ਭਾਰਤ ਦੀ ਜਨਤਾ ਨੂੰ ਸਰਕਾਰ 'ਤੇ ਸਭ ਤੋਂ ਵੱਧ ਭਰੋਸਾ

By: abp sanjha | | Last Updated: Saturday, 15 July 2017 3:28 PM
ਭਾਰਤ ਦੀ ਜਨਤਾ ਨੂੰ ਸਰਕਾਰ 'ਤੇ ਸਭ ਤੋਂ ਵੱਧ ਭਰੋਸਾ

ਨਵੀਂ ਦਿੱਲੀ:  ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓ.ਈ.ਸੀ.ਡੀ.) ਦੀ ਤਾਜ਼ਾ ਰਿਪੋਰਟ ‘ਚ ਜਿੱਥੇ ਇੱਕ ਪਾਸੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ‘ਚ ਵਿਆਪਕ ਰੂਪ ‘ਚ ਉਤਾਰ ਚੜ੍ਹਾਅ ਦੇਖਿਆ ਗਿਆ ਹੈ, ਉੱਥੇ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੀ ਜਨਤਾ ਨੂੰ ਆਪਣੇ ਦੇਸ਼ ਦੀ ਸਰਕਾਰ ‘ਤੇ ਦੁਨੀਆ ਭਰ ‘ਚ ਸਭ ਤੋਂ ਵਧ ਭਰੋਸਾ ਹੈ।

 

 

ਇਸ ਰਿਪੋਰਟ ਦੇ ਮੁਤਾਬਿਕ ਭਾਰਤ ਦੀ 73 ਫ਼ੀਸਦੀ ਜਨਤਾ ਨੂੰ ਆਪਣੇ ਦੇਸ਼ ਦੀ ਸਰਕਾਰ ‘ਤੇ ਭਰੋਸਾ ਹੈ। ਉੱਥੇ ਹੀ 62 ਫ਼ੀਸਦੀ ਦੇ ਨਾਲ ਕੈਨੇਡਾ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਤੁਰਕੀ ‘ਚ 2016 ‘ਚ ਤਖ਼ਤਾ ਪਲਟ ਦੀ ਕੋਸ਼ਿਸ਼ਾਂ ਅਸਫਲ ਹੋਈਆਂ ਤੇ 58 ਫ਼ੀਸਦੀ ਲੋਕਾਂ ਨੇ ਸਰਕਾਰ ‘ਤੇ ਭਰੋਸਾ ਜਤਾਇਆ ਤੇ ਇਸ ਸੂਚੀ ‘ਚ ਤੁਰਕੀ ਤੇ ਰੂਸ ਤੀਜੇ ਨੰਬਰ ‘ਤੇ ਹਨ। ਲੜੀਵਾਰ 55 ਤੇ 48 ਫ਼ੀਸਦੀ ਨਾਲ ਜਰਮਨੀ ਤੇ ਦੱਖਣੀ ਅਫ਼ਰੀਕਾ ਇਸ ਸੂਚੀ ‘ਚ ਚੌਥੇ ਤੇ ਪੰਜਵੇਂ ਨੰਬਰ ‘ਤੇ ਹਨ।

 

ਦੂਜੇ ਪਾਸੇ ਇਸ ਰਿਪੋਰਟ ਦੇ ਮੁਤਾਬਿਕ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥਵਿਵਸਥਾ ਵਾਲੇ ਦੇਸ਼ ਅਮਰੀਕਾ ਦੀ ਸਿਰਫ਼ 30 ਫ਼ੀਸਦੀ ਜਨਤਾ ਨੂੰ ਹੀ ਸਰਕਾਰ ‘ਤੇ ਭਰੋਸਾ ਹੈ। ਜਦਕਿ ਪਿਛਲੇ ਸਾਲ ਬ੍ਰੈਗਜ਼ਿਟ ਦੇ ਪੱਖ ‘ਚ ਵੋਟ ਦੇਣ ਵਾਲੀ ਬ੍ਰਿਟੇਨ ਦੀ 41 ਫ਼ੀਸਦੀ ਜਨਤਾ ਨੇ ਸਰਕਾਰ ‘ਤੇ ਭਰੋਸਾ ਪ੍ਰਗਟਾਇਆ ਹੈ। ਰਿਪੋਰਟ ਦੇ ਮੁਤਾਬਿਕ 2016 ਦੇ ਅੰਕੜੇ ਦੱਸਦੇ ਹਨ ਕਿ ਗਰੀਸ ਦੀ ਸਿਰਫ਼ 13 ਫ਼ੀਸਦੀ ਜਨਤਾ ਹੀ ਸਰਕਾਰ ‘ਤੇ ਭਰੋਸਾ ਕਰਦੀ ਹੈ, ਜੋ ਕਿ ਹੋਰ ਵਿਕਸਿਤ ਦੇਸ਼ਾਂ ਦੀ ਤੁਲਨਾ ‘ਚ ਬਹੁਤ ਘੱਟ ਹੈ।

First Published: Saturday, 15 July 2017 6:27 AM

Related Stories

ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 
ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 

ਸਿਰਸਾ: ਡੇਰਾ ਸਿਰਸਾ ਮੁਖੀ ਤੋਂ ਵੀ ਹਨੀਪ੍ਰੀਤ ਬਾਰੇ ਪੁੱਛਗਿਛ ਕੀਤੀ ਜਾ ਸਕਦੀ ਹੈ।

ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!
ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!

ਚੰਡੀਗੜ੍ਹ: ਬਲਾਤਕਾਰੀ ਬਾਬੇ ਨਾਲ ਰਿਸ਼ਤਿਆਂ ਕਾਰਨ ਚਰਚਾ ‘ਚ ਆਈ ਹਨਪ੍ਰੀਤ ਦੇ

ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼
ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ...

ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਬਨਾਰਸ ਹਿੰਦੂ

ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!
ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!

ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਵਿਚ ਸਵੱਛ ਭਾਰਤ ਮੁਹਿੰਮ

ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ
ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ

ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ ‘ਚ ਸੱਤ ਸਾਲਾਂ ਪ੍ਰਦੂਮਨ ਦੀ

SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ ਬੁੱਕ
SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ...

ਨਵੀਂ ਦਿੱਲੀ: ਜੇਕਰ ਤੁਸੀਂ IRCTC ਤੋਂ ਆਨਲਾਈਨ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?
ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ

ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ
ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਅਤੇ ਬੈਂਗਲੁਰੂ ਦੀਆਂ ਦੋ