ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ

By: ABP Sanjha | | Last Updated: Monday, 16 April 2018 7:51 PM
ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ

ਸੰਕੇਤਕ ਤਸਵੀਰ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਦੀ ਖੇਤੀਬਾੜੀ ਲਾਈਫ਼ਲਾਈਨ ਮਾਨਸੂਨ ਬਾਰੇ ਭਵਿੱਖਬਾਣੀ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਨਸੂਨ ਆਮ ਰਹੇਗਾ ਤੇ ਖ਼ਰਾਬ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਵਿਭਾਗ ਮੁਤਾਬਕ ਇਸ ਸਾਲ 97 ਫ਼ੀ ਸਦੀ ਬਾਰਿਸ਼ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਮਾਨਸੂਨ ਬਿਹਤਰ ਰਹਿੰਦੀ ਹੈ ਤਾਂ ਸਾਉਣੀ ਦੀਆਂ ਫ਼ਸਲਾਂ ਲਈ ਲਾਹੇਵੰਦ ਰਹਿੰਦੀ ਹੈ।

ਭਾਰਤੀ ਮੌਸਮ ਵਿਭਾਗ ਦੇ ਡੀਜੀ ਕੇ.ਜੀ. ਰਮੇਸ਼ ਨੇ ਕਿਹਾ ਹੈ ਕਿ ਮੈਨਸੂਨ ਦੇ ਲੰਮੇ ਵਕਫ਼ੇ ਦਾ ਔਸਤ 97 ਫ਼ੀ ਸਦੀ ਰਹੇਗਾ, ਜੋ ਕਿ ਇਸ ਮੌਸਮ ਲਈ ਆਮ ਹੈ। ਭਵਿੱਖਬਾਣੀ ਤੋਂ ਪਤਾ ਲਗਦਾ ਹੈ ਕਿ ਰੁੱਤ ਦੌਰਾਨ ਆਮ ਵਰਖਾ ਹੋਣ ਦੀ ਸੰਭਾਵਨਾ ਬਹੁਤ ਹੈ ਤੇ ਘੱਟ ਮੀਂਹ ਪੈਣ ਦੀ ਸੰਭਾਵਨਾ ਥੋੜ੍ਹੀ ਹੈ।

ਕਦੋਂ ਕਿਹਾ ਜਾਂਦਾ ਹੈ ਕਿ ਮਾਨਸੂਨ ਆਮ ਵਾਂਗ ਹੈ?

ਉਸ ਮਾਨਸੂਨ ਨੂੰ ਆਮ ਸਮਝਿਆ ਜਾਂਦਾ ਹੈ ਜਦੋਂ ਔਸਤ ਮੀਂਹ, ਲੰਮੇ ਵਕਫ਼ੇ ਦੇ ਔਸਤ ਦਾ 96 ਤੋਂ 104 ਫ਼ੀ ਸਦੀ ਦੇ ਵਿਚਕਾਰ ਰਹਿੰਦਾ ਹੈ। ਦੇਸ਼ ਵਿੱਚ ਚਾਰ ਮਹੀਨੇ (ਮਈ, ਜੂਨ, ਜੁਲਾਈ ਤੇ ਅਗਸਤ) ਵਿੱਚ ਜਿੰਨੀ ਬਰਸਾਤ ਹੁੰਦੀ ਹੈ, ਉਹ ਪੂਰੇ ਸਾਲ ਪੈਣ ਵਾਲੀ ਮੀਂਹ ਦਾ ਤਕਰੀਬਨ 70 ਫ਼ੀ ਸਦੀ ਹਿੱਸਾ ਹੁੰਦੀ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਪਹਿਲੇ ਪੜਾਅ ਦੀ ਭਵਿੱਖਬਾਣੀ ਕੀਤੀ ਹੈ। ਜਦਕਿ, ਦੂਜੇ ਪੜਾਅ ਦੀ ਭਵਿੱਖਬਾਣੀ ਜੂਨ ਵਿੱਚ ਕੀਤੀ ਜਾਵੇਗੀ।

ਦੇਖੋ ਗ੍ਰਾਫਿਕਸ-

First Published: Monday, 16 April 2018 7:50 PM

Related Stories

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਕਿਸਾਨਾਂ ਲਈ ਬੁਰੀ ਖਬਰ !
ਕਿਸਾਨਾਂ ਲਈ ਬੁਰੀ ਖਬਰ !

ਚੰਡੀਗੜ੍ਹ: ਕਿਸਾਨਾਂ ਲਈ ਬੁਰੀ ਖਬਰ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ

FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ
FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ

ਬਠਿੰਡਾ: ਕਿਸਾਨਾਂ ਤੇ ਆੜਤੀਆਂ ਨੇ ਐਫਸੀਆਈ ਇੰਸਪੈਕਟਰ ‘ਤੇ ਕਣਕ ਦੀ ਚੁਕਾਈ ਲਈ

ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ
ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ

ਬਰਨਾਲਾ: ਪੰਜਾਬ ਵਿੱਚ ਕਰਜ਼ ਮਾਫੀ ਤੋਂ ਬਾਅਦ ਵੀ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!
ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!

ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਮੌਨਸੂਨ

ਸਿਆਸਤਦਾਨਾਂ ਦੀ ਰੰਜਿਸ਼ ਨੇ ਮੰਡੀਆਂ 'ਚ ਰੋਲ਼ੇ ਕਿਸਾਨ
ਸਿਆਸਤਦਾਨਾਂ ਦੀ ਰੰਜਿਸ਼ ਨੇ ਮੰਡੀਆਂ 'ਚ ਰੋਲ਼ੇ ਕਿਸਾਨ

ਫ਼ਰੀਦਕੋਟ: ਇਕੱਲੇ ਇੱਥੇ ਨਹੀਂ ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿੱਚ ਕਣਕ ਦੇ ਢੇਰ

ਅੱਗ ਕਾਰਨ ਫ਼ਸਲ ਸੜਨ 'ਤੇ 'ਆਪ' ਨੇ ਸਰਕਾਰ ਤੋਂ ਮੰਗਿਆ ਕਿਸਾਨਾਂ ਦਾ 'ਹੱਕ'
ਅੱਗ ਕਾਰਨ ਫ਼ਸਲ ਸੜਨ 'ਤੇ 'ਆਪ' ਨੇ ਸਰਕਾਰ ਤੋਂ ਮੰਗਿਆ ਕਿਸਾਨਾਂ ਦਾ 'ਹੱਕ'

ਚੰਡੀਗੜ੍ਹ: ਵਾਢੀਆਂ ਸਮੇਂ ਅੱਗ ਲੱਗਣ ਕਾਰਨ ਹਰ ਵਾਰ ਸੈਂਕੜੇ ਏਕੜ ਫ਼ਸਲ ਸੜ ਕੇ ਸੁਆਹ

ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ 'ਚ ਜਾਖੜ ਨਿਭਾਇਆ ਕੈਪਟਨ ਦਾ 'ਰੋਲ'
ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ 'ਚ ਜਾਖੜ ਨਿਭਾਇਆ ਕੈਪਟਨ ਦਾ 'ਰੋਲ'

ਸੰਗਰੂਰ: ਕਿਸਾਨ ਕਰਜ਼ ਮੁਆਫ਼ੀ ਦੇ ਚੌਥੇ ਸੂਬਾ ਪੱਧਰੀ ਸਮਾਗਮ ਵਿੱਚ ਕੈਪਟਨ

ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ਦੀ ਰਹਿ ਗਈ ਕੁਰਸੀ ਖਾਲੀ ..!
ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ਦੀ ਰਹਿ ਗਈ ਕੁਰਸੀ ਖਾਲੀ ..!

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿੱਚ