ਗ਼ਰੀਬਾਂ ਨੂੰ ਕੰਬਲ ਵੰਡਣ ਆਏ ਭਾਜਪਾਈ ਹੋਏ ਚੱਪਲੋ-ਚੱਪਲੀ

By: ਰਵੀ ਇੰਦਰ ਸਿੰਘ | | Last Updated: Sunday, 14 January 2018 10:46 AM
ਗ਼ਰੀਬਾਂ ਨੂੰ ਕੰਬਲ ਵੰਡਣ ਆਏ ਭਾਜਪਾਈ ਹੋਏ ਚੱਪਲੋ-ਚੱਪਲੀ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਕੰਬਲ ਵੰਡਣ ‘ਤੇ ਭਾਰਤੀ ਜਨਤਾ ਪਾਰੀ ਦੀ ਸੰਸਦ ਮੈਂਬਰ ਰੇਖਾ ਵਰਮਾ ਤੇ ਭਾਜਪਾ ਦੇ ਵਿਧਾਇਕ ਸ਼ਸ਼ਾਂਕ ਤ੍ਰਿਵੇਦੀ ਵਿੱਚ ਕੰਬਲ-ਦਾਤਾ ਅਖਵਾਉਣ ‘ਤੇ ਤਿੱਖੀ ਬਹਿਸ ਹੋ ਗਈ। ਇਸ ਬਹਿਸ ਦੌਰਾਨ ਦੋਵੇਂ ਧਿਰਾਂ ਦੇ ਸਮਰਥਰ ਗਰਮ ਹੋ ਗਏ। ਬਹਿਸ ਵਧੀ ਤਾਂ ਸੰਸਦ ਮੈਂਬਰ ਰੇਖਾ ਵਰਮਾ ਨੇ ਆਪਣੇ ਹੀ ਵਿਧਾਇਕਾਂ ‘ਤੇ ਜੁੱਤੀ ਤਾਣ ਦਿੱਤੀ।

ਇਸ ਤੋਂ ਬਾਅਦ ਧੱਕਾ ਮੁੱਕੀ ਸ਼ੁਰੂ ਹੋ ਗਈ, ਕਿਸੇ ਨੇ ਟੇਬਲ ਚੁੱਕ ਕੇ ਵਗਾਹ ਮਾਰਿਆ। ਵਿਧਾਇਕ ਤੇ ਸੰਸਦ ਮੈਂਬਰ ਦੇ ਸਮਰਥਕ ਇੱਕ-ਦੂਜੇ ‘ਤੇ ਟੁੱਟ ਪਏ ਤੇ ਜ਼ਬਰਦਸ ਮਾਰ ਕੁਟਾਈ ਚੱਲ ਪਈ। ਪੁਲਿਸ ਵਾਲਿਆਂ ਨੇ ਕਾਫੀ ਮੁਸ਼ਕਿਲ ਨਾਲ ਬਚਾਅ ਕੀਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੀ ਕਿਰਕਰੀ ਹੋਣ ਲੱਗੀ ਤਾਂ ਦੋਵੇਂ ਲੀਡਰ ਬਚਾਅ ਦੀ ਮੁਦਰਾ ਵਿੱਚ ਆ ਗਏ।

ਦਰਅਸਲ, ਸੀਤਾਪੁਰ ਦੀ ਮਹੋਲੀ ਤਹਿਸੀਲ ਵਿੱਚ ਗ਼ਰੀਬਾਂ ਨੂੰ ਕੰਬਲ ਵੰਡੇ ਜਾ ਰਹੇ ਸੀ। ਉਦੋਂ ਹੀ ਵਿਧਾਇਕ ਸ਼ਸ਼ਾਂਕ ਤੇ ਸੰਸਦ ਮੈਂਬਰ ਰੇਖਾ ਵਰਮਾ ਦਰਮਿਆ ਕੰਬਲ ਵੰਡਣ ਵਾਲੇ ਦਾਨੀ ਦਾ ਮਾਣ ਹਾਸਲ ਕਰਨ ਬਾਰੇ ਬਹਿਸ ਛਿੜ ਗਈ। ਬਹਿਸ ਇਸ ਹੱਦ ਤਕ ਵਧ ਗਈ ਕਿ ਸੰਸਦ ਮੈਂਬਰ ਨੇ ਜੁੱਤੀ ਕੱਢ ਲਈ।

First Published: Sunday, 14 January 2018 10:46 AM

Related Stories

ਲਖਨਊ 'ਚ ਰਿਆਨ ਸਕੂਲ ਵਰਗਾ ਕਾਰਾ, ਬੱਚਾ ਜ਼ਖ਼ਮੀ
ਲਖਨਊ 'ਚ ਰਿਆਨ ਸਕੂਲ ਵਰਗਾ ਕਾਰਾ, ਬੱਚਾ ਜ਼ਖ਼ਮੀ

ਨਵੀਂ ਦਿੱਲੀ: ਲਖਨਊ ਵਿੱਚ ਗੁਰੂਗ੍ਰਾਮ ਦੇ ਰਿਆਨ ਸਕੂਲ ਦੀ ਤਰ੍ਹਾਂ ਇੱਕ ਹੋਰ ਘਟਨਾ

ਮੋਦੀ ਨੇ ਨੇਤਨਯਾਹੂ ਨੂੰ ਵਿਖਾਏ ਭਾਰਤੀ ਸੱਭਿਆਚਾਰ ਦੇ ਰੰਗ
ਮੋਦੀ ਨੇ ਨੇਤਨਯਾਹੂ ਨੂੰ ਵਿਖਾਏ ਭਾਰਤੀ ਸੱਭਿਆਚਾਰ ਦੇ ਰੰਗ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ

ਅਜੇ ਵੀ ਬਦਲੇ ਜਾ ਰਹੇ 500-1000 ਦੇ ਪੁਰਾਣੇ ਨੋਟ, ਸਾਢੇ 96 ਕਰੋੜ ਦੀ ਪੁਰਾਣੀ ਕਰੰਸੀ ਜ਼ਬਤ
ਅਜੇ ਵੀ ਬਦਲੇ ਜਾ ਰਹੇ 500-1000 ਦੇ ਪੁਰਾਣੇ ਨੋਟ, ਸਾਢੇ 96 ਕਰੋੜ ਦੀ ਪੁਰਾਣੀ ਕਰੰਸੀ ਜ਼ਬਤ

ਕਾਨਪੁਰ: ਐਨ.ਏ.ਆਈ. ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਰੂਪ ਵਿੱਚ ਛਾਪੇਮਾਰੀ

ਕੁਰੂਕਸ਼ੇਤਰ ਨਿਰਭੈ ਕਾਂਡ 'ਚ ਨਵਾਂ ਮੋੜ, ਸ਼ੱਕੀ ਨੌਜਵਾਨ ਦੀ ਮਿਲੀ ਲਾਸ਼
ਕੁਰੂਕਸ਼ੇਤਰ ਨਿਰਭੈ ਕਾਂਡ 'ਚ ਨਵਾਂ ਮੋੜ, ਸ਼ੱਕੀ ਨੌਜਵਾਨ ਦੀ ਮਿਲੀ ਲਾਸ਼

ਚੰਡੀਗੜ੍ਹ: ਕੁਰੂਕਸ਼ੇਤਰ ਦੇ ਨਿਰਭੈ ਕਾਂਡ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੂੰ

ਚੁਰਾਸੀ ਕਤਲੇਆਮ: ਟਾਈਟਲਰ ਮੁੜ ਆਇਆ ਦਿੱਲੀ ਅਦਾਲਤ ਦੇ ਕਟਿਹਰੇ 'ਚ
ਚੁਰਾਸੀ ਕਤਲੇਆਮ: ਟਾਈਟਲਰ ਮੁੜ ਆਇਆ ਦਿੱਲੀ ਅਦਾਲਤ ਦੇ ਕਟਿਹਰੇ 'ਚ

ਨਵੀਂ ਦਿੱਲੀ: ਅੱਜ ਦਿੱਲੀ ਅਦਾਲਤ ਨੇ ਸਿੱਖ ਕਤਲੇਆਮ ਦੇ ਮਾਮਲਿਆਂ ਦੇ ਮੁੱਖ ਮੁਲਜ਼ਮ

ਸਵਾ ਲੱਖ ਕੰਪਨੀਆਂ 'ਤੇ ਸਰਕਾਰੀ ਕੁਹਾੜਾ
ਸਵਾ ਲੱਖ ਕੰਪਨੀਆਂ 'ਤੇ ਸਰਕਾਰੀ ਕੁਹਾੜਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਰੀਬ ਸਵਾ ਲੱਖ ਕੰਪਨੀਆਂ ਦਾ ਨਾਮ

ਬਾਬਾ ਰਾਮਦੇਵ ਦੀ  ਈ-ਕਾਮਰਸ 'ਚ ਐਂਟਰੀ, ਆਨਲਾਈਨ ਵਿਕਣਗੇ ਪਤੰਜਲੀ ਉਤਪਾਦ
ਬਾਬਾ ਰਾਮਦੇਵ ਦੀ ਈ-ਕਾਮਰਸ 'ਚ ਐਂਟਰੀ, ਆਨਲਾਈਨ ਵਿਕਣਗੇ ਪਤੰਜਲੀ ਉਤਪਾਦ

ਨਵੀਂ ਦਿੱਲੀ- ਯੋਗ ਗੁਰੂ ਤੋਂ ਕਾਰੋਬਾਰੀ ਬਣੇ ਬਾਬਾ ਰਾਮਦੇਵ ਨੇ ਹੁਣ ਈ-ਕਾਮਰਸ ‘ਚ

26/11 ਹਮਲੇ 'ਚ ਮਾਂ-ਬਾਪ ਗੁਆ ਚੁੱਕਾ ਮੋਸ਼ੇ ਮੁੰਬਈ ਪਹੁੰਚਿਆ
26/11 ਹਮਲੇ 'ਚ ਮਾਂ-ਬਾਪ ਗੁਆ ਚੁੱਕਾ ਮੋਸ਼ੇ ਮੁੰਬਈ ਪਹੁੰਚਿਆ

ਮੁੰਬਈ- ਪਾਕਿਸਤਾਨੀ ਅੱਤਵਾਦੀਆਂ ਵੱਲੋਂ ਮੁੰਬਈ ਹਮਲੇ ਵਿੱਚ 26 ਨਵੰਬਰ 2008 ਨੂੰ ਕੀਤੇ