ਕਿੱਥੇ ਹੈ ਨਜੀਬ ? ਦੁਖਿਆਰੀ ਮਾਂ ਦੀ ਮੋਦੀ ਨੂੰ ਪੁਕਾਰ

By: ABP SANJHA | | Last Updated: Wednesday, 17 May 2017 3:02 PM
ਕਿੱਥੇ ਹੈ ਨਜੀਬ ? ਦੁਖਿਆਰੀ ਮਾਂ ਦੀ ਮੋਦੀ ਨੂੰ ਪੁਕਾਰ

ਨਵੀਂ ਦਿੱਲੀ: ਬੀਤੀ 15 ਅਕਤੂਬਰ ਤੋਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੇ ਕੇਸ ਦੀ ਜਾਂਚ ਹੁਣ ਦਿੱਲੀ ਪੁਲਿਸ ਦੀ ਥਾਂ ਸੀਬੀਆਈ ਕਰੇਗੀ। ਮੰਗਲਵਾਰ ਨੂੰ ਦਿੱਲੀ ਹਾਈਕੋਰਟ ਨੇ ਨਜੀਬ ਦੀ ਮਾਂ ਫਾਤਿਮਾ ਨਫੀਸ ਦੀ ਅਪੀਲ ‘ਤੇ ਨਜੀਬ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਨੂੰ ਕਰਨ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਸੀਬੀਆਈ ਵੱਲੋਂ ਕੀਤੀ ਜਾਣ ਵਾਲੀ ਜਾਂਚ ਦੀ ਨਿਗਰਾਨੀ ਡੀਆਈਜੀ ਪੱਧਰ ਦੇ ਅਧਿਕਾਰੀ ਕਰਨਗੇ।

 

ਮਾਂ ਫਾਤਿਮਾ ਦਾ ਕਹਿਣਾ ਹੈ, ”ਜੇ ਕ੍ਰਾਈਮ ਬਰਾਂਚ ਨੇ ਢੰਗ ਨਾਲ ਕੰਮ ਕੀਤਾ ਹੁੰਦਾ ਤਾਂ ਮੇਰਾ ਬੱਚਾ ਹੁਣ ਤੱਕ ਮਿਲ ਜਾਂਦਾ। ਹੁਣ ਵੀ ਸਿਰਫ ਅਦਾਲਤ ‘ਤੇ ਭਰੋਸਾ ਕਰ ਸਕਦੇ ਹਾਂ। ਜੋ ਆਦੇਸ਼ ਹਾਈਕੋਰਟ ਨੇ ਦਿੱਤੇ ਹਨ, ਉਹ ਬਿਹਤਰ ਹਨ। ਮੈਨੂੰ ਸਿਰਫ ਆਪਣਾ ਬੱਚਾ ਵਾਪਸ ਚਾਹੀਦਾ ਹੈ। ਸੀਬੀਆਈ ਤੋਂ ਇਹੀ ਆਸ ਹੈ ਕਿ ਸੀਬੀਆਈ ਮੇਰਾ ਪੁੱਤਰ ਜਲਦ ਲੱਭ ਕੇ ਲਿਆਏਗੀ।”

 

FATIMA

ਫਾਤਿਮਾ ਦਾ ਸਰਕਾਰ ਨਾਲ ਖੂਬ ਗਿਲਾ ਹੈ। ਉਹ ਕਹਿੰਦੀ ਹੈ, ”ਮੈਂ ਸੁਸ਼ਮਾ ਸਵਰਾਜ ਨੂੰ ਮਿਲਣ ਲਈ ਹਜ਼ਾਰਾਂ ਟਵੀਟ ਕੀਤੇ। ਉਹ ਵਿਦੇਸ਼ ਵਿੱਚ ਫਸੇ ਲੋਕਾਂ ਦੀ ਮਦਦ ਕਰਦੀ ਹੈ, ਪਰ ਅੱਜ ਤੱਕ ਮੇਰੇ ਇੱਕ ਵੀ ਟਵੀਟ ‘ਤੇ ਗੌਰ ਨਹੀਂ ਕੀਤਾ ਗਿਆ। ਦੇਸ਼ ਵਿੱਚ ਕੀ ਹੋ ਰਿਹਾ ਹੈ, ਉਹ ਸੁਸ਼ਮਾ ਦੇਖ ਨਹੀਂ ਰਹੀ ਹੈ। ਮੈਂ ਕਈ ਵਾਰ ਉਨ੍ਹਾਂ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ। ਕੇਜਰੀਵਾਲ ਵਿਚਾਰੇ ਦੀ ਕੋਈ ਔਕਾਤ ਨਹੀਂ ਕਿ ਮੇਰੀ ਕੋਈ ਮਦਦ ਸਕੇ। ਸਿਰਫ ਬਦਾਯੂੰ ਤੋਂ ਸਾਂਸਦ ਧਰਮੇਂਦਰ ਯਾਦਵ ਨੇ ਦਿੱਲੀ ਆ ਕੇ ਪ੍ਰਦਰਸ਼ਨ ਕੀਤਾ ਸੀ। ਮੇਰਾ ਸਾਥ ਦੇਣ ਵਾਲੇ ਯੂਨੀਵਰਸਿਟੀਆਂ ਦੇ ਸਾਰੇ ਬੱਚੇ ਮੇਰੇ ਆਪਣੇ ਹਨ। ਮੈਂ ਮੋਦੀ ਜੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ। 9 ਅਪ੍ਰੈਲ ਨੂੰ ਮੈਂ ਯੋਗੀ ਜੀ ਨੂੰ ਮਿਲਣ ਲਈ ਮੇਲ ਕਰਵਾਈ ਸੀ, ਪਰ ਕੋਈ ਮੇਰੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ।’

 

ਦੇਸ਼ ਦੇ ਆਗੂਆਂ ਤੋਂ ਉਹ ਪੁੱਛਦੀ ਹੈ ਕਿ ਆਖਰ ਮੇਰੀ ਗੱਲ ਦਾ ਕੋਈ ਜਵਾਬ ਕਿਉਂ ਨਹੀਂ ਦੇਣਾ ਚਾਹੁੰਦਾ। ਨਜੀਬ ਮਾਮਲੇ ‘ਤੇ ਸਾਰੇ ਚੁੱਪ ਕਿਉਂ ਹੋ ਜਾਂਦੇ ਹਨ। ਕੀ ਉਹ ਦੇਸ਼ ਦਾ ਬੱਚਾ ਨਹੀਂ ਹੈ। ਮੇਰਾ ਪੁੱਤਰ ਵੀ ਭਾਰਤੀ ਹੈ। ਦੇਸ਼ ਦੀ ਨੰਬਰ ਵਨ ਯੂਨੀ ਵਿੱਚ ਪੜ੍ਹਦਾ ਹੈ। ਕੀ ਉਸ ਦੀ ਸੁਰੱਖਿਆ ਇਨ੍ਹਾਂ ਦੀ ਜ਼ਿੰਮੇਵਾਰੀ ਨਹੀਂ। ਕੀ ਇਹ ਸਾਡੇ ਦੇਸ਼ ਦੀ ਬਦਨਾਮੀ ਨਹੀਂ? ਇੱਕ ਲਾਚਾਰ ਮਾਂ ਬਾਰੇ ਨਹੀਂ ਕਮ ਸੇ ਕਮ ਆਪਣੇ ਦੇਸ਼ ਬਾਰੇ ਹੀ ਸੋਚ ਲਓ, ਮੇਰਾ ਪਰਿਵਾਰ ਬਿਖਰ ਗਿਆ ਹੈ, ਮੈਂ ਕਦੇ ਦਿੱਲੀ ਹੁੰਦੀ ਹਾਂ ਤੇ ਕਦੇ ਬਦਾਯੂੰ। ਸ਼ੂਗਰ ਦੀ ਮਰੀਜ਼ ਹੋਣ ਕਾਰਨ ਮੈਨੂੰ ਹਰ ਵਾਰ ਪੇਸ਼ੀ ਭੁਗਤਣ ਦਿੱਲੀ ਆਉਣ ‘ਚ ਬਹੁਤ ਦਿੱਕਤ ਹੁੰਦੀ ਹੈ ਪਰ ਮੈਨੂੰ ਆਉਣਾ ਪੈਂਦਾ ਹੈ।”

 

NAJEEB

 

ਨਜੀਬ ਅਹਿਮਦ ਜੇਐਨਯੂ ਦੇ ਮਾਹੀ-ਮਾਂਡਵੀ ਹਾਸਟਲ ਦੇ ਕਮਰਾ ਨੰਬਰ 106 ਵਿੱਚ ਰਹਿੰਦਾ ਸੀ। 14 ਅਕਤੂਬਰ ਰਾਤ ਨੂੰ ਕੋਈ ਝਗੜਾ ਹੋਣ ਤੋਂ ਬਾਅਦ 15 ਅਕਤੂਬਰ ਨੂੰ ਅਚਾਨਕ ਗਾਇਬ ਹੋ ਗਿਆ ਸੀ।

First Published: Wednesday, 17 May 2017 2:58 PM

Related Stories

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ
ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ

ਠਾਣੇ: ਪੈਟਰੋਲ ਪੰਪ ਉੱਤੇ ਚਿੱਪ ਜ਼ਰੀਏ ਠੱਗੀ ਕਰਨ ਦੀ ਖੇਡ ਉਜਾਗਰ ਕਰਨ ਵਾਲੀ ਯੂਪੀ

ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ
ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ

ਨਵੀਂ ਦਿੱਲੀ: ਪਟਨਾ ਤੋਂ ਬੀਜੇਪੀ ਸਾਂਸਦ ਸ਼ਤਰੂਘਨ ਸਿਨਹਾ ਦੇ ‘ਨਕਾਰਾਤਮਕ

ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ
ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਰੁਣ ਜੇਤਲੀ ਨੇ ਇੱਕ ਹੋਰ

ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'
ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'

ਨਵੀਂ ਦਿੱਲੀ: ਸਕੂਲਾਂ ਵਿੱਚ ਭਗਵਤ ਗੀਤਾ ਦੀ ਪੜ੍ਹਾਈ ਕਰਨ ਵਾਲਾ ਨਿੱਜੀ ਬਿਲ ਸੰਸਦ

ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ
ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ

ਤਿਰੂਵਨੰਤਪੁਰਮ—ਕੇਰਲਾ ਵਿੱਚ ਇੱਕ ਵਿਦਿਆਰਥਣ ਵੱਲੋਂ ਸਾਧੂ ਦਾ ਲਿੰਗ ਕੱਟਣ ਦੀ

4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ
4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ

ਦੇਹਰਾਦੂਨ- ਉੱਤਰਾਖੰਡ ‘ਚ ਚਾਰ ਧਾਮਾਂ ਦੀ ਯਾਤਰਾ ਦਰਮਿਆਨ ਭਾਰੀ ਮੀਂਹ ਪੈਣ ਨਾਲ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ

300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ ਵਾਇਰਲ
300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ...

ਮੁੰਬਈ: ਤਿੰਨ ਸੌ ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਐਨਸੀਪੀ ਦੇ