ਕੈਸ਼ ਦੀ ਪ੍ਰੇਸ਼ਾਨੀ 'ਤੇ ਸਰਕਾਰ ਦਾ ਦਾਅਵਾ

By: ਏਬੀਪੀ ਸਾਂਝਾ | | Last Updated: Tuesday, 17 April 2018 1:07 PM
ਕੈਸ਼ ਦੀ ਪ੍ਰੇਸ਼ਾਨੀ 'ਤੇ ਸਰਕਾਰ ਦਾ ਦਾਅਵਾ

ਨਵੀਂ ਦਿੱਲੀ: ਮੁਲਕ ਦੇ ਕਈ ਸੂਬਿਆਂ ਵਿੱਚ ਕੈਸ਼ ਦੀ ਪ੍ਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਵਾਸਤੇ ਵੀ ਪੈਸਾ ਨਹੀਂ ਮਿਲ ਰਿਹਾ। ਬੈਂਕਾਂ ਕੋਲ ਕੈਸ਼ ਹੈ ਨਹੀਂ ਤੇ ਏਟੀਐਮ ‘ਤੇ ਤਾਲੇ ਲਟਕੇ ਹਨ। ਮੁੜ ਨੋਟਬੰਦੀ ਵਰਗੇ ਹਾਲਾਤ ਆ ਗਏ ਹਨ।

 

ਇਸ ਤੋਂ ਬਾਅਦ ਬੈਂਕਿੰਗ ਸੈਕਟਰੀ ਰਾਜੀਵ ਕੁਮਾਰ ਨੇ ਕਿਹਾ ਸੀ ਕਿ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਤੇ ਉੱਤਰੀ ਬਿਹਾਰ ਵਿੱਚ ਮੁੱਖ ਤੌਰ ‘ਤੇ ਦਿੱਕਤ ਸੀ। ਅਸੀਂ 500 ਰੁਪਏ ਦੇ ਨੋਟ ਦੀ ਸਪਲਾਈ ਵਧਾਉਣ ਜਾ ਰਹੇ ਹਾਂ। 85 ਫੀਸਦੀ ਏਟੀਐਮ ਕੰਮ ਕਰ ਰਹੇ ਹਨ।

 

ਇਸ ਮਸਲੇ ‘ਤੇ ਵਿੱਤ ਮੰਤਰੀ ਅਰੁਣ ਜੇਟਲੀ ਦਾ ਟਵੀਟ ਆਇਆ ਹੈ। ਵਿੱਤ ਮੰਤਰੀ ਨੇ ਲਿਖਿਆ ਹੈ ਕਿ ਮੁਲਕ ਵਿੱਚ ਕਰੰਸੀ ਦੇ ਹਾਲਾਤ ਦੀ ਸਮੀਖਿਆ ਕੀਤੀ ਹੈ। ਬਾਜ਼ਾਰ ਵਿੱਚ ਜ਼ਰੂਰਤ ਮੁਤਾਬਕ ਕੈਸ਼ ਹੈ। ਬੈਂਕਾਂ ਕੋਲ ਵੀ ਕੈਸ਼ ਦੀ ਘਾਟ ਨਹੀਂ। ਕੁਝ ਥਾਵਾਂ ‘ਤੇ ਪ੍ਰੇਸ਼ਾਨੀ ਇਸ ਲਈ ਹੋਈ ਕਿਉਂਕਿ ਕੁਝ ਖੇਤਰਾਂ ਵਿੱਚ ਅਚਾਨਕ ਡਿਮਾਂਡ ਵਧ ਗਈ ਹੈ।

 

ਵਿੱਤ ਮੰਤਰੀ ਤੋਂ ਪਹਿਲਾਂ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲ ਨੇ ਕੈਸ਼ ਦੀ ਦਿਕੱਤ ‘ਤੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਸੀ ਕਿ ਅਗਲੇ ਇੱਕ-ਦੋ ਦਿਨ ਵਿੱਚ ਹਾਲਾਤ ਕੰਟਰੋਲ ਵਿੱਚ ਆ ਜਾਣਗੇ।

First Published: Tuesday, 17 April 2018 1:07 PM

Related Stories

ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭੁਪਾਲ: ਇਸੇ ਸਾਲ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ

ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ
ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ

ਲਖਨਊ: ਕਹਿੰਦੇ ਹਨ ਜਦੋਂ ਲੋਕ ਜਾਗ ਜਾਂਦੇ ਹਨ ਤਾਂ ਤਖ਼ਤਾਂ ਨੂੰ ਹਿਲਾ ਦਿੰਦੇ ਹਨ।

ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ
ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 
ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 

ਵਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਕਹਾਉਣ ਵਾਲੇ ਅਮਰੀਕੀ

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ
ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ

ਜੋਧਪੁਰ: ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ

H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ
H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ

ਵਾਸ਼ਿੰਗਟਨ: ਸਿਖਰਲੀਆਂ ਸੱਤ ਭਾਰਤੀ ਆਈਟੀ ਕੰਪਨੀਆਂ ਨੂੰ H-1B ਵੀਜ਼ਾ ਮਿਲਣ ਵਿੱਚ