ਅਸ਼ਵਿਨ ਨੂੰ ਪਛਾੜ ਨੰਬਰ ਵਨ ਬਣੇ ਜਡੇਜਾ

By: abp sanjha | | Last Updated: Tuesday, 21 March 2017 3:56 PM
ਅਸ਼ਵਿਨ ਨੂੰ ਪਛਾੜ ਨੰਬਰ ਵਨ ਬਣੇ ਜਡੇਜਾ

ਦੁਬਈ: ਆਸਟ੍ਰੇਲੀਆ ਖਿਲਾਫ ਸੋਮਵਾਰ ਨੂੰ ਖਤਮ ਹੋਏ ਤੀਸਰੇ ਟੈਸਟ ਵਿੱਚ 9 ਵਿਕਟਾਂ ਲੈ ਕੇ ਰਵਿੰਦਰ ਜਡੇਜਾ ਟੈਸਟ ਦੇ ਨੰਬਰ ਇੱਕ ਬਾਲਰ ਬਣ ਗਏ ਹਨ। ਹੁਣ ਜਡੇਜਾ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੇ ਟੈਸਟ ਗੇਂਦਬਾਜ਼ਾਂ ‘ਚੋਂ ਚੋਟੀ ਦੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਜਡੇਜਾ ਨੇ ਆਪਣੇ ਸਪਿਨ ਜੋੜੀਦਾਰ ਰਵੀਚੰਦਰਨ ਅਸ਼ਵਿਨ ਨੂੰ ਵੀ ਪਛਾੜ ਦਿੱਤਾ ਹੈ।
ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਜਡੇਜਾ ਨੇ ਆਸਟ੍ਰੇਲੀਆ ਖ਼ਿਲਾਫ਼ ਰਾਂਚੀ ‘ਚ ਖੇਡੇ ਗਏ ਤੀਜੇ ਟੈਸਟ ਡਰਾਅ ਮੈਚ ‘ਚ 9 ਵਿਕਟਾਂ ਹਾਸਲ ਕਰਕੇ ਅਸ਼ਵਿਨ ਨੂੰ ਰੈਕਿੰਗ ‘ਚ ਪਿੱਛੇ ਛੱਡ ਦਿੱਤਾ। ਇਹ ਮੈਚ ਡਰਾਅ ਹੋਣ ਕਾਰਨ ਭਾਰਤ ਤੇ ਆਸਟ੍ਰੇਲੀਆ ‘ਚ ਅਜੇ 4 ਮੈਚਾਂ ਦੀ ਲੜੀ 1-1 ਦੀ ਬਰਾਬਰੀ ‘ਤੇ ਹੈ।
ਜ਼ਿਕਰਯੋਗ ਹੈ ਕਿ ਜਡੇਜਾ ਨੇ ਪਹਿਲੀ ਪਾਰੀ ‘ਚ 124 ਦੌੜਾਂ ਦੇ ਕੇ 5 ਤੇ ਦੂਜੀ ਪਾਰੀ ‘ਚ 52 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਨੂੰ 7 ਅੰਕ ਮਿਲੇ। ਇਸ ਤੋਂ ਪਹਿਲਾ ਉਹ 892 ਅੰਕਾਂ ਨਾਲ ਅਸ਼ਵਿਨ ਦੇ ਨਾਲ ਸੰਯੁਕਤ ਚੋਟੀ ‘ਤੇ ਕਾਬਜ਼ ਸੀ।
ਜਡੇਜਾ ਬਿਸ਼ਨ ਸਿੰਘ ਬੇਦੀ ਤੇ ਅਸ਼ਵਿਨ ਤੋਂ ਬਾਅਦ ਗੇਂਦਬਾਜ਼ੀ ਰੈਕਿੰਗ ‘ਚ ਚੋਟੀ ‘ਤੇ ਪਹੁੰਚਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਪੁਜਾਰਾ ਨੂੰ ਉਸ ਦੀ 202 ਦੌੜਾਂ ਦੀ ਪਾਰੀ ਦਾ ਇਨਾਮ ਮਿਲਿਆ ਹੈ। ਇਸ ਦੌਰਾਨ ਉਹ ਚੌਥੇ ਸਥਾਨ ‘ਤੇ ਪਹੁੰਚ ਕੇ ਆਪਣੇ ਕਰੀਅਰ ਦੀ ਚੋਟੀ ਦੇ ਦੂਜੀ ਰੈਕਿੰਗ ‘ਤੇ ਪਹੁੰਚ ਗਿਆ ਹੈ। ਉਸ ਦੇ ਹੁਣ 861 ਰੇਟਿੰਗ ਅੰਕ ਹਨ।
ਸੁਰਾਸ਼ਟਰ ਦੇ ਬੱਲੇਬਾਜ਼ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਦੀ ਥਾਂ ਲੈ ਲਈ ਹੈ, ਜੋ ਹੁਣ 5 ਵੇਂ ਸਥਾਨ ‘ਤੇ ਹੈ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਦੀ ਤਰ੍ਹਾਂ ਚੌਥੇ ਸਥਾਨ ‘ਤੇ ਬਣੇ ਹੋਏ ਹਨ। ਆਸਟ੍ਰੇਲਿਆਈ ਕਪਤਾਨ ਸਟੀਵ ਸਮਿਥ ਚੋਟੀ ਦੇ ਦਰਜੇ ‘ਤੇ ਹਨ। ਉਨ੍ਹਾਂ ਨੇ ਰਾਂਚੀ ‘ਚ 178 ਤੇ 21 ਦੌੜਾਂ ਦੀਆਂ ਪਾਰੀਆਂ ਖੇਡਣ ਤੋਂ ਬਾਅਦ ਆਪਣੇ ਕਰੀਅਰ ਦੀ ਸਭ ਤੋਂ ਜ਼ਿਆਦਾ ਰੇਟਿੰਗ 941 ਅੰਕ ਹਾਸਲ ਕੀਤੇ ਹਨ।
First Published: Tuesday, 21 March 2017 3:56 PM

Related Stories

ਭਾਰਤ ਦੇ ਛੇ ਨੌਜਵਾਨ IS 'ਚ ਸ਼ਾਮਿਲ!
ਭਾਰਤ ਦੇ ਛੇ ਨੌਜਵਾਨ IS 'ਚ ਸ਼ਾਮਿਲ!

ਦਿੱਲੀ: ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਵੱਲੋਂ ਗ੍ਰਿਫਤਾਰ ਕੀਤੇ ਗਏ ਆਈ ਐਸ ਆਈ ਐਸ

ਕਿਸਨੇ ਰਗੜਿਆ ਭਾਰਤ ਦਾ ਵੱਡਾ ਉਦਯੋਗਪਤੀ!
ਕਿਸਨੇ ਰਗੜਿਆ ਭਾਰਤ ਦਾ ਵੱਡਾ ਉਦਯੋਗਪਤੀ!

ਦਿੱਲੀ: ਸੁਪਰੀਮ ਕੋਰਟ ਨੇ ਸਹਾਰਾ ਮੁਖੀ ਸੁਬਰਤ ਰਾਏ ਨੂੰ ਸੱਤ ਸਤੰਬਰ ਤਕ 1500 ਕਰੋੜ

ਪਿਆਰੀ ਮਧੂ ਬਾਲਾ ਬਾਰੇ ਤੁਸੀਂ ਇਹ ਨਵੀਂ ਗੱਲ ਨਹੀਂ ਜਾਣਦੇ!
ਪਿਆਰੀ ਮਧੂ ਬਾਲਾ ਬਾਰੇ ਤੁਸੀਂ ਇਹ ਨਵੀਂ ਗੱਲ ਨਹੀਂ ਜਾਣਦੇ!

ਦਿੱਲੀ : ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਨੂੰ ਨਵੇਂ ਮੁਕਾਮ ‘ਚ ਪਹੁੰਚਾਉਣ

ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ
ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ਨਵੀਂ ਦਿੱਲੀ: ਟਮਾਟਰ ਉਤਪਾਦਕ ਰਾਜਾਂ ‘ਚ ਪੈ ਰਹੇ ਤੇਜ਼ ਮੀਂਹ ਕਾਰਨ ਦਿੱਲੀ ਐਨਸੀਆਰ

ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ
ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ

ਨਵੀਂ ਦਿੱਲੀ: ਦੁਨੀਆ ਵਿੱਚ ਬਿਨਾ ਡਰਾਈਵਰ ਵਾਲੀ ਕਾਰ ਦੀ ਤੇਜ਼ੀ ਨਾਲ ਅਜ਼ਮਾਇਸ਼ ਹੋ

ਇਮਾਰਤ ਡਿੱਗਣ ਕਾਰਨ 4 ਦੀ ਮੌਤ
ਇਮਾਰਤ ਡਿੱਗਣ ਕਾਰਨ 4 ਦੀ ਮੌਤ

ਮੰਬਈ: ਇੱਥੋਂ ਦੇ ਗਾਟਕੋਪਰ ਕਸਬੇ ‘ਚ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ

ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ
ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ

ਸਿਰਸਾ: 20-25 ਲੋਕਾਂ ਨੇ ਰਾਣੀਆਂ ਬਲਾਕ ਦੇ ਪਿੰਡ ਵਿੱਚ ਦਿਨ-ਦਿਹਾੜੇ ਪਿੰਡ ਦੇ ਲੋਕਾਂ

ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ
ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ

ਹਿਸਾਰ: ਹਿਸਾਰ ਦੇ ਪਿੰਡ ਬਰਵਾਲਾ ਖੰਡ ‘ਚ 4 ਸਾਲ ਪਹਿਲਾਂ ਗੁੰਮ ਹੋਏ ਬੱਚੇ ਪੰਕਜ

ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ
ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਹੜ੍ਹ ਦੀ