ਹੁਣ ਅਨੁਪਮ ਖੇਰ ਨਾਲ ਪਿਆ ਵਿਦਿਆਰਥੀਆਂ ਦਾ ਪੰਗਾ

By: Harsharan K | | Last Updated: Friday, 13 October 2017 10:30 AM
ਹੁਣ ਅਨੁਪਮ ਖੇਰ ਨਾਲ ਪਿਆ ਵਿਦਿਆਰਥੀਆਂ ਦਾ ਪੰਗਾ

ਪੁਣੇ: ਪੁਣੇ ਦੇ ‘ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ’ (ਐੱਫਟੀਆਈਆਈ) ਦੇ ਵਿਦਿਆਰਥੀਆਂ ਨੇ ਨਵੇਂ ਚੇਅਰਮੈਨਅਨੁਪਮ ਖੇਰ ਦੇ ਨਾਂ ਖੁੱਲ੍ਹਾ ਖ਼ਤ ਜਾਰੀ ਕੀਤਾ ਹੈ। ਵਿਦਿਆਰਥੀਆਂ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਥੋੜ੍ਹੇ ਸਮੇਂ ਦੇ ਕੋਰਸ ਦਾ ਵਿਰੋਧ ਕੀਤਾ ਹੈ ਅਤੇ ਆਪਣੇ ਕਈ ਮੁੱਦਿਆਂ ਵੱਲ ਉਨ੍ਹਾਂ ਦਾ ਧਿਆਨ ਖਿੱਚਣ ਦਾ ਯਤਨ ਕੀਤਾ ਹੈ। 62 ਸਾਲਾ ਖੇਰ ਨੂੰ ਨੂੰ ਐੱਫਟੀਆਈਆਈ ਦਾ ਚੇਅਰਮੈਨ ਬਣਾਇਆ ਗਿਆ। ਇਹ ਅਦਾਰਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਇਕ ਖ਼ੁਦਮੁਖਤਾਰ ਅਦਾਰਾ ਹੈ।  ਵਿਦਿਆਰਥੀਆਂ ਨੇ ਲਿਖਿਆ ਹੈ ਕਿ ਫਿਲਮ ਨਿਰਮਾਣ ਦੇ ਵੱਖ-ਵੱਖ ਪਹਿਲੂਆਂ ਲਈ ਐੱਫਟੀਆਈਆਈ ਸ਼ੁਰੂ ਕੀਤਾ ਗਿਆ ਸੀ। ਫੰਡ ਉਗਰਾਹੀ ਲਈ ਇਸ ਅਦਾਰੇ ਨੇ ਥੋੜ੍ਹੇ ਸਮੇਂ ਦਾ ਕੋਰਸ ਸ਼ੁਰੂ ਕੀਤਾ ਹੈ।

 

ਐੱਫਟੀਆਈਆਈ ਵਿਦਿਆਰਥੀ ਯੂਨੀਅਨ (ਐੱਫਐੱਸਏ) ਦੇ ਪ੍ਰਧਾਨ ਰੋਬਿਨ ਜੈ ਅਤੇ ਜਨਰਲ ਸਕੱਤਰ ਰੋਹਿਤ ਕੁਮਾਰ ਦੇ ਦਸਤਖਤਾਂ ਨਾਲ ਜਾਰੀ ਖ਼ਤ ਵਿਚ ਕਿਹਾ ਗਿਆ ਹੈ ਕਿ ਅਸੀਂ ਮੰਨਦੇ ਹਾਂ ਕਿ (ਐੱਫਟੀਆਈਆਈ) ਦੇ ਥੋੜ੍ਹੇ ਸਮੇਂ ਦੇ ਕੋਰਸ ਵਿਚ ਫਿਲਮ ਨਿਰਮਾਣ ‘ਤੇ ਗਿਆਨ ਨਹੀਂ ਦਿੱਤਾ ਜਾ ਸਕਦਾ ਹੈ। ਇੰਨੇ ਘੱਟ ਸਮੇਂ ਵਿਚ ਇਹ ਸੰਭਵ ਨਹੀਂ ਹੈ। ਸਮਾਜ ਦੇ ਸਾਰੇ ਤਬਕਿਆਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਵਾਲੇ ਕਿਸੇ ਸਰਕਾਰੀ ਸੰਸਥਾਨ ਨੂੰ ਫੰਡ ਉਗਰਾਹੀ ਦੇ ਏਜੰਡੇ ‘ਤੇ ਕੰਮ ਨਹੀਂ ਕਰਨਾ ਚਾਹੀਦਾ। ਥੋੜ੍ਹੇ ਸਮੇਂ ਦੇ ਕੋਰਸ ਨਾਲ ਸੰਸਥਾਨ ਵਰਤਮਾਨ ਵਿਚ ਇਸੇ ਟੀਚੇ ਨੂੰ ਪੂਰਾ ਕਰਨ ਵਿਚ ਲੱਗਾ ਹੈ।

 
ਖ਼ਤ ਵਿਚ ਐੱਫਐੱਸਏ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਫਾਊਂਡੇਸ਼ਨ ਡੇ ਅਤੇ ਓਪਨ ਡੇ ਵਰਗੇ ਪ੍ਰੋਗਰਾਮਾਂ ‘ਤੇ ਇਤਰਾਜ਼ ਕੀਤਾ ਹੈ। ਵਿਦਿਆਰਥੀ ਯੂਨੀਅਨ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਪ੍ਰਸ਼ਾਸਨ ਨੇ ਇਨ੍ਹਾਂ ਪ੍ਰੋਗਰਾਮਾਂ ‘ਤੇ ਬਹੁਤ ਜ਼ਿਆਦਾ ਖ਼ਰਚ ਕੀਤਾ ਹੈ।

 

 
ਐੱਫਐੱਸਏ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਲਾਈਟ, ਇਮਾਰਤ ਦੇ ਸਾਹਮਣੇ ਸੈੱਟ ਤਿਆਰ ਕਰਨ ਅਤੇ ਬੁਨਿਆਦੀ ਢਾਂਚੇ ‘ਤੇ ਖ਼ਰਚ ਕੀਤਾ ਜਾਣਾ ਚਾਹੀਦਾ ਹੈ। ਉਪਕਰਣਾਂ ਦੀ ਖ਼ਰੀਦ ਅਤੇ ਮੁਰੰਮਤ ‘ਤੇ ਖ਼ਰਚ ਹੋਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਪਣੇ ਪ੍ਰਾਜੈਕਟ ਨੂੰ ਸਮੇਂ ‘ਤੇ ਪੂਰਾ ਕਰਨ ਵਿਚ ਮਦਦ ਮਿਲੇ।

First Published: Friday, 13 October 2017 10:30 AM

Related Stories

ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!
ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!

ਨਵੀਂ ਦਿੱਲੀ: ਗੁਜਰਾਤ ‘ਚ ਪਟੇਲ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੇ

ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ
ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ

ਨਵੀਂ ਦਿੱਲੀ: ਗੁਜਰਾਤ ‘ਚ ਸਿਆਸੀ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਕਾਂਗਰਸ ਤੇ

ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ
ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ

ਨਵੀਂ ਦਿੱਲੀ: ਕਿਸੇ ਬਲਾਤਕਾਰ ਪੀੜਤ ਦੀ ਚੁੱਪੀ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ

ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ
ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ

ਨਵੀਂ ਦਿੱਲੀ: ਗੁਜਰਾਤ ‘ਚ ਚੋਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਖ ਦਾਅ

 4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ
4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ

ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਨਤੀਜਿਆਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ

ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ
ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ

ਨਵੀਂ ਦਿੱਲੀ: ਕੇਰਲ ਸਰਕਾਰ ਨੇ ਸੂਬੇ ਦੇ ਸਟਾਰਟਅੱਪ ਮਿਸ਼ਨ ਤਹਿਤ ਸਾਰੀਆਂ

ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !
ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !

ਲਖਨਊ: ਭਾਰਤੀ ਇਤਿਹਾਸ ਤੇ ਸੰਸਕ੍ਰਿਤੀ ‘ਚ ਤਾਜ ਮਹੱਲ ਦੇ ਮਹੱਤਵ ਨੂੰ ਲੈ ਕੇ ਉੱਠੇ

ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ
ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ

'ਅਧਾਰ ਕਾਰਡ' ਦਾ ਨਵਾਂ ਸਿਆਪਾ!
'ਅਧਾਰ ਕਾਰਡ' ਦਾ ਨਵਾਂ ਸਿਆਪਾ!

ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਫ਼ ਕੀਤਾ ਹੈ ਕਿ ਬਾਇਓਮੀਟਰਿਕ ਪਛਾਣ

ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ
ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ "ਹਾਈ-ਸਪੀਡ"

ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਣ ਵਾਲੀਆਂ ਲੰਮੀ ਦੂਰੀ ਦੀਆਂ 500