਹਿਤ ਕਰ ਦਿੱਤਾ। ਇਸ ਦੌਰਾਨ ਲੱਲਾ ਬਾਬੂ ਨੇ ਚਿਤਾਵਨੀ ਦਿੱਤੀ ਕਿ ਨਿਆਂ ਨਹੀਂ ਮਿਲਿਆ ਤਾਂ ਕੋਈ ਦੂਜਾ ਧਰਮ ਵੀ ਅਪਣਾਇਆ ਜਾ ਸਕਦਾ ਹੈ।
ਇਹ ਸੀ ਮਾਮਲਾ

 

 

ਮੰਗਲਵਾਰ ਨੂੰ ਆਰਟੀਓ ਦਫ਼ਤਰ ਕੌਂਸਲ ‘ਚ ਭਾਜਪਾ ਦੇ ਮਹਾਨਗਰ ਮੀਤ ਪ੍ਰਧਾਨ ਰਾਕੇਸ਼ ਸ਼ਰਮਾ ਨੂੰ ਠੇਕਾ ਦਿਵਾਉਣ ਲਈ ਇਕ ਲੋਕ ਪ੍ਰਤੀਨਿਧੀ ਨੇ ਫੋਨ ਕੀਤਾ ਸੀ। ਪਹਿਲਾਂ ਤੋਂ ਕੰਮ ਬਜਰੰਗ ਦਲ ਦੇ ਅਹੁਦਾ ਅਧਿਕਾਰੀ ਕੋਲ ਸੀ। ਫੋਨ ਆਉਣ ‘ਤੇ ਦਫ਼ਤਰ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵੀ ਮਨਜ਼ੂਰੀ ਦੇਣ ਦੀ ਗੱਲ ਕਹੀ। ਇਸ ਮਗਰੋਂ ਬਜਰੰਗ ਦਲ ਦੇ ਅਹੁਦੇ ਅਧਿਕਾਰੀ ਸਾਥੀਆਂ ਨਾਲ ਪੁੱਜੇ ਉਥੇ ਖੁੱਲੇਆਮ ਦੋਵੇਂ ਧਿਰਾਂ ਵੱਲੋਂ ਫਾਇਰਿੰਗ ਨਾਲ ਲਾਠੀਆਂ ਵੀ ਚੱਲੀਆਂ ਸਨ। ਭਾਜਪਾ ਦੇ ਸਰਗਰਮ ਕਾਰਜਕਾਰੀ ਸਿਧਾਂਤ ਭਾਰਤੀ ਦੀ ਸ਼ਿਕਾਇਤ ‘ਤੇ ਨਾ  ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਹੋਇਆ ਤੇ ਚਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ।

First Published: Monday, 15 May 2017 8:24 AM

Related Stories

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ
ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ

ਠਾਣੇ: ਪੈਟਰੋਲ ਪੰਪ ਉੱਤੇ ਚਿੱਪ ਜ਼ਰੀਏ ਠੱਗੀ ਕਰਨ ਦੀ ਖੇਡ ਉਜਾਗਰ ਕਰਨ ਵਾਲੀ ਯੂਪੀ

ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ
ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ

ਨਵੀਂ ਦਿੱਲੀ: ਪਟਨਾ ਤੋਂ ਬੀਜੇਪੀ ਸਾਂਸਦ ਸ਼ਤਰੂਘਨ ਸਿਨਹਾ ਦੇ ‘ਨਕਾਰਾਤਮਕ

ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ
ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਰੁਣ ਜੇਤਲੀ ਨੇ ਇੱਕ ਹੋਰ

ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'
ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'

ਨਵੀਂ ਦਿੱਲੀ: ਸਕੂਲਾਂ ਵਿੱਚ ਭਗਵਤ ਗੀਤਾ ਦੀ ਪੜ੍ਹਾਈ ਕਰਨ ਵਾਲਾ ਨਿੱਜੀ ਬਿਲ ਸੰਸਦ

ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ
ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ

ਤਿਰੂਵਨੰਤਪੁਰਮ—ਕੇਰਲਾ ਵਿੱਚ ਇੱਕ ਵਿਦਿਆਰਥਣ ਵੱਲੋਂ ਸਾਧੂ ਦਾ ਲਿੰਗ ਕੱਟਣ ਦੀ

4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ
4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ

ਦੇਹਰਾਦੂਨ- ਉੱਤਰਾਖੰਡ ‘ਚ ਚਾਰ ਧਾਮਾਂ ਦੀ ਯਾਤਰਾ ਦਰਮਿਆਨ ਭਾਰੀ ਮੀਂਹ ਪੈਣ ਨਾਲ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ

300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ ਵਾਇਰਲ
300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ...

ਮੁੰਬਈ: ਤਿੰਨ ਸੌ ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਐਨਸੀਪੀ ਦੇ