ਪਿਆਰੀ ਮਧੂ ਬਾਲਾ ਬਾਰੇ ਤੁਸੀਂ ਇਹ ਨਵੀਂ ਗੱਲ ਨਹੀਂ ਜਾਣਦੇ!

By: Harsharan K | | Last Updated: Wednesday, 26 July 2017 10:24 AM
ਪਿਆਰੀ ਮਧੂ ਬਾਲਾ ਬਾਰੇ ਤੁਸੀਂ ਇਹ ਨਵੀਂ ਗੱਲ ਨਹੀਂ ਜਾਣਦੇ!

ਦਿੱਲੀ : ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਨੂੰ ਨਵੇਂ ਮੁਕਾਮ ‘ਚ ਪਹੁੰਚਾਉਣ ਵਾਲੀ ਦਮਦਾਰ ਅਦਾਕਾਰਾ ਮਧੂਬਾਲਾ ਦਾ ਮੋਮ ਦਾ ਬੁੱਤ ਮੈਡਮ ਤੁਸਾਦ ਅਜਾਇਬਘਰ ਦੀ ਸ਼ੋਭਾ ਵਧਾਏਗਾ। ਇਹ ਬੁੱਤ ਇਤਿਹਾਸਕ ਫਿਲਮ ਮੁਗਲ-ਏ-ਆਜ਼ਮ ‘ਚ ਉਨ੍ਹਾਂ ਦੇ ਪ੍ਰਸਿੱਧ ਕਿਰਦਾਰ ਅਨਾਰਕਲੀ ‘ਤੇ ਆਧਾਰਤ ਹੋਵੇਗੀ। ਅਜਾਇਬਘਰ ਦੇ ਇਸ ਸਾਲ ਦੇ ਅੰਤ ਤਕ ਖੁੱਲਣ ਦੀ ਸੰਭਾਵਨਾ ਹੈ।

 
ਮਰਲਿਨ ਐਂਟਰਟੇਨਮੈਂਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਜਨਰਲ ਮੈਨੇਜਰ ਤੇ ਨਿਰਦੇਸ਼ਕ ਅੰਸ਼ੁਲ ਜੈਨ ਨੇ ਕਿਹਾ ਕਿ ਮਧੂਬਾਲਾ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ। ਸਾਨੂੰ ਯਕੀਨ ਹੈ ਕਿ ਉਨ੍ਹਾਂ ਦਾ ਦਿਲਕਸ਼ ਬੁੱਤ ਲੋਕਾਂ ਨੂੰ ਸੈਲਫ਼ੀ ਲੈਣ ਅਤੇ ਖ਼ਾਸ ਲਮਹੇਂ ਬਿਤਾਉਣ ਲਈ ਆਕਰਸ਼ਿਤ ਕਰੇਗਾ। ਉਨ੍ਹਾਂ ਨੂੰ ਸਿਨੇਮਾ ਦੇ ਸੁਨਹਿਰੇ ਦੌਰ ‘ਚ ਲੈ ਜਾਵੇਗਾ।

 

ਮਧੂਬਾਲਾ ਹਿੰਦੀ ਸਿਨੇਮਾ ਦੇ ਸੁਨਹਿਰੇ ਦੌਰ ਦੀ ਅਭਿਨੇਤਰੀ ਸੀ। ਉਨ੍ਹਾਂ ਚੱਲਤੀ ਕਾ ਨਾਮ ਗਾਡੀ, ਮਿਸਟਰ ਐਂਡ ਮਿਸਿਜ਼ 55, ਕਾਲਾ ਪਾਣੀ ਅਤੇ ਹਾਵੜਾ ਬ੍ਰਿਜ ਵਰਗੀਆਂ ਸਦਾਬਹਾਰ ਫਿਲਮਾਂ ‘ਚ ਅਭਿਨੈ ਕੀਤਾ। 1952  ‘ਚ ਚਰਚਿਤ ਅਮਰੀਕੀ ਪੱਤਕਾ ‘ਥੀਏਟਰ ਆਰਟਸ’ ‘ਚ ਛਪੀ ਇਕ ਤਸਵੀਰ ਨਾਲ ਮਧੂਬਾਲਾ ਦੀ ਖੂਬਸੂਰਤੀ ਨੂੰ ਦੁਨੀਆ ‘ਚ ਮਾਨਤਾ ਮਿਲੀ ਸੀ।

 

ਭਾਰਤੀ ਡਾਕ ਨੇ ਮਧੂਬਾਲਾ ਦੇ ਸਨਮਾਨ ‘ਚ 2008 ‘ਚ ਡਾਕ ਟਿਕਟ ਵੀ ਜਾਰੀ ਕੀਤਾ ਸੀ। ਕਨਾਟ ਪਲੇਸ ਸਥਿਤ ਰੀਗਲ ਬਿਲਡਿੰਗ ‘ਚ ਖੁੱਲਣ ਵਾਲੇ ਅਜਾਇਬਘਰ ‘ਚ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਸ਼ਾ ਭੋਸਲੇ ਅਤੇ ਸ਼੍ਰੇਆ ਘੋਸ਼ਾਲ ਦੇ ਵੀ ਬੁੱਤ ਲੱਗਣਗੇ।

First Published: Wednesday, 26 July 2017 10:24 AM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’