ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਭੁੰਨ੍ਹਿਆ

By: abpsanjha | | Last Updated: Friday, 21 April 2017 12:43 PM
ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਭੁੰਨ੍ਹਿਆ

ਪ੍ਰਤੀਕਆਤਮ ਫੋਟੋ

ਚੰਡੀਗੜ੍ਹ: ਜੀਂਦ ਵਿੱਚ ਗੋਲਗੱਪੇ ਖਾ ਰਹੇ ਇੱਕ ਨੌਜਵਾਨ ਨੂੰ ਸ਼ਰੇਆਮ ਸਿਰਫ਼ 30 ਸੈਕਿੰਡ ਵਿੱਚ 5 ਗੋਲੀਆਂ ਮਾਰ ਕੇ ਭੁੰਨ੍ਹ ਦਿੱਤਾ। ਕਤਲ ਦਾ ਇਹ ਪੂਰਾ ਵਾਕਿਆ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਨੌਜਵਾਨ ਉੱਤੇ 30 ਸੈਕਿੰਡ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਪੂਰੀਆਂ 5 ਗੋਲੀਆਂ ਦਾਗ਼ੀਆਂ ਗਈਆਂ। ਨੌਜਵਾਨ ਇੰਨੀ ਬੇਦਰਦੀ ਨਾਲ ਮਾਰਿਆ ਗਿਆ ਕਿ ਕੋਈ ਵੀ ਦੇਖ ਕੇ ਦਹਿਲ ਜਾਵੇ।
ਘਟਨਾ ਜੀਂਦ ਦੇ ਸ਼ਹਿਰ ਦੇ ਮੇਨ ਚੌਕ ਝਾਂਜ ਗੇਟ ਕੋਲ ਸਥਿਤ ਸ਼ਿਵ ਚੌਕ ਦੀ ਹੈ। ਇੱਥੇ ਰੋਜ਼ਾਨਾ ਰਾਤ ਨੂੰ 9-10 ਵਜੇ ਤੱਕ ਚੰਗੀ ਚਹਿਲ-ਪਹਿਲ ਰਹਿੰਦੀ ਹੈ। ਘਟਨਾ ਰਾਤ ਸਾਢੇ ਅੱਠ ਵਜੇ ਦੀ ਹੈ। ਸੀਸੀਟੀ ਫੂਟੇਜ ਤੋਂ ਪਤਾ ਲੱਗਾ ਹੈ ਕਿ ਬਦਮਾਸ਼ ਕਿਸ ਤਰ੍ਹਾਂ ਬੜੀ ਬੇਦਰਦੀ ਨਾਲ ਨੌਜਵਾਨ ਨੂੰ ਘਸੀਟ ਕੇ ਲੱਤਾਂ ਮਾਰ ਕੇ ਗੋਲੀਆਂ ਦਾਗ਼ ਰਹੇ ਹਨ। ਨੌਜਵਾਨ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ।
ਬਦਮਾਸ਼ ਸ਼ਰੇਆਮ ਰਿਵਾਲਵਰ ਲਹਿਰਾਉਂਦੇ ਹੋਏ ਬਾਈਕ ਉੱਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਦਰਦਨਾਕ ਮੌਤ ਦਾ ਇਹ ਪੂਰਾ ਮੰਜਰ ਸ਼ਿਵ ਚੌਕ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਮਰਨ ਵਾਲੇ ਨੌਜਵਾਨ ਦਾ ਨਾਮ ਲੱਕੀ ਹੈ।
ਸੂਚਨਾ ਮਿਲਣ ਉੱਤੇ ਮੌਕੇ ਉੱਤੇ ਪੁਲਿਸ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਉੱਤੇ ਪਹੁੰਚੇ ਸ਼ਹਿਰ ਥਾਣਾ ਅਧਿਕਾਰੀ ਨਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੀ ਫੂਟੇਜ ਦੇ ਅਧਾਰ ਉੱਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਕਿਸੇ ਰੰਜਸ਼ ਨਾਲ ਜੁੜਿਆ ਹੋ ਸਕਦਾ ਹੈ।

 

First Published: Friday, 21 April 2017 12:43 PM

Related Stories

ਲਾਲ ਬੱਤੀ ਲਾਉਣ ਲਈ ਅੜਿਆ ਮੰਤਰੀ, ਕਿਹਾ ਨਹੀਂ ਲੱਗੀ ਕੋਈ ਪਾਬੰਦੀ
ਲਾਲ ਬੱਤੀ ਲਾਉਣ ਲਈ ਅੜਿਆ ਮੰਤਰੀ, ਕਿਹਾ ਨਹੀਂ ਲੱਗੀ ਕੋਈ ਪਾਬੰਦੀ

ਕੋਲਕਾਤਾ: ਕੇਂਦਰ ਸਰਕਾਰ ਵੱਲੋਂ ਲਾਲ ਬੱਤੀ ਉੱਤੇ ਪਾਬੰਦੀ ਲਾਏ ਜਾਣ ਦੇ ਬਾਵਜੂਦ

ਰਾਹ ਜਾਂਦੀਆਂ ਕੁੜੀਆਂ ਨਾਲ ਦਿਲ ਦਹਿਲਾ ਦੇਣ ਵਾਲਾ ਕਾਰਾ, ਵੀਡੀਓ ਬਣਾ ਕੀਤਾ ਵਾਇਰਲ
ਰਾਹ ਜਾਂਦੀਆਂ ਕੁੜੀਆਂ ਨਾਲ ਦਿਲ ਦਹਿਲਾ ਦੇਣ ਵਾਲਾ ਕਾਰਾ, ਵੀਡੀਓ ਬਣਾ ਕੀਤਾ ਵਾਇਰਲ

ਰਾਮਪੁਰ: ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਪੈਂਦੇ ਇੱਕ ਪਿੰਡ ਵਿੱਚ ਦਰਜਨ ਭਰ ਲੋਕਾਂ

ਹੁਣ ਮੋਦੀ ਦੇ ਮੰਤਰੀ 'ਤੇ ਜੁੱਤਾ ਅਟੈਕ
ਹੁਣ ਮੋਦੀ ਦੇ ਮੰਤਰੀ 'ਤੇ ਜੁੱਤਾ ਅਟੈਕ

ਅਹਿਮਦਾਬਾਦ: ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿੱਚ ਇੱਕ ਪਾਟੀਦਾਰ ਵਿਦਰੋਹੀ ਨੇ

ਕਸ਼ਮੀਰ ਦੇ ਹਾਲਾਤ ਨਾਜ਼ੁਕ, ਹਿੰਸਾ ਭੜਕੀ, ਕਰਫ਼ਿਊ ਜਾਰੀ
ਕਸ਼ਮੀਰ ਦੇ ਹਾਲਾਤ ਨਾਜ਼ੁਕ, ਹਿੰਸਾ ਭੜਕੀ, ਕਰਫ਼ਿਊ ਜਾਰੀ

ਸ੍ਰੀਨਗਰ: ਹਿਜ਼ਬੁਲ ਮੁਜ਼ਾਹਦੀਨ ਦੇ ਸਭ ਤੋਂ ਵੱਡੇ ਕਮਾਂਡਰ ਸਬਜ਼ਾਰ ਭੱਟ ਦੇ ਮਾਰੇ ਜਾਣ

ਨਕਸਲਵਾਦੀ ਅਕਸ਼ੇ ਕੁਮਾਰ ਤੇ ਸਾਇਨਾ ਨੇਹਵਾਲ ਤੋਂ ਔਖੇ
ਨਕਸਲਵਾਦੀ ਅਕਸ਼ੇ ਕੁਮਾਰ ਤੇ ਸਾਇਨਾ ਨੇਹਵਾਲ ਤੋਂ ਔਖੇ

ਨਵੀਂ ਦਿੱਲੀ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਤੇ ਬੈਡਮਿੰਟਨ ਖਿਡਾਰੀ ਸਾਇਨਾ

ਪਠਾਨਕੋਟ 'ਚ ਫਿਰ ਅਲਰਟ, ਸੁਰੱਖਿਆ ਏਜੰਸੀਆਂ ਚੌਕਸ
ਪਠਾਨਕੋਟ 'ਚ ਫਿਰ ਅਲਰਟ, ਸੁਰੱਖਿਆ ਏਜੰਸੀਆਂ ਚੌਕਸ

ਚੰਡੀਗੜ੍ਹ: ਬੀਤੀ ਰਾਤ ਪਠਾਨਕੋਟ ਮਾਮੂਨ ਕੈਂਟ ਆਰਮੀ ਏਰੀਆ ਕੋਲ ਸ਼ੱਕੀ ਬੈਗ ਮਿਲਣ

ਮਾਓਵਾਦੀਆਂ ਦਾ ਹੁਣ ਬੀਜੇਪੀ ਤੇ ਆਰਐਸਐਸ ਨਿਸ਼ਾਨਾ
ਮਾਓਵਾਦੀਆਂ ਦਾ ਹੁਣ ਬੀਜੇਪੀ ਤੇ ਆਰਐਸਐਸ ਨਿਸ਼ਾਨਾ

ਕੋਲਕਾਤਾ: ਮਾਓਵਾਦੀਆਂ ਨੇ ਬੀਜੇਪੀ ਤੇ ਆਰਐਸਐਸ ਨੂੰ ਆਪਣੇ ਅੰਦੋਲਨ ਦਾ ਨਵਾਂ

ਆਕਸਫੋਰਡ ਦੇ ਸਿਲੇਬਸ 'ਚ ਗਾਂਧੀ ਤੇ ਭਾਰਤੀ ਸੁਤੰਤਰਤਾ ਅੰਦੋਲਨ ਸ਼ਾਮਲ
ਆਕਸਫੋਰਡ ਦੇ ਸਿਲੇਬਸ 'ਚ ਗਾਂਧੀ ਤੇ ਭਾਰਤੀ ਸੁਤੰਤਰਤਾ ਅੰਦੋਲਨ ਸ਼ਾਮਲ

ਲੰਡਨ : ਬਰਤਾਨੀਆ ਦੀ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ‘ਚ ਇਤਿਹਾਸ ਦੀ ਪੜ੍ਹਾਈ

ਕਸ਼ਮੀਰ ਨੂੰ ਲੈ ਕੇ ਭਾਰਤੀ ਫੌਜ ਮੁਖੀ ਦਾ ਦਰਦ!
ਕਸ਼ਮੀਰ ਨੂੰ ਲੈ ਕੇ ਭਾਰਤੀ ਫੌਜ ਮੁਖੀ ਦਾ ਦਰਦ!

ਨਵੀਂ ਦਿੱਲੀ: ਸੈਨਾ ਮੁਖੀ ਬਿਪਿਨ ਰਾਵਤ ਨੇ ਸੈਨਾ ਵੱਲੋਂ ਪੱਥਰਬਾਜ਼ਾਂ ਨਾਲ ਨਜਿੱਠਣ

ਕਾਂਗਰਸੀਆਂ ਨੇ ਸ਼ਰੇਆਮ ਵੱਢੀ ਗਾਂ, ਵੀਡੀਓ ਵਾਇਰਲ
ਕਾਂਗਰਸੀਆਂ ਨੇ ਸ਼ਰੇਆਮ ਵੱਢੀ ਗਾਂ, ਵੀਡੀਓ ਵਾਇਰਲ

ਤਿਰੂਵਨੰਤਪੁਰਮ: ਕੇਰਲਾ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਗਾਂ ਵੱਢਣ ਦਾ ਵੀਡੀਓ