ਜੀਐਸਟੀ ਦੇ ਰਗੜੇ ਲਈ ਰਹੋ ਤਿਆਰ!

By: Harsharan K | | Last Updated: Sunday, 16 July 2017 11:05 AM
ਜੀਐਸਟੀ ਦੇ ਰਗੜੇ ਲਈ ਰਹੋ ਤਿਆਰ!

ਦਿੱਲੀ: ਸਰਕਾਰ ਨੇ ਕਾਰੋਬਾਰੀਆਂ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਜਲਦੀ ਤੋਂ ਜਲਦੀ ਜੀਐੱਸਟੀ ਤਹਿਤ ਆਪਣਾ ਰਜਿਸਟਰੇਸ਼ਨ ਕਰਵਾ ਲੈਣ। ਇਸ ਲਈ 30 ਜੁਲਾਈ ਤਕ ਦਾ ਹੀ ਸਮਾਂ ਬਚਿਆ ਹੈ। ਜੀਐੱਸਟੀ ਦੇ ਦਾਇਰੇ ‘ਚ ਆਉਣ ਤੋਂ ਬਾਅਦ ਵੀ ਰਜਿਸਟਰੇਸ਼ਨ ਨਾ ਕਰਵਾਉਣ ਵਾਲੇ ਕਾਰੋਬਾਰੀਆਂ ਨੂੰ ਜਿੱਥੇ ਇਨਪੁੱਟ ਯੈਡਿਟ ਦਾ ਲਾਹਾ ਨਹੀਂ ਮਿਲੇਗਾ ਉਥੇ ਉਨ੍ਹਾਂ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

 

 

ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਜੀਐੱਸਟੀ ਕਾਨੂੰਨ ਤਹਿਤ 30 ਜੁਲਾਈ ਜਾਂ ਇਸ ਤੋਂ ਪਹਿਲਾਂ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਰਜਿਸਟਰੇਸ਼ਨ ਕਰਵਾ ਲੈਣ ਤੇ ਆਖਰੀ ਤਰੀਕ ਦੀ ਉਡੀਕ ਨਾ ਕਰਨ। ਜਿਨ੍ਹਾਂ ਕਾਰੋਬਾਰੀਆਂ ਦਾ ਸਲਾਨਾ ਵਪਾਰ ਵੀਹ ਲੱਖ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ ਜੀਐੱਸਟੀ ਰਜਿਸਟਰੇਸ਼ਨ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਨੂੰ ਰਜਿਸਟਰੇਸ਼ਨ ਦੀ ਲੋੜ ਨਹੀਂ ਜੋ ਉਨ੍ਹਾਂ ਚੀਜ਼ਾਂ ਦਾ ਵਪਾਰ ਕਰਦੇ ਹਨ ਜਿਨ੍ਹਾਂ ‘ਤੇ ਜੀਐੱਸਟੀ ਤਹਿਤ ਛੋਟ ਹੈ।

 

 
ਸਰਕਾਰ ਨੇ ਇਹ ਸਾਫ ਕੀਤਾ ਕਿ ਵੀਹ ਲੱਖ ਤੋਂ ਜ਼ਿਆਦਾ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਲਈ ਜੀਐੱਸਟੀ ‘ਚ ਰਜਿਸਟਰੇਸ਼ਨ ਜ਼ਰੂਰੀ ਹੈ ਇਸ ਤਰ੍ਹਾਂ ਨਾ ਕਰਨ ‘ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਦੇ ਕਹਿਣਾ ਹੈ ਕਿ ਜੀਐੱਸਟੀ ਦਾ ਰਜਿਸਟਰੇਸ਼ਨ ਕਰਾਉਣਾ ਵਪਾਰ ਨੂੰ ਅੱਗੇ ਲਿਜਾਉਣ ‘ਚ ਸਹਾਈ ਹੋਵੇਗਾ।

First Published: Sunday, 16 July 2017 11:05 AM

Related Stories

ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ
ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ

ਨਵੀਂ ਦਿੱਲੀ: ਬਿਹਾਰ ਦੇ ਲਾਲੂ ਪਰਿਵਾਰ ‘ਤੇ ਇੱਕ ਹੋਰ ਸੰਕਟ ਆ ਗਿਆ ਹੈ।

ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ
ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ

ਪਟਨਾ: ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ

ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ
ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ

ਨਵੀਂ ਦਿੱਲੀ: ਪੱਛਮ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਇਕ ਸਾਮਾਨ ਵੇਚਣ ਵਾਲੇੇ

ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ: ਬਿਹਾਰ ਦੀ ਸਿਆਸਤ ਵਿੱਚ ਅਚਾਨਕ ਸਿਆਸੀ ਪਾਰਾ ਚੜ ਗਿਆ ਹੈ। ਬਿਹਾਰ ਦੇ

ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ
ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ 10 ਹਜ਼ਾਰ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ
ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ

ਨਵੀਂ ਦਿੱਲੀ: ਚਾਰ ਗ਼ੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਨੇ ਬੁੱਧਵਾਰ ਨੂੰ ਸੁਪਰੀਮ

ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ
ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਨਵੀਂ ਮੁਸੀਬਤ

ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ
ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ

ਨਵੀਂ ਦਿੱਲੀ: ਇਰਾਕ ਦੇ ਮੌਸੂਲ ਤੋਂ ਲਾਪਤਾ ਹੋਏ 39 ਭਾਰਤੀਆਂ ਨੂੰ ਲੈ ਕੇ ਵਿਦੇਸ਼

ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ
ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ

ਚੰਡੀਗੜ੍ਹ: ਬਿਹਾਰ ਦੇ ਮਹਾਗਠਜੋੜ ‘ਚ ਜਾਰੀ ਤਣਾਅ ਵਿਚਕਾਰ ਆਰ.ਜੇ.ਡੀ. ਪ੍ਰਮੁੱਖ