ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ

By: ਰਵੀ ਇੰਦਰ ਸਿੰਘ | | Last Updated: Thursday, 11 January 2018 6:37 PM
ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ

ਸ਼੍ਰੀਨਗਰ: ਉਂਝ ਤਾਂ ਡਾਕਟਰਾਂ ਦਾ ਕੰਮ ਮਰੀਜ਼ਾਂ ਨੂੰ ਤੰਦਰੁਸਤ ਕਰਨਾ ਹੁੰਦਾ ਹੈ, ਪਰ ਅਸੀਂ ਤੁਹਾਨੂੰ ਅਜਿਹੀ ਮਹਿਲਾ ਡਾਕਟਰ ਬਾਰੇ ਦੱਸ ਰਹੇ ਹਾਂ ਜੋ ਆਪਣੇ ਕਾਰਨਾਮੇ ਨਾਲ ਵੱਖਰਾ ਸੰਦੇਸ਼ ਲੈ ਕੇ ਤੁਰੀ ਹੈ। ਡਾ. ਸ਼ਰਮੀਨ ਮੁਸ਼ਤਾਕ ਪਹਿਲੀ ਕਸ਼ਮੀਰੀ ਮਹਿਲਾ ਹੈ ਜੋ ਗੁਲਮਰਗ ਵਿੱਚ ਹੋਣ ਵਾਲੀ ਸਨੋਅ ਰੈਲੀ ਵਿੱਚ ਹਿੱਸਾ ਲਵੇਗੀ। ਡਾ. ਮੁਸ਼ਤਾਕ ਦਾ ਸੰਦੇਸ਼ ਹੈ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਘੱਟ ਨਹੀਂ।

 

ਦੋ ਦਿਨ ਦੀ ਇਸ ਕਾਰ ਰੇਸਿੰਗ ਵਿੱਚ ਉਹ ਮਰਦਾਂ ਨੂੰ ਸਖ਼ਤ ਟੱਕਰ ਦੇਣ ਜਾ ਰਹੀ ਹੈ। ਡਾ. ਸ਼ਰਮੀਨ ਦਾ ਇਸ ਬਾਰੇ ਕਹਿਣਾ ਹੈ ਕਿ ਉਹ ਇਸ ਮੁਕਾਬਲੇ ਬਾਰੇ ਕਾਫੀ ਰੋਮਾਂਚਿਤ ਹੈ। ਇਸ ਫੈਸਲੇ ਦਾ ਉਸ ਦੇ ਮਾਪਿਆਂ, ਭਰਾਵਾਂ ਤੇ ਦੋਵੇਂ ਬੱਚਿਆਂ ਨੇ ਸਾਥ ਦਿੱਤਾ ਹੈ।

 

ਡਾ. ਸ਼ਰਮੀਨ ਦਾ ਕਹਿਣਾ ਹੈ ਕਿ ਉਹ ਆਪਣੇ ਅੰਦਰ ਮੌਜੂਦ ਹਰ ਤਰ੍ਹਾਂ ਦੇ ਹੁਨਰ ਨੂੰ ਸਹੀ ਤਰੀਕੇ ਨਾਲ ਵਰਤਣਾ ਚਾਹੁੰਦੀ ਹੈ। ਸ਼ਰਮੀਨ ਅੱਗੇ ਕਹਿੰਦੀ ਹੈ ਕਿ ਇਸ ਰੇਸ ਵਿੱਚ ਕਸ਼ਮੀਰ ਤੋਂ ਵੱਧ ਤੋਂ ਵੱਧ ਔਰਤਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

 

ਸਨੋਅ ਰੇਸਿੰਗ 20 ਜਨਵਰੀ ਨੂੰ ਸ਼ੁਰੂ ਹੋਵੇਗੀ। ਇਸ ਵਿੱਚ ਤਕਰੀਬਨ 50 ਡ੍ਰਾਈਵਰ ਹਿੱਸਾ ਲੈ ਸਕਦੇ ਹਨ। ਗੁਰਮਰਗ ਦੀ ਸੜਕ ਮਨਫੀ ਤਾਪਮਾਨ ਵਿੱਚ ਕਾਫੀ ਤਿਲ੍ਹਕਣ ਵਾਲੀ ਹੋ ਜਾਂਦੀ ਹੈ। 10,000 ਫੁੱਟ ਦੀ ਉਚਾਈ ‘ਤੇ ਤਾਪਮਾਨ ਸਿਫਰ ਤੋਂ 10 ਤੋਂ 15 ਡਿਗਰੀ ਹੇਠਾਂ ਹੁੰਦਾ ਹੈ। ਇਹ ਰੇਸ ਮਿੱਥੇ ਸਮੇਂ ਦੀ ਹੁੰਦੀ ਹੈ ਤੇ ਰੇਸ ਦਾ ਟ੍ਰੈਕ 1.25 ਕਿਲੋਮੀਟਰ ਦਾ ਹੈ।

First Published: Thursday, 11 January 2018 6:37 PM

Related Stories

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।

ਮਾਰੂਥਲ 'ਚ ਬਰਫਬਾਰੀ!
ਮਾਰੂਥਲ 'ਚ ਬਰਫਬਾਰੀ!

ਨਵੀਂ ਦਿੱਲੀ: ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ

ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ
ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ

ਬੈਂਕਾਕ- ਥਾਈਲੈਂਡ ਦੇ ਇਕ ਏਅਰਪੋਰਟ ਉੱਤੇ ਇਕ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ

ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ
ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ

ਚੰਡੀਗੜ੍ਹ :ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ ਵਿਚ ਬਹੁਤੀ ਠੰਡ ਦੇ

ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ ਰੁਪਏ.
ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ...

ਮੁੰਬਈ- ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ

ਦੁਨੀਆ ਦੀ ਸਭ ਤੋਂ ਮਹਿੰਗੀ ਅੱਠ ਕਰੋੜ ਦੀ ਵੋਦਕਾ ਬੋਤਲ ਚੋਰੀ
ਦੁਨੀਆ ਦੀ ਸਭ ਤੋਂ ਮਹਿੰਗੀ ਅੱਠ ਕਰੋੜ ਦੀ ਵੋਦਕਾ ਬੋਤਲ ਚੋਰੀ

ਡੈਨਮਾਰਕ- ਡੈਨਮਾਰਕ ਤੋਂ ਚੋਰੀ ਦਾ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ