ਅਸ਼ਵਿਨ ਨੂੰ ਪਛਾੜ ਨੰਬਰ ਵਨ ਬਣੇ ਜਡੇਜਾ

By: abp sanjha | | Last Updated: Tuesday, 21 March 2017 3:56 PM
ਅਸ਼ਵਿਨ ਨੂੰ ਪਛਾੜ ਨੰਬਰ ਵਨ ਬਣੇ ਜਡੇਜਾ

ਦੁਬਈ: ਆਸਟ੍ਰੇਲੀਆ ਖਿਲਾਫ ਸੋਮਵਾਰ ਨੂੰ ਖਤਮ ਹੋਏ ਤੀਸਰੇ ਟੈਸਟ ਵਿੱਚ 9 ਵਿਕਟਾਂ ਲੈ ਕੇ ਰਵਿੰਦਰ ਜਡੇਜਾ ਟੈਸਟ ਦੇ ਨੰਬਰ ਇੱਕ ਬਾਲਰ ਬਣ ਗਏ ਹਨ। ਹੁਣ ਜਡੇਜਾ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੇ ਟੈਸਟ ਗੇਂਦਬਾਜ਼ਾਂ ‘ਚੋਂ ਚੋਟੀ ਦੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਜਡੇਜਾ ਨੇ ਆਪਣੇ ਸਪਿਨ ਜੋੜੀਦਾਰ ਰਵੀਚੰਦਰਨ ਅਸ਼ਵਿਨ ਨੂੰ ਵੀ ਪਛਾੜ ਦਿੱਤਾ ਹੈ।
ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਜਡੇਜਾ ਨੇ ਆਸਟ੍ਰੇਲੀਆ ਖ਼ਿਲਾਫ਼ ਰਾਂਚੀ ‘ਚ ਖੇਡੇ ਗਏ ਤੀਜੇ ਟੈਸਟ ਡਰਾਅ ਮੈਚ ‘ਚ 9 ਵਿਕਟਾਂ ਹਾਸਲ ਕਰਕੇ ਅਸ਼ਵਿਨ ਨੂੰ ਰੈਕਿੰਗ ‘ਚ ਪਿੱਛੇ ਛੱਡ ਦਿੱਤਾ। ਇਹ ਮੈਚ ਡਰਾਅ ਹੋਣ ਕਾਰਨ ਭਾਰਤ ਤੇ ਆਸਟ੍ਰੇਲੀਆ ‘ਚ ਅਜੇ 4 ਮੈਚਾਂ ਦੀ ਲੜੀ 1-1 ਦੀ ਬਰਾਬਰੀ ‘ਤੇ ਹੈ।
ਜ਼ਿਕਰਯੋਗ ਹੈ ਕਿ ਜਡੇਜਾ ਨੇ ਪਹਿਲੀ ਪਾਰੀ ‘ਚ 124 ਦੌੜਾਂ ਦੇ ਕੇ 5 ਤੇ ਦੂਜੀ ਪਾਰੀ ‘ਚ 52 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਨੂੰ 7 ਅੰਕ ਮਿਲੇ। ਇਸ ਤੋਂ ਪਹਿਲਾ ਉਹ 892 ਅੰਕਾਂ ਨਾਲ ਅਸ਼ਵਿਨ ਦੇ ਨਾਲ ਸੰਯੁਕਤ ਚੋਟੀ ‘ਤੇ ਕਾਬਜ਼ ਸੀ।
ਜਡੇਜਾ ਬਿਸ਼ਨ ਸਿੰਘ ਬੇਦੀ ਤੇ ਅਸ਼ਵਿਨ ਤੋਂ ਬਾਅਦ ਗੇਂਦਬਾਜ਼ੀ ਰੈਕਿੰਗ ‘ਚ ਚੋਟੀ ‘ਤੇ ਪਹੁੰਚਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਪੁਜਾਰਾ ਨੂੰ ਉਸ ਦੀ 202 ਦੌੜਾਂ ਦੀ ਪਾਰੀ ਦਾ ਇਨਾਮ ਮਿਲਿਆ ਹੈ। ਇਸ ਦੌਰਾਨ ਉਹ ਚੌਥੇ ਸਥਾਨ ‘ਤੇ ਪਹੁੰਚ ਕੇ ਆਪਣੇ ਕਰੀਅਰ ਦੀ ਚੋਟੀ ਦੇ ਦੂਜੀ ਰੈਕਿੰਗ ‘ਤੇ ਪਹੁੰਚ ਗਿਆ ਹੈ। ਉਸ ਦੇ ਹੁਣ 861 ਰੇਟਿੰਗ ਅੰਕ ਹਨ।
ਸੁਰਾਸ਼ਟਰ ਦੇ ਬੱਲੇਬਾਜ਼ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਦੀ ਥਾਂ ਲੈ ਲਈ ਹੈ, ਜੋ ਹੁਣ 5 ਵੇਂ ਸਥਾਨ ‘ਤੇ ਹੈ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਦੀ ਤਰ੍ਹਾਂ ਚੌਥੇ ਸਥਾਨ ‘ਤੇ ਬਣੇ ਹੋਏ ਹਨ। ਆਸਟ੍ਰੇਲਿਆਈ ਕਪਤਾਨ ਸਟੀਵ ਸਮਿਥ ਚੋਟੀ ਦੇ ਦਰਜੇ ‘ਤੇ ਹਨ। ਉਨ੍ਹਾਂ ਨੇ ਰਾਂਚੀ ‘ਚ 178 ਤੇ 21 ਦੌੜਾਂ ਦੀਆਂ ਪਾਰੀਆਂ ਖੇਡਣ ਤੋਂ ਬਾਅਦ ਆਪਣੇ ਕਰੀਅਰ ਦੀ ਸਭ ਤੋਂ ਜ਼ਿਆਦਾ ਰੇਟਿੰਗ 941 ਅੰਕ ਹਾਸਲ ਕੀਤੇ ਹਨ।
First Published: Tuesday, 21 March 2017 3:56 PM

Related Stories

ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ
ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ

ਹੈਦਰਾਬਾਦ: ਨਿਜ਼ਾਮ ਦੇ ਸ਼ਹਿਰ ਹੈਦਰਾਬਾਦ ‘ਚ ਖਾਣ-ਪੀਣ ਜਾਂ ਪੈੱਗ-ਸ਼ੈੱਗ ਦੇ

ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!
ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!

ਨਵੀਂ ਦਿੱਲੀ: ਨਰਾਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਨੌਂ

ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!
ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!

ਚੇਨਈ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਬੱਚਿਆਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ..
ਬੱਚਿਆਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ..

ਨਵੀਂ ਦਿੱਲੀ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਦਿਆਰਥੀ ਸੁਰੱਖਿਆ ਯਕੀਨੀ ਕਰਨ

 12 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮੋਟਾ ਗੱਫਾ!
12 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮੋਟਾ ਗੱਫਾ!

ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰੇਲਵੇ ਦੇ ਕਰੀਬ 12.30 ਲੱਖ ਨਾਨ

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਐਨਕਾਉਂਟਰ ਸਰਕਾਰ: ਛੇ ਮਹੀਨਿਆਂ 'ਚ ਹੀ 430 ਪੁਲਿਸ ਮੁਕਾਬਲੇ
ਐਨਕਾਉਂਟਰ ਸਰਕਾਰ: ਛੇ ਮਹੀਨਿਆਂ 'ਚ ਹੀ 430 ਪੁਲਿਸ ਮੁਕਾਬਲੇ

ਲਖਨਊ: ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ

Amazon ਦਾ ਆਫਰ: ਸਾਮਾਨ ਅੱਜ ਖਰੀਦੋ, ਪੈਸੇ ਅਗਲੇ ਸਾਲ
Amazon ਦਾ ਆਫਰ: ਸਾਮਾਨ ਅੱਜ ਖਰੀਦੋ, ਪੈਸੇ ਅਗਲੇ ਸਾਲ

ਨਵੀਂ ਦਿੱਲੀ: ਈ-ਕਾਮਰਸ ਸਾਈਟ ਅਮੇਜ਼ੌਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 20 ਸਤੰਬਰ