ਮੋਦੀ 2030 ਤੱਕ ਲਿਆਉਣਗੇ ਧਰਤੀ 'ਤੇ ਚੰਨ !

By: abp sanjha | | Last Updated: Thursday, 12 October 2017 4:56 PM
ਮੋਦੀ 2030 ਤੱਕ ਲਿਆਉਣਗੇ ਧਰਤੀ 'ਤੇ ਚੰਨ !

ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸੈਕਟਰੀ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਮੈਂਟ ਕਰ ਰਹੇ ਹਨ। ਰਾਹੁਲ ਪ੍ਰਧਾਨ ਮੰਤਰੀ ‘ਤੇ ਜ਼ੁਬਾਨੀ ਹਮਲਾ ਰੈਲੀਆਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਕਰ ਰਹੇ ਹਨ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਦੋ ਤਿੱਖੇ ਕਮੈਂਟ ਕੀਤੇ।

 

ਰਾਹੁਲ ਨੇ ਕਿਹਾ, “ਮੋਦੀ ਜੀ, ਤੁਹਾਡੀ ਪਾਰਟੀ 22 ਸਾਲ ਤੋਂ ਲਗਾਤਾਰ ਇੱਥੇ ਸਰਕਾਰ ‘ਚ ਹੈ ਤੇ ਤੁਸੀਂ ਕਹਿੰਦੇ ਹੋ ਕਿ 2022 ਤੱਕ ਗੁਜਰਾਤ ਤੋਂ ਗਰੀਬੀ ਖਤਮ ਕਰ ਦਿਆਂਗੇ। ਮੈਂ ਹੁਣ ਤੁਹਾਨੂੰ ਉਨ੍ਹਾਂ ਦੀ ਅਗਲੀ ਲਾਈਨ ਦੱਸਦਾ ਹਾਂ। 2025 ਤੱਕ ਮੋਦੀ ਜੀ ਗੁਜਰਾਤ ਦੇ ਹਰ ਬੰਦੇ ਨੂੰ ਚੰਨ ‘ਤੇ ਜਾਣ ਲਈ ਰਾਕੇਟ ਦੇਣਗੇ।” ਅਗਲੇ ਟਵੀਟ ‘ਚ ਰਾਹੁਲ ਨੇ ਕਿਹਾ, “2028 ‘ਚ ਮੋਦੀ ਜੀ ਗੁਜਰਾਤ ਦੇ ਹਰ ਬੰਦੇ ਨੂੰ ਚੰਨ ‘ਤੇ ਇਕ ਘਰ ਦੇਣਗੇ ਤੇ 2030 ਤੱਕ ਮੋਦੀ ਜੀ ਚੰਨ ਨੂੰ ਧਰਤੀ ‘ਤੇ ਲੈ ਕੇ ਆਉਣਗੇ।”

 

ਰਾਹੁਲ ਗਾਂਧੀ ਨੇ ਗੁਜਰਾਤ ਦੌਰੇ ‘ਚ ਵੀ ਮੋਦੀ ਤੇ ਉੱਥੇ ਦੀ ਸੂਬਾ ਸਰਕਾਰ ‘ਤੇ ਕਈ ਹਮਲੇ ਕੀਤੇ। ਰਾਹੁਲ ਨੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਅਮਿਤ ਸ਼ਾਹ ਜੀ ਦੇ ਮੁੰਡੇ ਦੀ ਕੰਪਨੀ ਨੂੰ ਫਾਇਦਾ 2014 ਤੋਂ ਬਾਅਦ ਸ਼ੁਰੂ ਹੋਇਆ ਪਤਾ ਨਹੀਂ ਸਟਾਰ ਟਅਪ ਇੰਡੀਆ ਸੀ ਜਾਂ ਮੇਕ ਇਨ ਇੰਡੀਆ! ਮੋਦੀ ਜੀ, ਜਯ ਸ਼ਾਹ- ਜ਼ਾਦਾ ਖਾ ਗਿਆ। ਤੁਸੀਂ ਚੌਕੀਦਾਰ ਸੀ ਜਾਂ ਭਾਗੀਦਾਰ? ਕੁਝ ਤਾਂ ਬੋਲੋ।” ਰਾਹੁਲ ਗਾਂਧੀ ਦੇ ਟਵੀਟ ‘ਤੇ ਲੋਕਾਂ ਨੇ ਚੰਗੇ ਕਮੈਂਟ ਕੀਤੇ। ਆਪ ਦੀ ਕ੍ਰਾਂਤੀ ਨਾਂ ਦੇ ਟਵਿੱਟਰ ਹੈੰਡਲ ਤੋਂ ਲਿਖਿਆ ਗਿਆ, “ਰਾਹੁਲ ਜੀ ਇਹੀ ਭਾਸ਼ਣ 2014 ‘ਚ ਦਿੰਦੇ ਤਾਂ ਭਾਰਤ ਨੂੰ ਮੋਦੀ ਤੋਂ ਬਚਾ ਲੈਂਦੇ। 31 ਫੀਸਦੀ ਭਗਤਾਂ ਨੂੰ ਭਾਸ਼ਣ ਪਸੰਦ ਹੈ। 69 ਫੀਸਦੀ ਬੁੱਧੀਜੀਵੀ ਤੁਹਾਡੇ ਨਾਲ ਸਨ।”

First Published: Thursday, 12 October 2017 4:56 PM

Related Stories

ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!
ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!

ਨਵੀਂ ਦਿੱਲੀ: ਗੁਜਰਾਤ ‘ਚ ਪਟੇਲ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੇ

ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ
ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ

ਨਵੀਂ ਦਿੱਲੀ: ਗੁਜਰਾਤ ‘ਚ ਸਿਆਸੀ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਕਾਂਗਰਸ ਤੇ

ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ
ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ

ਨਵੀਂ ਦਿੱਲੀ: ਕਿਸੇ ਬਲਾਤਕਾਰ ਪੀੜਤ ਦੀ ਚੁੱਪੀ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ

ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ
ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ

ਨਵੀਂ ਦਿੱਲੀ: ਗੁਜਰਾਤ ‘ਚ ਚੋਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਖ ਦਾਅ

 4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ
4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ

ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਨਤੀਜਿਆਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ

ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ
ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ

ਨਵੀਂ ਦਿੱਲੀ: ਕੇਰਲ ਸਰਕਾਰ ਨੇ ਸੂਬੇ ਦੇ ਸਟਾਰਟਅੱਪ ਮਿਸ਼ਨ ਤਹਿਤ ਸਾਰੀਆਂ

ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !
ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !

ਲਖਨਊ: ਭਾਰਤੀ ਇਤਿਹਾਸ ਤੇ ਸੰਸਕ੍ਰਿਤੀ ‘ਚ ਤਾਜ ਮਹੱਲ ਦੇ ਮਹੱਤਵ ਨੂੰ ਲੈ ਕੇ ਉੱਠੇ

ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ
ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ

'ਅਧਾਰ ਕਾਰਡ' ਦਾ ਨਵਾਂ ਸਿਆਪਾ!
'ਅਧਾਰ ਕਾਰਡ' ਦਾ ਨਵਾਂ ਸਿਆਪਾ!

ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਫ਼ ਕੀਤਾ ਹੈ ਕਿ ਬਾਇਓਮੀਟਰਿਕ ਪਛਾਣ

ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ
ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ "ਹਾਈ-ਸਪੀਡ"

ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਣ ਵਾਲੀਆਂ ਲੰਮੀ ਦੂਰੀ ਦੀਆਂ 500