ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !

By: Harsharan K | | Last Updated: Friday, 20 October 2017 2:18 PM
ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !

ਪੁਰਾਣੀ ਤਸਵੀਰ

ਪਾਣੀਪਤ: ਹਰਿਆਣਵੀਂ ਡਾਂਸਰ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ ਕਰਵਾਇਆ ਹੈ। ਪੁਲਿਸ ਦੀ ਪੁੱਛਗਿੱਛ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ। ਪੁਲਿਸ ਬੁੱਧਵਾਰ ਦਿਨੇਸ਼ ਨੂੰ ਪ੍ਰੋਕਸ਼ਨ ਵਰੰਟ ‘ਤੇ ਝੱਜਰ ਲੈ ਕੇ ਆਈ ਸੀ।  ਪਾਣੀਪਤ ਦੇ ਐਸਐਚਓ ਨਵੀਨ ਸੰਧੂ ਨੇ ਦੱਸਿਆ ਹੈ ਕਿ ਦਿਨੇਸ਼ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਹੀ ਜੇਲ੍ਹ ਵਿੱਚ ਬੈਠ ਕੇ ਹਰਸ਼ਿਤਾ ਦੇ ਕਤਲ ਦੀ ਸਾਜਿਸ਼ ਰਚੀ ਸੀ। ਉਸ ਦਾ ਕਹਿਣਾ ਹੈ ਕਿ ਹਰਸ਼ਿਤਾ ਦੀ ਵਜ੍ਹਾ ਕਾਰਨ ਹੀ ਉਸ ‘ਤੇ ਬਲਾਤਕਾਰ ਦਾ ਕੇਸ ਸੀ ਤੇ ਉਸ ਦੀ ਮਾਂ ‘ਤੇ ਕਤਲ ਦਾ ਕੇਸ ਦਰਜ ਹੋਇਆ। ਹਰਸ਼ਿਤਾ ਇਸ ਕੇਸ ‘ਚ ਮੁੱਖ ਗਵਾਹ ਸੀ।
ਦਿਨੇਸ਼ ਨੇ ਹਰਸ਼ਿਤਾ ਨੂੰ ਖ਼ਤਮ ਕਰਨ ਲਈ ਕਈ ਬਦਮਾਸ਼ਾਂ ਨਾਲ ਗੱਲਬਾਤ ਕੀਤੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਕਤਲ ਕਿਸ ਨੇ ਕੀਤਾ ਹੈ। ਪੁਲਿਸ ਹੁਣ ਉਨ੍ਹਾਂ ਬਦਮਾਸ਼ਾਂ ਬਾਰੇ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਬਦਮਾਸ਼ਾਂ ਨੇ ਹਰਸ਼ਿਤਾ ‘ਤੇ ਗੋਲੀਆਂ ਦਾਗੀਆਂ ਸੀ। ਹਰਸ਼ਿਤਾ ਦੀ ਮਾਂ ਦੇ ਕਤਲ ਦਾ ਦੋਸ਼ੀ ਵੀ ਦਿਨੇਸ਼ ਹੀ ਹੈ ਤੇ ਦਿਨੇਸ਼ ‘ਚ ਹਰਸ਼ਿਤਾ ਨਾਲ ਬਲਾਤਕਾਰ ਵੀ ਕੀਤਾ ਸੀ।
ਦੱਸਣਯੋਗ ਹੈ ਕਿ 17 ਅਕਤੂਬਰ ਨੂੰ ਪਾਨੀਪਤ ਜ਼ਿਲ੍ਹੇ ਦੇ ਇਸਰਾਨਾ ਹਲਕੇ ਅਧੀਨ ਪੈਂਦੇ ਪਿੰਡ ਚਮਰਾੜਾ ਵਿੱਚ ਅੱਜ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਨਿਕਲ ਰਹੀ ਹਰਿਆਣਵੀਂ ਗਾਇਕਾ ਹਰਸ਼ਿਤਾ ਦਹੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰੋਗਰਾਮ ਤੋਂ ਬਾਅਦ ਆਪਣੇ ਸਾਥੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਵਾਪਸ ਜਾ ਰਹੀ ਸੀ ਕਿ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਪੁਲਿਸ ਮੁਤਾਬਕ ਹਮਲਾਵਰਾਂ ਨੇ ਉਸ ‘ਤੇ 4 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

First Published: Friday, 20 October 2017 2:18 PM

Related Stories

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!
ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!

ਨਵੀਂ ਦਿੱਲੀ: ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਆਂਡੇ: ਇਹ ਮਸ਼ਹੂਰੀ ਸਰਕਾਰਾਂ ਕਈ ਸਾਲਾਂ

ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ
ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਨਵੇਂ ਕੌਮੀ ਪ੍ਰਧਾਨ ਲਈ ਚੋਣ ਤਾਰੀਖਾਂ ਦਾ ਐਲਾਨ ਕਰ

'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ : ਪਦਮਾਵਤੀ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨ ਹਿੱਤ ਪਟੀਸ਼ਨ

ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!
ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਰੀਬ 210 ਵੈੱਬਸਾਈਟਾਂ ਨੇ ਕੁਝ

ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ
ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ

ਨਵੀਂ ਦਿੱਲੀ : ਵਿਦਿਆਰਥੀਆਂ ਦੀ ਫਿਟਨੈੱਸ ਲਈ ਸਕੂਲਾਂ ਵਿਚ ਹੁਣ ਰੋਜ਼ਾਨਾ ਇਕ ਘੰਟੇ

ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ
ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਸਰਵਜਨਿਕ ਥਾਵਾਂ ‘ਤੇ ਫੋਨ

ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ
ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ

ਨਵੀਂ ਦਿੱਲੀ: ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ ਮੌਕੇ

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ
ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਫੌਜੀ