ਹੁਣ ਸੋਚ-ਸਮਝ ਕੇ ਕਰਿਓ ਸੋਨੇ ਦੀ ਖਰੀਦੋ-ਫਰੋਖਤ!

By: abp sanjha | | Last Updated: Sunday, 16 July 2017 1:31 PM
ਹੁਣ ਸੋਚ-ਸਮਝ ਕੇ ਕਰਿਓ ਸੋਨੇ ਦੀ ਖਰੀਦੋ-ਫਰੋਖਤ!

ਨਵੀਂ ਦਿੱਲੀ: ਪੁਰਾਣੇ ਗਹਿਣੇ ਤੇ ਸੋਨਾ ਆਦਿ ਵੇਚਣ ‘ਤੇ ਮਿਲਣ ਵਾਲੇ ਪੈਸੇ ‘ਤੇ ਤਿੰਨ ਫੀਸਦੀ ਜੀਐਸਟੀ ਲਾਗੂ ਹੋਵੇਗੀ। ਮਾਲ ਸਕੱਤਰ ਹਸਮੁੱਖ ਅਧਿਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਰਾਣੇ ਗਹਿਣੇ ਵੇਚ ਕੇ ਉਨ੍ਹਾਂ ਪੈਸਿਆਂ ਨਾਲ ਨਵੇਂ ਗਹਿਣੇ ਲੈ ਲਏ ਜਾਣ ਤਾਂ ਉਨ੍ਹਾਂ ‘ਤੇ ਲੱਗਣ ਵਾਲੇ ਜੀਐਸਟੀ ‘ਚੋਂ ਤਿੰਨ ਫੀਸਦੀ ਘਟਾ ਦਿੱਤਾ ਜਾਵੇਗਾ। ਅਧੀਆ ਨੇ ਜੀਐਸਟੀ ਮਾਸਟਰ ਕਲਾਸ ‘ਚ ਕਿਹਾ, “ਮੰਨ ਲਓ ਮੈਂ ਜੌਹਰੀ ਹਾਂ ਤੇ ਮੇਰੇ ਕੋਲ ਕੋਈ ਪੁਰਾਣਾ ਗਹਿਣਾ ਵੇਚਣ ਆਉਂਦਾ ਹੈ। ਇਹ ਸੋਨਾ ਖਰੀਦਣ ਵਰਗਾ ਹੋਵੇਗਾ। ਤੁਸੀਂ ਬਾਅਦ ‘ਚ ਇਨਪੁਟ ਐਡਿਟ ਦਾ ਦਾਅਵਾ ਕਰ ਸਕਦੇ ਹੋ।”

 

ਉਨ੍ਹਾਂ ਕਿਹਾ ਕਿ ਜੇ ਕੋਈ ਜੌਹਰੀ ਪੁਰਾਣੇ ਗਹਿਣੇ ਖਰੀਦਦਾ ਹੈ ਤਾਂ ਉਹ ਰਿਵਰਸ ਸ਼ੁਲਕ ਦੇ ਤੌਰ ‘ਤੇ ਤਿੰਨ ਫੀਸਦੀ ਜੀਐਸਟੀ ਵਸੂਲੇਗਾ। ਜੇ ਇੱਕ ਲੱਖ ਰੁਪਏ ਮੁੱਲ ਦੇ ਗਹਿਣੇ ਵੇਚੇ ਜਾਂਦੇ ਹਨ ਤਾਂ ਉਨ੍ਹਾਂ ‘ਤੇ ਜੀਐਸਟੀ ਦੇ ਤਿੰਨ ਹਜ਼ਾਰ ਰੁਪਏ ਕੱਟ ਲਏ ਜਾਣਗੇ ਪਰ ਜੇ ਵੇਚੇ ਗਏ ਗਹਿਣਿਆਂ ਤੋਂ ਮਿਲੇ ਪੈਸਿਆਂ ਨਾਲ ਨਵੇਂ ਗਹਿਣੇ ਖਰੀਦੇ ਜਾਣ ਤਾਂ ਉਨ੍ਹਾਂ ‘ਤੇ ਪੁਰਾਣੇ ਕਰ ਦੀ ਰਾਸ਼ੀ ਨੂੰ ਕੱਟ ਲਿਆ ਜਾਵੇਗਾ। ਹਾਲਾਂਕਿ ਜੇ ਜੌਹਰੀ ਨੂੰ ਪੁਰਾਣੇ ਗਹਿਣੇ ਮੁਰੰਮਤ ਲਈ ਦਿੱਤੇ ਜਾਂਦੇ ਹਨ ਤਾਂ ਇਹ ਜੌਬ ਵਕਰ ਹੋਵੇਗਾ ਜਿਸ ‘ਤੇ ਪੰਜ ਫੀਸਦੀ ਜੀਐਸਟੀ ਲੱਗੇਗਾ।

 

ਅਧਿਆ ਨੇ ਕਿਹਾ ਕਿ ਇੱਕ ਜੁਲਾਈ ਤੋਂ ਦੇਸ਼ ਭਰ ‘ਚ ਜੀਐਸਟੀ ਲਾਗੂ ਹੋ ਚੁੱਕਾ ਹੈ ਤੇ ਸੋਨੇ ਦੀ ਖਰੀਦ ਫਰੋਖਤ ‘ਤੇ ਤਿੰਨ ਫੀਸਦੀ ਜੀਐਸਟੀ ਲਾਇਆ ਗਿਆ ਹੈ। ਜੌਬ ਵਰਕ ‘ਤੇ ਪੰਜ ਫੀਸਦੀ ਜੀਐਸਟੀ ਲਾਗੂ ਹੋਵੇਗਾ। ਨੈੱਟਫਲਿਕਸ ਤੋਂ ਮੂਵੀ ਜਾਂ ਟੈਲੀਵਿਜ਼ਨ ਸ਼ੋਅ ਡਾਊਨਲੋਡ ਕਰਨ ‘ਤੇ ਲੱਗਣ ਵਾਲੇ ਟੈਕਸ ਬਾਰੇ ਪੁੱਛਣ ‘ਤੇ ਅਧਿਆ ਨੇ ਕਿਹਾ ਕਿ ਅਮਰੀਕੀ ਕੰਪਨੀ ਸੇਵਾ ਟੈਕਸ ਦਾ ਭੁਗਤਾਨ ਕਰ ਰਹੀ ਹੈ। ਇਸ ਦੀ ਜਗ੍ਹਾ ਹੁਣ ਜੀਐਸਟੀ ਲੱਗੇਗਾ।

First Published: Sunday, 16 July 2017 1:31 PM

Related Stories

SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ ਬੁੱਕ
SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ...

ਨਵੀਂ ਦਿੱਲੀ: ਜੇਕਰ ਤੁਸੀਂ IRCTC ਤੋਂ ਆਨਲਾਈਨ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?
ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ

ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ
ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਅਤੇ ਬੈਂਗਲੁਰੂ ਦੀਆਂ ਦੋ

ਯੋਗੀ ਤੇ ਮੌਰੀਆ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ
ਯੋਗੀ ਤੇ ਮੌਰੀਆ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਪਿੱਛੋਂ ਉੱਤਰ

ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ
ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ

ਹੈਦਰਾਬਾਦ: ਨਿਜ਼ਾਮ ਦੇ ਸ਼ਹਿਰ ਹੈਦਰਾਬਾਦ ‘ਚ ਖਾਣ-ਪੀਣ ਜਾਂ ਪੈੱਗ-ਸ਼ੈੱਗ ਦੇ

ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!
ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!

ਨਵੀਂ ਦਿੱਲੀ: ਨਰਾਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਨੌਂ

ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!
ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!

ਚੇਨਈ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ