ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਭੁੰਨ੍ਹਿਆ

By: abpsanjha | | Last Updated: Friday, 21 April 2017 12:43 PM
ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਭੁੰਨ੍ਹਿਆ

ਪ੍ਰਤੀਕਆਤਮ ਫੋਟੋ

ਚੰਡੀਗੜ੍ਹ: ਜੀਂਦ ਵਿੱਚ ਗੋਲਗੱਪੇ ਖਾ ਰਹੇ ਇੱਕ ਨੌਜਵਾਨ ਨੂੰ ਸ਼ਰੇਆਮ ਸਿਰਫ਼ 30 ਸੈਕਿੰਡ ਵਿੱਚ 5 ਗੋਲੀਆਂ ਮਾਰ ਕੇ ਭੁੰਨ੍ਹ ਦਿੱਤਾ। ਕਤਲ ਦਾ ਇਹ ਪੂਰਾ ਵਾਕਿਆ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਨੌਜਵਾਨ ਉੱਤੇ 30 ਸੈਕਿੰਡ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਪੂਰੀਆਂ 5 ਗੋਲੀਆਂ ਦਾਗ਼ੀਆਂ ਗਈਆਂ। ਨੌਜਵਾਨ ਇੰਨੀ ਬੇਦਰਦੀ ਨਾਲ ਮਾਰਿਆ ਗਿਆ ਕਿ ਕੋਈ ਵੀ ਦੇਖ ਕੇ ਦਹਿਲ ਜਾਵੇ।
ਘਟਨਾ ਜੀਂਦ ਦੇ ਸ਼ਹਿਰ ਦੇ ਮੇਨ ਚੌਕ ਝਾਂਜ ਗੇਟ ਕੋਲ ਸਥਿਤ ਸ਼ਿਵ ਚੌਕ ਦੀ ਹੈ। ਇੱਥੇ ਰੋਜ਼ਾਨਾ ਰਾਤ ਨੂੰ 9-10 ਵਜੇ ਤੱਕ ਚੰਗੀ ਚਹਿਲ-ਪਹਿਲ ਰਹਿੰਦੀ ਹੈ। ਘਟਨਾ ਰਾਤ ਸਾਢੇ ਅੱਠ ਵਜੇ ਦੀ ਹੈ। ਸੀਸੀਟੀ ਫੂਟੇਜ ਤੋਂ ਪਤਾ ਲੱਗਾ ਹੈ ਕਿ ਬਦਮਾਸ਼ ਕਿਸ ਤਰ੍ਹਾਂ ਬੜੀ ਬੇਦਰਦੀ ਨਾਲ ਨੌਜਵਾਨ ਨੂੰ ਘਸੀਟ ਕੇ ਲੱਤਾਂ ਮਾਰ ਕੇ ਗੋਲੀਆਂ ਦਾਗ਼ ਰਹੇ ਹਨ। ਨੌਜਵਾਨ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ।
ਬਦਮਾਸ਼ ਸ਼ਰੇਆਮ ਰਿਵਾਲਵਰ ਲਹਿਰਾਉਂਦੇ ਹੋਏ ਬਾਈਕ ਉੱਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਦਰਦਨਾਕ ਮੌਤ ਦਾ ਇਹ ਪੂਰਾ ਮੰਜਰ ਸ਼ਿਵ ਚੌਕ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਮਰਨ ਵਾਲੇ ਨੌਜਵਾਨ ਦਾ ਨਾਮ ਲੱਕੀ ਹੈ।
ਸੂਚਨਾ ਮਿਲਣ ਉੱਤੇ ਮੌਕੇ ਉੱਤੇ ਪੁਲਿਸ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਉੱਤੇ ਪਹੁੰਚੇ ਸ਼ਹਿਰ ਥਾਣਾ ਅਧਿਕਾਰੀ ਨਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੀ ਫੂਟੇਜ ਦੇ ਅਧਾਰ ਉੱਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਕਿਸੇ ਰੰਜਸ਼ ਨਾਲ ਜੁੜਿਆ ਹੋ ਸਕਦਾ ਹੈ।

 

First Published: Friday, 21 April 2017 12:43 PM

Related Stories

ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 
ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 

ਸਿਰਸਾ: ਡੇਰਾ ਸਿਰਸਾ ਮੁਖੀ ਤੋਂ ਵੀ ਹਨੀਪ੍ਰੀਤ ਬਾਰੇ ਪੁੱਛਗਿਛ ਕੀਤੀ ਜਾ ਸਕਦੀ ਹੈ।

ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!
ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!

ਚੰਡੀਗੜ੍ਹ: ਬਲਾਤਕਾਰੀ ਬਾਬੇ ਨਾਲ ਰਿਸ਼ਤਿਆਂ ਕਾਰਨ ਚਰਚਾ ‘ਚ ਆਈ ਹਨਪ੍ਰੀਤ ਦੇ

ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼
ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ...

ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਬਨਾਰਸ ਹਿੰਦੂ

ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!
ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!

ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਵਿਚ ਸਵੱਛ ਭਾਰਤ ਮੁਹਿੰਮ

ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ
ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ

ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ ‘ਚ ਸੱਤ ਸਾਲਾਂ ਪ੍ਰਦੂਮਨ ਦੀ

SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ ਬੁੱਕ
SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ...

ਨਵੀਂ ਦਿੱਲੀ: ਜੇਕਰ ਤੁਸੀਂ IRCTC ਤੋਂ ਆਨਲਾਈਨ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?
ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ

ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ
ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਅਤੇ ਬੈਂਗਲੁਰੂ ਦੀਆਂ ਦੋ