ਭਾਰਤ ਦੇ ਬੱਚੇ ਨਹੀਂ ਸੁਰੱਖਿਅਤ, ਹਰ ਦੂਜਾ ਬੱਚਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ

By: abp sanjha | | Last Updated: Thursday, 18 May 2017 4:14 PM
ਭਾਰਤ ਦੇ ਬੱਚੇ ਨਹੀਂ ਸੁਰੱਖਿਅਤ, ਹਰ ਦੂਜਾ ਬੱਚਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ

ਚੰਡੀਗੜ੍ਹ: ਦੇਸ਼ ਵਿੱਚ 12 ਤੋਂ 18 ਸਾਲ ਦੀ ਉਮਰ ਦਾ ਹਰ ਦੂਜਾ ਬੱਚਾ ਜਿਨਸੀ ਸ਼ੋਸ਼ਣ ਝੱਲਦਾ ਹੈ। ਇਹ ਕਰੀਬ 45,000 ਬੱਚਿਆਂ ਉੱਤੇ ਹੋਏ ਸਰਵੇ ਦਾ ਖ਼ੁਲਾਸਾ ਹੈ। ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ‘ਵਰਲਡ ਵਿਜ਼ਨ ਇੰਡੀਆ’ ਨੇ ਇਹ ਸਰਵੇ ਕੀਤਾ ਹੈ।
ਇਸ ਸੰਸਥਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ 45,844 ਬੱਚਿਆਂ ਦੀ ਪ੍ਰਤੀਕ੍ਰਿਆ ਵੀ ਲਈ। ਸਰਵੇ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਹਰ ਪੰਜ ਵਿੱਚੋਂ ਇੱਕ ਬੱਚਾ ਖ਼ੁਦ ਨੂੰ ਜਿਨਸੀ ਸ਼ੋਸ਼ਣ ਪ੍ਰਤੀ ਮਹਿਫ਼ੂਜ਼ ਨਹੀਂ ਮਹਿਸੂਸ ਕਰਦਾ। ਸਰਵੇ ਦੀ ਮੰਨੀਏ ਤਾਂ ਚਾਰ ਵਿੱਚੋਂ ਇੱਕ ਪਰਿਵਾਰ ਨੇ ਬੱਚੇ ਨਾਲ ਹੋਏ ਸ਼ੋਸ਼ਣ ਦੀ ਸ਼ਿਕਾਇਤ ਨਹੀਂ ਕੀਤੀ।
‘ਵਰਲਡ ਵਿਜ਼ਨ ਇੰਡੀਆ’ ਦੇ ਕੌਮੀ ਡਾਇਰੈਕਟਰ ਚੇਰੀਅਨ ਥਾਮਸ ਨੇ 2021 ਤੱਕ ਬਾਲ ਸ਼ੋਸ਼ਣ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇੱਕ ਅਭਿਆਨ ਦਾ ਆਗਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਦੂਸਰਾ ਬੱਚਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਇਸ ਦੇ ਬਾਵਜੂਦ ਇਸ ਨੂੰ ਲੈ ਕੇ ਚੁੱਪੀ ਪਸਰੀ ਹੋਈ ਹੈ। ਉੱਥੇ ਹੀ ਇਹ ਵੀ ਚੰਗੀ ਤਰ੍ਹਾਂ ਨਹੀਂ ਪਤਾ ਹੈ ਕਿ ਬੱਚੇ ਕਿਸ ਹੱਦ ਤੱਕ ਜਿਨਸੀ ਸ਼ੋਸ਼ਣ ਝੱਲ ਰਹੇ ਹਨ।
ਸੰਗਠਨ ਵੱਲੋਂ ਸ਼ੁਰੂ ਕੀਤਾ ਗਏ ਅਭਿਆਨ ਇੱਟ ਟੈਕਸ ਦ ਵਰਲਡ ਟੂ ਐਂਡ ਵਾਇਲੈਂਸ ਅਗੇਂਸਟ ਚਿਲਡਰਨ ਤਹਿਤ ਦੇਸ਼ ਦੇ 25 ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਖੇਤਰ ਵਿੱਚ ਰਹਿਣ ਵਾਲੇ ਇੱਕ ਕਰੋੜ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਮੁਕਤੀ ਦਿਵਾਉਣਾ ਹੈ।
ਥਾਮਸ ਨੇ ਕਿਹਾ ਕਿ ਸਾਡੇ ਖੇਤਰੀ ਪ੍ਰੋਗਰਾਮ ਦੇ ਨਾਲ ਹੀ ਇਸ ਮੁਹਿੰਮ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਮੁਹਿੰਮ ਵਿੱਚ ਹਰ ਵਰਗ ਦੇ ਲੋਕਾਂ ਨੂੰ ਜੋੜਿਆ ਜਾਵੇਗਾ ਤਾਂਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜਿਨਸੀ ਸ਼ੋਸ਼ਣ ਸਬੰਧੀ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਜਾਗਰੂਕ ਕੀਤਾ ਜਾਵੇਗਾ ਤਾਂਕਿ ਉਹ ਚੁੱਪ ਨਾ ਹੋਣ ਤੇ ਬੁਰੀ ਮਨਸ਼ਾ ਨੂੰ ਸਮੇਂ ਉੱਤੇ ਪਛਾਣ ਸਕਣ।

 

First Published: Thursday, 18 May 2017 4:14 PM

Related Stories

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ

'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ
'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ

ਨਵੀਂ ਦਿੱਲੀ: ਦਿੱਲੀ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਗਏ

ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ
ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ

ਰਾਏਬਰੇਲੀ: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ‘ਚ ਜ਼ਮੀਨ ‘ਤੇ ਕਬਜ਼ਾ ਕਰਨ ਨੂੰ

ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ
ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ

ਨਵੀਂ ਦਿੱਲੀ: ਚੀਨ ਦੀ ਸੈਨਾ ਨੇ ਸਿੱਕਮ ਵਿੱਚ ਭਾਰਤੀ ਸੈਨਾ ਨਾਲ ਹੱਥੋਪਾਈ ਕਰਕੇ

ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ
ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਹਰ ਲਾਭ ਵਾਲੀ ਸਕੀਮ ਲਈ ਅਧਾਰ

ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ
ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ

GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ
GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ

ਨਵੀਂ ਦਿੱਲੀ: ਅੱਜ GST ਉੱਤੇ ‘ABP News’ ਦੇ ਖ਼ਾਸ ਪ੍ਰੋਗਰਾਮ ‘ਜੀਐਸਟੀ ਸੰਮੇਲਨ’ ਵਿੱਚ

ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ
ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਤੇ ਉਸ ਦੇ ਨੇੜਲੇ ਇਲਾਕਿਆਂ ‘ਚ

ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ
ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ

ਸਰੀ: ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ

ਅਮਰੀਕਾ 'ਚੋਂ ਮੋਦੀ ਨੂੰ ਨਿਵੇਸ਼ ਦਾ ਭਰੋਸਾ
ਅਮਰੀਕਾ 'ਚੋਂ ਮੋਦੀ ਨੂੰ ਨਿਵੇਸ਼ ਦਾ ਭਰੋਸਾ

ਵਸ਼ਿੰਗਟਨ: ਅਮਰੀਕਾ ਦੀ ਦਿੱਗਜ ਆਨਲਾਈਨ ਰਿਟੇਲ ਕੰਪਨੀ ਅਮੈਜ਼ਨ ਦੇ ਮੁਖੀ ਜੈਫ ਬੇਜੋਸ