ਵਿਗੜੈਲਾਂ ਨੂੰ ਸਬਕ ਸਿਖਾਉਂਦੀ 'ਰੈੱਡ ਬ੍ਰਿਗੇਡ', ਬੱਚਿਆਂ ਨੂੰ ਦੱਸਦੀ 'ਚੰਗੇ ਤੇ ਮੰਦੇ' ਦਾ ਫ਼ਰਕ

By: Sukhwinder Singh | | Last Updated: Tuesday, 20 September 2016 5:08 PM
ਵਿਗੜੈਲਾਂ ਨੂੰ ਸਬਕ ਸਿਖਾਉਂਦੀ 'ਰੈੱਡ ਬ੍ਰਿਗੇਡ', ਬੱਚਿਆਂ ਨੂੰ ਦੱਸਦੀ 'ਚੰਗੇ ਤੇ ਮੰਦੇ' ਦਾ ਫ਼ਰਕ

ਚੰਡੀਗੜ੍ਹ: ਉਹ ਕੁੜੀ ਜਿਸ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦੀ ਸੀ। ਉਹੀ ਉਸ ਨਾਲ ਅਸ਼ਲੀਲ ਹਰਕਤ ਕਰ ਗਿਆ। ਇਸ ਘਟਨਾ ਨੇ ਉਸ ਕੁੜੀ ਨੂੰ ਕਈ ਸਾਲ ਸਦਮੇ ਤੋਂ ਹੀ ਬਾਹਰ ਨਹੀਂ ਆਉਣ ਦਿੱਤਾ। ਅਚਾਨਕ ਇੱਕ ਦਿਨ ਉਸ ਕੁੜੀ ਨੂੰ ਅਹਿਸਾਸ ਹੋਇਆ ਕਿ ਕੁਝ ਅਜਿਹਾ ਕੀਤਾ ਜਾਵੇ ਤਾਂ ਜੋ ਹੋਰ ਕੁੜੀਆਂ ਨੂੰ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਾਓ ਦੀ ਜਾਣਕਾਰੀ ਦਿੱਤੀ ਜਾ ਸਕੇ। ਫੇਰ ਸਾਹਮਣੇ ਆਇਆ ਊਸ਼ਾ ਵਿਸ਼ਵਕਰਮਾ ਦਾ ਨਵਾਂ ਰੂਪ। ਇੱਕ ਅਜਿਹੀ ਕੁੜੀ ਜੋ ਹੋਰ ਕੁੜੀਆਂ ਨੂੰ ਚੰਗਾ-ਮਾੜਾ ਤੇ ਛੇੜਖ਼ਾਨੀਆਂ ਦਾ ਮੁਕਾਬਲਾ ਕਰਨਾ ਸਿਖਾ ਸਕਦੀ ਸੀ।
ਊਸ਼ਾ ਦੇ ਹੌਸਲੇ ਸਦਕੇ ਅੱਜ ਲਖਨਊ ਤੇ ਵਾਰਾਨਸੀ ਵਿੱਚ ਮੁੰਡਿਆਂ ‘ਚ ਅਜਿਹੀ ਦਹਿਸ਼ਤ ਹੋ ਗਈ ਹੈ ਕਿ ਕੁੜੀਆਂ ਨਾਲ ਬਦਤਮੀਜ਼ੀ ਕਰਨ ਤੋਂ ਪਹਿਲਾਂ ਉਹ ਸੌ ਵਾਰ ਸੋਚਦੇ ਹਨ। ਰੈੱਡ ਬ੍ਰਿਗੇਡ ਦੀ ਮਾਰਫ਼ਤ ਊਸ਼ਾ ਬੀਤੇ 18 ਮਹੀਨਿਆਂ ਦੌਰਾਨ ਤਕਰੀਬਨ 34 ਹਜ਼ਾਰ ਕੁੜੀਆਂ ਨੂੰ ਸਵੈ ਸੁਰੱਖਿਆ ਦੀ ਟ੍ਰੇਨਿੰਗ ਦੇ ਚੁੱਕੀ ਹੈ। ਊਸ਼ਾ ਦਾ ਜਨਮ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹਾ ‘ਚ ਹੋਇਆ ਸੀ ਪਰ ਪੜ੍ਹਾਈ ਲਿਖਾਈ ਲਖਨਊ ਵਿਚ ਹੋਈ।

 

0,,19100979_401,00
ਗ਼ਰੀਬੀ ਕਰਕੇ ਪੜ੍ਹਾਈ ਕਰਨ ‘ਚ ਔਕੜਾਂ ਆਈਆਂ ਪਰ ਊਸ਼ਾ ਨੇ ਹੌਸਲਾ ਨਹੀਂ ਛੱਡਿਆ। ਉਨ੍ਹਾਂ ਕੋਲ ਕਿਤਾਬਾਂ ਲੈਣ ਲਈ ਵੀ ਪੈਸੇ ਨਹੀਂ ਸੀ ਹੁੰਦੇ। ਇੰਟਰ ਤੱਕ ਪੜ੍ਹਾਈ ਕਰਨ ਦੇ ਬਾਅਦ ਉਨ੍ਹਾਂ ਨੇ ਝੁੱਗੀ ਬਸਤੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਣ ਦਾ ਟੀਚਾ ਮਿਥਿਆ। ਇਨ੍ਹਾਂ ਬੱਚਿਆਂ ਵਿੱਚੋਂ ਇੱਕ 11 ਵਰ੍ਹੇ ਦੀ ਕੁੜੀ ਨੇ ਦੱਸਿਆ ਕਿ ਉਸ ਦੇ ਚਾਚੇ ਨੇ ਹੀ ਉਸ ਦੇ ਨਾਲ ਬਲਾਤਕਾਰ ਕੀਤਾ ਸੀ। ਇਸ ਘਟਨਾ ਨੂੰ ਘਰੇਲੂ ਮਾਮਲਾ ਕਹਿ ਕੇ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਗਈ। ਇਸ ਹਾਦਸੇ ਨੇ ਊਸ਼ਾ ਨੂੰ ਪ੍ਰੇਸ਼ਾਨ ਕਰ ਦਿੱਤਾ। ਉਸ ਨੂੰ ਇਸ ਗੱਲ ਤੋਂ ਬਹੁਤ ਵੱਡਾ ਸਦਮਾ ਲੱਗਾ।
ਇਸ ਘਟਨਾ ਨੂੰ ਹਾਲੇ ਬਹੁਤਾ ਸਮਾਂ ਨਹੀਂ ਸੀ ਹੋਇਆ ਕਿ ਊਸ਼ਾ ਦੀ ਇੱਕ ਹੋਰ ਸਹੇਲੀ ਨਾਲ ਵੀ ਅਜਿਹਾ ਹਾਦਸਾ ਵਾਪਰ ਗਿਆ। ਸਮਾਜ ਵਿੱਚ ਬਦਨਾਮੀ ਤੋਂ ਡਰਦਿਆਂ ਉਸ ਨੇ ਵੀ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ। ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਤੇ ਉਸ ਨੂੰ ਮਾਨਸਿਕ ਰੋਗ ਹਸਪਤਾਲ ਵਿੱਚ ਦਾਖਲ ਕਰਨ ਦੀ ਹਾਲਤ ਹੋ ਗਈ। ਪੜ੍ਹਾਈ ਛੱਡਣੀ ਪੈ ਗਈ ਪਰ ਦੋਸਤ ਪਿਛਾਂਹ ਨਹੀਂ ਮੁੜੇ, ਨਾਲ ਖੜ੍ਹੇ ਰਹੇ ਤੇ ਕੌਂਸਲਿੰਗ ਕਰਦੇ ਰਹੇ।

download (2)
ਕੁਝ ਸਮੇਂ ਬਾਅਦ ਜਦੋਂ ਊਸ਼ਾ ਦੀ ਮਾਨਸਿਕ ਹਾਲਤ ਠੀਕ ਹੋਈ ਤਾਂ ਉਸ ਨੇ ਪੜ੍ਹਾਈ ਦੇ ਨਾਲ ਨਾਲ ਇਸ ਸਮਾਜਿਕ ਮੁੱਦੇ ਤੇ ਵੀ ਕੰਮ ਕਰਨ ਬਾਰੇ ਵਿਚਾਰ ਕੀਤਾ। ਉਨ੍ਹਾਂ ਦਾ ਵਿਚਾਰ ਸੀ ਕਿ ਜੇ ਉਹ ਸਮਾਜ ਵਿੱਚ ਆਪ ਹੀ ਸੁਰੱਖਿਅਤ ਨਹੀਂ ਹੋਈ ਤਾਂ ਪੜ੍ਹਾਈ ਦਾ ਵੀ ਕੋਈ ਲਾਭ ਨਹੀਂ ਹੋਣਾ। ਇਸੇ ਦੌਰਾਨ ਉਨ੍ਹਾਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਹੋਈ ਇੱਕ ਵਰਕਸ਼ਾਪ ‘ਚ ਸ਼ਰੀਕ ਹੋਣ ਦਾ ਮੌਕਾ ਲੱਗਿਆ ਜਿਸ ਵਿੱਚ ਉੱਤਰ ਪ੍ਰਦੇਸ਼ ਦੇ 4-5 ਜ਼ਿਲ੍ਹਿਆਂ ਦੀਆਂ 55 ਔਰਤਾਂ ਤੇ ਕੁੜੀਆਂ ਸ਼ਾਮਲ ਹੋਈਆਂ। ਇਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਨ੍ਹਾਂ ਨਾਲ ਕਿਸੇ ਰਿਸ਼ਤੇਦਾਰ, ਦੋਸਤ ਜਾਂ ਜਾਂ-ਪਛਾਣ ਵਾਲੇ ਨੇ ਹੀ ਸਰੀਰਕ ਤੌਰ ਤੇ ਜ਼ਬਰਦਸਤੀ ਕੀਤੀ ਸੀ। ਇਹ ਸੁਣ ਕੇ ਊਸ਼ਾ ਦੇ ਪੈਰਾਂ ਹੇਠਾਂ ਦੀ ਜ਼ਮੀਨ ਹਿੱਲ ਗਈ। ਇਸ ਤੋਂ ਬਾਅਦ ਊਸ਼ਾ ਨੇ ਇਸ ਵਿਸ਼ਾ ‘ਤੇ ਹੀ ਕੰਮ ਕਰਨ ਦਾ ਫ਼ੈਸਲਾ ਕਰ ਲਿਆ।
ਊਸ਼ਾ ਨੇ 15 ਕੁੜੀਆਂ ਨਾਲ ਰਲ ਕੇ ਇੱਕ ਗਰੁੱਪ ਬਣਾਇਆ ਜੋ ਛੇੜਖ਼ਾਨੀ ਕਰਨ ਵਾਲੇ ਮੁੰਡਿਆਂ ਦਾ ਮੁਕਾਬਲਾ ਕਰਦਾ ਸੀ। ਥਾਣੇ ਜਾ ਕੇ ਸ਼ਿਕਾਇਤ ਦਰਜ ਕਰਾਉਂਦਾ ਸੀ। ਇਸ ਗਰੁੱਪ ਦੀਆਂ ਕੁੜੀਆਂ ਨੇ ਛੇੜਖ਼ਾਨੀ ਕਰਨ ਵਾਲੇ ਮੁੰਡੇ ਦੀ ਛਿੱਤਰ-ਪਰੇਡ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਊਸ਼ਾ ਨੇ ਅਜਿਹੇ ਹੋਰ ਮੁੰਡਿਆਂ ਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਵੀ ਕੁੱਟਮਾਰ ਕਰ ਕੇ ਭਜਾਇਆ। ਊਸ਼ਾ ਨੇ ਇਸ ਗਰੁੱਪ ਦਾ ਡਰੈੱਸ ਕੋਡ ਲਾਗੂ ਕੀਤਾ। ਕਾਲੇ ਤੇ ਲਾਲ ਰੰਗ ਦੇ ਡਰੈੱਸ ਦਾ ਮਤਲਬ ਸੀ ਸੰਘਰਸ਼ ਕਰਨਾ ਤੇ ਵਿਰੋਧ ਕਰਨਾ। ਜਦੋਂ ਲਾਲ ਤੇ ਕਾਲੇ ਰੰਗ ਦੀ ਡਰੈੱਸ ਵਾਲੀਆਂ ਕੁੜੀਆਂ ਜਦੋਂ ਲੰਘਦੀਆਂ ਤਾਂ ਲੋਕ ਇਨ੍ਹਾਂ ਨੂੰ ‘ਰੈੱਡ ਬ੍ਰਿਗੇਡ’ ਕਹਿੰਦੇ। ਫੇਰ ਇਹੋ ਨਾਂ ਮਸ਼ਹੂਰ ਹੋ ਗਿਆ।

download (4)
‘ਰੈੱਡ ਬ੍ਰਿਗੇਡ’ ਅੱਜ ਲਖਨਊ ਤੇ ਵਾਰਾਨਸੀ ਵਿੱਚ ਕੰਮ ਕਰ ਰਿਹਾ ਹੈ। ਦੋਹਾਂ ਥਾਵਾਂ ਤੇ ਤੀਹ-ਤੀਹ ਕੁੜੀਆਂ ਦੀ ਟੀਮ ਕੰਮ ਕਰਦੀਆਂ ਹਨ। ਇਹ ਉਹ ਕੁੜੀਆਂ ਨੇ ਜੋ ਬਹੁਤ ਗ਼ਰੀਬ ਨੇ ‘ਤੇ ਕਈ ਰੇਪ ਸਰਵਾਈਵਾਰ ਵੀ ਹਨ। ਇਨ੍ਹਾਂ ਤੋਂ ਇਲਾਵਾ ਦੁਨੀਆ ਭਰ ਵਿੱਚ 8 ਹਜ਼ਾਰ ਕੁੜੀਆਂ ਇਸ ਗਰੁੱਪ ਨਾਲ ਜੁੜੀਆਂ ਹੋਈਆਂ ਹਨ ਜੋ ਇਸ ਗਰੁੱਪ ਨੂੰ ਸਲਾਹ ਦਿੰਦਿਆਂ ਹਨ। ਇਸ ਗਰੁੱਪ ਦੀਆਂ ਕੁੜੀਆਂ ਨੇ ਮਾਰਸ਼ਲ ਆਰਟ ਸਿੱਖਿਆ ਹੈ। ਆਸਟ੍ਰੇਲੀਆ, ਇੰਗਲੈਂਡ ਤੇ ਅਮਰੀਕਾ ਤੋਂ ਆਏ ਲੋਕਾਂ ਨੇ ਇਨ੍ਹਾਂ ਨੂੰ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਹੈ ਤੇ ਸਵੈ ਸੁਰੱਖਿਆ ਦੇ ਤਰੀਕੇ ਦੱਸੇ।
ਹੁਣ ਇਹ ਗਰੁੱਪ ਇੱਕ ਖ਼ਾਸ ਮਿਸ਼ਨ ‘ਤੇ ਕੰਮ ਕਰ ਰਿਹਾ ਹੈ ਜਿਸ ਦਾ ਨਾਂ ਹੈ ‘ਵਨ ਮਿਲੀਅਨ’. ਇਸ ਮਿਸ਼ਨ ਤੇ ਹੇਠ ਦੇਸ਼ ਭਰ ਵਿੱਚ ਦਸ ਲੱਖ ਕੁੜੀਆਂ ਨੂੰ ਸਵੈ ਸੁਰੱਖਿਆ ਦੀ ਟਰੇਨਿੰਗ ਦੇਣ ਦਾ ਟੀਚਾ ਮਿਥਿਆ ਹੋਇਆ ਹੈ। ਇਹ ਗਰੁੱਪ ਬੱਚਿਆਂ ਨੂੰ ‘ਚੰਗਾ ਅਹਿਸਾਸ ‘ ਤੇ ‘ ਮੰਦਾ ਅਹਿਸਾਸ ‘ ਦਾ ਫ਼ਰਕ ਦੱਸ ਰਿਹਾ ਹੈ। ਊਸ਼ਾ ਦਾ ਕਹਿਣਾ ਹੈ ਕਿ ਅੱਜ 5 ਸਾਲ ਤੋਂ 11 ਸਾਲ ਦੇ ਬੱਚਿਆਂ ਵਿੱਚ ਸਭ ਤੋਂ ਜ਼ਿਆਦਾ ਸਰੀਰਕ ਛੇੜਖ਼ਾਨੀ ਹੋ ਰਹੀ ਹੈ ਕਿਉਂਕਿ ਬੱਚੇ ਚੰਗੇ ਤੇ ਮੰਦੇ ਅਹਿਸਾਸ ਵਿੱਚ ਫ਼ਰਕ ਨਹੀਂ ਕਰ ਪਾਉਂਦਾ। ਇਸ ਸਕੀਮ ਹੇਠਾਂ ਇਸ ਸਾਲ ਦੌਰਾਨ 10 ਹਜ਼ਾਰ ਬੱਚਿਆਂ ਨੂੰ ਇਹ ਟਰੇਨਿੰਗ ਦਿੱਤੀ ਜਾਣੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਘਰਾਂ ਵਿੱਚ ਪਖਾਨੇ ਨਾ ਹੋਣ ਕਰਕੇ ਬਲਾਤਕਾਰ ਦੇ ਮਾਮਲੇ ਵੀ ਬਹੁਤ ਹਨ। ਇਸ ਬਾਰੇ ਵੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

First Published: Tuesday, 20 September 2016 5:08 PM

Related Stories

ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 
ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 

ਫ਼ਿਰੋਜਪੁਰ : ਕਰਜ਼ੇ ਕਾਰਨ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।

ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ
ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ

ਚੰਡੀਗੜ੍ਹ : ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ

ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...
ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...

ਨਵੀਂ ਦਿੱਲੀ: ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ ਨੂੰ

ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ
ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ

ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ
ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ

ਚੰਡੀਗੜ੍ਹ: ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਗੋਬਿਚੇੱਤੀਪਾਲਇਮ ਸਥਿਤ

ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ
ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ

ਰੋਪੜ: ਮੋਰਿੰਡਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 18 ਕਰੋੜ ਰੁਪਏ ਬਕਾਇਆ

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ