ਅਸ਼ਵਿਨ ਤੇ ਇਸ਼ਾਂਤ ਨੇ ਦੱਖਣੀ ਅਫਰੀਕਾ ਨੂੰ 335 'ਤੇ ਢਾਹਿਆ

By: ਰਵੀ ਇੰਦਰ ਸਿੰਘ | | Last Updated: Sunday, 14 January 2018 3:52 PM
ਅਸ਼ਵਿਨ ਤੇ ਇਸ਼ਾਂਤ ਨੇ ਦੱਖਣੀ ਅਫਰੀਕਾ ਨੂੰ 335 'ਤੇ ਢਾਹਿਆ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 335 ਦੌੜਾਂ ‘ਤੇ ਆਲਆਊਟ ਕਰ ਦਿੱਤਾ। ਭਾਰਤ ਦੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵੱਲੋਂ ਕ੍ਰਮਵਾਰ 4 ਤੇ 3 ਵਿਕਟਾਂ ਝਟਕਾਈਆਂ।

 

ਭਾਰਤ ਨੇ ਪਹਿਲੀ ਪਾਰੀ ਦੀ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਮੁਰਲੀ ਵਿਜੇ ਤੇ ਲੋਕੇਸ਼ ਰਾਹੁਲ ਕ੍ਰੀਜ਼ ਉੱਪਰ ਡਟੇ ਹੋਏ ਹਨ ਤੇ ਭਾਰਤ ਦੀਆਂ ਬਿਨਾ ਕਿਸੇ ਨੁਕਸਾਨ ‘ਤੇ 4 ਦੌੜਾਂ ਹੋ ਗਈਆਂ ਹਨ। ਪਹਿਲੀ ਪਾਰੀ ਵਿੱਚ ਦੱਖਣੀ ਅਫਰੀਕਾ ਦੇ ਕਿਸੇ ਬੱਲੇਬਾਜ਼ ਨੇ ਸੈਂਕੜਾ ਤਾਂ ਨਹੀਂ ਬਣਾਇਆ ਪਰ ਤਿੰਨ ਖਿਡਾਰੀਆਂ ਦੇ ਅਰਧ ਸੈਂਕੜਿਆਂ ਨਾਲ ਟੀਮ ਨੇ ਚੰਗਾ ਸਕੋਰ ਖੜ੍ਹਾ ਕਰ ਲਿਆ।

kohli-pandya-cheer-for-team

ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਕੋਈ ਵਿਕਟ ਲੈਣ ਵਿੱਚ ਕਾਮਯਾਬ ਤਾਂ ਨਹੀਂ ਹੋਏ ਪਰ ਕੱਸਵੀਂ ਗੇਂਦਬਾਜ਼ੀ ਕਰਦਿਆਂ ਅਫਰੀਕੀ ਟੀਮ ਦੇ ਸਕੋਰ ‘ਤੇ ਲਗਾਮ ਜ਼ਰੂਰ ਲਾਈ। ਮੁਹੰਮਦ ਸ਼ਮੀ ਨੇ 58 ਦੌੜਾਂ ਦੇ ਕੇ ਇੱਕ ਵਿਕਟ ਲਈ। ਇਸ਼ਾਂਤ ਸ਼ਰਮਾ ਭਾਰਤ ਦੇ ਸਭ ਤੋਂ ਕਿਫਾਇਤੀ ਗੇਂਦਬਾਜ਼ ਸਾਬਤ ਹੋਏ ਜਿਸ ਨੇ 22 ਓਵਰਾਂ ਵਿੱਚ 46 ਦੌੜਾਂ ਦੇ ਕੇ 3 ਖਿਡਾਰੀ ਆਊਟ ਕੀਤੇ। ਹੁਣ ਇੰਤਜ਼ਾਰ ਹੈ ਕੇ ਭਾਰਤੀ ਖਿਡਾਰੀ ਬੱਲੇ ਨਾਲ ਆਪਣਾ ਕਮਾਲ ਦਿਖਾਉਣ।

First Published: Sunday, 14 January 2018 3:52 PM

Related Stories

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ
ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ

ਚਰਖੀ ਦਾਦਰੀ: ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਬੀਤੇ ਦਿਨੀਂ ਚਾਰ ਨੌਜਵਾਨਾਂ

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ
ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ

ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ
ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਯੂਮਨ

ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ
ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਤੇ

ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ
ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ

ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ
ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਅਜੇ ਵੀ ਭਖਿਆ ਹੋਇਆ ਹੈ। ਅੱਜ

ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ
ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ