ਕੱਲ੍ਹ ਮੁੜ ਲਹਿਰਾਏਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ

By: ABP Sanjha | | Last Updated: Saturday, 12 August 2017 5:45 PM
ਕੱਲ੍ਹ ਮੁੜ ਲਹਿਰਾਏਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ‘ਤੇ ਇਸ ਸਾਲ ਮਾਰਚ ਮਹੀਨੇ ਵਿੱਚ ਲਗਾਇਆ ਗਿਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਤਕਰੀਬਨ ਤਿੰਨ ਮਹੀਨਿਆਂ ਬਾਅਦ ਲਹਿਰਾਏਗਾ।

 

ਦਰਅਸਲ, ਲਗਾਉਣ ਤੋਂ ਬਾਅਦ ਇਹ ਝੰਡਾ ਹਵਾ ਦੇ ਤੇਜ਼ ਵਹਿਣ ਕਾਰਨ ਕਈ ਵਾਰ ਫਟ ਚੁੱਕਾ ਸੀ ਜਿਸ ਤੋਂ ਬਾਅਦ ਇਸ ਨੂੰ ਉਤਾਰ ਦਿੱਤਾ ਗਿਆ ਸੀ।

 

ਭਾਰਤ ਵਲੋਂ ਅਟਾਰੀ ਸਰਹੱਦ ‘ਤੇ 360 ਫੁੱਟ ਉੱਚਾ ਤਿਰੰਗਾ ਲਗਾਏ ਜਾਣ ‘ਤੇ ਪਾਕਿਸਤਾਨ ਨੇ ਇਤਰਾਜ਼ ਜਤਾਇਆ ਸੀ ਪਰ ਬਾਅਦ ਵਿੱਚ ਪਾਕਿਸਤਾਨ ਨੇ ਵੀ ਜ਼ਿਦ ਪੁਗਾਉਂਦਿਆਂ ਵਾਹਗਾ ਸਰਹੱਦ ‘ਤੇ 400 ਫੁੱਟ ਉੱਚਾ ਪਾਕਿਸਤਾਨੀ ਝੰਡਾ ਲਗਾਉਣ ਦੀ ਗੱਲ ਕਹੀ ਅਤੇ ਕੰਮ ਵੀ ਸ਼ੁਰੂ ਕਰ ਦਿੱਤਾ।

 

ਪਾਕਿਸਤਾਨ ਆਪਣਾ ਕੌਮੀ ਝੰਡਾ ਆਪਣੇ ਆਜ਼ਾਦੀ ਦਿਹਾੜੇ 14 ਅਗਸਤ ਵਾਲੇ ਦਿਨ ਲਹਿਰਾਵੇਗਾ। ਜਦਕਿ ਭਾਰਤ ਵਲੋਂ ਕੱਲ੍ਹ ਫਿਰ ਸਰਹੱਦ ‘ਤੇ ਤਿਰੰਗਾ ਲਹਿਰਾ ਦਿੱਤਾ ਜਾਵੇਗਾ।

 

ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਦੇ ਬਾਰ-ਬਾਰ ਫਟਣ ਕਰ ਕੇ ਪਾਕਿਸਤਾਨ ਅਤੇ ਭਾਰਤ ਵਿੱਚ ਸੋਸ਼ਲ ਮੀਡੀਆ ‘ਤੇ ਫਟੇ ਤਿਰੰਗੇ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਰੰਗਾ ਉਤਾਰ ਦਿੱਤਾ ਗਿਆ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਲਿਖਿਆ ਗਿਆ ਸੀ ਕਿ ਇਸ ਝੰਡੇ ਨੂੰ ਲਗਾਉਣ ਤੋਂ ਪਹਿਲਾਂ ਮਾਹਰਾਂ ਦੀ ਰਾਇ ਲਈ ਜਾਵੇ ਕਿ ਝੰਡੇ ਦਾ ਕੱਪੜਾ ਅਤੇ ਆਕਾਰ ਕਿਵੇਂ ਦਾ ਹੋਵੇ।

 

ਇਸ ਕਾਰਨ ਪਿਛਲੇ ਕਈ ਮਹੀਨੀਆਂ ਤੋਂ ਝੰਡੇ ਲਈ ਲੱਗਾ ਉੱਚਾ ਪੋਲ ਖਾਲੀ ਸੀ ਅਤੇ ਹੁਣ ਆਜ਼ਾਦੀ ਦਿਹਾੜਾ ਨਜ਼ਦੀਕ ਆਉਂਦੀਆਂ ਪ੍ਰਸ਼ਾਸਨ ਨੇ ਮੁੜ ਇਸ ਤਿਰੰਗੇ ਨੂੰ ਲਿਹਰਾਉਣ ਦਾ ਫੈਸਲਾ ਕੀਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਵਾਲੇ ਪਾਸੇ ਵੀ ਉੱਚਾ ਝੰਡਾ ਲਾਇਹਾਰੇ ਜਾਣ ਤੋਂ ਬਾਅਦ ਦੋਵੇਂ ਪਾਸੇ ਲੱਗੇ ਉੱਚੇ ਕੌਮੀ ਝੰਡੇ ਕਦੋਂ ਤੱਕ ਸਹੀ ਸਲਾਮਤ ਲਹਿਰਾਉਂਦੇ ਰਹਿਣਗੇ।

First Published: Saturday, 12 August 2017 5:45 PM

Related Stories

ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 
ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਨਵੀਂ ਦਿੱਲੀ: ਮੰਗਲਵਾਰ ਨੂੰ ਦੇਸ਼ ਭਰ ‘ਚ ਸਰਕਾਰੀ ਬੈਂਕਾਂ ਦੀਆਂ ਕਰੀਬ ਡੇਢ ਲੱਖ

ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ
ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ

ਨਵੀਂ ਦਿੱਲੀ: ਡੋਕਲਾਮ ਵਿਵਾਦ ਕਾਰਨ ਚੀਨੀ ਫੌਜ ਨੇ ਯੁੱਧ ਦਾ ਅਭਿਆਸ ਕੀਤਾ ਹੈ। ਇਹ

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 
ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 

ਨਵੀਂ ਦਿੱਲੀ: ਕਈ ਦਿਨਾਂ ਤੋਂ ਚੀਨ ਨਾਲ ਚੱਲ ਰਹੇ ਡੋਕਲਾਮ ਵਿਵਾਦ ਬਾਰੇ ਕੇਂਦਰੀ

ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..

ਰਤਲਾਮ (ਮੱਧ ਪ੍ਰਦੇਸ਼):  ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ

ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...
ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...

ਸਾਹਿਬਗੰਜ:  ਰਾਧਾਨਗਰ ਥਾਣਾ ਖੇਤਰ (ਸਾਹਿਬਗੰਜ, ਝਾਰਖੰਡ) ਦੀ ਇੱਕ ਮਹਿਲਾ ਦੀ ਗੁੱਤ

ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....
ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....

ਨਵੀਂ ਦਿੱਲੀ: ਭਾਰਤ ਦੇ ਬੈਂਕ ਇੱਕੋ ਵਿਅਕਤੀ ਦੇ ਇਕ ਤੋਂ ਵੱਧ ਬਚਤ ਖਾਤੇ ਨੂੰ ਬੰਦ

ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ
ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ

ਨਵੀਂ ਦਿੱਲੀ: ਸਬੰਧਤ ਬੈਂਕਾਂ ਨੂੰ ਆਪਣੇ ਵਿੱਚ ਸਮਾ ਲੈਣ ਤੋਂ ਬਾਅਦ ਦੇਸ਼ ਦੇ ਸਭ ਤੋਂ

ਆਸਟ੍ਰੇਲੀਆਈ ਨਾਗਰਿਕ ਦੀ ਸ਼ੱਕੀ ਹਾਲਾਤਾਂ 'ਚ ਰਾਜਸਥਾਨ ਵਿੱਚ ਮੌਤ
ਆਸਟ੍ਰੇਲੀਆਈ ਨਾਗਰਿਕ ਦੀ ਸ਼ੱਕੀ ਹਾਲਾਤਾਂ 'ਚ ਰਾਜਸਥਾਨ ਵਿੱਚ ਮੌਤ

ਉਦੈਪੁਰ: ਆਸਟ੍ਰੇਲੀਆ ਦੇ ਨਾਗਰਿਕ ਦੀ ਭੇਤਭਰੇ ਹਲਾਤਾਂ ਵਿਚ ਉਦੈਪੁਰ ਵਿਖੇ ਮੌਤ ਹੋ

ਉਤਕਲ ਐਕਸਪ੍ਰੈੱਸ ਹਾਦਸਾ: ਮੁਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ, 7 ਅਧਿਕਾਰੀਆਂ 'ਤੇ ਡਿੱਗੀ ਗਾਜ
ਉਤਕਲ ਐਕਸਪ੍ਰੈੱਸ ਹਾਦਸਾ: ਮੁਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ, 7...

ਮੁਜ਼ੱਫ਼ਰਨਗਰ: ਕਲਿੰਗਾ-ਉਤਕਲ ਐਕਸਪ੍ਰੈੱਸ ਦੇ 12 ਡੱਬੇ ਲੀਹੋਂ ਲੱਥਣ ਦੇ ਮਾਮਲੇ

ਉਤਰ ਪ੍ਰਦੇਸ਼ 'ਚ ਭਿਆਨਕ ਰੇਲ ਹਾਦਸਾ
ਉਤਰ ਪ੍ਰਦੇਸ਼ 'ਚ ਭਿਆਨਕ ਰੇਲ ਹਾਦਸਾ

ਨਵੀਂ ਦਿੱਲੀ: ਉਤਰ ਪ੍ਰਦੇਸ਼ ਦੇ ਮੁਜਫਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ।