ਹਸਪਤਾਲਾਂ ਤੋਂ ਇੱਸ ਕੰਮ ਲਈ ਚੁੱਕੀਆਂ ਜਾਂਦੀਆਂ ਨੇ ਨਵਜੰਮੀ ਬੱਚੀਆਂ

By: abp sanjha | | Last Updated: Wednesday, 13 September 2017 9:15 AM
ਹਸਪਤਾਲਾਂ ਤੋਂ ਇੱਸ ਕੰਮ ਲਈ ਚੁੱਕੀਆਂ ਜਾਂਦੀਆਂ ਨੇ ਨਵਜੰਮੀ ਬੱਚੀਆਂ

ਠਾਣੇ : ਪੁਲਿਸ ਨੇ 44 ਸਾਲ ਦੀ ਇਕ ਔਰਤ ਨੂੰ ਗਿ੍ਰਫ਼ਤਾਰ ਕੀਤਾ ਹੈ। ਔਰਤ ਨੇ 16 ਸਾਲ ਪਹਿਲੇ ਇਕ ਨਵਜੰਮੀ ਬੱਚੀ ਨੂੰ ਚੋਰੀ ਕਰ ਕੇ ਬਾਅਦ ‘ਚ ਉਸ ਨੂੰ ਦੇਹ ਵਪਾਰ ‘ਚ ਧੱਕ ਦਿੱਤਾ। ਜ਼ਿਲ੍ਹੇ ਦੀ ਦਿਹਾਤ ਪੁਲਿਸ ਦੀ ਮਨੁੱਖੀ ਤਸਕਰੀ ਵਿਰੋਧੀ ਸ਼ਾਖਾ ਨੇ ਐਤਵਾਰ ਸ਼ਾਮ ਮੀਰਾ ਰੋਡ ਇਲਾਕੇ ਦੇ ਇਕ ਮਕਾਨ ‘ਤੇ ਛਾਪੇਮਾਰੀ ਕੀਤੀ।

 

ਲੜਕੀ ਨੂੰ ਦੋ ਲੋਕਾਂ ਦੇ ਨਾਲ ਇਕ ਕਮਰੇ ਵਿਚੋਂ ਬਰਾਮਦ ਕੀਤਾ ਗਿਆ। ਕਸ਼ਮੀਰਾ ਥਾਣੇ ਦੇ ਸੀਨੀਅਰ ਸੁਪਰਡੈਂਟ ਵਿਲਾਸ ਸਨਪ ਨੇ ਇਸ ਬਾਰੇ ਜਾਣਕਾਰੀ ਦਿੱਤੀ। ਔਰਤ ਵੀ ਮੌਕੇ ‘ਤੇ ਮੌਜੂਦ ਮਿਲੀ। ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅੌਰਤ ਨੇ ਦੱਸਿਆ ਕਿ ਉਸ ਨੇ ਮੁੰਬਈ ਦੇ ਇਕ ਹਸਪਤਾਲ ਤੋਂ ਬੱਚੀ ਨੂੰ ਚੋਰੀ ਕੀਤਾ ਸੀ। ਇਹ ਘਟਨਾ 16 ਸਾਲ ਪਹਿਲੇ ਦੀ ਹੈ। ਉਸ ਸਮੇਂ ਲੜਕੀ ਦਾ ਜਨਮ ਹੋਇਆ ਸੀ। ਇਸ ਪਿੱਛੋਂ ਔਰਤ ਉਸ ਨੂੰ ਮੀਰਾ ਰੋਡ ਇਲਾਕੇ ‘ਚ ਲੈ ਆਈ। ਗੁਆਂਢੀਆਂ ਨੂੰ ਉਸ ਨੇ ਦੱਸਿਆ ਕਿ ਉਹ ਉਸ ਦੀ ਬੇਟੀ ਹੈ। ਬਾਅਦ ਵਿਚ ਉਸ ਨੇ ਕੁਝ ਦਿਨਾਂ ਤਕ ਲੜਕੀ ਨੂੰ ਸਕੂਲ ਵੀ ਭੇਜਿਆ। ਇਸ ਪਿੱਛੋਂ ਉਸ ਨੇ ਉਸ ਨੂੰ ਦੇਹ ਵਪਾਰ ‘ਚ ਧੱਕ ਦਿੱਤਾ।

 

ਐਤਵਾਰ ਰਾਤ ਗਿ੍ਰਫ਼ਤਾਰ ਕੀਤੀ ਗਈ ਔਰਤ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 363 (ਅਗ਼ਵਾ), 365 (ਗ਼ਲਤ ਅਤੇ ਗੁਪਤ ਰੂਪ ਨਾਲ ਕਿਸੇ ਵਿਅਕਤੀ ਦਾ ਅਗ਼ਵਾ ਅਤੇ ਉਸ ਨੂੰ ਲੁਕੋ ਕੇ ਰੱਖਣਾ), 366 (ਨਾਬਾਲਿਗ ਲੜਕੀ ਤੋਂ ਨਾਜਾਇਜ਼ ਧੰਦਾ), 372 ਅਤੇ 373 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲੜਕੀ ਨੂੰ ਠਾਣੇ ਦੇ ਪੁਨਰਵਾਸ ਕੇਂਦਰ ‘ਚ ਭੇਜ ਦਿੱਤਾ ਗਿਆ ਹੈ

First Published: Wednesday, 13 September 2017 9:15 AM

Related Stories

98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ
98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ

ਨਵੀਂ ਦਿੱਲੀ: ਜ਼ਿੰਦਗੀ ਦੇ 98 ਸਾਲ ਪੂਰੇ ਕਰ ਚੁੱਕੇ ਰਾਜਕੁਮਾਰ ਵੈਸ਼ਵ ਦਾ ਸਿੱਖਿਆ

ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ
ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਕੰਟਰੋਲਰ ਅਥਾਰਟੀ (ਟਰਾਈ) ਵੱਲੋਂ ਕਾਲ ਡਰੌਪ ਦੀ

ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ
ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ

ਨਵੀਂ ਦਿੱਲੀ: ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ

ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!
ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!

ਅਹਿਮਦਾਬਾਦ: ਇਸ ਸਾਲ ਦੇ ਅੰਤ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ

'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 
'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 

ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ

BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ
BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ

ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜਿੱਥੇ ਅੱਧੀ ਰਾਤ ਨੂੰ

ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....
ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਭਾਜਪਾ ਵਿਜੇ ਸਾਂਪਲਾ

ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼
ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਡੇਰਾ ਸੱਚਾ ਸੌਦਾ

ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੋਪੋਰ ‘ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ