50 ਫ਼ੀਸਦੀ ਕਮੀਸ਼ਨ ਨਾਲ ਏਅਰ ਹੋਸਟੇਸ ਕਰਦੀ ਸੀ ਇਹ ਗੰਦਾ ਕੰਮ...

By: abp sanjha | | Last Updated: Wednesday, 10 January 2018 10:00 AM
50 ਫ਼ੀਸਦੀ ਕਮੀਸ਼ਨ ਨਾਲ ਏਅਰ ਹੋਸਟੇਸ ਕਰਦੀ ਸੀ ਇਹ ਗੰਦਾ ਕੰਮ...

ਨਵੀਂ ਦਿੱਲੀ-ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ 25 ਸਾਲਾ ਦੇਵੇਸ਼ੀ ਕੁਲਸ਼੍ਰੇਸ਼ਠਾ ਨੂੰ 4 ਲੱਖ 80 ਹਜ਼ਾਰ 200 ਅਮਰੀਕੀ ਡਾਲਰ ਬਰਾਮਦ ਕੀਤੇ ਹਨ। ਖ਼ੁਫ਼ੀਆ ਮਾਲੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਵਿਦੇਸ਼ੀ ਮੁਦਰਾ ਦੀ ਤਸਕਰੀ ਦੇ ਦੋਸ਼ ‘ ਕੁਲਸ਼੍ਰੇਸ਼ਠਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਸ ਦੇ ਕਬਜ਼ੇ ‘ਚੋਂ ਮਿਲੇ ਉਕਤ ਡਾਲਰ ਦੀ ਕੀਮਤ 3 ਕਰੋੜ 21 ਲੱਖ ਰੁਪਏ ਬਣਦੀ ਹੈ। ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਏਅਰ ਹੋਸਟੇਸ ਨੂੰ ਹਾਂਗਕਾਂਗ ਜਾਣ ਵਾਲੀ ਉਡਾਣ ‘ਚੋਂ ਕਾਬੂ ਕੀਤਾ।

 
ਉਸ ਨੇ ਸਿਲਵਰ ਪੇਪਰ ‘ਚ ਉਕਤ ਰਕਮ ਨੂੰ ਲਪੇਟਿਆ ਹੋਇਆ ਸੀ। ਡੀ. ਆਰ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਹ ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਦੇ ਰਹਿਣ ਵਾਲੇ ਇਕ ਹਵਾਲਾ ਆਪ੍ਰੇਟਰ ਅਮਿਤ ਮਲਹੋਤਰਾ ਨਾਲ ਕੰਮ ਕਰਦੀ ਸੀ। ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 
ਅਮਿਤ ਚਾਲਕ ਦਲ ਦੇ ਮੈਂਬਰਾਂ ਜ਼ਰੀਏ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਰੈਕਟ ਚਲਾਉਂਦਾ ਸੀ। ਮਲਹੋਤਰਾ ਦਿੱਲੀ ਦੇ ਕੁਝ ਸਰਾਫ਼ਾ ਡੀਲਰਾਂ ਤੋਂ ਪੈਸੇ ਇਕੱਠਾ ਕਰਦਾ ਸੀ ਅਤੇ ਕੁਝ ਚੋਣਵੀਆਂ ਵਿਦੇਸ਼ੀ ਥਾਵਾਂ ‘ਤੇ ਇਸ ਨੂੰ ਏਅਰ ਹੋਸਟੇਸਾਂ ਰਾਹੀਂ ਭੇਜਦਾ ਸੀ। ਇਹ ਪੈਸਾ ਵਿਦੇਸ਼ਾਂ ‘ਚੋਂ ਸੋਨਾ ਖ਼ਰੀਦਣ ਲਈ ਵਰਤਿਆ ਜਾਂਦਾ ਸੀ।

 
ਇਸ ਤੋਂ ਬਾਅਦ ਸੋਨੇ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਭੇਜਿਆ ਜਾਂਦਾ ਸੀ। ਮਲਹੋਤਰਾ ਪਿਛਲੇ ਇਕ ਸਾਲ ਤੋਂ ਗ਼ੈਰ-ਕਾਨੂੰਨੀ ਵਿਦੇਸ਼ੀ ਮੁਦਰਾ ਦੀ ਤਸਕਰੀ ‘ਚ ਸ਼ਾਮਿਲ ਸੀ। ਇਸ ਮਾਮਲੇ ‘ਚ ਕੁਝ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।ਇਸ ਮਾਮਲੇ ‘ਚ ਸ਼ਾਮਿਲ ਸਰਾਫ਼ਾ ਡੀਲਰਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 
ਡੀ. ਆਰ. ਆਈ. ਨੇ ਅਮਿਤ ਮਲਹੋਤਰਾ ਦੇ ਕੋਲੋ 3.3 ਲੱਖ ਦੀ ਨਕਦੀ ਅਤੇ ਵੱਖ-ਵੱਖ ਦੇਸ਼ਾਂ ਦੀ ਕਰੰਸੀ ਜਿਸ ਦੀ ਕੁਲ ਕੀਮਤ 2500 ਅਮਰੀਕੀ ਡਾਲਰ ਬਣਦੀ ਸੀ, ਨੂੰ ਬਰਾਮਦ ਕੀਤਾ। ਉਸ ਤੋਂ ਕਈ ਹੋਰ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ। ਡੀ. ਆਰ. ਆਈ. ਨੇ ਕਿਹਾ ਕਿ ਇਸ ਮਾਮਲੇ ‘ਚ ਏਅਰ ਹੋਸਟੇਸ ਦੀ ਗਿ੍ਫ਼ਤਾਰੀ ਵਿਸ਼ਵ ਪੱਧਰੀ ਹਵਾਲਾ ਰੈਕਟ ਦਾ ਹਿੱਸਾ ਸੀ।

 
ਗ੍ਰਿਫ਼ਤਾਰ ਕੀਤੀ ਗਈ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ ਅਤੇ ਅਮਿਤ ਮਲਹੋਤਰਾ ਨੂੰ ਅੱਜ ਦਿੱਲੀ ਦੀ ਇਕ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ।

First Published: Wednesday, 10 January 2018 10:00 AM

Related Stories

ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ
ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ

ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ 20 ਵਿਧਾਇਕਾਂ ਖ਼ਿਲਾਫ ਕਰਵਾਈ ਦੀ ਸਿਫਾਰਸ਼ ਮਗਰੋਂ

20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ
20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ

ਨਵੀਂ ਦਿੱਲੀ: ਮੁਨਾਫ਼ੇ ਦੇ ਅਹੁਦੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ
ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ

ਨਵੀਂ ਦਿੱਲੀ: ਭਜਨ ਗਾਇਕਾ ਮਮਤਾ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਨਵਾਂ ਖ਼ੁਲਾਸਾ

ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ
ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ

ਯਮੁਨਾਨਗਰ: 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਦਾ ਗੋਲੀਆਂ ਮਾਰ

ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ
ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ

ਸ੍ਰੀਨਗਰ: ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ ਦੀ ਉਲੰਘਣਾ ਕਾਰਨ ਕ੍ਰਿਸ਼ਨਾ ਘਾਟੀ

ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ
ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ

ਜੰਮੂ: ਭਾਰਤ-ਪਾਕਿ ਸਰਹੱਦ ‘ਤੇ ਜੰਗ ਵਰਗੇ ਹਾਲਾਤ ਬਣ ਗਏ ਹਨ। ਪਾਕਿਸਤਾਨ ਲਗਾਤਾਰ

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ