ਬੱਜਟ ਤੋਂ ਪਹਿਲਾਂ ਮਾਰੂਤੀ ਤੇ ਹੌਂਡਾ ਕਾਰਾਂ ਮਹਿੰਗੀਆਂ

By: ਏਬੀਪੀ ਸਾਂਝਾ | | Last Updated: Thursday, 11 January 2018 12:38 PM
ਬੱਜਟ ਤੋਂ ਪਹਿਲਾਂ ਮਾਰੂਤੀ ਤੇ ਹੌਂਡਾ ਕਾਰਾਂ ਮਹਿੰਗੀਆਂ

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਬਜਟ ਤੋਂ ਪਹਿਲਾਂ ਆਪਣੀਆਂ ਕਾਰਾਂ ਦੇ ਮੁੱਲ ਵਿੱਚ 1700 ਰੁਪਏ ਤੋਂ ਲੈ ਕੇ 17 ਹਾਜ਼ਰ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਓਧਰ ਹੌਂਡਾ ਕਾਰਸ ਇੰਡੀਆ ਨੇ ਵੀ ਕਈ ਮਾਡਲਾਂ ਦੇ ਮੁੱਲ ਵਿੱਚ ਵਾਧਾ ਕੀਤਾ ਹੈ।

 

ਮਾਰੂਤੀ ਸੁਜ਼ੂਕੀ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਉਸ ਨੇ ਵੱਖ-ਵੱਖ ਮਾਡਲਾਂ ਦੇ ਰੇਟ 1700 ਰੁਪਏ ਤੋਂ 17 ਹਾਜ਼ਰ ਰੁਪਏ ਤੱਕ ਵਧਾਏ ਹਨ। ਵਸਤੂਆਂ ਦੇ ਰੇਟ ਵਧਣ ਤੇ ਵੰਡ ਖਰਚੇ ਵਿੱਚ ਇਜ਼ਾਫਾ ਹੋਣ ਕਰਕੇ ਇਹ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ।

 

ਕੰਪਨੀ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਜਨਵਰੀ ਤੋਂ ਆਪਣੇ ਮਾਡਲਾਂ ਦੇ ਮੁੱਲ ਵਧਾਉਣ ਵਾਲੀ ਹੈ। ਇਸ ਦੇ ਨਾਲ ਹੀ ਹੌਂਡਾ ਕਾਰਸ ਇੰਡੀਆ ਨੇ ਵੀ ਲਾਗਤ ਖਰਚ ਵਿੱਚ ਵਾਧਾ ਹੋਣ ਕਰਕੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ 32 ਹਾਜ਼ਰ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।

 

ਹੌਂਡਾ ਕਾਰਸ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਨੇ 8 ਜਨਵਰੀ ਤੋਂ ਸਾਰੇ ਮਾਡਲਾਂ ਦੇ ਰੇਟ ਵਧਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਡਲਾਂ ਦੇ ਅਧਾਰ ‘ਤੇ ਕੀਮਤ ਵਿੱਚ 6 ਹਾਜ਼ਰ ਰੁਪਏ ਤੋਂ ਲੈ ਕੇ 32 ਹਾਜ਼ਰ ਰੁਪਏ ਦਾ ਦਾ ਵਾਧਾ ਕੀਤਾ ਗਿਆ ਹੈ।

 

ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੇ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ 1 ਜਨਵਰੀ ਤੋਂ 25 ਹਾਜ਼ਰ ਰੁਪਏ ਤੱਕ ਵਧਾ ਦਿੱਤੀਆਂ ਸਨ। ਫੋਰਡ ਇੰਡੀਆ ਨੇ ਵੀ ਕਿਹਾ ਸੀ ਕਿ ਉਸ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਚਾਰ ਫੀਸਦੀ ਤੱਕ ਵਧਾ ਦਿੱਤੀਆਂ ਹਨ। ਹੂੰਡਾਈ ਮੋਟਰ ਇੰਡੀਆ, ਮਹਿੰਦਰਾ ਐਂਡ ਮਹਿੰਦਰਾ, ਸਕੌਡਾ, ਇਸੁਜ਼ੂ ਤੇ ਰੈਨੋ ਵਰਗੀਆਂ ਕੰਪਨੀਆਂ ਨੇ ਵੀ ਇਸ ਮਹੀਨੇ ਤੋਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।

First Published: Thursday, 11 January 2018 12:38 PM

Related Stories

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ

ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ
ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ

ਜੰਮੂ: ਬਾਰਡਰ ‘ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਜਾਰੀ ਹੈ। ਸ਼ਨੀਵਾਰ

ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ ਦਿੱਲੀ

20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!
20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ
ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ

ਨਵੀਂ ਦਿੱਲੀ: ਕੇਰਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਦੇਸ਼

ਧੁੰਦ ਨੇ ਯਾਤਰੀ ਕੀਤੇ ਬੇਹਾਲ!
ਧੁੰਦ ਨੇ ਯਾਤਰੀ ਕੀਤੇ ਬੇਹਾਲ!

ਨਵੀਂ ਦਿੱਲੀ: ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ।