ਸ਼ਾਹ ਦੀ ਰੈਲੀ ਲਈ ਨਿਯਮ ਕਾਨੂੰਨ ਟੰਗੇ ਛਿੱਕੇ !

By: ਏਬੀਪੀ ਸਾਂਝਾ | | Last Updated: Wednesday, 14 February 2018 5:07 PM
ਸ਼ਾਹ ਦੀ ਰੈਲੀ ਲਈ ਨਿਯਮ ਕਾਨੂੰਨ ਟੰਗੇ ਛਿੱਕੇ !

ਜੀਂਦ: ਹਰਿਆਣਾ ਦੇ ਜੀਂਦ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਲਈ ਹੋ ਰਹੀ ਰਹਿਸਲ ‘ਚ ਅੱਜ ਹਜ਼ਾਰਾਂ ਮੋਟਰਸਾਈਕਲ ਸਵਾਰਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ। ਇੱਥੇ ਅੱਧੇ ਤੋਂ ਜ਼ਿਆਦਾ ਮੋਟਰਸਾਈਕਲ ਸਵਾਰ ਬਿਨਾਂ ਹੈਲਮਟਾਂ ਤੋਂ ਨਜ਼ਰ ਆਏ। ਮੋਟਰਸਾਈਕਲ ਸਵਾਰ ਸੜਕਾਂ ‘ਤੇ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾ ਰਹੇ ਸੀ ਤੇ ਪੁਲਿਸ ਉਨ੍ਹਾਂ ਨੂੰ ਦੇਖ ਰਹੀ ਹੈ। ਕਾਨੂੰਨੀ ਕਾਰਵਾਈ ਕਰਨ ਦੀ ਥਾਂ ਪੁਲਿਸ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸੇਵਾ ‘ਚ ਲੱਗੀ ਹੋਈ ਸੀ ਤੇ ਖੱਟਰ ਵੀ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਚਲਾ ਰਹੇ ਸੀ।

 

ਇਹੀ ਨਹੀਂ ਮੋਟਰਸਾਈਕਲ ਸਵਾਰਾਂ ਨੇ ਸੜਕੀ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ। ਇਨ੍ਹਾਂ ਨੇ ਨਾ ਮੋਟਰਸਾਈਕਲ ਚਲਾਉਣ ਦਾ ਧਿਆਨ ਰੱਖਿਆ ਤੇ ਨਾ ਹੀ ਰਾਹਾਂ ਦਾ। ਇਹ ਬਿਨਾਂ ਹੈਲਮਟ ਸੜਕ ਵਿਚਕਾਰ ਚੱਲ ਰਹੇ ਸੀ। ਇਸ ਮੌਕੇ ਬੀਜੇਪੀ ਵੱਲੋਂ ਨੌਜਵਾਨਾਂ ਤੋਂ ਫਾਰਮ ਵੀ ਭਰਵਾਏ ਗਏ ਕਿ ਉਹ ਅਮਿਤ ਸ਼ਾਹ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਮੋਟਰਸਾਈਕਲਾਂ ‘ਤੇ ਆਉਣਗੇ। ਇਹ ਵੀ ਸੰਕਲਪ ਲਿਆ ਗਿਆ ਕਿ ਉਹ ਹੈਲਮਟ ਪਾ ਕੇ ਆਉਣਗੇ ਤੇ ਟ੍ਰੈਫਿਕ ਦੇ ਹਰ ਨਿਯਮ ਦਾ ਪਾਲਣ ਕਰਨਗੇ।

 

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੀਂਦ ਰੈਲੀ ਕਾਰਨ ਹੋਣ ਵਾਲੀ ਸੰਭਾਵੀ ਟਰੈਫ਼ਿਕ ਪ੍ਰੇਸ਼ਾਨੀ ਨੂੰ ਲੈ ਕੇ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਭੇਜਿਆ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਰੈਲੀ ਵਿੱਚ ਇੱਕ ਲੱਖ ਮੋਟਰਸਾਈਕਲ ਲਿਆਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਸ ਨਾਲ ਟ੍ਰੈਫ਼ਿਕ ਪ੍ਰਭਾਵਿਤ ਹੋਵੇਗਾ ਤੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ। ਨਿਯਮਾਂ ਮੁਤਾਬਕ ਕਿਸੇ ਰਾਜਸੀ ਰੈਲੀ ਵਿੱਚ 10 ਤੋਂ ਵੱਧ ਵਾਹਨ ਇਕੱਠੇ ਨਹੀਂ ਚੱਲ ਸਕਦੇ। ਲਿਹਾਜ਼ਾ ਮੰਗ ਕੀਤੀ ਗਈ ਹੈ ਕਿ ਰੈਲੀ ਵਿੱਚ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ।

 

ਉਧਰ, ਸਾਂਸਦ ਰਾਜ ਕੁਮਾਰ ਸੈਣੀ ਵੀ ਰੁੱਸੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ ਲਈ ਕੋਈ ਸੱਦਾ ਪੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਸੱਦਿਆ ਵੀ ਗਿਆ ਤਾਂ ਉਹ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਟਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਖਿਲਾਫ ਕੇਸ ਵਾਪਸ ਲੈ ਲਏ ਹਨ। ਰਾਜ ਕੁਮਾਰ ਨੇ ਕਿਹਾ ਫਿਰ ਤਾਂ ਰਾਮ ਰਹੀਮ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ।

First Published: Wednesday, 14 February 2018 5:07 PM

Related Stories

ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ
ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਇਆ 11 ਹਜ਼ਾਰ 500 ਕਰੋੜ ਦਾ ਘੁਟਾਲਾ ਰੋਕਿਆ

ਰਾਹੁਲ ਨੇ ਪੁੱਛਿਆ,
ਰਾਹੁਲ ਨੇ ਪੁੱਛਿਆ, "ਕਿੱਥੇ ਹੈ 'ਨਾ ਖਾਊਂਗਾ, ਨਾ ਖਾਣੇ ਦੂੰਗਾ' ਕਹਿਣ ਵਾਲਾ ਮੁਲਕ ਦਾ...

ਨਵੀਂ ਦਿੱਲੀ: ਪੀਐਨਬੀ ਘੁਟਾਲੇ ਨੂੰ ਲੈ ਕੇ ਮੁਲਕ ਦੀ ਰਾਜਨੀਤੀ ਵਿੱਚ ਗਹਿਮਾ-ਗਹਿਮੀ

ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ
ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਜਾਣ ਲਈ ਜਿਸ ਜਹਾਜ਼ ਦਾ

ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ
ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ

ਮੁੰਬਈ: ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲੇਟ ਟ੍ਰੇਨ ਚਲਾਉਣ ਦੇ ਪਲਾਨ ਤੋਂ ਬਾਅਦ

800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ
800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ

ਕਾਨਪੁਰ: ਪੈੱਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਰੋਟੋਮੈਕ 800 ਕਰੋੜ ਦੇ ਬੈਂਕ ਕਰਜ਼

11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ
11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਘੁਟਾਲੇ ਦੀਆਂ ਨਿੱਤ ਨਵੀਆਂ ਪਰਤਾਂ

800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ
800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ

ਨਵੀਂ ਦਿੱਲੀ: ਪੀਐਨਬੀ ਦੇ 11,400 ਕਰੋੜ ਰੁਪਏ ਦੇ ਘੁਟਾਲੇ ਮਗਰੋਂ ਇੱਕ ਹੋਰ ਘੁਟਾਲਾ

ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ
ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ

ਸ਼ਿਲਾਂਗ: ਮੇਘਾਲਿਆ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ

ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ
ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਬੇਹੱਦ

ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ
ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ

ਪੰਚਕੂਲਾ: ਪੰਚਕੂਲਾ ਦੰਗਾ ਮਾਮਲੇ ਵਿੱਚ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ