10ਵੀਂ ਦੀ ਵਿਦਿਆਰਥਣ ਦਾ ਬਲਾਤਕਾਰ ਤੋਂ ਬਾਅਦ ਕਤਲ, ਮਾਪਿਆਂ ਨੇ ਨਹੀਂ ਸਵੀਕਾਰੀ ਧੀ ਦੀ ਲਾਸ਼

By: ਰਵੀ ਇੰਦਰ ਸਿੰਘ | | Last Updated: Sunday, 14 January 2018 5:10 PM
10ਵੀਂ ਦੀ ਵਿਦਿਆਰਥਣ ਦਾ ਬਲਾਤਕਾਰ ਤੋਂ ਬਾਅਦ ਕਤਲ, ਮਾਪਿਆਂ ਨੇ ਨਹੀਂ ਸਵੀਕਾਰੀ ਧੀ ਦੀ ਲਾਸ਼

ਕੁਰੁਕਸ਼ੇਤਰ: ਵਹਿਸ਼ੀਆਨਾ ਤਰੀਕੇ ਨਾਲ ਬਲਾਤਕਾਰ ਦਾ ਸ਼ਿਕਾਰ ਹੋਈ ਕੁਰੁਕਸ਼ੇਤਰ ਦੀ ਰਹਿਣ ਵਾਲੀ ਦਸਵੀਂ ਦੀ ਵਿਦਿਆਰਥਣ ਦੀ ਲਾਸ਼ ਇੱਥੇ ਪਹੁੰਚ ਗਈ ਹੈ। ਮ੍ਰਿਤਕਾ ਦੇ ਵਾਰਸਾਂ ਨੇ ਪੋਸਟਮਾਰਟਮ ਤੋਂ ਬਾਅਦ ਆਪਣੀ ਲੜਕੀ ਦੀ ਲਾਸ਼ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਪਿਆਂ ਨੇ ਸ਼ਰਤ ਰੱਖੀ ਹੈ ਕਿ ਪੁਲਿਸ ਪਹਿਲਾਂ ਹੱਤਿਆਰਿਆਂ ਨੂੰ ਗ੍ਰਿਫਤਾਰ ਕਰੇ। ਵਾਰਸਾਂ ਨੇ ਮੁਰਦਾ ਘਰ ਦੇ ਬਾਹਰ ਬੇਮਿਆਦੀ ਧਰਨਾ ਸ਼ੁਰੂ ਕਰ ਦਿੱਤਾ ਹੈ।

 

ਵਿਦਿਆਰਥਣ ਬੀਤੀ 9 ਜਨਵਰੀ ਨੂੰ ਘਰੋਂ ਟਿਊਸ਼ਨ ਪੜ੍ਹਨ ਗਈ ਸੀ ਤੇ ਉਸ ਨੂੰ ਅਗ਼ਵਾ ਕਰ ਲਿਆ ਸੀ। ਉਸ ਦੀ ਲਾਸ਼ ਜੀਂਦ ਦੇ ਪਿੰਡ ਬੁੱਢਾ ਖੇੜਾ ਤੋਂ ਪ੍ਰਾਪਤ ਹੋਈ। ਮਾਪਿਆਂ ਨੇ ਪੁਲਿਸ ‘ਤੇ ਇਲਜ਼ਾਮ ਲਾਇਆ ਕਿ ਜੇਕਰ ਪੁਲਿਸ ਉਨ੍ਹਾਂ ਦੀ ਧੀ ਦੇ ਅਗ਼ਵਾ ਹੋਣ ਤੋਂ ਤੁਰੰਤ ਬਾਅਦ ਹਰਕਤ ਵਿੱਚ ਆ ਜਾਂਦੀ ਤਾਂ ਅੱਜ ਉਨ੍ਹਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਕੁਰੁਕਸ਼ੇਤਰ ਦੇ ਪੁਲਿਸ ਕਪਤਾਨ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੌਰਾਨ ਮ੍ਰਿਤਕਾ ਦੇ ਸ਼ਰੀਰ ਵਿੱਚੋਂ ਪਾਣੀ ਮਿਲਿਆ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਉਸ ਦਾ ਕਤਲ ਪਾਣੀ ‘ਚ ਡੁਬੋ ਕੇ ਕੀਤਾ ਹੋਵੇ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਟੀਮਾਂ ਬਣਾਈਆਂ ਹਨ ਤੇ 5 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।

 

ਵਿਦਿਆਰਥਣ ਨਾਲ ਵਹਿਸ਼ੀਆਨਾ ਸਲੂਕ ਕੀਤਾ ਗਿਆ ਹੈ। ਬਲਾਤਕਾਰ ਤੋਂ ਬਾਅਦ ਉਸ ਦੇ ਗੁਪਤ ਅੰਗਾਂ ਵਿੱਚ ਕੋਈ ਤਿੱਖੀ ਚੀਜ਼ ਪਾ ਕੇ ਚੀਰ-ਫਾੜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ 9 ਦਸੰਬਰ ਨੂੰ ਹਿਸਾਰ ਦੇ ਪਿੰਡ ਉਕਲਾਨਾ ਵਿੱਚ ਇੱਕ 6 ਸਾਲ ਦੀ ਬੱਚੀ ਨਾਲ ਬਲਾਤਕਾਰ ਕਰ ਕੇ ਮਾਰ ਦਿੱਤਾ ਸੀ। ਇਸ ਬੱਚੀ ਦੇ ਗੁਪਤ ਅੰਗਾਂ ਵਿੱਚ 2 ਫੁੱਟ ਦੀ ਲੱਕੜ ਪਾ ਕੇ ਡੂੰਘੇ ਜ਼ਖ਼ਮ ਕੀਤੇ ਗਏ ਸਨ। ਇਨ੍ਹਾਂ ਘਟਨਾਵਾਂ ਨੇ 16 ਦਸੰਬਰ, 2012 ਨੂੰ ਮੈਡੀਕਲ ਦੀ ਵਿਦਿਆਰਥਣ ਨਾਲ ਹੋਏ ਬਲਾਤਕਾਰ ਤੇ ਤਸ਼ੱਦਦ ਦੇ ਜ਼ਖ਼ਮ ਮੁੜ ਉਚੇੜ ਦਿੱਤੇ ਹਨ।

First Published: Sunday, 14 January 2018 5:10 PM

Related Stories

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ
ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ

ਚਰਖੀ ਦਾਦਰੀ: ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਬੀਤੇ ਦਿਨੀਂ ਚਾਰ ਨੌਜਵਾਨਾਂ

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ
ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ

ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ
ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਯੂਮਨ

ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ
ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਤੇ

ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ
ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ

ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ
ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਅਜੇ ਵੀ ਭਖਿਆ ਹੋਇਆ ਹੈ। ਅੱਜ

ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ
ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ