'ਬਾਹੂਬਲੀ' ਬਣਨ ਚੱਲੇ ਆਦਮੀ ਦੀ ਹਾਥੀ ਨੇ ਭੂਤਨੀ ਭੁਲਾਈ...!

By: ਰਵੀ ਇੰਦਰ ਸਿੰਘ | | Last Updated: Tuesday, 14 November 2017 1:33 PM
'ਬਾਹੂਬਲੀ' ਬਣਨ ਚੱਲੇ ਆਦਮੀ ਦੀ ਹਾਥੀ ਨੇ ਭੂਤਨੀ ਭੁਲਾਈ...!

ਕੇਰਲ: ਅਕਸਰ ਲੋਕ ਸਿਨੇਮਾ ਜਾਂ ਟੈਲੀਵਿਜ਼ਨ ਵਿੱਚ ਵਿਖਾਏ ਜਾਣ ਵਾਲੇ ਕਾਲਪਨਿਕ ਦ੍ਰਿਸ਼ਾਂ ਦੀ ਨਕਲ ਕਰਨ ਲੱਗ ਜਾਂਦੇ ਹਨ। ਇਸ ਦੇ ਨਤੀਜੇ ਵਜੋਂ ਜਿੱਥੇ ਉਹ ਆਪ ਸੱਟਾਂ ਖਾਂਦੇ ਹਨ, ਉੱਥੇ ਜ਼ਿੰਦਗੀ ਭਰ ਲਈ ਸਬਕ ਸਿੱਖ ਜਾਂਦੇ ਹਨ। 90ਵੇਂ ਦਹਾਕੇ ਵਿੱਚ ਆਏ ਹਰਮਨਪਿਆਰੇ ਟੈਲੀਵਿਜ਼ਨ ਲੜੀਵਾਰ ‘ਸ਼ਕਤੀਮਾਲ’ ਨੂੰ ਵੇਖ ਕੇ ਵੀ ਲੋਕ ਖਾਸ ਕਰ ਬੱਚੇ ਉਸ ਵਾਂਗ ਕਰਨ ਦੀ ਕੋਸ਼ਿਸ਼ ਕਰਦੇ ਸਨ ਤੇ ਸੱਟ ਖਾ ਬੈਠਦੇ ਸਨ। ਬੱਚੇ ਤਾਂ ਬੱਚੇ ਇੱਥੇ ਚੰਗੇ ਭਲੇ ਸਮਝਦਾਰ ਵਿਅਕਤੀ ਵੀ ਸਿਨੇਮਾ ਵੇਖਣ ਤੋਂ ਬਾਅਦ ਆਪਣੀ ਅਕਲ ‘ਤੇ ਪਰਦਾ ਪਾ ਲੈਂਦੇ ਹਨ।

 

ਕੇਰਲ ਦੇ ਇੱਕ ਜੰਗਲ ਵਿੱਚ ਮਸ਼ਹੂਰ ਫ਼ਿਲਮ ਬਾਹੂਬਲੀ ਦੇ ਇੱਕ ਦ੍ਰਿਸ਼ ਦੀ ਨਕਲ ਕਰਦੇ ਹੋਏ ਵਿਅਕਤੀ ਨੂੰ ਇੱਕ ਹਾਥੀ ਨੇ ਚੰਗਾ ਸਬਕ ਸਿਖਾਇਆ। ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਨਾਇਕ ਪ੍ਰਭਾਸ ਇੱਕ ਭੂਤਰੇ ਹੋਏ ਹਾਥੀ ਨੂੰ ਕਾਬੂ ਵਿੱਚ ਕਰਨ ਲਈ ਉਸ ਦੀ ਸੁੰਡ ‘ਤੇ ਪੈਰ ਰੱਖਦਿਆਂ ਉਸ ‘ਤੇ ਸਵਾਰ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਇੱਕ ਗੁੱਸੇ ਵਿੱਚ ਆਏ ਹੋਏ ਹਾਥੀ ਨੂੰ ਆਪਣੇ ਬਾਹੂਬਲ ਨਾਲ ਕਾਬੂ ਵਿੱਚ ਕਰਕੇ ਲੋਕਾਂ ਤੋਂ ਵਾਹ-ਵਾਹ ਖੱਟਦਾ ਹੈ।

 

ਪਰ ਇੱਥੋਂ ਦੇ ਇੱਕ ਆਮ ਇਨਸਾਨ ਨੂੰ ‘ਬਾਹੂਬਲੀ’ ਬਣਨਾ ਰਾਸ ਨਾ ਆਇਆ। ਉਸ ਨੇ ਵੀ ਫ਼ਿਲਮ ਵਾਲੇ ਸੀਨ ਦੀ ਨਕਲ ਕਰਨ ਦੀ ਕੋਸ਼ਿਸ਼ ਵਿੱਚ ਹਾਥੀ ‘ਤੇ ਭੱਜ ਕੇ ਸਵਾਰ ਹੋਣਾ ਚਾਹਿਆ ਪਰ ਇਹ ਹਾਥੀ ਅਸਲੀ ਸੀ ਤੇ ਆਪਣਾ ਬਚਾਅ ਵੀ ਕਰਨਾ ਜਾਣਦਾ ਸੀ। ਉਸ ਨੂੰ ਆਪਣੇ ਵੱਲ ਆਉਂਦਾ ਵੇਖ ਹਾਥੀ ਨੇ ਆਪਣੇ ਬਚਾਅ ਵਿੱਚ ਉਸ ਨੂੰ ਐਸਾ ਪਟਕਾ ਦਿੱਤਾ ਕਿ ਉਹ ਦੂਰ ਜਾ ਡਿੱਗਾ।

 

ਮੂਧੇ ਮੂੰਹ ਡਿੱਗਣ ਕਾਰਨ ਉਹ ਵਿਅਕਤੀ ਜ਼ਮੀਨ ਨਾਲ ਟਕਰਾਉਂਦਿਆਂ ਹੀ ਬੇਹੋਸ਼ ਹੋ ਜਾਂਦਾ ਹੈ। ਉਸ ਦੀ ਇਸ ਹਰਕਤ ਦੀ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਵਿੱਚ ਵੀਡੀਓ ਬਣਾ ਲਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਤੁਸੀਂ ਵੀ ਇਸ ਤੋਂ ਸਬਕ ਲਵੋ ਤੇ ਫ਼ਿਲਮਾਂ ਜਾਂ ਟੈਲੀਵਿਜ਼ਨ ‘ਤੇ ਵਿਖਾਏ ਜਾਣ ਵਾਲੇ ਅਜਿਹੇ ਦ੍ਰਿਸ਼ਾਂ ਨੂੰ ਅਸਲੀ ਜ਼ਿੰਦਗੀ ਵਿੱਚ ਦੁਹਰਾਉਣ ਦੀ ਗ਼ਲਤੀ ਨਾ ਕਰੋ।

First Published: Tuesday, 14 November 2017 1:31 PM

Related Stories

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!
ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!

ਨਵੀਂ ਦਿੱਲੀ: ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਆਂਡੇ: ਇਹ ਮਸ਼ਹੂਰੀ ਸਰਕਾਰਾਂ ਕਈ ਸਾਲਾਂ

ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ
ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਨਵੇਂ ਕੌਮੀ ਪ੍ਰਧਾਨ ਲਈ ਚੋਣ ਤਾਰੀਖਾਂ ਦਾ ਐਲਾਨ ਕਰ

'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ : ਪਦਮਾਵਤੀ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨ ਹਿੱਤ ਪਟੀਸ਼ਨ

ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!
ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਰੀਬ 210 ਵੈੱਬਸਾਈਟਾਂ ਨੇ ਕੁਝ

ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ
ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ

ਨਵੀਂ ਦਿੱਲੀ : ਵਿਦਿਆਰਥੀਆਂ ਦੀ ਫਿਟਨੈੱਸ ਲਈ ਸਕੂਲਾਂ ਵਿਚ ਹੁਣ ਰੋਜ਼ਾਨਾ ਇਕ ਘੰਟੇ

ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ
ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਸਰਵਜਨਿਕ ਥਾਵਾਂ ‘ਤੇ ਫੋਨ

ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ
ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ

ਨਵੀਂ ਦਿੱਲੀ: ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ ਮੌਕੇ

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ
ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਫੌਜੀ