RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

By: ਏਬੀਪੀ ਸਾਂਝਾ | | Last Updated: Sunday, 10 September 2017 12:26 PM
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ ਦਾ 15 ਰੁਪਏ ਮੁੱਲ ਹੈ। 13 ਸਤੰਬਰ ਦਾ ਅੰਕ ਆਖ਼ਰੀ ਸੀ ਜੋ ਗੌਰੀ ਲੰਕੇਸ਼ ਨੇ ਸੰਪਾਦਤ ਕੀਤਾ। ਇਸ ਲਈ ਲਿਖੀ ਉਨ੍ਹਾਂ ਦੀ ਸੰਪਾਦਕੀ ਆਖ਼ਰੀ ਸਾਬਤ ਹੋਈ। ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੇ ਕਿਸੇ ਮਿੱਤਰ ਦੀ ਮਦਦ ਨਾਲ ਉਨ੍ਹਾਂ ਦੇ ਇਸ ਆਖ਼ਰੀ ਸੰਪਾਦਕੀ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ। ਰਵੀਸ਼ ਕੁਮਾਰ ਦੀ ਬਦੌਲਤ ਇਹ ਉਨ੍ਹਾਂ ਪਾਠਕਾਂ ਲਈ ਪੜ੍ਹਨਾ ਸੰਭਵ ਹੋਇਆ ਜਿਹੜੇ ਕੰਨੜ ਨਹੀਂ ਪੜ੍ਹ ਸਕਦੇ।

 

ਅਸੀਂ ਇਸ ਨੂੰ ਪੰਜਾਬੀ ਪਾਠਕਾਂ ਲਈ ਅਨੁਵਾਦ ਕੀਤਾ ਹੈ। ਇਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕੰਨੜ ਵਿੱਚ ਲਿਖਣ ਵਾਲੀ ਇਸ ਦਲੇਰ ਪੱਤਰਕਾਰ ਦੀ ਲੇਖਣੀ ਕਿਹੋ ਜਹੀ ਸੀ, ਉਸ ਦੀ ਧਾਰ ਕਿਹੋ ਜਹੀ ਸੀ। ਹਰ ਅੰਕ ਵਿੱਚ ਗੌਰੀ ‘ਕੰਡਾ ਹਾਗੇ’ ਨਾਂ ਨਾਲ ਕਾਲਮ ਲਿਖਦੀ ਸੀ। ਕੰਡਾ ਹਾਗੇ ਦਾ ਭਾਵ ਹੁੰਦਾ ਹੈ ਜਿਵੇਂ ਮੈਂ ਦੇਖਿਆ। ਉਨ੍ਹਾਂ ਦਾ ਸੰਪਾਦਕੀ ਅਖਬਾਰ ਦੇ ਤੀਜੇ ਪੰਨੇ ਉੱਪਰ ਛਪਦਾ ਸੀ। ਇਸ ਵਾਰ ਦਾ ਸੰਪਾਦਕੀ ਫੇਕ ਨਿਊਜ਼ ਉੱਪਰ ਸੀ ਤੇ ਉਸ ਦਾ ਸਿਰਲੇਖ ਸੀ- ‘ਫੇਕ ਨਿਊਜ਼ ਦੇ ਜ਼ਮਾਨੇ ਵਿੱਚ’

 

‘ਫੇਕ ਨਿਊਜ਼ ਦੇ ਜ਼ਮਾਨੇ ਵਿੱਚ

 

ਇਸ ਹਫ਼ਤੇ ਦੇ ਅੰਕ ਵਿੱਚ ਮੇਰੇ ਦੋਸਤ ਡਾ. ਵਾਸੂ ਨੇ ਗੋਇਬਲਜ਼ ਦੀ ਤਰ੍ਹਾਂ ਇੰਡੀਆ ਵਿੱਚ ਫੇਕ ਨਿਊਜ਼ ਬਣਾਉਣ ਦੀ ਫੈਕਟਰੀ ਬਾਰੇ ਲਿਖਿਆ ਹੈ। ਝੂਠ ਦੀਆਂ ਐਸੀਆਂ ਫੈਕਟਰੀਆਂ ਜ਼ਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਹਨ। ਝੂਠ ਦੀ ਫੈਕਟਰੀ ਨਾਲ ਜੋ ਨੁਕਸਾਨ ਹੋ ਰਿਹਾ ਹੈ, ਮੈਂ ਉਸ ਬਾਰੇ ਆਪਣੇ ਸੰਪਾਦਕੀ ਵਿੱਚ ਦੱਸਣ ਦਾ ਯਤਨ ਕਰਾਂਗੀ। ਅਜੇ ਪਰਸੋਂ ਹੀ ਗਣੇਸ਼ ਚਤੁਰਥੀ ਸੀ। ਉਸ ਦਿਨ ਸੋਸ਼ਲ ਮੀਡੀਆ ਵਿੱਚ ਇੱਕ ਝੂਠ ਫੈਲਾਇਆ ਗਿਆ। ਫੈਲਾਉਣ ਵਾਲੇ ਸੰਘ ਦੇ ਲੋਕ ਸਨ। ਇਹ ਝੂਠ ਕੀ ਸੀ?

 

ਝੂਠ ਇਹ ਹੈ ਕਿ ਕਰਨਾਟਕਾ ਸਰਕਾਰ ਜਿੱਥੇ ਕਹੇਗੀ ਗਣੇਸ਼ ਜੀ ਦੀ ਮੂਰਤੀ ਉੱਥੇ ਸਥਾਪਤ ਕਰਨੀ ਹੈ, ਉਸ ਤੋਂ ਪਹਿਲਾਂ ਦਸ ਲੱਖ ਡਿਪਾਜ਼ਿਟ ਕਰਨਾ ਹੋਵੇਗਾ, ਮੂਰਤੀ ਦੀ ਉਚਾਈ ਕਿੰਨੀ ਹੋਵੇਗੀ, ਇਸ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ, ਦੂਸਰੇ ਧਰਮ ਦੇ ਲੋਕ ਜਿਥੇ ਰਹਿੰਦੇ ਹਨ, ਉਨ੍ਹਾਂ ਰਸਤਿਆਂ ਤੋਂ ਜਲ-ਪ੍ਰਵਾਹ ਕਰਨ ਲਈ ਨਹੀਂ ਲਿਜਾ ਸਕਦੇ। ਪਟਾਕੇ ਵਗੈਰਾ ਨਹੀਂ ਚਲਾ ਸਕਦੇ। ਸੰਘ ਦੇ ਲੋਕਾਂ ਨੇ ਇਸ ਝੂਠ ਨੂੰ ਖ਼ੂਬ ਫੈਲਾਇਆ। ਇਹ ਝੂਠ ਐਨੇ ਜ਼ੋਰ ਨਾਲ ਫੈਲ ਗਿਆ ਕਿ ਅੰਤ ਵਿੱਚ ਕਰਨਾਟਕਾ ਦੇ ਪੁਲਿਸ ਮੁਖੀ ਆਰ.ਕੇ. ਦੱਤਾ ਨੂੰ ਪ੍ਰੈੱਸ ਕਾਨਫਰੰਸ ਸੱਦਣੀ ਪਈ ਤੇ ਸਫ਼ਾਈ ਦੇਣੀ ਪਈ ਕਿ ਸਰਕਾਰ ਨੇ ਐਸਾ ਕੋਈ ਨਿਯਮ ਨਹੀਂ ਬਣਾਇਆ। ਇਹ ਸਭ ਝੂਠ ਹੈ।

 

ਜਦੋਂ ਅਸੀਂ ਇਸ ਝੂਠ ਦਾ ਸ੍ਰੋਤ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜਾ ਪਹੁੰਚਿਆ, ਇੱਕ ਵੈੱਬਸਾਈਟ ਉੱਪਰ। ਇਹ ਵੈੱਬਸਾਈਟ ਕੱਟੜ ਹਿੰਦੂਤਵਵਾਦੀਆਂ ਦੀ ਹੈ। ਇਸ ਦਾ ਕੰਮ ਆਏ ਦਿਨ ਫੇਕ ਨਿਊਜ਼ ਬਣਾ-ਬਣਾ ਕੇ ਸੋਸ਼ਲ ਮੀਡੀਆ ਵਿੱਚ ਫੈਲਾਉਣਾ ਹੈ। 11 ਅਗਸਤ ਨੂੰ ਇਸ ਵੈਬਸਾਈਟ ‘ਤੇ ਇੱਕ ਹੈਡਿੰਗ ਲਾਇਆ ਗਿਆ ਕਰਨਾਟਕਾ ਵਿੱਚ ਤਾਲਿਬਾਨ ਸਰਕਾਰ। ਇਸ ਹੈਡਿੰਗ ਦੇ ਸਹਾਰੇ ਪੂਰੇ ਰਾਜ ਵਿੱਚ ਝੂਠ ਫੈਲਾਉਣ ਦੀ ਕੋਸ਼ਿਸ ਹੋਈ। ਸੰਘ ਦੇ ਲੋਕ ਇਸ ਵਿੱਚ ਕਾਮਯਾਬ ਵੀ ਹੋਏ। ਜੋ ਲੋਕ ਕਿਸੇ ਨਾ ਕਿਸੇ ਵਜ੍ਹਾ ਨਾਲ ਸਿਦਾਰਮੱਈਆ ਸਰਕਾਰ ਤੋਂ ਨਾਰਾਜ਼ ਰਹਿੰਦੇ ਹਨ। ਉਨ੍ਹਾਂ ਲੋਕਾਂ ਨੇ ਇਸ ਫੇਕ ਨਿਊਜ਼ ਨੂੰ ਆਪਣਾ ਹਥਿਆਰ ਬਣਾ ਲਿਆ। ਸਭ ਤੋਂ ਹੈਰਾਨੀ ਤੇ ਅਫ਼ਸੋਸ ਦੀ ਗੱਲ ਹੈ ਕਿ ਲੋਕਾਂ ਨੇ ਵੀ ਬਗ਼ੈਰ ਸੋਚੇ-ਸਮਝੇ ਇਸ ਨੂੰ ਸਹੀ ਮੰਨ ਲਿਆ। ਆਪਣੇ ਕਾਨ, ਨੱਕ ਤੇ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ।

 

ਪਿਛਲੇ ਹਫ਼ਤੇ ਜਦੋਂ ਕੋਰਟ ਨੇ ਰਾਮ ਰਹੀਮ ਨਾਮ ਦੇ ਇੱਕ ਢੌਂਗੀ ਬਾਬੇ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਤਾਂ ਉਸ ਨਾਲ ਬੀਜੇਪੀ ਦੇ ਆਗੂਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ। ਇਸ ਢੌਂਗੀ ਬਾਬਾ ਨਾਲ ਮੋਦੀ ਤੋਂ ਇਲਾਵਾ ਹਰਿਆਣਾ ਦੇ ਬੀਜੇਪੀ ਵਿਧਾਇਕਾਂ ਦੀਆਂ ਫ਼ੋਟੋ ਤੇ ਵੀਡੀਓ ਵਾਇਰਲ ਹੋਣ ਲੱਗੀਆਂ। ਇਸ ਨਾਲ ਬੀਜੇਪੀ ਤੇ ਸੰਘ ਪਰਿਵਾਰ ਪ੍ਰੇਸ਼ਾਨ ਹੋ ਗਏ। ਇਸ ਨੂੰ ਕਾਊਂਟਰ ਕਰਨ ਲਈ ਗੁਰਮੀਤ ਬਾਬਾ ਨਾਲ ਕੇਰਲਾ ਦੇ ਸੀਪੀਐਮ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਦੇ ਬੈਠੇ ਹੋਣ ਦੀ ਤਸਵੀਰ ਵਾਇਰਲ ਕਰਵਾ ਦਿੱਤੀ ਗਈ। ਇਹ ਤਸਵੀਰ ਫ਼ੋਟੋਸ਼ਾਪ ਕੀਤੀ ਹੋਈ ਸੀ। ਅਸਲੀ ਤਸਵੀਰ ਵਿੱਚ ਕਾਂਗਰਸ ਦੇ ਆਗੂ ਓਮਨ ਚਾਂਡੀ ਬੈਠੇ ਹਨ ਪਰ ਉਨ੍ਹਾਂ ਦੇ ਧੜ ਉੱਪਰ ਵਿਜੇਅਨ ਦਾ ਸਿਰ ਲਾ ਦਿੱਤਾ ਗਿਆ ਤੇ ਸੰਘ ਦੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ਵਿੱਚ ਫੈਲਾ ਦਿੱਤਾ। ਸ਼ੁਕਰ ਹੈ ਸੰਘ ਦਾ ਇਹ ਤਰੀਕਾ ਕਾਮਯਾਬ ਨਹੀਂ ਹੋਇਆ ਕਿਉਕਿ ਕੁਝ ਲੋਕ ਤੁਰੰਤ ਹੀ ਇਸ ਦਾ ਅਸਲੀ ਫ਼ੋਟੋ ਕੱਢ ਲਿਆਏ ਤੇ ਸੋਸ਼ਲ ਮੀਡੀਆ ਵਿੱਚ ਸੱਚਾਈ ਪੇਸ਼ ਕਰ ਦਿੱਤੀ।

 

ਦਰਅਸਲ ਪਿਛਲੇ ਸਾਲ ਤੱਕ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਫ਼ੇਕ ਨਿਊਜ਼ ਪ੍ਰਾਪੇਗੰਡਾ ਨੂੰ ਰੋਕਣ ਜਾਂ ਸਾਹਮਣੇ ਲਿਆਉਣ ਵਾਲਾ ਕੋਈ ਨਹੀਂ ਸੀ। ਹੁਣ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕੰਮ ਵਿਚ ਜੁੱਟ ਗਏ ਹਨ, ਜੋ ਚੰਗੀ ਗੱਲ ਹੈ। ਪਹਿਲਾਂ ਇਸ ਤਰ੍ਹਾਂ ਦੀਆਂ ਫ਼ੇਕ ਨਿਊਜ਼ ਹੀ ਚਲਦੀਆਂ ਰਹਿੰਦੀਆਂ ਸਨ ਪਰ ਹੁਣ ਫ਼ੇਕ ਨਿਊਜ਼ ਦੇ ਨਾਲ-ਨਾਲ ਅਸਲੀ ਨਿਊਜ਼ ਵੀ ਆਉਣੀ ਸ਼ੁਰੂ ਹੋ ਗਈ ਹੈ ਤੇ ਲੋਕ ਪੜ੍ਹ ਵੀ ਰਹੇ ਹਨ। ਮਿਸਾਲ ਵਜੋਂ 15 ਅਗਸਤ ਦੇ ਦਿਨ ਜਦੋਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਦਿੱਤਾ ਤਾਂ ਉਸ ਦਾ ਇੱਕ ਵਿਸ਼ਲੇਸ਼ਣ 17 ਅਗਸਤ ਨੂੰ ਖ਼ੂਬ ਵਾਇਰਲ ਹੋਇਆ। ਧਰੁਵ ਰਾਠੀ ਨੇ ਉਸ ਦਾ ਵਿਸ਼ਲੇਸ਼ਣ ਕੀਤਾ ਸੀ। ਧਰੁਵ ਰਾਠੀ ਦੇਖਣ ਵਿੱਚ ਕਾਲਜ ਦੇ ਮੁੰਡੇ ਵਰਗਾ ਹੈ ਪਰ ਉਹ ਪਿਛਲੇ ਕਈ ਮਹੀਨਿਆਂ ਤੋਂ ਮੋਦੀ ਦੇ ਝੂਠ ਦੀ ਪੋਲ ਸੋਸ਼ਲ ਮੀਡੀਆ ਵਿੱਚ ਖੋਲ੍ਹ ਦਿੰਦਾ ਹੈ। ਪਹਿਲਾਂ ਇਹ ਵੀਡੀਓ ਸਾਡੇ ਵਰਗੇ ਲੋਕਾਂ ਨੂੰ ਹੀ ਦਿੱਸ ਰਿਹਾ ਸੀ, ਆਮ ਆਦਮੀ ਤਕ ਨਹੀਂ ਪਹੁੰਚ ਰਿਹਾ ਸੀ ਪਰ 17 ਅਗਸਤ ਦਾ ਵੀਡੀਓ ਇੱਕ ਦਿਨ ਵਿੱਚ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਗਿਆ। (ਗੌਰੀ ਲੰਕੇਸ਼ ਅਕਸਰ ਮੋਦੀ ਨੂੰ ਬੂਸੀ ਬਸੀਆ ਲਿਖਿਆ ਕਰਦੀ ਸੀ ਜਿਸ ਦਾ ਭਾਵ ਹੈ ਜਦੋਂ ਵੀ ਮੂੰਹ ਖੋਲੇਗਾ ਝੂਠ ਹੀ ਬੋਲੇਗਾ)।

 

ਧਰੁਵ ਰਾਠੀ ਨੇ ਦੱਸਿਆ ਕਿ ‘ਬੂਸੀ ਬਸੀਆ’ ਦੀ ਸਰਕਾਰ ਨੇ ਰਾਜ ਸਭਾ ਵਿਚ ਮਹੀਨਾ ਪਹਿਲਾਂ ਕਿਹਾ ਕਿ 33 ਲੱਖ ਨਵੇਂ ਕਰਦਾਤਾ ਆਏ ਹਨ। ਉਸ ਤੋਂ ਪਹਿਲਾਂ ਵਿੱਤ ਮੰਤਰੀ ਜੇਟਲੀ ਨੇ 91 ਲੱਖ ਨਵੇਂ ਕਰ ਦਾਤਾਵਾਂ ਦੇ ਜੁੜਨ ਦੀ ਗੱਲ ਕਹੀ ਸੀ। ਅੰਤ ਵਿੱਚ ਆਰਥਿਕ ਸਰਵੇ ਵਿੱਚ ਕਿਹਾ ਗਿਆ ਕਿ ਸਿਰਫ਼ 5 ਲੱਖ 40 ਹਜ਼ਾਰ ਨਵੇਂ ਕਰਦਾਤਾ ਜੁੜੇ ਹਨ ਤਾਂ ਇਸ ਵਿੱਚ ਕਿਹੜੀ ਗੱਲ ਸੱਚ ਹੈ, ਇਹੀ ਸਵਾਲ ਧਰੁਵ ਰਾਠੀ ਨੇ ਆਪਣੇ ਵੀਡੀਓ ਵਿੱਚ ਉਠਾਇਆ ਹੈ। ਅੱਜ ਦਾ ਮੇਨਸਟਰੀਮ ਮੀਡੀਆ ਕੇਂਦਰ ਸਰਕਾਰ ਤੇ ਬੀਜੇਪੀ ਦੇ ਦਿੱਤੇ ਅੰਕੜਿਆਂ ਨੂੰ ਹੂ-ਬ-ਹੂ ਵੇਦ ਦੇ ਸ਼ਲੋਕਾਂ ਦੀ ਤਰ੍ਹਾਂ ਫੈਲਾਉਦਾ ਰਹਿੰਦਾ ਹੈ। ਮੇਨਸਟਰੀਮ ਮੀਡੀਆ ਲਈ ਸਰਕਾਰ ਦਾ ਬੋਲਿਆ ਵੇਦ ਸ਼ਲੋਕ ਬਣ ਗਿਆ ਹੈ। ਉਸ ਵਿੱਚ ਵੀ ਜੋ ਟੀਵੀ ਚੈਨਲ ਹਨ, ਉਹ ਇਸ ਕੰਮ ਵਿੱਚ ਦਸ ਕਦਮ ਅੱਗੇ ਹਨ।

 

ਮਿਸਾਲ ਵਜੋਂ, ਜਦੋਂ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ ਤਾਂ ਉਸ ਦਿਨ ਬਹੁਤ ਸਾਰੇ ਅੰਗਰੇਜ਼ੀ ਟੀਵੀ ਚੈਨਲਾਂ ਨੇ ਖ਼ਬਰ ਚਲਾਈ ਕਿ ਸਿਰਫ਼ ਇੱਕ ਘੰਟੇ ਵਿੱਚ ਟਵਿੱਟਰ ਉੱਪਰ ਰਾਸ਼ਟਰਪਤੀ ਕੋਵਿੰਦ ਦੇ ਫੌਲੋਅਰ ਦੀ ਗਿਣਤੀ 30 ਲੱਖ ਹੋ ਗਈ ਹੈ। ਉਹ ਚੀਕਦੇ ਰਹੇ ਕਿ 30 ਲੱਖ ਵਧ ਗਿਆ ਹੈ, 30 ਲੱਖ ਵਧ ਗਿਆ। ਉਨ੍ਹਾਂ ਦਾ ਮਕਸਦ ਇਹ ਦੱਸਣਾ ਸੀ ਕਿ ਕਿੰਨੇ ਲੋਕ ਕੋਵਿੰਦ ਦੀ ਸਪੋਰਟ ਕਰ ਰਹੇ ਹਨ। ਬਹੁਤ ਸਾਰੇ ਟੀਵੀ ਚੈਨਲ ਅੱਜ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਟੀਮ ਦੀ ਤਰ੍ਹਾਂ ਬਣ ਗਏ ਹਨ। ਸੰਘ ਦਾ ਹੀ ਕੰਮ ਕਰਦੇ ਹਨ। ਜਦੋਂਕਿ ਸੱਚ ਇਹ ਸੀ ਕਿ ਉਸ ਦਿਨ ਰਾਸ਼ਟਰਪਤੀ ਪ੍ਰਣਵ ਮੁਖਰਜੀ ਦਾ ਸਰਕਾਰੀ ਅਕਾਊਂਟ ਨਵੇਂ ਰਾਸ਼ਟਰਪਤੀ ਦੇ ਨਾਮ ਹੋ ਗਿਆ। ਜਦੋਂ ਇਹ ਬਦਲਾਓ ਹੋਇਆ ਤਾਂ ਰਾਸ਼ਟਰਪਤੀ ਭਵਨ ਦੇ ਫੌਲੋਅਰ ਹੁਣ ਕੋਵਿੰਦ ਦੇ ਫੌਲੋਅਰ ਹੋ ਗਏ। ਇਸ ਵਿੱਚ ਇਕ ਗੱਲ ਹੋਰ ਵੀ ਗ਼ੌਰ ਕਰਨ ਵਾਲੀ ਹੈ ਕਿ ਪ੍ਰਣਵ ਮੁਖਰਜੀ ਨੂੰ ਵੀ ਤੀਹ ਲੱਖ ਤੋਂ ਜ਼ਿਆਦਾ ਲੋਕ ਟਵਿੱਟਰ ਉੱਪਰ ਫੌਲੋ ਕਰਦੇ ਸਨ।

 

ਅੱਜ ਸੋਇਮ ਸੇਵਕ ਸੰਘ ਦੇ ਇਸ ਤਰ੍ਹਾਂ ਦੇ ਫੈਲਾਏ ਗਏ ਫ਼ੇਕ ਨਿਊਜ਼ ਦੀ ਸਚਾਈ ਸਾਹਮਣੇ ਲਿਆਉਣ ਲਈ ਬਹੁਤ ਸਾਰੇ ਲੋਕ ਸਾਹਮਣੇ ਆ ਚੁੱਕੇ ਹਨ। ਧਰੁਵ ਰਾਠੀ ਵੀਡੀਓ ਦੇ ਮਾਧਿਅਮ ਨਾਲ ਇਹ ਕੰਮ ਕਰ ਰਹੇ ਹਨ। ਪ੍ਰਤੀਕ. ਨਾਮ ਦੀ ਵੈੱਬਸਾਈਟ ਵੱਲੋਂ ਇਹ ਕੰਮ ਕਰ ਰਹੇ ਹਨ। ਹੋਕਸ ਸਲੇਅਰ, ਬੂਮ ਐਂਡ ਫੈਕਟ ਚੈੱਕ ਨਾਮ ਦੀਆਂ ਵੈੱਬਸਾਈਟ ਵੀ ਇਹੀ ਕੰਮ ਕਰ ਰਹੀਆਂ ਹਨ। ਇਸ ਦੇ ਨਾਲ-ਨਾਲ ., ., ., . ਵਰਗੀਆਂ ਵੈੱਬਸਾਈਟ ਵੀ ਸਰਗਰਮ ਹਨ। ਮੈਂ ਜਿਨ੍ਹਾਂ ਲੋਕਾਂ ਦੇ ਨਾਂ ਦੱਸੇ ਹਨ, ਉਨ੍ਹਾਂ ਸਾਰਿਆਂ ਨੇ ਹਾਲ ਹੀ ਵਿਚ ਕਈ ਫ਼ੇਕ ਨਿਊਜ਼ ਦੀ ਸਚਾਈ ਉਜਾਗਰ ਕੀਤੀ ਹੈ। ਇਨ੍ਹਾਂ ਦੇ ਕੰਮ ਨਾਲ ਸੰਘ ਦੇ ਲੋਕ ਕਾਫ਼ੀ ਪ੍ਰੇਸ਼ਾਨ ਹੋ ਗਏ ਹਨ। ਇਸ ਵਿੱਚ ਹੋਰ ਵੀ ਮਹੱਤਵ ਦੀ ਗੱਲ ਇਹ ਹੈ ਕਿ ਇਹ ਲੋਕ ਪੈਸੇ ਦੇ ਲਈ ਕੰਮ ਨਹੀਂ ਕਰ ਰਹੇ ਹਨ। ਇਨ੍ਹਾਂ ਦਾ ਇੱਕ ਹੀ ਮਕਸਦ ਹੈ ਕਿ ਫਾਸ਼ਿਸਟ ਲੋਕਾਂ ਦੇ ਝੂਠ ਦੀ ਫੈਕਟਰੀ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ।

 

ਕੁਝ ਹਫ਼ਤੇ ਪਹਿਲਾਂ ਬੰਗਲੁਰੂ ਵਿਚ ਜ਼ੋਰਦਾਰ ਬਾਰਿਸ਼ ਹੋਈ। ਉਸ ਵਕਤ ਉੱਪਰ ਸੰਘ ਦੇ ਲੋਕਾਂ ਨੇ ਇਕ ਫ਼ੋਟੋ ਵਾਇਰਲ ਕੀਤਾ। ਕੈਪਸ਼ਨ ਵਿਚ ਲਿਖਿਆ ਸੀ ਕਿ ਨਾਸਾ ਨੇ ਮੰਗਲ ਗ੍ਰਹਿ ਉੱਪਰ ਲੋਕਾਂ ਦੇ ਘੁੰਮਦੇ ਹੋਣ ਦਾ ਫ਼ੋਟੋ ਜਾਰੀ ਕੀਤਾ ਹੈ। ਬੰਗਲੁਰੂ ਨਗਰਪਾਲਿਕਾ ਬੀਬੀਐਮਸੀ ਨੇ ਬਿਆਨ ਦਿੱਤਾ ਕਿ ਇਹ ਮੰਗਲ ਗ੍ਰਹਿ ਦਾ ਫ਼ੋਟੋ ਨਹੀਂ। ਸੰਘ ਦਾ ਮਕਸਦ ਸੀ, ਮੰਗਲ ਗ੍ਰਹਿ ਦਾ ਦੱਸ ਕੇ ਬੰਗਲੁਰੂ ਦਾ ਮਜ਼ਾਕ ਉਡਾਉਣਾ। ਜਿਸ ਤੋਂ ਲੋਕ ਇਹ ਸਮਝਣ ਕਿ ਬੰਗਲੁਰੂ ਵਿੱਚ ਸਿਦਾਰਮੱਈਆ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਇੱਥੋਂ ਦੇ ਰਸਤੇ ਖ਼ਰਾਬ ਹੋ ਗਏ ਹਨ, ਇਸ ਦੇ ਪ੍ਰਾਪੇਗੰਡਾ ਕਰਕੇ ਝੂਠੀ ਖ਼ਬਰ ਫੈਲਾਉਣਾ ਸੰਘ ਦਾ ਮਕਸਦ ਸੀ ਪਰ ਇਹ ਉਨ੍ਹਾਂ ਨੂੰ ਮਹਿੰਗਾ ਪਿਆ ਸੀ ਕਿਉਕਿ ਫ਼ੋਟੋ ਬੰਗਲੁਰੂ ਦੀ ਨਹੀਂ, ਮਹਾਰਾਸ਼ਟਰ ਦੀ ਸੀ, ਜਿਥੇ ਭਾਜਪਾ ਦੀ ਸਰਕਾਰ ਹੈ।

 

ਹਾਲ ਹੀ ਵਿਚ ਪੱਛਮੀ ਬੰਗਾਲ ਵਿਚ ਜਦੋਂ ਦੰਗੇ ਹੋਏ ਤਾਂ ਆਰਐਸਐਸ ਦੇ ਲੋਕਾਂ ਨੇ ਦੋ ਪੋਸਟਰ ਜਾਰੀ ਕੀਤੇ। ਇੱਕ ਪੋਸਟਰ ਦਾ ਕੈਪਸ਼ਨ ਸੀ , ਬੰਗਾਲ ਜਲ ਰਿਹਾ ਹੈ,ਉਸ ਵਿਚ ਪ੍ਰਾਪਰਟੀ ਦੇ ਸੜਨ ਦੀ ਤਸਵੀਰ ਸੀ। ਦੂਸਰੇ ਫ਼ੋਟੋ ਵਿੱਚ ਇੱਕ ਔਰਤ ਦਾ ਸਾੜੀ ਖਿੱਚੀ ਜਾ ਰਹੀ ਸੀ ਅਤੇ ਕੈਪਸ਼ਨ ਹੈ ਬੰਗਾਲ ਵਿਚ ਹਿੰਦੂ ਔਰਤਾਂ ਦੇ ਨਾਲ ਜ਼ੁਲਮ ਹੋ ਰਿਹਾ ਹੈ। ਬਹੁਤ ਛੇਤੀ ਹੀ ਇਸ ਫ਼ੋਟੋ ਦਾ ਸੱਚ ਸਾਹਮਣੇ ਆ ਗਿਆ। ਪਹਿਲੀ ਤਸਵੀਰ 2002 ਦੇ ਗੁਜਰਾਤ ਦੰਗਿਆਂ ਦੀ ਸੀ ਜਦੋਂ ਮੁੱਖ ਮੰਤਰੀ ਮੋਦੀ ਹੀ ਸਰਕਾਰ ਵਿਚ ਸਨ। ਦੂਸਰੀ ਤਸਵੀਰ ਵਿਚ ਭੋਜਪੁਰੀ ਸਿਨੇਮਾ ਦੇ ਇਕ ਸੀਨ ਦੀ ਸੀ।

 

 

ਸਿਰਫ਼ ਆਰਐਸਐਸ ਹੀ ਨਹੀਂ ਬੀਜੇਪੀ ਦੇ ਕੇਂਦਰੀ ਮੰਤਰੀ ਵੀ ਐਸੇ ਫ਼ੇਕ ਨਿਊਜ਼ ਫੈਲਾਉਣ ਵਿੱਚ ਮਾਹਰ ਹਨ। ਮਿਸਾਲ ਵਜੋਂ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫ਼ੋਟੋ ਸ਼ੇਅਰ ਕੀਤੀ ਜਿਸ ਵਿਚ ਕੁਝ ਲੋਕ ਤਿਰੰਗੇ ਨੂੰ ਅੱਗ ਲਗਾ ਰਹੇ ਸਨ। ਫ਼ੋਟੋ ਦੀ ਕੈਪਸ਼ਨ ਉੱਪਰ ਲਿਖਿਆ ਸੀ – ਗਣਤੰਤਰ ਦੇ ਦਿਵਸ ਹੈਦਰਾਬਾਦ ਵਿਚ ਤਿਰੰਗੇ ਨੂੰ ਅੱਗ ਲਗਾਈ ਜਾ ਰਹੀ ਹੈ। ਹੁਣ ਗੂਗਲ ਇਮੇਜ ਸਰਚ ਇਕ ਨਵਾਂ ਐਪਲੀਕੇਸ਼ਨ ਆਇਆ ਹੈ, ਉਸ ਵਿਚ ਤੁਸੀਂ ਕਿਸੇ ਵੀ ਤਸਵੀਰ ਨੂੰ ਪਾਕੇ ਜਾਣ ਸਕਦੇ ਹੋ ਕਿ ਇਹ ਕਿੱਥੇ ਦੀ ਅਤੇ ਕਦੋਂ ਦੀ ਹੈ। ਪ੍ਰਤੀਕ ਸਿਨਹਾ ਨੇ ਇਹੀ ਕੰਮ ਕੀਤਾ ਅਤੇ ਉਸ ਐਪਲੀਕੇਸ਼ਨ ਦੇ ਜ਼ਰੀਏ ਗਡਕਰੀ ਦੀ ਸ਼ੇਅਰ ਕੀਤੀ ਫ਼ੋਟੋ ਦੀ ਸਚਾਈ ਉਜਾਗਰ ਕਰ ਦਿੱਤੀ। ਪਤਾ ਲੱਗਿਆ ਕਿ ਇਹ ਫ਼ੋਟੋ ਹੈਦਰਾਬਾਦ ਦੀ ਨਹੀਂ, ਪਾਕਿਸਤਾਨ ਦੀ ਹੈ ਜਿਥੇ ਇਕ ਪਾਬੰਦੀਸ਼ੁਦਾ ਕੱਟੜਪੰਥੀ ਜਥੇਬੰਦੀ ਭਾਰਤ ਦੇ ਵਿਰੋਧ ਵਿਚ ਤਿਰੰਗੇ ਨੂੰ ਸਾੜ ਰਹੀ ਹੈ।

 

 

ਇਸੇ ਤਰ੍ਹਾਂ ਇਕ ਟੀ ਵੀ ਚੈਨਲ ਦੀ ਡਿਸਕਸ਼ਨ ਵਿਚ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਰਹੱਦ ਉੱਪਰ ਫ਼ੌਜੀਆਂ ਨੂੰ ਤਿਰੰਗਾ ਲਹਿਰਾਉਣ ਵਿਚ ਕਿੰਨੀਆਂ ਮੁਸ਼ਕਲਾਂ ਆਉਦੀਆਂ ਹਨ, ਫਿਰ ਜੇ ਐੱਨ ਯੂ ਵਰਗੀਆਂ ਯੂਨੀਵਰਸਿਟੀਆਂ ਵਿਚ ਤਿਰੰਗਾ ਲਹਿਰਾਉਣ ਵਿਚ ਕੀ ਸਮੱਸਿਆ ਹੈ। ਇਹ ਸਵਾਲ ਪੁੱਛਕੇ ਸੰਬਿਤ ਨੇ ਇਕ ਤਸਵੀਰ ਦਿਖਾਈ। ਬਾਦ ਵਿਚ ਪਤਾ ਲੱਗਿਆ ਕਿ ਇਹ ਇਕ ਮਸ਼ਹੂਰ ਤਸਵੀਰ ਹੈ ਪਰ ਇਸ ਵਿਚ ਭਾਰਤੀ ਨਹੀਂ, ਅਮਰੀਕੀ ਫ਼ੌਜੀ ਹਨ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕੀ ਫ਼ੌਜੀਆਂ ਨੇ ਜਦੋਂ ਜਪਾਨ ਦੇ ਇਕ ਦੀਪ ਉੱਪਰ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਆਪਣਾ ਝੰਡਾ ਲਹਿਰਾਇਆ ਸੀ। ਪਰ ਫ਼ੋਟੋਸ਼ਾਪ ਦੇ ਜ਼ਰੀਏ ਸੰਬਿਤ ਪਾਤਰਾ ਲੋਕਾਂ ਨੂੰ ਧੋਖਾ ਦੇ ਰਹੇ ਸਨ। ਲੇਕਿਨ ਇਹ ਉਨ੍ਹਾਂ ਨੂੰ ਕਾਫ਼ੀ ਮਹਿੰਗਾ ਪਿਆ। ਟਵਿੱਟਰ ਉੱਪਰ ਸੰਬਿਤ ਪਾਤਰਾ ਦਾ ਲੋਕਾਂ ਨੇ ਕਾਫ਼ੀ ਮਜ਼ਾਕ ਉਡਾਇਆ।

 

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿਚ ਇਕ ਤਸਵੀਰ ਸਾਂਝੀ ਕੀਤੀ। ਲਿਖਿਆ ਕਿ ਭਾਰਤ 50,000 ਕਿਲੋਮੀਟਰ ਰਸਤਿਆਂ ਉੱਪਰ ਸਰਕਾਰ ਨੇ ਤੀਹ ਲੱਖ ਐੱਲ ਈ ਡੀ ਬਲਬ ਲਗਾ ਦਿੱਤੇ ਹਨ। ਪਰ ਜੋ ਤਸਵੀਰ ਉਨ੍ਹਾਂ ਨੇ ਲਗਾਈ ਉਹ ਫੇਕ ਨਿਕਲੀ। ਇਹ ਭਾਰਤ ਦੀ ਨਹੀਂ, 2009 ਵਿਚ ਜਪਾਨ ਦੀ ਤਸਵੀਰ ਸੀ। ਇਸੇ ਗੋਇਲ ਨੇ ਪਹਿਲਾਂ ਵੀ ਇਕ ਟਵੀਟ ਕੀਤਾ ਸੀ ਕਿ ਕੋਲੇ ਦੀ ਸਪਲਾਈ ਵਿਚ ਸਰਕਾਰ ਨੇ 25,000 ਕਰੋੜ ਦੀ ਬਚਤ ਕੀਤੀ ਹੈ। ਉਸ ਟਵੀਟ ਦੀ ਤਸਵੀਰ ਵੀ ਝੂਠੀ ਨਿਕਲੀ। ਛੱਤੀਸਗੜ੍ਹ ਦੇ ਪੀ ਡਬਲਯੂ ਡੀ ਮੰਤਰੀ ਰਾਜੇਸ਼ ਮੂਣਤ ਨੇ ਇਕ ਪੁਲ ਦੀ ਫ਼ੋਟੋ ਸ਼ੇਅਰ ਕੀਤੀ। ਆਪਣੀ ਸਰਕਾਰ ਦੀ ਕਾਮਯਾਬੀ ਦੱਸੀ। ਉਸ ਟਵੀਟ ਨੂੰ 2000 ਲਾਈਕ ਮਿਲੇ। ਬਾਦ ਵਿਚ ਪਤਾ ਲੱਗਿਆ ਕਿ ਉਹ ਤਸਵੀਰ ਛੱਤੀਸਗੜ੍ਹ ਦੀ ਨਹੀਂ ਵੀਅਤਨਾਮ ਦੀ ਹੈ।

 

ਐਸੇ ਫ਼ੇਕ ਨਿਊਜ਼ ਫੈਲਾਉਣ ਵਿਚ ਸਾਡੇ ਕਰਨਾਟਕਾ ਦੇ ਆਰ ਐੱਸ ਐੱਸ ਅਤੇ ਬੀਜੇਪੀ ਦੇ ਆਗੂ ਵੀ ਕੋਈ ਘੱਟ ਨਹੀਂ ਹਨ। ਕਰਨਾਟਕਾ ਦੇ ਸਾਂਸਦ ਪ੍ਰਤਾਪ ਸਿਨਹਾ ਨੇ ਇਕ ਰਿਪੋਰਟ ਸ਼ੇਅਰ ਕੀਤੀ, ਕਿਹਾ ਕਿ ਇਹ ਟਾਈਮਜ਼ ਆਫ ਇੰਡੀਆ ਵਿਚ ਆਈ ਹੈ। ਉਸਦੀ ਹੈੱਡਲਾਈਨ ਇਹ ਸੀ ਕਿ ਹਿੰਦੂ ਕੁੜੀ ਨੂੰ ਮੁਸਲਮਾਨ ਨੇ ਚਾਕੂ ਮਾਰਕੇ ਹੱਤਿਆ ਕਰ ਦਿੱਤੀ। ਦੁਨੀਆ ਭਰ ਨੂੰ ਨੈਤਿਕਤਾ ਦਾ ਗਿਆਨ ਦੇਣ ਵਾਲੇ ਪ੍ਰਤਾਪ ਸਿਨਹਾ ਨੇ ਸਚਾਈ ਜਾਨਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਵੀ ਅਖ਼ਬਾਰ ਨੇ ਇਹ ਨਿਊਜ਼ ਨਹੀਂ ਛਾਪੀ ਸੀ ਬਲਕਿ ਫ਼ੋਟੋਸ਼ਾਪ ਦੇ ਜ਼ਰੀਏ ਕਿਸੇ ਹੋਰ ਨਿਊਜ਼ ਵਿਚ ਹੈੱਡਲਾਈਨ ਲਗਾ ਦਿੱਤੀ ਗਈ ਸੀ ਅਤੇ ਹਿੰਦੂ ਮੁਸਲਿਮ ਰੰਗਤ ਦੇ ਦਿੱਤੀ ਗਈ। ਇਸ ਦੇ ਲਈ ਟਾਈਮਜ਼ ਆਫ ਇੰਡੀਆ ਦਾ ਨਾਮ ਇਸਤੇਮਾਲ ਕੀਤਾ ਗਿਆ। ਜਦੋਂ ਹੰਗਾਮਾ ਹੋਇਆ ਕਿ ਇਹ ਤਾਂ ਫ਼ੇਕ ਨਿਊਜ਼ ਹੈ ਤਾਂ ਸਾਂਸਦ ਦੇ ਡਿਲੀਟ ਕਰ ਦਿੱਤੀ ਪਰ ਮਾਫ਼ੀ ਨਹੀਂ ਮੰਗੀ। ਫਿਰਕੂ ਝੂਠ ਫੈਲਾਉਣ ਉੱਪਰ ਕੋਈ ਪਛਤਾਵਾ ਜ਼ਾਹਿਰ ਨਹੀਂ ਕੀਤਾ।

 

 

ਜਿਵੇਂ ਕਿ ਮੇਰੇ ਦੋਸਤ ਵਾਸੂ ਨੇ ਇਸ ਵਾਰ ਦੇ ਕਾਲਮ ਵਿਚ ਲਿਖਿਆ ਹੈ, ਮੈਂ ਵੀ ਬਿਨਾ ਸਮਝੇ ਇਕ ਫ਼ੇਕ ਨਿਊਜ਼ ਸ਼ੇਅਰ ਕਰ ਦਿੱਤੀ। ਪਿਛਲੇ ਐਤਵਾਰ ਪਟਨਾ ਦੀ ਆਪਣੀ ਰੈਲੀ ਦੀ ਤਸਵੀਰ ਲਾਲੂ ਯਾਦਵ ਨੇ ਫ਼ੋਟੋਸ਼ਾਪ ਕਰਕੇ ਸਾਂਝੀ ਕਰ ਦਿੱਤੀ। ਥੋੜ੍ਹੀ ਦੇਰ ਵਿਚ ਦੋਸਤ ਸ਼ਸ਼ੀਧਰ ਨੇ ਦੱਸਿਆ ਕਿ ਇਹ ਫ਼ੋਟੋ ਫਰਜ਼ੀ ਹੈ। ਨਕਲੀ ਹੈ। ਮੈਂ ਤੁਰੰਤ ਹਟਾ ਦਿੱਤੀ ਅਤੇ ਗ਼ਲਤੀ ਵੀ ਮੰਨੀ। ਇਹੀ ਨਹੀਂ ਫ਼ੇਕ ਅਤੇ ਅਸਲੀ ਤਸਵੀਰ ਦੋਨਾਂ ਨੂੰ ਇਕੱਠੀਆਂ ਛਾਪਕੇ ਟਵੀਟ ਕੀਤਾ। ਇਸ ਗ਼ਲਤੀ ਦੇ ਪਿੱਛੇ ਮਨਸ਼ਾ ਫਿਰਕੂ ਤੌਰ ’ਤੇ ਭੜਕਾਉਣ ਜਾਂ ਪ੍ਰਾਪੇਗੰਡਾ ਕਰਨ ਦੀ ਨਹੀਂ ਸੀ। ਫਾਸ਼ਿਸਟਾਂ ਦੇ ਖ਼ਿਲਾਫ਼ ਲੋਕ ਜੁੜ ਰਹੇ ਸਨ, ਇਸਦਾ ਸੰਦੇਸ਼ ਦੇਣਾ ਹੀ ਮੇਰਾ ਮਕਸਦ ਸੀ। ਫਾਈਨਲੀ, ਜੋ ਵੀ ਫ਼ੇਕ ਨਿਊਜ਼ ਨੂੰ ਐਕਸਪੋਜ਼ ਕਰਦੇ ਹਨ, ਉਨ੍ਹਾਂ ਨੂੰ ਸਲਾਮ। ਮੇਰੀ ਖ਼ਵਾਇਸ਼ ਹੈ ਕਿ ਉਨ੍ਹਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋਵੇ।

First Published: Sunday, 10 September 2017 12:26 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ...

  ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ ਹੋਰ.....
ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ...

ਚੰਡੀਗੜ੍ਹ (ਸੁਖਵਿੰਦਰ ਸਿੰਘ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ