ਵਿਦਿਆਰਥੀ ਆਗੂ ਕਨ੍ਹਈਆ ਫਿਰ ਨਿਸ਼ਾਨੇ 'ਤੇ...

By: ABP SANJHA | | Last Updated: Monday, 13 November 2017 10:13 AM
ਵਿਦਿਆਰਥੀ ਆਗੂ ਕਨ੍ਹਈਆ ਫਿਰ ਨਿਸ਼ਾਨੇ 'ਤੇ...

ਲਖਨਊ- ਲਖਨਊ ਵਿੱਚ ਕਰਵਾਏ ਗਏ ਸਾਹਿਤ ਮਹਾਂਉਤਸਵ ‘ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨਾਲ ਦੁਰ ਵਿਹਾਰ ਪਿੱਛੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਗਮ ਰੱਦ ਕਰ ਦਿੱਤਾ। ਪ੍ਰਸ਼ਾਸਨ ਨੇ ਕਿਹਾ ਕਿ ਆਯੋਜਕਾਂ ਨੇ ਪੁਸਤਕ ਮੇਲੇ ਦੀ ਇਜਾਜ਼ਤ ਲਈ ਸੀ, ਕਿਸੇ ‘ਗੋਸ਼ਟੀ ਜਾਂ ਫੈਸਟੀਵਲ’ ਦੀ ਨਹੀਂ ਸੀ ਲਈ। ਰਾਜਧਾਨੀ ਦੇ ਸ਼ੀਰੋਜ਼ ਹੈਂਗਆਊਟ ‘ਚ ਕੱਲ੍ਹ ਰਾਤ ਤੋਂ ਤਿੰਨ ਦਿਨਾਂ ਤੱਕ ਚੱਲਣ ਵਾਲੇ ਸਾਹਿਤ ਮਹਾਂਉਤਸਵ ਨੂੰ ਭਾਰੀ ਹੰਗਾਮੇ ਮਗਰੋਂ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਕਨ੍ਹਈਆ ਕੁਮਾਰ ਅਤੇ ਫਿਲਮ ਅਦਾਕਾਰ ਸ਼ਤਰੂਘਨ ਸਿਨਹਾ ਨੇ ਹਿੱਸਾ ਲਿਆ ਸੀ।

 

 

 

ਲਖਨਊ ਸਾਹਿਤ ਮਹਾਂਉਤਸਵ ਦੇ ਮੋਢੀ ਆਰਗੇਨਾਈਜ਼ਰ ਸ਼ਮੀਮ ਆਰਜ਼ੂ ਨੇ ਕਿਹਾ ਕਿ ਕੱਲ੍ਹ ਰਾਤ ਪਹਿਲਾ ਸੈਸ਼ਨ ਫਿਲਮ ਅਦਾਕਾਰਾ ਦਿਵਿਆ ਦੱਤਾ ਦਾ ਸੀ, ਜਿਸ ‘ਚ ਉਨ੍ਹਾਂ ਆਪਣੀ ਕਿਤਾਬ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਨਹਿਰੂ ਯੂਨੀਵਰਸਿਟੀ ਦੇ ਕਨ੍ਹਈਆ ਕੁਮਾਰ ਆਪਣੀ ਪੁਸਤਕ ਦੀ ਚਰਚਾ ਲਈ ਮੰਚ ਉੱਤੇ ਆਏ ਤਾਂ ਕਿਸੇ ਜਥੇਬੰਦੀ ਨਾਲ ਜੁੜੇ ਕਈ ਲੋਕ ਉਥੇ ਆ ਕੇ ਹੰਗਾਮਾ ਅਤੇ ਭੰਨਤੋੜ ਕਰਨ ਲੱਗੇ। ਪੁਲਸ ਨੇ ਆ ਕੇ ਮਾਹੌਲ ਸ਼ਾਂਤ ਕਰਾਇਆ, ਜਿਸ ਤੋਂ ਬਾਅਦ ਫਿਲਮ ਅਦਾਕਾਰ ਸ਼ਤਰੂਘਨ ਸਿਨਹਾ ਦੀ ਪੁਸਤਕ ਬਾਰੇ ਚਰਚਾ ਹੋਈ। ਆਰਜ਼ੂ ਨੇ ਕਿਹਾ ਕਿ ਏ ਆਈ ਐੱਮ ਆਈ ਐੱਮ ਦੇ ਪਾਰਲੀਮੈਂਟ ਮੈਂਬਰ ਅਸਾਸੂਦੀਨ ਓਵੈਸੀ ਦਾ ਪ੍ਰੋਗਰਾਮ ਹੋਣ ਵਾਲਾ ਸੀ, ਪਰ ਹੁਣ ਇਹ ਨਹੀਂ ਹੋਵੇਗਾ। ਇਸ ਪ੍ਰੋਗਰਾਮ ਨੂੰ ਫੇਸਬੁਕ ਲਾਈਵ ਕੀਤਾ ਜਾਵੇਗਾ।

 

 

 

ਇਸ ਮੁੱਦੇ ਉੱਤੇ ਲਖਨਊ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਹੋਈ ਹੈ, ਜਿਸ ਕਰ ਕੇ ਪ੍ਰੋਗਰਾਮ ਲਈ ਦਿੱਤੀ ਇਜਾਜ਼ਤ ਰੱਦ ਕੀਤੀ ਗਈ ਹੈ, ਜਦ ਕਿ ਸਾਹਿਤ ਮਹਾਂਉਤਸਵ ਦੇ ਆਰਗੇਨਾਈਜ਼ਰ ਸ਼ਮੀਮ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਸੀ। ਕਨ੍ਹਈਆ ਕੁਮਾਰ ਦੇ ਆਉਣ ਬਾਰੇ ਗੱਲ ਕਈ ਦਿਨਾਂ ਤੋਂ ਅਖਬਾਰਾਂ ਵਿੱਚ ਛਪ ਰਹੀ ਹੈ, ਪਰ ਪ੍ਰਸ਼ਾਸਨ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ।

First Published: Monday, 13 November 2017 10:13 AM

Related Stories

ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ
ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ

ਨਵੀਂ ਦਿੱਲੀ: ਕੈਸ਼ਲੈਸ਼ ਟ੍ਰਾਂਸਜੈਕਸ਼ਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਇਸ ‘ਤੇ ਦੋ

ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ ਟੈਕਸ?
ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ...

ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ

ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ
ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ

ਨਵੀਂ ਦਿੱਲੀ: ਜੇਕਰ ਤੁਸੀਂ ਟ੍ਰੇਨ ‘ਤੇ ਸਫਰ ਕਰ ਰਹੇ ਹੋ ਤੇ ਜਲਦਬਾਜ਼ੀ ‘ਚ ਟਿਕਟ

ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'
ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਚੰਗੀ ਖਬਰ ਆਈ

ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ
ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਯੂਥ ਕਾਂਗਰਸ ਦੇ ਇੱਕ ਮੀਮ ਨਾਲ ਵਿਵਾਦ ਖੜ੍ਹਾ ਹੋ

ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ
ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਆਪਣੀ ਤਨਖ਼ਾਹ ‘ਚ ਵਾਧੇ ਦੀ ਉਮੀਦ ਕਰ

ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..
ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..

ਹੈਦਰਾਬਾਦ- ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਵਿਅਕਤੀਆਂ ਨੇ ਪਹਿਲਾਂ

ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ

ਨਵੀਂ ਦਿੱਲੀ- ਇੰਡੀਗੋ ਏਅਰਲਾਈਨਜ਼ ਹੁਣ ਫਿਰ ਵਿਵਾਦਾਂ ਵਿੱਚ ਆ ਗਈ ਹੈ। ਉਸ ਦੇ ਕੁਝ

ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...
ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...

ਮੇਰਠ- ਸ਼ਹਿਰ ਦੇ ਸਿਵਲ ਥਾਣਾ ਖੇਤਰ ਵਿੱਚ ਆਰ ਐੱਸ ਐੱਸ ਦੇ ਇੱਕ ਵਰਕਰ ਸੁਨੀਲ ਗਰਗ (56)