ਭਾਰਤ-ਪਾਕਿ ਸਣੇ ਦੱਖਣੀ ਏਸ਼ੀਆ 'ਤੇ ਖਤਰੇ ਦੇ ਬੱਦਲ

By: Sukhwinder Singh | | Last Updated: Monday, 7 August 2017 4:55 PM
ਭਾਰਤ-ਪਾਕਿ ਸਣੇ ਦੱਖਣੀ ਏਸ਼ੀਆ 'ਤੇ ਖਤਰੇ ਦੇ ਬੱਦਲ

ਨਵੀਂ ਦਿੱਲੀ: ਗਲੋਬਲ ਵਾਰਮਿੰਗ ਦੇ ਨਵੇਂ ਅਧਿਐਨ ਨੇ ਦੱਖਣ ਏਸ਼ੀਆ ਦੇ ਲੱਖਾਂ ਲੋਕਾਂ ‘ਤੇ ਨਵਾਂ ਖ਼ਤਰਾ ਖੜ੍ਹਾ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਅਧਿਐਨ ਮੁਤਾਬਕ ਗਲੋਬਲ ਵਾਰਮਿੰਗ ਵਧਾਉਣ ਵਾਲੇ ਨਿਕਾਸ ਦੀ ਵਜ੍ਹਾ ਕਾਰਨ ਸਾਲ 2100 ਤੱਕ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਵੱਡੇ ਹਿੱਸੇ ਵਿੱਚ ਤਾਪਮਾਨ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਖ਼ਤਰਨਾਕ ਹੁੰਮਸ ਭਰੀਆਂ ਗਰਮ ਹਵਾਵਾਂ ਦੇ ਘੇਰੇ ਵਿੱਚ 30 ਫ਼ੀਸਦੀ ਤੱਕ ਆਬਾਦੀ ਆ ਸਕਦੀ ਹੈ। ਦੱਖਣ ਏਸ਼ੀਆ ਵਿੱਚ ਦੁਨੀਆ ਦੀ ਕੁੱਲ ਆਬਾਦੀ ਦੇ 20 ਫ਼ੀਸਦੀ ਲੋਕ ਰਹਿੰਦੇ ਹਨ।

ਦੁਨੀਆ ਵਿੱਚ ਜ਼ਿਆਦਾਤਰ ਮੌਸਮ ਕੇਂਦਰ ਦੋ ਤਰ੍ਹਾਂ ਦੇ ਥਰਮਾਮੀਟਰ ਜ਼ਰੀਏ ਤਾਪਮਾਨ ਮਾਪਦੇ ਹਨ। ਇਸ ਵਿੱਚ ਪਹਿਲਾ ਹੈ ‘ਡਰਾਈ ਬਲਬ’ ਥਰਮਾਮੀਟਰ ਜਿਸ ਵਿੱਚ ਹਵਾ ਦੀ ਨਮੀ ਨੂੰ ਮਾਪਿਆ ਜਾਂਦਾ ਹੈ। ਇਸ ਵਿੱਚ ਆਮ ਤੌਰ ਉੱਤੇ ਸਾਫ਼ ਹਵਾ ਦੇ ਤਾਪਮਾਨ ਤੋਂ ਘੱਟ ਤਾਪਮਾਨ ਰਿਕਾਰਡ ਹੁੰਦਾ ਹੈ। ਮਨੁੱਖਾਂ ਲਈ ਵੇਟ ਬਲਬ ਦੇ ਨਤੀਜੇ ਖ਼ਾਸੇ ਅਹਿਮ ਹਨ। ਸਾਡੇ ਸਰੀਰ ਅੰਦਰ ਸਾਧਾਰਨ ਤਾਪਮਾਨ 37 ਸੈਂਟੀਗ੍ਰੇਟ ਹੁੰਦਾ ਹੈ। ਸਰੀਰ ਦਾ ਤਾਪਮਾਨ ਆਮ ਤੌਰ ਉੱਤੇ 35 ਸੈਂਟੀਗ੍ਰੇਟ ਰਹਿੰਦਾ ਹੈ। ਪਸੀਨਾ ਨਿਕਲਣ ਨਾਲ ਜਿਸਮ ਤਾਪਮਾਨ ਦੇ ਇਸ ਫਰਕ ਨੂੰ ਠੀਕ ਕਰ ਲੈਂਦਾ ਹੈ।

ਜੇਕਰ ਵਾਤਾਵਰਨ ਵਿੱਚ ਵੇਟ ਬਲਬ ਥਰਮਾਮੀਟਰ ਦਾ ਤਾਪਮਾਨ 35 ਸੈਂਟੀਗ੍ਰੇਟ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਗਰਮੀ ਘਟਾਉਣ ਦੀ ਸਰੀਰ ਦੀ ਸਮਰੱਥਾ ਤੇਜ਼ੀ ਨਾਲ ਘੱਟ ਹੁੰਦੀ ਹੈ। ਸਭ ਤੋਂ ਤੰਦਰੁਸਤ ਵਿਅਕਤੀ ਦੀ ਵੀ ਕਰੀਬ 6 ਘੰਟੇ ਵਿੱਚ ਮੌਤ ਹੋ ਸਕਦੀ ਹੈ। ਇੱਕ ਇਨਸਾਨ ਦੇ ਬਚੇ ਰਹਿਣ ਲਈ 35 ਡਿਗਰੀ ਸੈਂਟੀਗ੍ਰੇਟ ਓਪਰੀ ਸੀਮਾ ਮੰਨੀ ਜਾਂਦੀ ਹੈ। 31 ਡਿਗਰੀ ਸੈਂਟੀਗ੍ਰੇਟ ਦਾ ਤਾਪਮਾਨ ਵੀ ਜ਼ਿਆਦਾਤਰ ਲੋਕਾਂ ਲਈ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ।

ਧਰਤੀ ਉੱਤੇ ਵੇਟ ਬਲਬ ਦੇ ਤਾਪਮਾਨ ਸ਼ਾਇਦ ਹੀ ਕਦੇ 31 ਡਿਗਰੀ ਸੈਂਟੀਗ੍ਰੇਟ ਤੋਂ ਉੱਪਰ ਗਿਆ ਹੈ। ਹਾਲਾਂਕਿ ਸਾਲ 2015 ਵਿੱਚ ਇਰਾਨ ਵਿੱਚ ਮੌਸਮ ਵਿਗਿਆਨੀਆਂ ਨੇ ਵੇਟ ਬੱਲਬ ਦੇ ਤਾਪਮਾਨ ਨੂੰ 35 ਸੈਂਟੀਗ੍ਰੇਟ ਦੇ ਕਰੀਬ ਦੇਖਿਆ ਸੀ। ਉਸੇ ਸਾਲ ਗਰਮੀਆਂ ਤੋਂ ਹੀਟਵੇਵ ਦੀ ਵਜ੍ਹਾ ਨਾਲ ਭਾਰਤ ਤੇ ਪਾਕਿਸਤਾਨ ਵਿੱਚ 3500 ਲੋਕਾਂ ਦੀ ਮੌਤ ਹੋਈ ਸੀ।

ਖ਼ੋਜੀਆਂ ਮੁਤਾਬਕ ਜੇਕਰ ਨਿਕਾਸ ਦਰ ਜ਼ਿਆਦਾ ਰਹਿੰਦੀ ਹੈ ਤਾਂ ਵੇਵ ਬਲਬ ਤਾਪਮਾਨ ਗੰਗਾ ਨਦੀ ਘਾਟੀ, ਉੱਤਰ ਪੂਰਬੀ ਭਾਰਤ, ਬੰਗਲਾਦੇਸ਼, ਚੀਨ ਦੇ ਸਾਬਕਾ ਤੱਟ, ਉੱਤਰੀ ਸ੍ਰੀਲੰਕਾ ਤੇ ਪਾਕਿਸਤਾਨ ਦੀ ਸਿੰਧੂ ਘਾਟੀ ਸਮੇਤ ਦੱਖਣ ਏਸ਼ੀਆ ਦੇ ਜ਼ਿਆਦਾਤਰ ਹਿੱਸੇ ਵਿੱਚ 35 ਡਿਗਰੀ ਸੈਂਟੀਗ੍ਰੇਟ ਦੇ ਕਰੀਬ ਪਹੁੰਚ ਜਾਵੇਗਾ। ਵਿਗਿਆਨੀਆਂ ਮੁਤਾਬਕ ਕਰੀਬ 30 ਫ਼ੀਸਦੀ ਆਬਾਦੀ ਵੇਟ ਦੇ ਸਾਲਾਨਾ ਜ਼ਿਆਦਾਤਰ ਤਾਪਮਾਨ 31 ਡਿਗਰੀ ਸੈਂਟੀਗ੍ਰੇਟ ਜਾਂ ਉਸ ਤੋਂ ਜ਼ਿਆਦਾ ਦਾ ਸਾਹਮਣਾ ਕਰੇਗੀ। ਫ਼ਿਲਹਾਲ ਇਸ ਪੱਧਰ ਦੇ ਖ਼ਤਰੇ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਨਾ ਦੇ ਬਰਾਬਰ ਹੈ।
First Published: Monday, 7 August 2017 12:42 PM

Related Stories

ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ
ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ

ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ
ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮਾਫੀ ਲਈ ਅਜੇ ਪੈਸੇ ਦਾ ਜੁਗਾੜ ਕਰ ਰਹੀ

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ
ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ

ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ