ਨਕਸਲੀਆਂ 'ਤੇ ਸਰਜੀਕਲ ਸਟ੍ਰਾਈਕ, 15 ਨਕਸਲੀ ਮਾਰਨ ਦਾ ਦਾਅਵਾ

By: abp sanjha | | Last Updated: Wednesday, 17 May 2017 10:31 AM
ਨਕਸਲੀਆਂ 'ਤੇ ਸਰਜੀਕਲ ਸਟ੍ਰਾਈਕ, 15 ਨਕਸਲੀ ਮਾਰਨ ਦਾ ਦਾਅਵਾ

ਰਾਏਪੁਰ: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸੁਰੱਖਿਆ ਬਲਾਂ ਨੇ 15-20 ਨਕਸਲੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਇੱਕ ਜਵਾਨ ਸ਼ਹੀਦ ਤੇ ਦੋ ਦੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਮੁਤਾਬਿਕ ਮਾਓਵਾਦੀਆਂ ਦੇ ਖ਼ਿਲਾਫ਼ 3 ਦਿਨਾਂ ਤੱਕ ਆਪ੍ਰੇਸ਼ਨ ਚਲਾਇਆ ਗਿਆ। 100-150 ਦੀ ਸੰਖਿਆ ਵਿੱਚ ਨਕਸਲੀਆਂ ਨੂੰ ਘੇਰਿਆ ਗਿਆ ਸੀ। ਖ਼ਾਸ ਗੱਲ ਇਹ ਸੀ ਕਿ ਪਹਿਲੀ ਬਾਰ ਮਾਓਵਾਦੀ ਕੋਬਰਾ ਜਵਾਨਾਂ ਦੀ ਵਰਦੀ ਵਿੱਚ ਦੇਖੇ ਗਏ। ਇਸ ਅਪਰੇਸ਼ਨ ਵਿੱਚ ਸੀਆਰਪੀਐਫ, ਡੀਆਰਜੀ, ਜ਼ਿਲ੍ਹਾ ਬਲ ਅਤੇ ਕੋਬਰਾ ਦੇ ਜ਼ਬਾਨ ਸ਼ਾਮਲ ਸਨ।

 

ਕੇਂਦਰੀ ਰਿਜ਼ਰਵ ਪੁਲਿਸ ਬਲ(ਸੀਆਰਫੀਐਫ) ਦੇ ਆਈ ਜੀ ਦੇਵੇਂਦਰ ਚੌਹਾਨ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਤਕਰੀਬਨ 350 ਸੁਰੱਖਿਆਕਰਮੀ ਸ਼ਾਮਲ ਸਨ ਅਤੇ ਐਤਵਾਰ ਨੂੰ ਮੰਗਲਵਾਰ ਤੱਕ ਤਿੰਨ ਦਿਨ ਲਗਾਤਾਰ ਮਾਓਵਾਦੀਆਂ ਨਾਲ ਟੱਕਰ ਹੋਈ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ਤੇ ਮਾਓਵਾਦੀ ਕਾਲੀ ਵਰਦੀ ਪਾਉਂਦੇ ਹਨ ਪਰ ਪਹਿਲੀ ਬਾਰ ਉਹ ਕੋਬਰਾ ਵਰਦੀ ਵਿੱਚ ਸਨ। ਹਮਲੇ ਵਿੱਚ ਭਦੋਹੀ ਦੇ ਸ਼ਰਦ ਉਪਾਧਿਆਇ ਸ਼ਹੀਦ ਹੋਏ। ਪੁਲਿਸ ਅਤੇ ਡੀਆਰਜੀ ਦੇ ਦੋ ਜਵਾਨ ਜ਼ਖ਼ਮੀ ਹੋਏ।

 

 

ਸਿਨਹਾ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹੈਲੀਕਾਪਟਰ ਤੋਂ ਰਾਏਪੁਰ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂਕਿ ਸ਼ਹੀਦ ਜਵਾਨ ਦੀ ਦੇਹ ਗੁਰਗਾਮ ਰਵਾਨਾ ਕਰ ਦਿੱਤੀ ਗਈ ਹੈ।

 

 

ਵਾਸਾ ਗੁੱਡਾ ਥਾਨਾਂ ਖੇਤਰ ਦੇ ਰਾਏਗੁਡਮ ਦੇ ਜੰਗਲਾਂ ਵਿੱਚ ਮੁੱਠਭੇੜ ਸ਼ੁਰੂ ਹੋਈ ਹਾਲਾਂਕਿ ਕਿਸੇ ਵੀ ਨਕਸਲੀ ਦਾ ਸਰੀਰ ਫ਼ਿਲਹਾਲ ਪੁਲਿਸ ਨੂੰ ਨਹੀਂ ਮਿਲਿਆ ਹੈ। ਪੁਲਿਸ ਨੇ ਨਕਸਲੀਆਂ ਦੇ ਮਾਰੇ ਜਾਣ ਦੀ ਸੰਖਿਆ ਦਾ ਅੰਦਾਜ਼ਾ ਜਗ੍ਹਾ-ਜਗ੍ਹਾ ਮਿਲ ਖ਼ੂਨ ਅਤੇ ਘਸੀਟਣ ਦੇ ਨਿਸ਼ਾਨਾਂ ਦੇ ਆਧਾਰ ਉੱਤੇ ਲਗਾਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁੱਠਭੇੜ ਦੌਰਾਨ ਨਕਸਲੀ ਆਪਣੇ ਸਾਥੀਆਂ ਦੇ ਸਰੀਰ ਲੈ ਗਏ।

 

 

ਉੱਧਰ ਜੱਬਲਪੁਰ ਚਿੰਤਾ ਗੁਫ਼ਾ ਥਾਣਾ ਖੇਤਰ ਤੋਂ ਤਿੰਨ ਅਤੇ ਚਿੰਤਲਨਾਰ ਤੋਂ 5 ਨਕਸਲੀਆਂ ਨੂੰ ਸੀਆਰਪੀਐੱਫ ਤੇ ਜ਼ਿਲ੍ਹਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੇ ਮੁਤਾਬਿਕ ਇਹ ਸਾਰੇ ਬੁਰਕਾਪਲ ਹਮਲੇ ਵਿੱਚ ਸ਼ਾਮਲ ਸਨ। ਪੁਲਿਸ ਨੇ ਹੁਣ ਤੱਕ ਬੁਰਕਾਪਾਲ ਹਮਲੇ ਵਿੱਚ ਸ਼ਾਮਲ 18 ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

First Published: Wednesday, 17 May 2017 10:31 AM

Related Stories

ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ
ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ

ਨਵੀਂ ਦਿੱਲੀ: ਸਬੰਧਤ ਬੈਂਕਾਂ ਨੂੰ ਆਪਣੇ ਵਿੱਚ ਸਮਾ ਲੈਣ ਤੋਂ ਬਾਅਦ ਦੇਸ਼ ਦੇ ਸਭ ਤੋਂ

ਆਸਟ੍ਰੇਲੀਆਈ ਨਾਗਰਿਕ ਦੀ ਸ਼ੱਕੀ ਹਾਲਾਤਾਂ 'ਚ ਰਾਜਸਥਾਨ ਵਿੱਚ ਮੌਤ
ਆਸਟ੍ਰੇਲੀਆਈ ਨਾਗਰਿਕ ਦੀ ਸ਼ੱਕੀ ਹਾਲਾਤਾਂ 'ਚ ਰਾਜਸਥਾਨ ਵਿੱਚ ਮੌਤ

ਉਦੈਪੁਰ: ਆਸਟ੍ਰੇਲੀਆ ਦੇ ਨਾਗਰਿਕ ਦੀ ਭੇਤਭਰੇ ਹਲਾਤਾਂ ਵਿਚ ਉਦੈਪੁਰ ਵਿਖੇ ਮੌਤ ਹੋ

ਉਤਕਲ ਐਕਸਪ੍ਰੈੱਸ ਹਾਦਸਾ: ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ, ਮਿਲੇ ਕਈ ਸਬੂਤ
ਉਤਕਲ ਐਕਸਪ੍ਰੈੱਸ ਹਾਦਸਾ: ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ, ਮਿਲੇ ਕਈ...

ਮੁਜ਼ੱਫ਼ਰਨਗਰ: ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿੱਚ ਖਤੌਲੀ ਨਜ਼ਦੀਕ 19 ਅਗਸਤ 2017

ਉਤਰ ਪ੍ਰਦੇਸ਼ 'ਚ ਭਿਆਨਕ ਰੇਲ ਹਾਦਸਾ
ਉਤਰ ਪ੍ਰਦੇਸ਼ 'ਚ ਭਿਆਨਕ ਰੇਲ ਹਾਦਸਾ

ਨਵੀਂ ਦਿੱਲੀ: ਉਤਰ ਪ੍ਰਦੇਸ਼ ਦੇ ਮੁਜਫਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ।

ਦੁਸਰੀ ਪਤਨੀ ਦੇ ਕਤਲ ਦੇ ਮਾਮਲੇ 'ਚ ਔਰਤ ਗ੍ਰਿਫਰਤਾਰ
ਦੁਸਰੀ ਪਤਨੀ ਦੇ ਕਤਲ ਦੇ ਮਾਮਲੇ 'ਚ ਔਰਤ ਗ੍ਰਿਫਰਤਾਰ

ਨਵੀਂ ਦਿੱਲੀ: ਪੁਲਿਸ ਨੇ ਇੱਕ ਔਰਤ ਨੂੰ ਆਪਣੀ ਸੌਕਣ ਦੇ ਕਤਲ ਦੇ ਦੋਸ਼ ਵਿੱਚ

ਹੜ੍ਹਾਂ ਨੇ ਰੇਲਵੇ ਦੇ 150 ਕਰੋੜ ਪਾਣੀ 'ਚ ਡੋਬੇ
ਹੜ੍ਹਾਂ ਨੇ ਰੇਲਵੇ ਦੇ 150 ਕਰੋੜ ਪਾਣੀ 'ਚ ਡੋਬੇ

ਨਵੀਂ ਦਿੱਲੀ: ਅਸਮ, ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਆਏ ਹੜ੍ਹਾਂ

ਭਾਜਪਾ ਆਗੂ ਦੀ ਗਊਸ਼ਾਲਾ 'ਚ ਭੁੱਖਮਰੀ ਨਾਲ ਮਰੀਆਂ 200 ਗਾਵਾਂ
ਭਾਜਪਾ ਆਗੂ ਦੀ ਗਊਸ਼ਾਲਾ 'ਚ ਭੁੱਖਮਰੀ ਨਾਲ ਮਰੀਆਂ 200 ਗਾਵਾਂ

ਰਾਏਪੁਰ : ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਗਊਸ਼ਾਲਾ ਵਿਚ 200 ਤੋਂ ਵੱਧ ਗਊਆਂ ਦੀ ਮੌਤ

ਆਰਬੀਆਈ ਨੇ 50 ਦੇ ਨੋਟ ਤੋਂ ਚੁੱਕਿਆ ਪਰਦਾ, ਇਹ ਨੇ ਨੋਟ ਦੀਆਂ ਖ਼ੂਬੀਆਂ
ਆਰਬੀਆਈ ਨੇ 50 ਦੇ ਨੋਟ ਤੋਂ ਚੁੱਕਿਆ ਪਰਦਾ, ਇਹ ਨੇ ਨੋਟ ਦੀਆਂ ਖ਼ੂਬੀਆਂ

ਚੰਡੀਗੜ੍ਹ: ਸ਼ੁੱਕਰਵਾਰ ਸ਼ਾਮ ਨੂੰ ਭਾਰਤੀ ਰਿਜ਼ਰਵ ਬੈਂਕ ਨੇ 50 ਰੁਪਏ ਦੇ ਨਵੇਂ ਨੋਟ ਦੀ

ਰਾਸ਼ਟਰ ਗਾਣ ਨਾ ਗਾਉਣ ਵਾਲੇ ਮਦਰੱਸਿਆਂ ਖਿਲਾਫ ਹੋਏਗੀ ਕਾਰਵਾਈ
ਰਾਸ਼ਟਰ ਗਾਣ ਨਾ ਗਾਉਣ ਵਾਲੇ ਮਦਰੱਸਿਆਂ ਖਿਲਾਫ ਹੋਏਗੀ ਕਾਰਵਾਈ

ਲਖਨਊ: ਆਜ਼ਾਦੀ ਦਿਹਾੜੇ ਮੌਕੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਾਰੇ ਮੱਦਰਸਿਆਂ

ਹਾਊਸਿੰਗ ਲੋਨ ਲਈ ਮੌਜਾਂ, EMI 'ਚ ਮੋਟੀ ਛੂਟ 
ਹਾਊਸਿੰਗ ਲੋਨ ਲਈ ਮੌਜਾਂ, EMI 'ਚ ਮੋਟੀ ਛੂਟ 

ਨਵੀਂ ਦਿੱਲੀ: ਕਫਾਇਤੀ ਹਾਊਸਿੰਗ ਲਈ ਚੱਲ ਰਹੇ ਮੁਕਾਬਲੇ ‘ਚ ਘਰ ਖ਼ਰੀਦਣ ਵਾਲਿਆਂ ਲਈ