ਬੈਲਜੀਅਮ ਨੂੰ ਮਾਤ ਦੇ ਕੇ ਹਾਕੀ ਵਿਸ਼ਵ ਲੀਗ ਦੇ ਸੈਮੀਫਾਈਨਲ 'ਚ ਪੁੱਜਾ ਭਾਰਤ

By: ਰਵੀ ਇੰਦਰ ਸਿੰਘ | | Last Updated: Thursday, 7 December 2017 5:42 PM
ਬੈਲਜੀਅਮ ਨੂੰ ਮਾਤ ਦੇ ਕੇ ਹਾਕੀ ਵਿਸ਼ਵ ਲੀਗ ਦੇ ਸੈਮੀਫਾਈਨਲ 'ਚ ਪੁੱਜਾ ਭਾਰਤ

ਚੰਡੀਗੜ੍ਹ: ਭਾਰਤ ਨੇ ਹਾਕੀ ਵਿਸ਼ਵ ਲੀਗ ਦੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਕੁਆਟਰ ਫਾਈਨਲ ਮੁਕਾਬਲੇ ‘ਚ ਪੈਨੇਲਟੀ ਸ਼ੂਟ ਆਊਟ ਰਾਹੀਂ ਬੈਲਜੀਅਮ ਨੂੰ 3-2 ਨਾਲ ਮਾਤ ਦਿੱਤੀ। ਹਾਕੀ ਵਿਸ਼ਵ ਲੀਗ ‘ਚ ਭਾਰਤ ਨੇ ਦੂਜੀ ਵਾਰ ਆਪਣੀ ਥਾਂ ਪੱਕੀ ਕੀਤੀ ਹੈ। ਤੈਅ ਸਮੇਂ ਤੱਕ ਦੋਵੇਂ ਟੀਮਾਂ 3-3 ਗੋਲ ਦੀ ਬਰਾਬਰੀ ‘ਤੇ ਸਨ। ਇਸ ਲਈ ਮੈਚ ਦਾ ਫੈਸਲਾ ਸ਼ੂਟ ਆਊਟ ਰਾਹੀਂ ਕੀਤਾ ਗਿਆ।

ਇਸ ਦੌਰਾਨ ਦੋਵੇਂ ਟੀਮਾਂ ਨੂੰ ਪੰਜ-ਪੰਜ ਮੌਕੇ ਮਿਲੇ ਤੇ ਦੋਵੇਂ ਟੀਮਾਂ ਨੇ ਹੀ ਪੰਜਾਂ ਮੌਕਿਆਂ ਨੂੰ 2-2 ਗੋਲ ਵਿੱਚ ਤਬਦੀਲ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਮੈਚ ਸਡਨ ਡੈਥ ‘ਚ ਗਿਆ। ਅੰਤ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਵੱਲੋਂ ਗੋਲ ਕੀਤਾ ਤੇ ਗੋਲਕੀਪਰ ਆਕਾਸ਼ ਚਿਤਕੇ ਨੇ ਬੈਲਜੀਅਮ ਦੇ ਕੀਤੇ ਵਾਰ ਨੂੰ ਰੋਕ ਕੇ ਭਾਰਤ ਨੂੰ ਜਿੱਤ ਦਵਾ ਦਿੱਤੀ।

ਦੁਨੀਆ ‘ਚ ਤੀਜੇ ਨੰਬਰ ਦੀ ਟੀਮ ਆਪਣੇ ਗਰੁੱਪ ਏ ‘ਚ ਸਿਖਰ ‘ਤੇ ਰਹੀ ਸੀ। ਜਦਕਿ ਭਾਰਤ ਆਸਟ੍ਰੇਲੀਆ ਨਾਲ ਡਰਾਅ ਖੇਡਣ ਤੋਂ ਬਾਅਦ ਇੰਗਲੈਂਡ ਤੇ ਜਰਮਨੀ ਤੋਂ ਹਾਰ ਗਈ ਸੀ। ਭਾਰਤ ਲਈ ਇਹ ਮੈਚ ਕਰੋ ਜਾਂ ਮਰੋ ਦੀ ਹਾਲਤ ਵਾਲਾ ਸੀ ਤੇ ਬੈਲਜੀਅਮ ਖਿਲਾਫ਼ ਭਾਰਤ ਨੇ ਦਮਦਾਰ ਖੇਡ ਦਿਖਾਉਂਦਿਆਂ ਜਿੱਤ ਹਾਸਿਲ ਕੀਤੀ। ਮੈਚ ‘ਚ ਗੁਰਜੰਟ, ਹਰਮਨਪ੍ਰੀਤ ਤੇ ਰੁਪਿੰਦਰਪਾਲ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਸ਼ੂਟਆਊਟ ‘ਚ ਭਾਰਤ ਦੇ ਲਲਿਤ ਉਪਾਧਿਆਏ ਤੇ ਰੁਪਿੰਦਰ ਪਾਲ ਸਿੰਘ ਨੇ ਗੋਲ ਦਾਗੇ, ਜਦਕਿ ਹਰਮਨਪ੍ਰੀਤ, ਸੁਮੀਤ ਤੇ ਆਕਾਸ਼ਦੀਪ ਨਿਸ਼ਾਨੇ ਤੋਂ ਖੁੰਝ ਗਏ।

ਪਿਛਲੇ ਮੈਚਾਂ ਦੇ ਆਖਰੀ ਮਿੰਟਾਂ ‘ਚ ਢਿੱਲੀ ਪੈਣ ਵਾਲੀ ਭਾਰਤੀ ਟੀਮ ਇਸ ਵਾਰ ਕਾਫ਼ੀ ਚੁਸਤ ਦਿਖਾਈ ਦਿੱਤੀ। ਟੀਮ ‘ਚ ਅੱਠ ਮਹੀਨੇ ਬਾਅਦ ਵਾਪਸੀ ਕਰ ਰਹੇ ਰੁਪਿੰਦਰਪਾਲ ਸਿੰਘ ਤੇ ਵਰੁਣ ਕੁਮਾਰ ਨੇ ਬੈਲਜੀਅਮ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਗੋਲਕੀਪਰ ਆਕਾਸ਼ ਨੇ ਵੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਹਾਕੀ ਵਿਸ਼ਵ ਲੀਗ ਦਾ ਖਿਤਾਬ ਜਿੱਤਣ ‘ਤੋਂ ਭਾਰਤੀ ਟੀਮ ਕੇਵਲ ਦੋ ਕਦਮ ਦੂਰ ਹੈ।

First Published: Thursday, 7 December 2017 5:42 PM

Related Stories

ਗੁਜਾਰਤ ਚੋਣਾਂ: ਵੋਟਿੰਗ ਮਸ਼ੀਨਾਂ ਹੈਕ ਕਰਨ ਲਈ ਜੁਟੇ 140 ਇੰਜਨੀਅਰ!
ਗੁਜਾਰਤ ਚੋਣਾਂ: ਵੋਟਿੰਗ ਮਸ਼ੀਨਾਂ ਹੈਕ ਕਰਨ ਲਈ ਜੁਟੇ 140 ਇੰਜਨੀਅਰ!

ਨਵੀਂ ਦਿੱਲੀ: ਗੁਜਰਾਤ ਚੋਣਾਂ ਦੇ ਨਤੀਜੇ ਤੋਂ ਪਹਿਲਾਂ, ਪਾਟੀਦਾਰ ਨੇਤਾ ਹਾਰਦਿਕ

ਪਾਕਿਸਤਾਨ ਦੇ ਹਨੀ ਟ੍ਰੈਪ ਤੋਂ ਮਸਾਂ ਬਚੇ ਭਾਰਤੀ ਅਧਿਕਾਰੀ!
ਪਾਕਿਸਤਾਨ ਦੇ ਹਨੀ ਟ੍ਰੈਪ ਤੋਂ ਮਸਾਂ ਬਚੇ ਭਾਰਤੀ ਅਧਿਕਾਰੀ!

ਨਵੀਂ ਦਿੱਲੀ: ਭਾਰਤ ਵਿਰੁੱਧ ਪਾਕਿਸਤਾਨ ਦੀ ਇੱਕ ਹੋਰ ਘੁਸਪੈਠ ਕੋਸ਼ਿਸ਼ ਨਾਕਾਮ

ਭਾਜਪਾ ਨੇਤਾ ਵੱਲੋਂ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਭਵਿੱਖਬਾਣੀ
ਭਾਜਪਾ ਨੇਤਾ ਵੱਲੋਂ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਭਵਿੱਖਬਾਣੀ

ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਸਾਬਕਾ ਸਹਿਯੋਗੀ

 ਬੀਜੇਪੀ ਸਾਂਸਦ ਨੂੰ ਦੋ ਵਾਰ 'ਗਾਂਧੀ' ਨੇ ਹੀ ਜਤਾਇਆ
ਬੀਜੇਪੀ ਸਾਂਸਦ ਨੂੰ ਦੋ ਵਾਰ 'ਗਾਂਧੀ' ਨੇ ਹੀ ਜਤਾਇਆ

ਹੈਦਰਾਬਾਦ: ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਹਾ ਹੈ ਕਿ ਉਹ

ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ
ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ

ਨਵੀਂ ਦਿੱਲੀ: ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਤੇ ਏਅਰਟੈੱਲ

ਕਾਂਗਰਸ ਤੇ ਬੀਜੇਪੀ ਦੀ ਕਿਸਮਤ ਦਾ ਫੈਸਲਾ!
ਕਾਂਗਰਸ ਤੇ ਬੀਜੇਪੀ ਦੀ ਕਿਸਮਤ ਦਾ ਫੈਸਲਾ!

ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ

ਕੜਾਕੇ ਦੀ ਠੰਢ 'ਚ ਗ਼ਰੀਬਾਂ ਨੂੰ ਨਿੱਘ ਦੇਵੇਗਾ ਕੇਜਰੀਵਾਲ ਦਾ ਇਹ ਫੈਸਲਾ
ਕੜਾਕੇ ਦੀ ਠੰਢ 'ਚ ਗ਼ਰੀਬਾਂ ਨੂੰ ਨਿੱਘ ਦੇਵੇਗਾ ਕੇਜਰੀਵਾਲ ਦਾ ਇਹ ਫੈਸਲਾ

ਨਵੀ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਾਰੇ ਜ਼ਮੀਨ

ਐਗਜ਼ਿਟ ਪੋਲ 'ਚ ਬੀਜੇਪੀ ਦੀ ਜਿੱਤ ਤੋਂ ਬਾਅਦ ਸ਼ੇਅਰ ਬਾਜ਼ਾਰ ਅਸਮਾਨੀਂ ਚੜ੍ਹਿਆ
ਐਗਜ਼ਿਟ ਪੋਲ 'ਚ ਬੀਜੇਪੀ ਦੀ ਜਿੱਤ ਤੋਂ ਬਾਅਦ ਸ਼ੇਅਰ ਬਾਜ਼ਾਰ ਅਸਮਾਨੀਂ ਚੜ੍ਹਿਆ

ਨਵੀਂ ਦਿੱਲੀ: ਘਰੇਲੂ ਸ਼ੇਅਰ ਬਜ਼ਾਰ ਵਿੱਚ ਅੱਜ ਸ਼ਾਨਦਾਰ ਤੇਜ਼ੀ ਦਰਜ ਕੀਤੀ ਗਈ। ਹਫ਼ਤੇ

ਨਿਰਭਿਆ ਕਾਂਡ ਦੇ 5 ਸਾਲ ਬਾਅਦ ਔਰਤਾਂ ਕਿੰਨੀਆਂ ਸੁਰੱਖਿਅਤ..?
ਨਿਰਭਿਆ ਕਾਂਡ ਦੇ 5 ਸਾਲ ਬਾਅਦ ਔਰਤਾਂ ਕਿੰਨੀਆਂ ਸੁਰੱਖਿਅਤ..?

ਦਿੱਲੀ ਦੇ ਨਿਰਭਿਆ ਕਾਂਡ ਨੂੰ ਅਜੇ ਤੱਕ ਦੇਸ਼ਵਾਸੀ ਭੁੱਲੇ ਨਹੀਂ ਹਨ। ਦਸੰਬਰ ਦੀ 16