ਨਕਸਲੀਆਂ 'ਤੇ ਸਰਜੀਕਲ ਸਟ੍ਰਾਈਕ, 15 ਨਕਸਲੀ ਮਾਰਨ ਦਾ ਦਾਅਵਾ

By: abp sanjha | | Last Updated: Wednesday, 17 May 2017 10:31 AM
ਨਕਸਲੀਆਂ 'ਤੇ ਸਰਜੀਕਲ ਸਟ੍ਰਾਈਕ, 15 ਨਕਸਲੀ ਮਾਰਨ ਦਾ ਦਾਅਵਾ

ਰਾਏਪੁਰ: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸੁਰੱਖਿਆ ਬਲਾਂ ਨੇ 15-20 ਨਕਸਲੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਇੱਕ ਜਵਾਨ ਸ਼ਹੀਦ ਤੇ ਦੋ ਦੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਮੁਤਾਬਿਕ ਮਾਓਵਾਦੀਆਂ ਦੇ ਖ਼ਿਲਾਫ਼ 3 ਦਿਨਾਂ ਤੱਕ ਆਪ੍ਰੇਸ਼ਨ ਚਲਾਇਆ ਗਿਆ। 100-150 ਦੀ ਸੰਖਿਆ ਵਿੱਚ ਨਕਸਲੀਆਂ ਨੂੰ ਘੇਰਿਆ ਗਿਆ ਸੀ। ਖ਼ਾਸ ਗੱਲ ਇਹ ਸੀ ਕਿ ਪਹਿਲੀ ਬਾਰ ਮਾਓਵਾਦੀ ਕੋਬਰਾ ਜਵਾਨਾਂ ਦੀ ਵਰਦੀ ਵਿੱਚ ਦੇਖੇ ਗਏ। ਇਸ ਅਪਰੇਸ਼ਨ ਵਿੱਚ ਸੀਆਰਪੀਐਫ, ਡੀਆਰਜੀ, ਜ਼ਿਲ੍ਹਾ ਬਲ ਅਤੇ ਕੋਬਰਾ ਦੇ ਜ਼ਬਾਨ ਸ਼ਾਮਲ ਸਨ।

 

ਕੇਂਦਰੀ ਰਿਜ਼ਰਵ ਪੁਲਿਸ ਬਲ(ਸੀਆਰਫੀਐਫ) ਦੇ ਆਈ ਜੀ ਦੇਵੇਂਦਰ ਚੌਹਾਨ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਤਕਰੀਬਨ 350 ਸੁਰੱਖਿਆਕਰਮੀ ਸ਼ਾਮਲ ਸਨ ਅਤੇ ਐਤਵਾਰ ਨੂੰ ਮੰਗਲਵਾਰ ਤੱਕ ਤਿੰਨ ਦਿਨ ਲਗਾਤਾਰ ਮਾਓਵਾਦੀਆਂ ਨਾਲ ਟੱਕਰ ਹੋਈ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ਤੇ ਮਾਓਵਾਦੀ ਕਾਲੀ ਵਰਦੀ ਪਾਉਂਦੇ ਹਨ ਪਰ ਪਹਿਲੀ ਬਾਰ ਉਹ ਕੋਬਰਾ ਵਰਦੀ ਵਿੱਚ ਸਨ। ਹਮਲੇ ਵਿੱਚ ਭਦੋਹੀ ਦੇ ਸ਼ਰਦ ਉਪਾਧਿਆਇ ਸ਼ਹੀਦ ਹੋਏ। ਪੁਲਿਸ ਅਤੇ ਡੀਆਰਜੀ ਦੇ ਦੋ ਜਵਾਨ ਜ਼ਖ਼ਮੀ ਹੋਏ।

 

 

ਸਿਨਹਾ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹੈਲੀਕਾਪਟਰ ਤੋਂ ਰਾਏਪੁਰ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂਕਿ ਸ਼ਹੀਦ ਜਵਾਨ ਦੀ ਦੇਹ ਗੁਰਗਾਮ ਰਵਾਨਾ ਕਰ ਦਿੱਤੀ ਗਈ ਹੈ।

 

 

ਵਾਸਾ ਗੁੱਡਾ ਥਾਨਾਂ ਖੇਤਰ ਦੇ ਰਾਏਗੁਡਮ ਦੇ ਜੰਗਲਾਂ ਵਿੱਚ ਮੁੱਠਭੇੜ ਸ਼ੁਰੂ ਹੋਈ ਹਾਲਾਂਕਿ ਕਿਸੇ ਵੀ ਨਕਸਲੀ ਦਾ ਸਰੀਰ ਫ਼ਿਲਹਾਲ ਪੁਲਿਸ ਨੂੰ ਨਹੀਂ ਮਿਲਿਆ ਹੈ। ਪੁਲਿਸ ਨੇ ਨਕਸਲੀਆਂ ਦੇ ਮਾਰੇ ਜਾਣ ਦੀ ਸੰਖਿਆ ਦਾ ਅੰਦਾਜ਼ਾ ਜਗ੍ਹਾ-ਜਗ੍ਹਾ ਮਿਲ ਖ਼ੂਨ ਅਤੇ ਘਸੀਟਣ ਦੇ ਨਿਸ਼ਾਨਾਂ ਦੇ ਆਧਾਰ ਉੱਤੇ ਲਗਾਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁੱਠਭੇੜ ਦੌਰਾਨ ਨਕਸਲੀ ਆਪਣੇ ਸਾਥੀਆਂ ਦੇ ਸਰੀਰ ਲੈ ਗਏ।

 

 

ਉੱਧਰ ਜੱਬਲਪੁਰ ਚਿੰਤਾ ਗੁਫ਼ਾ ਥਾਣਾ ਖੇਤਰ ਤੋਂ ਤਿੰਨ ਅਤੇ ਚਿੰਤਲਨਾਰ ਤੋਂ 5 ਨਕਸਲੀਆਂ ਨੂੰ ਸੀਆਰਪੀਐੱਫ ਤੇ ਜ਼ਿਲ੍ਹਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੇ ਮੁਤਾਬਿਕ ਇਹ ਸਾਰੇ ਬੁਰਕਾਪਲ ਹਮਲੇ ਵਿੱਚ ਸ਼ਾਮਲ ਸਨ। ਪੁਲਿਸ ਨੇ ਹੁਣ ਤੱਕ ਬੁਰਕਾਪਾਲ ਹਮਲੇ ਵਿੱਚ ਸ਼ਾਮਲ 18 ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

First Published: Wednesday, 17 May 2017 10:31 AM

Related Stories

ਹੁਣ ਆਉਣਗੇ 200 ਦੇ ਨੋਟ!
ਹੁਣ ਆਉਣਗੇ 200 ਦੇ ਨੋਟ!

ਨਵੀਂ ਦਿੱਲੀ: ਹੁਣ ਜਲਦ ਹੀ 200 ਰੁਪਏ ਦਾ ਨੋਟ ਆ ਸਕਦਾ ਹੈ। ਇਸ ਦੀ ਛਪਾਈ ਸ਼ੁਰੂ ਹੋ

ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!
ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!

ਮੁੰਬਈ: ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਫੈਲੇ ਮਾਹੌਲ ਨੂੰ ਲੈ ਕੇ ਬੁੱਧਵਾਰ ਨੂੰ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ

ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਦਸਤੇ ਦੀ ਮੁਸਤੈਦੀ ਕਾਰਨ

ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!
ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!

ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਖਹਿਬਾਜ਼ੀ ਵਧ ਗਈ ਹੈ। ਇਸ ਦਾ

 ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ
ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ‘ਤੇ

ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ
ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਚੋਣਾਂ ਨੂੰ

ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ
ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ

ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…
ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…

ਦਿੱਲੀ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਇਹ ਵਾਕਈ ਇਕ ਵੱਡਾ ਝਟਕਾ ਹੋ ਸਕਦਾ ਹੈ।

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ