ਔਰਤ ਬੱਚੇ ਨੂੰ ਪਿਆ ਰਹੀ ਸੀ ਦੁੱਧ, ਪੁਲਿਸ ਨੇ ਸਣੇ ਕਾਰ ਚੁੱਕਿਆ

By: ਏਬੀਪੀ ਸਾਂਝਾ | | Last Updated: Sunday, 12 November 2017 5:31 PM
ਔਰਤ ਬੱਚੇ ਨੂੰ ਪਿਆ ਰਹੀ ਸੀ ਦੁੱਧ, ਪੁਲਿਸ ਨੇ ਸਣੇ ਕਾਰ ਚੁੱਕਿਆ

ਮੁੰਬਈ: ਮੁੰਬਈ ਟ੍ਰੈਫਿਕ ਪੁਲਿਸ ਦਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਚਿਹਰਾ ਸਾਹਮਣੇ ਆਇਆ ਹੈ। ਟ੍ਰੈਫਿਕ ਪੁਲਿਸ ਕਰਮੀ ਨੇ ਇੱਕ ਪ੍ਰਾਈਵੇਟ ਕਾਰ ਨੂੰ ਟੋਅ ਕਰ ਲਿਆ ਜਿਸ ਵਿੱਚ ਇੱਕ ਬਿਮਾਰ ਮਹਿਲਾ ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਦੁੱਧ ਪਿਆ ਰਹੀ ਸੀ। ਘਟਨਾ ਸ਼ੁੱਕਰਵਾਰ ਸ਼ਾਮ ਉੱਤਰ-ਪੱਛਮ ਦੇ ਉਪਨਗਰ ਮਲੜ (ਪੱਛਮ) ਦੀ ਵਿਅਸਤ ਐਸ.ਵੀ. ਰੋਡ ਦੀ ਹੈ। ਘਟਨਾ ਦਾ ਵੀਡੀਓ ਇੱਕ ਸਥਾਨਕ ਨਾਗਰਿਕ ਨੇ ਬਣਾਇਆ ਸੀ ਜਿਸ ਨੂੰ ਮਹਿਲਾ ਦਾ ਪਤੀ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ।

 

ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੰਬਈ ਦੇ ਜੁਆਇੰਟ ਕਮਿਸ਼ਨਰ (ਟਰੈਫਿਕ) ਅਮੀਤੇਸ਼ ਕੁਮਾਰ ਨੇ ਪੁਲਿਸ ਡਿਪਟੀ ਕਮਿਸ਼ਨਰ ਪੱਛਮੀ (ਡੀਸੀਪੀ-ਪੱਛਮੀ) ਨੂੰ ਤੁਰੰਤ ਜਾਂਚ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਪੁਲਿਸ ਕਰਮੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ, ਰਾਖੀ ਨਾਮ ਦੀ ਔਰਤ ਆਪਣੇ ਸੱਤ ਮਹੀਨੇ ਦੇ ਬੱਚੇ ਨਾਲ ਸਫੇਦ ਕਾਰ ਵਿੱਚ ਬੈਠੀ ਹੋਈ ਸੀ ਕਿ ਉੱਥੇ ਅਚਾਨਕ ਇੱਕ ਟੋਅ ਵੈਨ ਕਾਰ ਨੂੰ ਉਠਾ ਕੇ ਲੈ ਜਾਣ ਲੱਗੀ।

 

ਉਸ ਨੇ ਪੁਲਿਸ ਕਰਮੀ ਨੂੰ ਬੇਨਤੀ ਕੀਤੀ ਕਿ ਉਹ ਟੋਅ ਨਾ ਕਰਨ। ਟ੍ਰੈਫਿਕ ਪੁਲਿਸ ਕਰਮੀ ਦਾ ਨਾਮ ਸ਼ਸ਼ਾਂਕ ਰਾਣੇ ਹੈ ਜਿਸ ਨੇ ਡਿਊਟੀ ਦੌਰਾਨ ਆਪਣੇ ਨਾਮ ਦਾ ਬਿੱਲਾ ਨਹੀਂ ਲਾਇਆ ਸੀ। ਬਿੱਲਾ ਨਾ ਲਗਾਉਣਾ ਮਹਾਰਾਸ਼ਟਰ ਪੁਲਿਸ ਦੇ ਨਿਯਮਾਂ ਦੇ ਖਿਲਾਫ ਹੈ। ਇਸ ਤੋਂ ਪਹਿਲਾਂ ਪੁਲਿਸ ਕਰਮੀ ਨੇ ਮੁਸਕਰਾ ਕੇ ਆਪਣੇ ਨਾਮ ਦੀ ਪੁਸ਼ਟੀ ਕੀਤੀ। ਔਰਤ ਨੂੰ ਗੱਡੀ ਟੋਅ ਕਰਨ ਤੋਂ ਪਹਿਲਾਂ ਵਾਹਨ ਤੋਂ ਉੱਤਰਨ ਲਈ ਵੀ ਕਿਹਾ ਪਰ ਮਹਿਲਾ ਨੇ ਆਪਣੇ ਬੱਚੇ ਦੀ ਨਰਸਿੰਗ ਕਰਨ ਤੇ ਖੁਦ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਗੱਡੀ ਵਿੱਚੋਂ ਬਾਹਰ ਆਉਣ ਤੋਂ ਮਨ੍ਹਾ ਕਰ ਦਿੱਤਾ।

http://abpnews.abplive.in/india-news/mumbai-car-with-woman-and-child-inside-towed-away-cop-suspended-722520?rs_type=internal&rs_origin=section&rs_medium=article&rs_index=7

 

ਔਰਤ ਨੇ ਖਿੜਕੀ ਤੋਂ ਇੱਕ ਡਾਕਟਰੀ ਇਲਾਜ ਦੀ ਪਰਚੀ ਵੀ ਦਿਖਾਈ ਸੀ ਤੇ ਵੀਡੀਓਗ੍ਰਾਫਰ ਨੂੰ ਦੱਸਿਆ ਕਿ ਉਹ ਬਿਮਾਰ ਹੈ ਤੇ ਆਪਣੇ ਭੁੱਖੇ ਬੱਚੇ ਨੂੰ ਦੁੱਧ ਪਿਆ ਰਹੀ ਹੈ ਜੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਸੀ। ਔਰਤ ਨੇ ਦਾਅਵਾ ਕੀਤਾ ਕਿ ਉੱਥੇ ਖੜ੍ਹੇ ਦੋ ਹੋਰ ਵਾਹਨਾਂ ਨੂੰ ਪੁਲਿਸ ਨੇ ਨਹੀਂ ਚੁੱਕਿਆ ਤੇ ਉਨ੍ਹਾਂ ਦੀ ਕਾਰ ਨੂੰ ਸਭ ਕੁਝ ਸੁਣਨ ਤੋਂ ਬਾਅਦ ਵੀ ਚੱਕ ਲਿਆ।

First Published: Sunday, 12 November 2017 5:31 PM

Related Stories

ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ
ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ

ਨਵੀਂ ਦਿੱਲੀ: ਕੈਸ਼ਲੈਸ਼ ਟ੍ਰਾਂਸਜੈਕਸ਼ਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਇਸ ‘ਤੇ ਦੋ

ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ ਟੈਕਸ?
ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ...

ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ

ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ
ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ

ਨਵੀਂ ਦਿੱਲੀ: ਜੇਕਰ ਤੁਸੀਂ ਟ੍ਰੇਨ ‘ਤੇ ਸਫਰ ਕਰ ਰਹੇ ਹੋ ਤੇ ਜਲਦਬਾਜ਼ੀ ‘ਚ ਟਿਕਟ

ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'
ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਚੰਗੀ ਖਬਰ ਆਈ

ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ
ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਯੂਥ ਕਾਂਗਰਸ ਦੇ ਇੱਕ ਮੀਮ ਨਾਲ ਵਿਵਾਦ ਖੜ੍ਹਾ ਹੋ

ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ
ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਆਪਣੀ ਤਨਖ਼ਾਹ ‘ਚ ਵਾਧੇ ਦੀ ਉਮੀਦ ਕਰ

ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..
ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..

ਹੈਦਰਾਬਾਦ- ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਵਿਅਕਤੀਆਂ ਨੇ ਪਹਿਲਾਂ

ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ

ਨਵੀਂ ਦਿੱਲੀ- ਇੰਡੀਗੋ ਏਅਰਲਾਈਨਜ਼ ਹੁਣ ਫਿਰ ਵਿਵਾਦਾਂ ਵਿੱਚ ਆ ਗਈ ਹੈ। ਉਸ ਦੇ ਕੁਝ

ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...
ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...

ਮੇਰਠ- ਸ਼ਹਿਰ ਦੇ ਸਿਵਲ ਥਾਣਾ ਖੇਤਰ ਵਿੱਚ ਆਰ ਐੱਸ ਐੱਸ ਦੇ ਇੱਕ ਵਰਕਰ ਸੁਨੀਲ ਗਰਗ (56)